ਹਰਿਆਣਾ, 6 ਮਾਰਚ : ਸ਼੍ਰੀਮਤੀ ਸੰਤੋਸ਼ ਚੋਧਰੀ ਮੈਂਬਰ ਪਾਰਲੀਮੈਂਟ ਦੀਆਂ ਕੋਸ਼ਿਸ਼ਾਂ ਸਦਕਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਜੀ.ਜੀ.ਡੀ.ਐਸ.ਡੀ. ਕਾਲੇਜ਼ ਹਰਿਆਣਾ ਵਿਖੇ ਲਗਾਇਆ ਗਿਆ ਤਿੰਨ ਰੋਜਾਂ ਪਰਿਵਾਰ ਕਲਿਆਣ ਸਵਾਸਥ ਮੇਲਾ ਅੱਜ ਧੂਮ ਧਾਮ ਨਾਲ ਸਮਾਪਤ ਹੋਇਆ। ਇਸ ਮੇਲੇ ਵਿੱਚ 8600 ਦੇ ਕਰੀਬ ਮਰੀਜਾਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ। ਅੱਜ ਇਸ ਤਿੰਨ ਰੋਜ਼ਾ ਸਵਾਸਥ ਮੇਲੇ ਸਬੰਧੀ ਸਮਾਪਨ ਸਮਾਰੋਹ ਕੀਤਾ ਗਿਆ ਜਿਸਦੀ ਪ੍ਰਧਾਨਗੀ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਕੀਤੀ। ਉਹਨਾਂ ਇਸ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਇਹ ਮੇਲਾ ਹਰ ਸਾਲ ਹੁਸ਼ਿਆਰਪੁਰ ਦੇ ਵੱਖ ਵੱਖ ਖੇਤਰਾਂ ਵਿੱਚ ਲਗਾ ਕੇ ਲੋਕਾਂ ਨੂੰ ਇੱਕ ਛੱਤ ਹੇਠਾਂ ਸੰਪੂਰਨ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੰਢੀ ਦਾ ਇਹ ਖੇਤਰ ਸਿਹਤ ਸੇਵਾਵਾਂ ਵਾਸਤੇ ਅਪਣਾਇਆ ਜਾਣਾ ਇਥੇ ਦੇ ਆਮ ਲੋਕਾਂ ਵਾਸਤੇ ਭਾਗਾਂ ਵਾਲੀ ਗੱਲ ਹੈ। ਸਮਾਗਮ ਦੌਰਾਨ ਸ਼੍ਰੀਮਤੀ ਸੰਤੋਸ਼ ਚੌਧਰੀ ਜੀ ਵੱਲੋਂ ਇਸ ਮੇਲੇ ਨੂੰ ਸਫ਼ਲ ਕਰਨ ਲਈ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਦਾ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਕੀਤੇ ਯਤਨਾਂ ਅਤੇ ਯੋਗ ਉਪਰਾਲਿਆਂ ਦੀ ਸਲਾਘਾ ਕੀਤੀ ਗਈ। ਉਹਨਾਂ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਜਿਨ੍ਹਾਂ ਨੇ ਮੇਲੇ ਦੌਰਾਨ ਪੂਰੀ ਤਨ ਦੇਹੀ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਨੂੰ ਸਨਮਾਨਿਤ ਕੀਤਾ।
ਸਿਹਤ ਮੇਲੇ ਦੌਰਾਨ ਢਾਈ ਸਾਲ ਦੇ ਦਿਲ ਦੀ ਬੀਮਾਰੀ ਨਾਲ ਗਰਸਤ ਬੱਚੇ ਦੀ ਪਹਿਚਾਨ ਕੀਤੀ ਗਈ ਅਤੇ ਸ਼੍ਰੀ ਰਾਮ ਚਰਿਤ੍ਰ ਮਾਨਸ ਪ੍ਰਚਾਰ ਮੰਡਲ ਹੁਸ਼ਿਆਰਪੁਰ ਵੱਲੋਂ ਉਸ ਬੱਚੇ ਨੂੰ ਇਲਾਜ਼ ਵਾਸਤੇ ਅਡੋਪਟ ਕੀਤਾ ਗਿਆ। ਤਿੰਨ ਦਿਨਾਂ ਇਸ ਮੇਲੇ ਦੌਰਾਨ ਹਜ਼ਾਰਾ ਲੋਕਾਂ ਦੇ ਚੈਕਅੱਪ ਦੌਰਾਨ 132 ਮਰੀਜ਼ਾਂ ਦੇ ਈ.ਸੀ.ਜੀ., 180 ਮਰੀਜ਼ਾਂ ਦਾ ਅਲਟ੍ਰਾ ਸਾਊਂਡ ਅਤੇ 1400 ਮਰੀਜ਼ਾਂ ਦੇ ਲੈਬ ਟੇਸਟ ਵੀ ਕੀਤੇ ਗਏ। ਖੂਨਦਾਨ ਕੈਂਪ ਲਗਾ ਕੇ 72 ਯੂਨਿਟ ਖੂਨ ਇੱਕਠਾ ਕੀਤਾ ਗਿਆ। ਡਾ. ਕਮਲਦੇਵ ਸ਼ਰਮਾ ਦੀ ਅਗਵਾਈ ਵਿੱਚ ਆਯੂਰਵੈਦ ਵਿਭਾਗ ਅਤੇ ਡਾ. ਮੀਨਾ ਕੁਮਾਰੀ ਦੀ ਅਗਵਾਈ ਵਿੱਚ ਹੋਮਿਉਪੈਥੀ ਵਿਭਾਗ ਵੱਲੋਂ ਵੀ ਇਸ ਮੇਲੇ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਮੇਲੇ ਦੌਰਾਨ ਵੇਰਕਾ ਪਲਾਂਟ ਵੱਲੋਂ ਲੱਸੀ ਅਤੇ ਦੁੱਧ, ਹਾਰਟੀਕਲਚਰ ਵਿਭਾਗ, ਤਲਵਾੜਾ ਉੱਨਤੀ ਉਦਯੋਗ ਅਤੇ ਫੈਪਰੋ ਵਿਭਾਗ ਵੱਲੋਂ ਸਟਾਲ ਲਗਾਏ ਗਏ। ਜੰਗਲਾਤ ਵਿਭਾਗ ਵੱਲੋਂ ਤਿੰਨ ਦਿਨਾਂ ਵਿੱਚ 2400 ਬੂੱਟੇ ਵੰਡੇ ਗਏ। ਪੰਜਾਬ ਰੰਗ ਮੰਚ ਵੱਲੋਂ ਸ਼੍ਰੀ ਵਿਨੋਦ ਸਿੱਧੂ ਅਤੇ ਟੀਮ ਦੁਆਰਾ ਸਭਿਆਚਾਰਕ ਪ੍ਰੋਗਰਾਮ ਕਰਕੇ ਲੋਕਾਂ ਨੂੰ ਭਰੂਣ ਹੱਤਿਆ, ਏਡਜ਼ ਅਤੇ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਰਮੇਸ਼ ਸ਼ਰਮਾ ਡਾਇਰੈਕਟਰ ਆਯੂਰਵੈਦ ਵਿਭਾਗ, ਸ਼੍ਰੀ ਰਾਮ ਲੁਭਾਇਆ ਸਾਬਕਾ ਐਮ.ਐਲ.ਏ., ਨਮਿਤਾ ਚੌਧਰੀ, ਡਾ. ਯਸ਼ ਮਿਤਰਾ, ਡਾ. ਰਮੇਸ਼ ਕਮੁਾਰ, ਡਾ. ਚੂਨੀ ਲਾਲ, ਡਾ. ਅਜੈ ਬੱਗਾ, ਡਾ. ਸਰਦੂਲ ਸਿੰਘ, ਸ਼੍ਰੀਮਤੀ ਮਨਮੋਹਣ ਕੌਰ, ਸ਼੍ਰੀ ਜਗਰੂਪ ਸਿੰਘ ਧਾਮੀ ਜਰਨਲ ਸੱਕਤਰ, ਸ਼੍ਰੀ ਗੁਲਸ਼ਨ ਰਾਏ ਪਾਸੀ ਮੋਨਟੀ, ਪਰਮਜੀਤ ਸਿੰਘ ਟਿਮਾ, ਸ਼੍ਰੀਮਤੀ ਉਸ਼ਾ ਕਿਰਨ ਸੂਰੀ, ਸ਼੍ਰੀ ਕ੍ਰਿਸ਼ਨਾ ਸੈਣੀ ਐਮ.ਸੀ. ਹੁਸ਼ਿਆਰਪੁਰ, ਸ਼੍ਰੀ ਸਨੀ ਥਿਆੜਾ ਮੈਂਬਰ ਪੀ.ਪੀ.ਸੀ., ਸ਼੍ਰੀ ਮੇਜ਼ਰ ਧਾਮੀ, ਸ਼੍ਰੀ ਰੋਹਿਤ ਖੁਲਰ, ਜਸਵਿੰਦਰ ਡਿਪਟੀ, ਸ਼੍ਰੀ ਤਿਵਾੜੀ, ਸ਼੍ਰੀ ਜਗਵਿੰਦਰ ਸਿੰਘ, ਪ੍ਰੋ: ਇੰਦਰਜੀਤ ਸਿੰਘ, ਸ. ਜਸਪਾਲ ਸਿੰਘ ਪੰਡੋਰੀ ਬਲਾਕ ਚੇਅਰਮੈਨ ਭੂੰਗਾ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਟਿਮਾ, ਬਲਦੇਵ ਰਾਜ ਬੇਬੀ, ਅਮਨ ਸੈਣੀ, ਜਤਿੰਦਰ ਟਿੰਕੂ, ਪਰਮਿੰਦਰ ਲੱਕੀ, ਹੈਪੀ ਕੋਠੇ ਜੱਟਾਂ, ਹਿਮਾਂਸ਼ੂ ਕੌਸ਼ਲ, ਕੁਲਵਿੰਦਰ ਕਾਡੂ ਅਤੇ ਹਜ਼ਾਰਾਂ ਦੀ ਸੰਖਿਆ ਵਿੱਚ ਕੰਢੀ ਇਲਾਕੇ ਦੇ ਵਾਸੀਆਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ।

No comments:
Post a Comment