ਹਰਿਆਣਾ, 4 ਮਾਰਚ : ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਸ਼੍ਰੀਮਤੀ ਸੰਤੋਸ਼ ਚੌਧਰੀ ਮੈਂਬਰ ਲੋਕਸਭਾ ਦੇ ਅਣਥੱਕ ਯਤਨਾਂ ਸਦਕਾ ਅੱਜ ਜੀ.ਜੀ.ਡੀ. ਸਨਾਤਨ ਧਰਮ ਕਾਲਜ ਹਰਿਆਣਾ ਵਿਖੇ ਲਗਾਏ ਗਏ ਪਰਿਵਾਰ ਕਲਿਆਣ ਸਵਾਸਥ ਮੇਲੇ ਦਾ ਸ਼ੁਭਆਰੰਭ ਕੀਤਾ ਗਿਆ। ਮੇਲੇ ਦਾ ਉਦਘਾਟਨ ਸ਼੍ਰੀਮਤੀ ਸੰਤੋਸ਼ ਚੌਧਰੀ ਜੀ ਨੇ ਸਮਾਂ ਰੋਸ਼ਨ ਕਰਕੇ ਕੀਤਾ। ਮਿਤੀ 4, 5 ਅਤੇ 6 ਮਾਰਚ ਨੂੰ ਲਗਾਏ ਜਾਣ ਵਾਲੇ ਇਸ ਤਿੰਨ ਰੋਜ਼ਾ ਮੇਲੇ ਵਿੱਚ ਐਲੋਪੈਥੀ, ਆਯਰਵੈਦਿਕ ਅਤੇ ਹੋਮਿਓਪੈਥੀ ਦੇ ਮਾਹਿਰ ਡਾਕਟਰਾਂ ਦੁਆਰਾ ਲੋਕਾ ਦਾ ਮੁਫ਼ਤ ਇਲਾਜ਼ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ਼ੀਮਤੀ ਸੰਤੋਸ਼ ਚੌਧਰੀ ਜੀ ਨੇ ਕਿਹਾ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ 12 ਅਪ੍ਰੈਲ 2005 ਨੂੰ ਮਾਨਯੋਗ ਪ੍ਰਧਾਨਮੰਤਰੀ ਜੀ ਦੁਆਰਾ ਸਾਰੇ ਦੇਸ਼ ਵਿੱਚ ਲਾਗੂ ਕੀਤਾ ਗਿਆ। ਜਿਸ ਵਿੱਚ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। ਇਸੇ ਤਹਿਤ ਅੱਜ ਸਾਨੂੰ ਇਹ ਸਿਹਤ ਮੇਲਾ ਲਗਾਉਣ ਦਾ ਮੌਕਾ ਮਿਲਿਆ ਹੈ। ਜਿਸਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਉਹਨਾਂ ਦੇ ਕੋਲ ਜਾ ਕੇ ਇੱਕ ਛੱਤ ਹੇਠਾਂ ਸੰਪੂਰਣ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਇਹਨਾਂ ਦੀ ਟੀਮ ਨੇ ਇਸ ਮੇਲੇ ਨੂੰ ਸਫ਼ਲ ਕਰਨ ਲਈ ਪੂਰਾ ਯੋਗਦਾਨ ਪਾਇਆ ਹੈ।
ਇਸ ਮੇਲੇ ਦੌਰਾਨ ਬੱਚਿਆ, ਔਰਤਾਂ, ਚਮੜੀ, ਜੋੜਾਂ, ਅੱਖਾਂ, ਕੰਨ, ਗਲੇ ਅਤੇ ਦੰਦਾ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫ਼ਤ ਮੁਆਇਨਾ ਕੀਤਾ ਗਿਆ। ਸ਼ੁਗਰ, ਦਿਲ ਦੀਆਂ ਬੀਮਾਰੀਆਂ ਦੇ ਸਪੈਸ਼ਲਿਸਟ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਕੀਤੀ ਗਈ। ਮੁਫ਼ਤ ਐਕਸ ਰੇ, ਮੁਫ਼ਤ ਈ.