ਹੁਸ਼ਿਆਰਪੁਰ, 18 ਮਾਰਚ: ਵਿਕਸਿਤ ਖੇਤੀਬਾੜੀ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਗਰਾਂ ਦੇ ਵਸਨੀਕ ਸ੍ਰ: ਸੁਰਜੀਤ ਸਿੰਘ ਚੱਗਰ ਸਪੁੱਤਰ ਸਵ: ਸ੍ਰ: ਕੁੰਦਨ ਸਿੰਘ ਚੱਗਰ ਨੂੰ ਇਸ ਸਾਲ ਦਾ ਮੁੱਖ ਮੰਤਰੀ ਪੁਰਸਕਾਰ ਮਿਲਣ ਤੇ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਕਿਹਾ ਕਿ ਸ੍ਰ: ਸੁਰਜੀਤ ਸਿੰਘ ਚੱਗਰ ਨੂੰ ਪਹਿਲਾਂ ਰਾਸ਼ਟਰਪਤੀ ਅਵਾਰਡ ਅਤੇ ਹੁਣ ਮੁੱਖ ਮੰਤਰੀ ਪੰਜਾਬ ਅਵਾਰਡ ਮਿਲਣ ਤੇ ਜਿਥੇ ਕਿਰਸਾਨੀ ਨੂੰ ਨਵੀਂ ਸੇਧ ਮਿਲੀ ਹੈ, ਉਥੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਵੀ ਉਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਸਹੀ ਢੰਗ ਨਾਲ ਖੇਤੀ ਕਰਨ ਤਾਂ ਪੰਜਾਬ ਹੋਰ ਵੀ ਤਰੱਕੀ ਕਰ ਸਕਦਾ ਹੈ। ਪੰਜਾਬ ਵਿੱਚੋਂ ਬੇ-ਰੁਜ਼ਗਾਰੀ ਖਤਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੇਵਾ ਕੇਂਦਰ ਹੁਸ਼ਿਆਰਪੁਰ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਅਗਵਾਈ ਸਦਕਾ ਇਹੋ ਜਿਹੇ ਕਿਸਾਨ ਜੈਵਿਕ ਖੇਤੀ ਤੇ ਵਰਮੀ ਕੰਪੋਸਟ ਅਤੇ ਨਵੀਆਂ ਤਕਨੀਕਾਂ ਅਪਨਾਉਣ ਲਈ ਤੱਤਪਰ ਹਨ। ਸ੍ਰੀ ਤਰਨਾਚ ਨੇ ਕਿਹਾ ਕਿ ਇਸ ਤਰਾਂ ਦੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈ ਕੇ ਹੋਰ ਕਿਸਾਨ ਵੀ ਤਰੱਕੀ ਕਰਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਦੇ ਹਨ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਕੰਧਾਰੀ, ਯਾਦਵਿੰਦਰ ਸਿੰਘ, ਡਾ ਕਿਸ਼ੋਰੀ ਲਾਲ, ਟੈਕਨੀਸ਼ੀਅਨ ਰਣਜੀਤ ਸੈਣੀ, ਡਾ ਦੀਪਕ ਪੁਰੀ, ਸ੍ਰ: ਸੁਖਦੇਵ ਸਿੰਘ ਚੱਗਰ, ਅਮਰੀਕ ਸਿੰਘ ਚੱਗਰ, ਹਰਦਿਆਲ ਸਿੰਘ ਚੱਗਰ, ਸ੍ਰ: ਮੋਹਨ ਸਿੰਘ, ਸਰਪੰਚ ਅਮਨਦੀਪ ਸਿੰਘ, ਜਰਨੈਲ ਸਿੰਘ, ਪੰਚ ਗੁਰਬਚਨ ਸਿੰਘ ਵੀ ਹਾਜ਼ਰ ਸਨ।

No comments:
Post a Comment