ਹੁਸ਼ਿਆਰਪੁਰ, 11 ਮਾਰਚ: ਮਗਸੀਪਾ ਚੰਡੀਗੜ੍ਹ ਵੱਲੋਂ ਮਗਸੀਪਾ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਦੀ ਸਹਾਇਤਾ ਨਾਲ ਆਫ਼ਤ ਪ੍ਰਬੰਧਨ ਨੂੰ ਵਿਕਾਸ ਦੇ ਨਾਲ ਯੋਜਨਾਬੱਧ ਕਰਨ ਦੇ ਵਿਸ਼ੇ ਤੇ ਇੱਕ ਦਿਨ ਦੀ ਵਰਕਸ਼ਾਪ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ ਸ੍ਰੀ ਐਸ ਐਸ ਗਿੱਲ ਆਈ.ਏ.ਐਸ. (ਰਿਟਾ:) ਇੰਚਾਰਜ ਸੈਂਟਰ ਫਾਰ ਡਿਸਾਸਟਰ ਮੈਨੇਜਮੈਂਟ ਮਗਸੀਪਾ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਵਰਕਸ਼ਾਪ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਭਾਗ ਲਿਆ।
ਸ੍ਰੀ ਤਰਨਾਚ ਨੇ ਸ੍ਰੀ ਐਸ ਐਸ ਗਿੱਲ ਮਗਸੀਪਾ ਚੰਡੀਗੜ੍ਹ ਦਾ ਇਸ ਵਰਕਸ਼ਾਪ ਵਿੱਚ ਪਹੁੰਚਣ ਤੇ ਜੀ ਆਇਆਂ ਕਿਹਾ। ਉਨ੍ਹਾਂ ਨੇ ਕੁਦਰਤੀ ਆਫ਼ਤਾਂ ਸਬੰਧੀ ਸਾਰੇ ਵਿਭਾਗਾਂ ਦੇ ਹਾਜ਼ਰ ਮੁੱਖੀਆਂ ਨੂੰ ਕਿਹਾ ਕਿ ਉਹ ਸ੍ਰੀ ਐਸ ਐਸ ਗਿੱਲ ਵੱਲੋਂ ਆਫ਼ਤ ਪ੍ਰਬੰਧਨ ਨੂੰ ਵਿਕਾਸ ਦੇ ਨਾਲ ਯੋਜਨਾਬੱਧ ਕਰਨ ਸਬੰਧੀ ਦਿੱਤੀ ਜਾਣ ਵਾਲੀ ਜਾਣਕਾਰੀ ਤੇ ਖੁੱਲ ਕੇ ਚਰਚਾ ਕਰਨ ਅਤੇ ਕੁਦਰਤੀ ਆਫ਼ਤਾਂ ਦੇ ਬਚਾਓ ਸਬੰਧੀ ਜਾਣਕਾਰੀ ਨੂੰ ਆਮ ਲੋਕਾਂ ਤੱਕ ਕਿਵੇ ਪਹੁੰਚਾਇਆ ਜਾਵੇ, ਇਸ ਸਬੰਧੀ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਆਪਣੇ-ਆਪਣੇ ਵਿਭਾਗ ਦੀਆਂ ਚਾਲੂ ਸਕੀਮਾਂ ਨਾਲ ਜੋੜ ਕੇ ਵਿਚਾਰ ਪ੍ਰਗਟ ਕਰਨ ਲਈ ਪ੍ਰੇਰਿਆ।
ਸ੍ਰੀ ਐਸ.ਐਸ. ਗਿੱਲ ਇੰਚਾਰਜ ਸੈਂਟਰ ਫ਼ਾਰ ਡਿਸਾਸਟਰ ਮੈਨੇਜਮੈਂਟ ਮਗਸੀਪਾ ਚੰਡੀਗੜ੍ਹ ਨੇ ਡਿਪਟੀ ਕਮਿਸ਼ਨਰ ਦਾ ਵਰਕਸ਼ਾਪ ਲਈ ਕੀਤੇ ਸੁਚੱਜੇ ਪ੍ਰਬੰਧਾਂ ਸਬੰਧੀ ਧੰਨਵਾਦ ਕੀਤਾ ਅਤੇ ਇਸ ਵਰਕਸ਼ਾਪ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਅਮਲੀ ਜਾਮਾ ਪਹਿਨਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕੁਦਰਤੀ ਆਫ਼ਤਾਂ ਨਾਲ ਲੜਨ ਲਈ ਪਹਿਲ ਕਦਮੀ ਕਰਨ ਲਈ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਸਲਾਈਡਾਂ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਫ਼ਤਾਂ ਸਬੰਧੀ ਲੱਛਣ, ਪੰਜਾਬ ਦੇ ਅੰਕੜੇ, ਪੰਜਾਬ ਦੇ ਦਰਿਆਵਾਂ ਦੇ ਸੁਭਾਅ, ਹੁਸ਼ਿਆਰਪੁਰ ਵਿੱਚ ਚੋਆਂ ਦੇ ਪਾਣੀ ਦੇ ਖਤਰੇ, ਭੂਚਾਲ, ਕੱਚੇ ਪਹਾੜਾਂ ਦੇ ਡਿੱਗਣ ਨਾਲ ਪੈਦਾ ਹੋਣ ਵਾਲੇ ਖਤਰੇ, ਕੁਦਰਤੀ ਆਫ਼ਤਾਂ ਦੀਆਂ ਕਿਸਮਾਂ, ਕੁਦਰਤੀ ਮਨੁੱਖੀ ਕਾਰਨਾਂ ਕਰਕੇ ਵਾਪਰਦੀਆਂ ਘਟਨਾਵਾਂ, ਆਫ਼ਤ ਪ੍ਰਬੰਧਨ ਚੱਕਰ ਅਤੇ ਬਚਾਓ, ਆਫ਼ਤਾਂ ਨੁੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ, ਸਬੰਧੀ ਸਲਾਈਡਜ਼ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਫ਼ਤੀ ਪ੍ਰਬੰਧਨ ਵਿੱਚ ਐਨ.ਜੀ.ਓਜ਼ ਦੀਆਂ ਉਦਾਹਰਣਾਂ ਦੇ ਕੇ ਐਨ.ਜੀ.ਓਜ਼ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਸਬੰਧੀ ਕਿਹਾ। ਉਨ੍ਹਾਂ ਨੇ ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਵਿੱਚ ਪਿੰਡ ਪੱਧਰ ਤੇ ਲੋਕਾਂ ਦੀ ਭਾਗੀਦਾਰੀ ਦਾ ਵੀ ਜ਼ਿਕਰ ਕੀਤਾ।
ਇਸ ਚਰਚਾ ਵਿੱਚ ਭਾਗ ਲੈਂਦੇ ਹੋਏ ਸਿਹਤ ਵਿਭਾਗ ਦੇ ਡਾ: ਸਰਦੂਲ ਸਿੰਘ, ਸ੍ਰੀ ਅਮਨਪਾਲ ਸਿੰਘ ਤਹਿਸੀਲਦਾਰ ਦਸੂਹਾ, ਸ੍ਰੀ ਐਸ ਕੇ ਅਗਰਵਾਲ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਹੁਸ਼ਿਆਰਪੁਰ, ਸ੍ਰੀ ਕਰਨਜੀਤ ਸਿੰਘ ਗਰੇਵਾਲ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਸ੍ਰੀ ਅਮਰਜੀਤ ਸਿੰਘ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਡਲ ਹੁਸ਼ਿਆਰਪੁਰ ਆਦਿ ਨੇ ਆਫ਼ਤ ਪ੍ਰਬੰਧਨ ਨੂੰ ਵਿਕਾਸ ਦੇ ਨਾਲ ਯੋਜਨਾਬੰਦ ਕਰਨ ਤੇ ਹੋਈ ਚਰਚਾ ਵਿੱਚ ਹਿੱਸਾ ਲਿਆ ਅਤੇ ਆਪਣੇ-ਆਪਣੇ ਵਿਭਾਗ ਦਾ ਪੱਖ ਆਫ਼ਤਾਂ ਨਾਲ ਜੋੜ ਕੇ ਇਸ ਵਰਕਸ਼ਾਪ ਵਿੱਚ ਰੱਖਿਆ। ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਹੋ ਜਿਹੀਆਂ ਵਰਕਸ਼ਾਪਾਂ ਮਗਸੀਪਾ ਵੱਲੋਂ ਸਮੇਂ-ਸਮੇਂ ਲਗਾਉਣ ਦੀ ਲੋੜ ਹੈ
ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਡੀਨੇਟਰ ਨੇ ਸ੍ਰੀ ਐਸ.ਐਸ.ਗਿੱਲ ਇੰਚਾਰਜ ਸੈਂਟਰ ਫਾਰ ਡਿਸਾਸਟਰ ਮੈਨੇਜਮੈਂਟ ਮਗਸੀਪਾ ਚੰਡੀਗੜ੍ਹ, ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਦਾ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ।

No comments:
Post a Comment