ਸੀ.ਜੀ., ਮੁਫ਼ਤ ਦਵਾਈਆਂ, ਅਲਟਰਾ ਸਾਊਂਡ ਅਤੇ ਮੁਫ਼ਤ ਐਨਕਾਂ ਵੀ ਜਰੂਰਤਮੰਦਾਂ ਨੂੰ ਵੰਡੀਆਂ ਗਈਆਂ। ਇਸਦੇ ਨਾਲ ਹੀ ਮਾਦਾ ਭਰੂਣ ਹੱਤਿਆ ਅਤੇ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਸੇਵਨ ਅਤੇ ਮਿਲਾਵਟਖੋਰੀ ਨਾਲ ਹੋ ਰਹੇ ਦੁਸ਼ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਾਟਕ ਕੀਤਾ ਗਿਆ ਅਤੇ ਪ੍ਰਦਜਸ਼ਨੀਆਂ ਲਗਾਈਆਂ ਗਈਆਂ।
ਇਸ ਮੇਲੇ ਦੌਰਾਨ ਸ਼੍ਰੀ ਰਾਮ ਲੁਭਾਇਆ ਐਕਸ ਐਮ.ਐਲ.ਏ., ਸ਼੍ਰੀਮਤੀ ਨਮਿਤਾ ਚੌਧਰੀ, ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ, ਸ਼੍ਰੀ ਹਰਮਿੰਦਰ ਸਿੰਘ ਏ.ਡੀ.ਸੀ., ਕੈਪਟਨ ਕਰਨੈਲ ਸਿੰਘ ਐਡ.ਡੀ.ਐਮ., ਸ. ਸੰਗਤ ਸਿੰਘ ਗਿਲਜੀਆਂ ਐਮ.ਐਲ.ਏ., ਸਾਬਕਾ ਸਿਹਤ ਮੰਤਰੀ ਸ਼੍ਰੀ ਰਮੇਸ਼ ਚੰਦਰ ਡੋਗਰਾ, ਸ਼੍ਰੀ ਪਵਨ ਕੁਮਾਰ ਆਦੀਆ, ਸ਼੍ਰੀ ਸ਼ਾਮ ਸੁੰਦਰ ਅਰੋੜਾ, ਜਿਲ੍ਹਾ ਸਿਹਤ ਅਫ਼ਸਰ ਡਾ. ਯਸ਼ ਮਿਤਰਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਚੂਨੀ ਲਾਲ, ਜਿਲ੍ਹਾ ਟੀਕਾਕਰਣ ਅਫ਼ਸਰ ਡਾ. ਮਨਮੋਹਣ ਸਿੰਘ, ਡਾ. ਅਜੈ ਬੱਗਾ, ਡਾ. ਸਰਦੂਲ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਸ਼ੀਮਤੀ ਮਨਮੋਹਣ ਕੌਰ, ਸ਼੍ਰੀ ਕੁਲਦੀਪ ਨੰਦਾ, ਮਿੱਕੀ ਡੋਗਰਾ, ਸ਼੍ਰੀ ਸੁਰਿੰਦਰ ਸਿੰਘ, ਅਮਰਪ੍ਰੀਤ ਲਾਲੀ ਜਿਲ੍ਹਾ ਯੂਥ ਕਾਂਗਰਸ, ਸੰਨੀ ਧਿਆੜਾ, ਜਗਰੂਪ ਸਿੰਘ ਧਾਮੀ, ਰੋਹਿਤ ਖੂਲਰ, ਰਾਕੇਸ਼ ਬਹਿਲ, ਬਲਦੇਵ ਰਾਮ, ਮਹਿਲਾ ਕਾਂਗਰਸ ਪ੍ਰਧਾਨ ਤਰਨਜੀਤ ਕੌਰ ਸੇਠੀ, ਅਮਿਤਾ ਬਾਲੀ ਅਤੇ ਸਰੋਜ਼ ਬਾਲਾ ਆਦਿ ਹਾਜ਼ਰ ਸਨ।

No comments:
Post a Comment