ਹੁਸ਼ਿਆਰਪੁਰ, 17 ਮਾਰਚ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਹਸਪਤਾਲ ਭਲਾਈ ਸ਼ਾਖਾ ਵੱਲੋਂ ਪਿੰਡ ਮਹਿੰਗਰੋਵਾਲ ਵਿਖੇ ਨਵੇਂ ਸਿਲਾਈ ਸੈਂਟਰ ਦਾ ਉਦਘਾਟਨ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਵਿਜੇ ਲਕਸ਼ਮੀ ਨੇ ਕੀਤਾ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਰੈਡ ਕਰਾਸ ਭਲਾਈ ਸ਼ਾਖਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਧੀਨ ਗਰੀਬ ਅਤੇ ਪੱਛੜੇ ਲੋਕਾਂ ਦੀ ਭਲਾਈ ਲਈ ਕਈ ਅਦਾਰੇ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ 7 ਸਿਲਾਈ ਸੈਂਟਰ, ਇੱਕ ਕਢਾਈ ਸੈਂਟਰ, 5 ਬਾਲਵਾੜੀ ਸੈਂਟਰ, ਇੱਕ ਦਾਈ ਸੈਂਟਰ, ਇੱਕ ਪ੍ਰੀਵਾਰਕ ਸਲਾਹ ਕੇਂਦਰ ਅਤੇ ਇੱਕ ਬਿਊਟੀ ਪਾਰਲਰ ਟਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਟਰੇਨਿੰਗ ਲੈ ਕੇ ਆਪਣੇ ਕੰਮ ਧੰਦੇ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਮਹਿੰਗਰੋਵਾਲ ਵਿਖੇ ਖੋਲ੍ਹੇ ਗਏ ਸਿਲਾਈ ਸੈਂਟਰ ਰਾਹੀਂ ਇਸ ਇਲਾਕੇ ਦੀਆਂ ਲੜਕੀਆ ਅਤੇ ਔਰਤਾਂ ਸਿਲਾਈ ਕਢਾਈ ਦੀ ਟਰੇਨਿੰਗ ਪ੍ਰਾਪਤ ਕਰਕੇ ਆਪਣੇ ਪ੍ਰੀਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣਗੀਆਂ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਰਨਲ (ਰਿਟਾ:) ਤੇਜਇੰਦਰ ਸਿੰਘ ਨੇ ਇਸ ਮੌਕੇ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਗਰੀਬਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਭਲਾਈ ਕੰਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰ ਸ੍ਰੀਮਤੀ ਨਰਿੰਦਰ ਕੌਰ ਖੱਖ, ਸ੍ਰੀਮਤੀ ਪ੍ਰਸੋਤਮ ਕੁਮਾਰੀ, ਸ੍ਰੀਮਤੀ ਮਨੋਹਰਮਾ ਮਹਿੰਦਰਾ, ਸ੍ਰੀਮਤੀ ਕੁਮਕੁਮ ਸੂਦ, ਸ਼੍ਰੀ ਅਵਿਨਾਸ਼ ਭੰਡਾਰੀ, ਸ਼੍ਰੀ ਰਾਕੇਸ਼ ਭਾਰਦਵਾਜ, ਪਿੰਡ ਦੇ ਲੋਕ ਅਤੇ ਸਿਖਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:
Post a Comment