ਹੁਸ਼ਿਆਰਪੁਰ, 5 ਮਾਰਚ: ਮਗਸੀਪਾ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਰਿਜਨਲ ਸੈਂਟਰ ਜ¦ਧਰ ਦੀ ਸਹਾਇਤਾ ਨਾਲ ਵਿਭਾਗੀ ਅਨੁਸ਼ਾਸਨਿਕ ਕਾਰਵਾਈ ਤੇ ਇੱਕ ਦਿਨ ਦਾ ਸੈਮੀਨਾਰ ਕਮੇਟੀ ਰੂਮ, ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਅਤੇ ਸ੍ਰੀ ਐਨ ਕੇ ਅਰੋੜਾ ਚੀਫ ਸੈਕਟਰੀ (ਰਿਟਾ:) ਅਤੇ ਹੁਣ ਅਡਵਾਈਜਰ ਮਗਸੀਪਾ, ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਾਰੇ ਵਿਭਾਗਾਂ ਦੇ ਮੁੱਖੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਰੇ ਸਟਾਫ਼ ਨੇ ਭਾਗ ਲਿਆ।
ਸ੍ਰੀ ਐਨ ਕੇ ਅਰੋੜਾ ਚੀਫ ਸੈਕਟਰੀ (ਰਿਟਾ:) ਵੱਲੋਂ ਅਨੁਸ਼ਾਸਨਿਕ ਕਾਰਵਾਈ ਸਬੰਧੀ ਆਏ ਹੋਏ ਪਾਰਟੀਸਪੈਂਟਸ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਚਾਰਜਸ਼ੀਟ ਸਬੰਧੀ ਪੂਰੀ ਜਾਣਕਾਰੀ ਆਏ ਹੋਏ ਪ੍ਰਤੀਨਿਧੀਆਂ ਨੂੰ ਦਿੱਤੀ ਅਤੇ ਕਿਹਾ ਕਿ ਜੇਕਰ ਅਨੁਸ਼ਾਸਨਿਕ ਕਾਰਵਾਈ ਕਿਸੇ ਵੀ ਕਰਮਚਾਰੀ ਦੇ ਖਿਲਾਫ਼ ਕਰਨੀ ਹੁੰਦੀ ਹੈ ਤਾਂ ਬੜੇ ਹੀ ਧਿਆਨ ਪੂਰਵਕ ਕਰਨ ਦੀ ਲੋੜ ਹੈ। ਸਜ਼ਾ ਤੇ ਅਪੀਲ ਰੂਲਜ਼ ਸਬੰਧੀ ਵੀ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਚਾਨਣਾ ਪਾਇਆ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ।
ਇਸ ਚਰਚਾ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਕਈ ਸ਼ੱਕ ਸੂਬੇ ਦੂਰ ਕੀਤੇ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਪੁਛੇ ਗਏ ਸਵਾਲਾਂ ਦੀ ਵਿਆਖਿਆ ਬੜੇ ਹੀ ਰੌਚਕ ਢੰਗ ਨਾਲ ਕੀਤੀ ਗਈ। ਰਿਸੋਰਸ ਪਰਸਨ ਸ੍ਰੀ ਬਾਂਕੇ ਬਿਹਾਰੀ ਰਿਟਾ: ਅੰਡਰ ਸੈਕਟਰੀ ਵੱਲੋਂ ਰੋਲ ਆਫ਼ ਇਨਕੁਆਰੀ ਅਫ਼ਸਰ ਸਬੰਧੀ ਜਾਣਕਾਰੀ ਸਲਾਈਡਸ ਦੀ ਸਹਾਇਤਾ ਨਾਲ ਉਦਾਹਰਨਾਂ ਦੇ ਕੇ ਵਿਸਥਾਰਪੂਰਵਕ ਦਿੱਤੀ ਗਈ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ ਗਏ। ਇਸ ਸੈਮੀਨਾਰ ਵਿੱਚ ਸ੍ਰੀ ਦਰਸ਼ਨ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਰਿਜਨਲ ਸੈਂਟਰ ਮਗਸੀਪਾ ਜਲੰਧਰ ਵੀ ਹਾਜ਼ਰ ਸਨ।
ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਨੇ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਕਿਸੇ ਨੂੰ ਅਨੁਸ਼ਾਸਨਿਕ ਕਾਰਵਾਈ ਅਤੇ ਰੋਲ ਆਫ਼ ਇਨਕੁਆਰੀ ਅਫ਼ਸਰ ਤੇ ਕੋਈ ਸ਼ੱਕ ਸੂਬਾ ਹੈ ਤਾਂ ਉਹ ਇਸ ਸਬੰਧੀ ਸਵਾਲ ਪੁੱਛ ਸਕਦਾ ਹੈ। ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਵੱਲੋਂ ਸ੍ਰੀ ਐਨ ਕੇ ਅਰੋੜਾ ਚੀਫ਼ ਸੈਕਟਰੀ (ਰਿਟਾ:) ਪੰਜਾਬ ਦਾ ਇਸ ਸੈਮੀਨਾਰ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਦਾ ਵੀ ਇਸ ਵਰਕਸ਼ਾਪ ਵਿੱਚ ਪਹੁੰਚਣ ਤੇ ਸਵਾਗਤ ਕੀਤਾ।
ਇਸ ਸੈਮੀਨਾਰ ਵਿੱਚ ਭਾਗ ਲੈਂਦਿਆਂ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸਿਵਲ ਸਰਜਨ, ਭੁਪਿੰਦਰਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਕਾਰਜਸਾਧਕ ਅਫ਼ਸਰ, ਨਗਰ ਸੁਧਾਰ ਟਰੱਸਟ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਤੇ ਤਸੱਲੀ ਪ੍ਰਗਟਾਈ ਗਈ।
No comments:
Post a Comment