ਹੁਸ਼ਿਆਰਪੁਰ, 10 ਮਾਰਚ : ਅਕਾਲੀ ਭਾਜਪਾ ਸਰਕਾਰ ਵੱਲੋਂ ਸੂਬੇ ਦੇ 331 ਸਕੂਲਾਂ ਵਿਚ ਸਾਇੰਸ ਸਿੱਖਿਆ ਪ੍ਰਣਾਲੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਲਈ 141 ਕਰੋੜ ਰੁਪਏ ਖਰਚ ਕੀਤੇ ਗਏ ਹਨ । ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਬਹਾਦਰਪੁਰ ਭਾਈਆਂ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦੇ ਵਿਕਾਸ ਲਈ 1 ਲੱਖ 22 ਹਜ਼ਾਰ ਰੁਪਏ ਦਾ ਚੈਕ ਦੇਣ ਮੌਕੇ ਕੀਤਾ । ਸ੍ਰੀ ਸੂਦ ਨੇ ਕਿਹਾ ਕਿ ਪਿੰਡਾਂ ਵਿਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਨਵੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ । ਬੱਚਿਆਂ ਦੇ ਬੈਠਣ ਲਈ ਬੈਂਚ ਦਿੱਤੇ ਗਏ ਹਨ, ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਅਤੇ ਨਵੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਹੈ ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ , ਨਗਰ ਕੋਸਲ ਪ੍ਰਧਾਨ ਸ੍ਰੀ ਸ਼ਿਵ ਸੂਦ , ਅਤੁਲ ਸੂਦ ਪਿੰਕੀ , ਆਨੰਦ ਸ਼ਰਮਾਂ , ਵਿਜੈ ਠਾਕੁਰ , ਪਿੰਡ ਦੀ ਸਰਪੰਚ ਗੁਰਦੇਵ ਕੋਰ , ਸਕੱਤਰ ਗੁਰਦਾਵਰ ਸਿੰਘ , ਜਸਵਿੰਦਰ ਸਿੰਘ , ਭੋਲੀ ਰਾਣੀ , ਸੀਤਾ ਰਾਮ , ਮਦਨ ਲਾਲ , ਰਜਿੰਦਰ ਕੁਮਾਰ ਅਤੇ ਨੰਬਰਦਾਰ ਜੀਤ ਸਿੰਘ ਵੀ ਹਾਜ਼ਰ ਸਨ ।

No comments:
Post a Comment