ਮਾਹਿਲਪੁਰ, 3 ਮਾਰਚ : ਪੰਜਾਬ ਸਰਕਾਰ ਵਲੋ ਆਮ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਜਲ ਸਪਲਾਈ ਸਕੀਮ ਅਧੀਨ ਜਿਲਾ ਹੁਸ਼ਿਆਰਪੁਰ ਦੇ ਕੁੱਲ 1390 ਪਿੰਡਾਂ ਵਿਚੋ 1371 ਪਿੰਡਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ । ਇਹ ਪ੍ਰਗਟਾਵਾ ਸ: ਸੋਹਣ ਸਿੰਘ ਠੰਡਲ ਮੁੱਖ ਪਾਰਲੀਮਾਨੀ ਸਕੱਤਰ ਖੇਤੀ-ਬਾੜੀ ਵਿਭਾਗ ਪੰਜਾਬ ਨੇ ਪਿੰਡ ਮੱਖਣਗੜ ਵਿਖੇ 27 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਇਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ।
ਸ: ਠੰਡਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਾਹਿਲਪੁਰ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਪਿਛਲੇ ਚਾਰ ਸਾਲਾਂ ਦੋਰਾਨ ਜਲ ਸਪਲਾਈ ਸਕੀਮਾਂ ਤੇ 17 ਕਰੋੜ ਰੁਪਏ ਖਰਚ ਕਰਕੇ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰ ਦਿੱਤਾ ਗਿਆ ਹੈ । ਉਨਾਂ ਕਿਹਾ ਕਿ ਇਸ ਸਕੀਮ ਅਧੀਨ 70 ਲੀਟਰ ਪੀਣ ਵਾਲਾ ਸਾਫ ਸੁਥਰਾ ਪਾਣੀ ਪ੍ਰਤੀ ਜੀਅ ਪ੍ਰਤੀ ਦਿਨ ਮੁਹੱਈਆ ਕੀਤਾ ਜਾ ਰਿਹਾ ਹੈ । ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਉਹ ਪਾਣੀ ਨੂੰ ਸੰਜਮ ਨਾਲ ਵਰਤਣ ਅਤੇ ਇਨਾਂ ਜਲ ਸਪਲਾਈ ਸਕੀਮਾਂ ਦੀ ਦੇਖ-ਭਾਲ ਵੀ ਕਰਨ । ਉਨਾਂ ਨੇ ਨਵੇਂ ਬਣੇ ਵਿਧਾਨ ਸਭਾ ਹਲਕੇ ਵਿਚ ਸ਼ਾਮਿਲ ਹੋਏ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਿਨਾਂ ਪਿੰਡਾਂ ਵਿਚ ਜਲ ਸਪਲਾਈ ਸਕੀਮ ਚਾਲੂ ਨਹੀ ਹੋਈ ਉਸ ਨੂੰ ਬਹੁਤ ਜਲਦੀ ਚਾਲੂ ਕਰਕੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਹੂਲਤ ਮੁਹੱਈਆ ਕਰ ਦਿੱਤੀ ਜਾਵੇਗੀ ।
ਸ: ਠੰਡਲ ਨੇ ਇਸ ਮੋਕੇ ਤੇ ਵੱਖ ਵੱਖ ਪਿੰਡਾਂ ਮੱਖਣਗੜ,ਨੋਨੀਤਪੁਰ,ਜੰਗਲੀਵਾਲ,ਬਿਲਾਸਪੁਰ,ਸਭਾਨਪੁਰ, ਸੈਦਪੁਰ,ਬਾਹੜੀ ਖੁਰਦ,ਪਾਲਟਾ,ਪਰਸ਼ੋਤਾ ਅਤੇ ਭੁੰਨੋ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ 15 ਲੱਖ 75 ਹਜ਼ਾਰ ਰੁਪਏ ਦੇ ਗ੍ਰਾਂਟਾਂ ਦੇ ਚੈਕ ਤਕਸੀਮ ਕੀਤੇ । ਉਨਾਂ ਨੇ ਸਰਪੰਚਾਂ ਪੰਚਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਲਈ ਮਿਲੀਆਂ ਗ੍ਰਾਂਟਾਂ ਨੂੰ ਸਮੇ ਸਿਰ ਖਰਚ ਕਰਕੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ । ਉਨਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ । ਉਨਾਂ ਨੇ ਇਸ ਮੋਕੇ ਤੇ ਪਿੰਡ ਮੱਖਣਗੜ,ਪਰਸ਼ੋਤਾ ਅਤੇ ਭਾਮ ਪਿੰਡ ਦੇ 110 ਗਰੀਬ ਪ੍ਰੀਵਾਰਾਂ ਨੂੰ ਆਟਾ ਦਾਲ ਸਕੀਮ ਅਧੀਨ ਨੀਲੇ ਕਾਰਡ ਵੀ ਵੰਡੇ ਅਤੇ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਹਿਲਪੁਰ ਦੇ 1586 ਗਰੀਬ ਪ੍ਰੀਵਾਰਾਂ ਨੂੰ ਆਟਾ ਦਾਲ ਸਕੀਮ ਅਧੀਨ ਨੀਲੇ ਕਾਰਡ ਵੰਡੇ ਜਾ ਰਹੇ ਹਨ । ਸ: ਠੰਡਲ ਨੇ ਕਿਹਾ ਕਿ ਕੋਈ ਵੀ ਗਰੀਬ ਪ੍ਰੀਵਾਰ ਆਟਾ ਦਾਲ ਸਕੀਮ ਦੇ ਲਾਭ ਤੋ ਵਾਝਾਂ ਨਹੀ ਰਹਿਣ ਦਿੱਤਾ ਜਾਵੇਗਾ ।
ਸ: ਠੰਡਲ ਨੇ ਇਸ ਮੋਕੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦਾ ਮੋਕੇ ਤੇ ਹੀ ਨਿਪਟਾਰਾ ਕੀਤਾ । ਇਸ ਮੋਕੇ ਹੋਰਨਾਂ ਤੋ ਇਲਾਵਾ ਸਰਵ ਸ੍ਰੀ ਮੰਗਲ ਦੇਵ ਸਿੰਘ ਭਗਤ ਐਕਸੀਅਨ,ਪਵਨ ਕੁਮਾਰ ਐਸ ਡੀ ੳ , ਬੀਬੀ ਸਰਬਜੀਤ ਕੋਰ , ਮਾਸਟਰ ਰਛਪਾਲ ਸਿੰਘ , ਵੱਖ ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਅਕਾਲੀ ਭਾਜਪਾ ਨੇਤਾ ਵੀ ਹਾਜ਼ਰ ਸਨ ।

No comments:
Post a Comment