ਹੁਸ਼ਿਆਰਪੁਰ, 1 ਮਾਰਚ : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਮਿਤੀ 1 ਮਾਰਚ ਨੂੰ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਪਲਸ ਪੋਲੀਓ ਦੀ ਡੋਰ ਟੂ ਡੋਰ ਮੁਹਿੰਮ ਚਲਾਈ ਗਈ। ਜਿਸ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ 0 ਤੋਂ 5 ਸਾਲ ਦੇ ਬੱਚਿਆਂ ਜਿਹੜੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦੇ ਡਾ. ਮਨਮੋਹਣ ਸਿੰਘ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚ ਸਿਹਤ ਵਿਭਾਗ ਦੀਆਂ 3344 ਟੀਮ ਮੈਂਬਰ ਨੇ ਪਹਿਲੇ ਦਿਨ ਬੂੱਥ ਤੇ ਅਤੇ 1578 ਟੀਮਾਂ ਨੇ ਘਰ ਘਰ ਜਾ ਕੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ। ਮਿਤੀ 28 ਫਰਵਰੀ ਤੱਕ 1,51,359 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦੇ ਬੱਚਿਆਂ ਨੂੰ ਟੀਮਾਂ ਦੁਆਰਾ ਅੱਜ ਵੀ ਘਰ ਘਰ ਜਾ ਕੇ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ 28 ਟਰਾਂਜਿਟ ਟੀਮਾਂ ਨੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਅਤੇ ਦੂਰ ਦਰੇਡੇ ਦੇ ਸਲਮ ਖੇਤਰਾਂ ਵਿੱਚ ਪੋਲੀਓ ਬੂੰਦਾਂ ਪਿਲਾਈਆਂ। ਉਹਨਾਂ ਕਿਹਾ ਕਿ ਜੇਕਰ ਫੇਰ ਵੀ ਕੋਈ ਬੱਚਾ ਪੋਲੀਓ ਬੂੰਦਾ ਪੀਣ ਤੋਂ ਵਾਂਝਾ ਰਹਿੰਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਉਹਨਾਂ ਦੀ ਖੋਜ ਕਰ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ।
ਡਾ. ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ ਅਤੇ ਹੋਰ ਜਿਲ੍ਹਾ ਪ੍ਰੋਗਰਾਮ ਅਫ਼ਸਰਾਂ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਘਰ ਘਰ ਚਲਾਈ ਇਸ ਮੁਹਿੰਮ ਦਾ ਨਿਰੀਖਣ ਕੀਤਾ ਗਿਆ। ਮੈਡਮ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ ਵੱਲੋਂ ਵੀ ਇਸ ਮੁਹਿੰਮ ਦਾ ਨਿਰੀਖਣ ਕੀਤਾ ਗਿਆ ਅਤੇ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਇਸ ਅਭਿਆਨ ਨੂੰ ਸਫ਼ਲ ਕਰਨ ਲਈ ਆਪਣੇ ਬੱਚਿਆਂ ਨੂੰ ਪੋਲੀਓ ਦੀ ਇਹ ਵਾਧੂ ਖੁਰਾਕ ਪਿਲਾ ਕੇ ਆਪਣਾ ਪੂਰਣ ਯੋਗਦਾਨ ਦੇਣ ਤਾਂਕਿ ਸਿਹਤਮੰਦ ਕੱਲ ਦੀ ਬੁਨਿਆਦ ਰੱਖਣ ਲਈ ਪੋਲੀਓ ਵਰਗੀ ਇਸ ਨਾ ਮੁਰਾਦ ਬੀਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕੇ।

No comments:
Post a Comment