ਹੁਸ਼ਿਆਰਪੁਰ, 20 ਮਾਰਚ: ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਕਲੀਨ ਐਂਡ ਗਰੀਨ ਐਸੋਸੀਏਸ਼ਨ, ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਅੱਜ ਗਰੀਨ ਵਿਊ ਪਾਰਕ ਹੁਸ਼ਿਆਰਪੁਰ ਵਿਖੇ ਦੂਜੇ ਫਲਾਵਰ ਸ਼ੋਅ-2011 ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਕੀਤਾ। ਸੋਨਾਲੀਕਾ ਗਰੁੱਪ ਦੇ ਐਮ.ਡੀ. ਸ੍ਰੀ ਦੀਪਕ ਮਿੱਤਲ, ਜੰਗਲਾਤ ਵਿਭਾਗ ਦੇ ਵਣ ਮੰਡਲ ਅਫ਼ਸਰ ਦੇਵ ਰਾਜ ਸ਼ਰਮਾ, ਵਣ ਮੰਡਲ ਅਫ਼ਸਰ ਸਤਨਾਮ ਸਿੰਘ, ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਦੇ ਪ੍ਰਧਾਨ ਸ਼ੀਲ ਸੂਦ, ਸਕੱਤਰ ਪਵਨ ਸ਼ਰਮਾ, ਜਾਇੰਟ ਸਕੱਤਰ ਕੁਲਰਾਜ ਸਿੰਘ, ਪੈਟਰਨ ਸ਼ਿਵ ਸੂਦ, ਮਹਾਂਵੀਰ ਸਪੀਨਿੰਗ ਮਿਲ ਤੋਂ ਆਈ ਐਮ ਜੇ ਐਸ ਸਿੱਧੂ, ਪ੍ਰਧਾਨ ਜ਼ਿਲ੍ਹਾ ਭਾਜਪਾ ਜਗਤਾਰ ਸਿੰਘ ਸੈਣੀ ਅਤੇ ਐਸ ਕੇ ਪੋਮਰਾ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਵੱਲੋਂ ਦੂਸਰਾ ਫਲਾਵਰ ਸ਼ੋਅ ਆਯੋਜਿਤ ਕਰਨ ਤੇ ਕਲੀਨ ਐਂਡ ਗਰੀਨ ਐਸੋਸੀਏਸ਼ਨ, ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਫਲਾਵਰ ਸ਼ੋਅ ਬਹੁਤ ਹੀ ਵਧੀਆ ਢੰਗ ਨਾਲ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਜੋ ਪਿਛਲੇ ਸਾਲ ਫਲਾਵਰ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ, ਇਹ ਫਲਾਵਰ ਸ਼ੋਅ ਉਸ ਤੋਂ ਵੀ ਵਧੀਆ ਢੰਗ ਨਾਲ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੇ ਫਲਾਵਰ ਸ਼ੋਅ ਪਹਿਲਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਹੀ ਕਰਵਾਏ ਜਾਂਦੇ ਸਨ। ਹੁਸ਼ਿਆਰਪੁਰ ਸ਼ਹਿਰ ਵਿੱਚ ਇਸ ਤਰਾਂ ਦੇ ਫਲਾਵਰ ਸ਼ੋਅ ਦਾ ਆਯੋਜਨ ਕਰਕੇ ਸ਼ਹਿਰ ਨਿਵਾਸੀਆਂ ਨੂੰ ਵੱਖ-ਵੱਖ ਕਿਸਮ ਦੇ ਫੁੱਲਾਂ ਪ੍ਰਤੀ ਜਾਣਕਾਰੀ ਦੇਣ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਲਈ ਇਹ ਸੁਸਾਇਟੀ ਵਧਾਈ ਦੀ ਪਾਤਰ ਹੈ।
ਸ੍ਰੀ ਸੂਦ ਨੇ ਕਿਹਾ ਕਿ ਇਸ ਫਲਾਵਰ ਸ਼ੋਅ ਨੂੰ ਦੇਖਣ ਤੋਂ ਬਾਅਦ ਆਮ ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਵਧੀਆ ਕਿਸਮ ਦੇ ਫੁੱਲ ਲਗਾਉਣੇ ਚਾਹੀਦੇ ਹਨ ਤਾਂ ਜੋ ਆਲੇ-ਦੁਆਲੇ ਦਾ ਵਾਤਾਵਰਣ ਚੰਗਾ ਅਤੇ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਵੀ ਸ਼ਹਿਰ ਦੀਆਂ ਪਾਰਕਾਂ ਵਿੱਚ ਵਧੀਆ ਕਿਸਮ ਦੇ ਫੁੱਲ ਅਤੇ ਪੌਦੇ ਲਗਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਸ਼ੁੱਧ ਵਾਤਾਵਰਣ ਮਿਲ ਸਕੇ। ਪੰਜਾਬ ਸਰਕਾਰ ਵੱਲੋਂ ਵੀ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜੰਗਲਾਤ ਵਿਭਾਗ ਵੱਲੋਂ ਸੜਕਾਂ ਦੇ ਕਿਨਾਰਿਆਂ ਅਤੇ ਖਾਲੀ ਥਾਵਾਂ ਤੇ ਵਧੀਆ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ। ਸ਼ਹਿਰ ਅਤੇ ਪਿੰਡਾਂ ਵਿੱਚ ਵੀ ਵਣ ਚੇਤਨਾ ਪਾਰਕ ਬਣਾਏ ਜਾ ਰਹੇ ਹਨ। ਹੁਸ਼ਿਆਰਪੁਰ ਵਿੱਚ ਇਸ ਤਰਾਂ ਦੇ ਦੋ ਵਣ ਚੇਤਨਾ ਪਾਰਕ ਬਣਾਏ ਗਏ ਹਨ ਜਿਨ੍ਹਾਂ ਵਿੱਚ ਬਸੀ ਜਾਨਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਵਣ ਚੇਤਨਾ ਪਾਰਕ ਬਣਾਇਆ ਗਿਆ ਹੈ ਅਤੇ ਦੂਸਰਾ ਪੇਂਡੂ ਵਣ ਚੇਤਨਾ ਪਾਰਕ ਪੁਰਾਣੀ ਬਸੀ ਵਿਖੇ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਆਮ ਲੋਕ ਆ ਕੇ ਸ਼ੁੱਧ ਵਾਤਾਵਰਣ ਦਾ ਲਾਭ ਲੈ ਸਕਣਗੇ। ਇਸ ਮੌਕੇ ਤੇ ਜੰਗਲਾਤ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਨੂੰ 51,000/- ਰੁਪਏ ਦੇਣ ਦਾ ਐਲਾਨ ਕੀਤਾ ਅਤੇ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਕੀਤਾ।
ਸੋਨਾਲੀਕਾ ਦੇ ਐਮ ਡੀ ਸ੍ਰੀ ਦੀਪਕ ਮਿਤਲ ਨੇ ਇਸ ਮੌਕੇ ਤੇ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਵਧੀਆ ਫਲਾਵਰ ਸ਼ੋਅ ਦਾ ਆਯੋਜਨ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਫਲਾਵਰ ਸ਼ੋਅ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਕਰਵਾਏ ਜਾਣੇ ਚਾਹੀਦੇ ਹਨ ਜਿਸ ਨਾਲ ਆਮ ਲੋਕਾਂ ਵਿੱਚ ਫੁੱਲਾਂ ਸਬੰਧੀ ਵਧੇਰੇ ਜਾਣਕਾਰੀ ਮਿਲੇਗੀ ਅਤੇ ਉਹ ਆਪਣੇ ਘਰਾਂ ਵਿੱਚ ਇਨ੍ਹਾਂ ਨੂੰ ਲਗਾਉਣਗੇ ਜਿਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸੁਸਾਇਟੀ ਨੂੰ ਇਸ ਤਰਾਂ ਦੇ ਫਲਾਵਰ ਸ਼ੋਅ ਕਰਾਉਣ ਵਿੱਚ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਭਾਜਪਾ ਆਗੂ ਮਹਿੰਦਰਪਾਲ ਮਾਨ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਧਾਨ ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਸ਼ੀਲ ਸੂਦ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਇਆਂ ਫਲਾਵਰ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ ਲਗਭਗ 500 ਫੁੱਲਾਂ ਅਤੇ ਪੌਦਿਆਂ ਦੀਆਂ ਐਂਟਰੀਆਂ ਹੋਈਆਂ ਜਿਸ ਵਿੱਚ 42 ਕਿਸਮਾਂ ਦੇ ਫੁੱਲ ਅਤੇ ਪੌਦੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਫੁੱਲਾਂ ਪ੍ਰਤੀ ਬੱਚਿਆਂ ਵਿੱਚ ਵਧੇਰੇ ਰੂਚੀ ਪੈਦਾ ਕਰਨ ਦੇ ਮਨੋਰਥ ਨਾਲ ਇਸ ਮੌਕੇ ਤੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
ਫਲਾਵਰ ਸ਼ੋਅ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸ੍ਰੀਮਤੀ ਰਾਕੇਸ਼ ਸੂਦ ਧਰਮ ਪਤਨੀ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਕੀਤੀ। ਇਸ ਮੌਕੇ ਤੇ ਫਲਾਵਰ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਸ਼ਹਿਰ ਨਿਵਾਸੀਆਂ ਅਤੇ ਬੱਚਿਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਫਲਵਾਰ ਸ਼ੋਅ ਵਿੱਚ ਵਧੀਆ ਕਿਸਮ ਦੇ ਫੁੱਲਾਂ ਅਤੇ ਪੌਦਿਆਂ ਨੂੰ ਦੇਖਣ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਫਲਾਵਰ ਸ਼ੋਅ ਬਹੁਤ ਹੀ ਸਫ਼ਲ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਘਰਾਂ, ਸੰਸਥਾਵਾਂ ਦੇ ਲਾਅਨ ਦੇ ਮਾਲਕ, ਮਾਲੀਆਂ ਵੱਲੋਂ ਫੁੱਲਾਂ ਦੇ ਰੱਖ-ਰਖਾਓ ਅਤੇ ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਉਦਯੋਗਿਕ ਸੰਸਥਾਵਾਂ ਵਿੱਚੋਂ ਰਿਲਾਇੰਸ ਇੰਡਸਟਰੀ ਪਹਿਲੇ, ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਦੂਜੇ, ਰਿਆਤ ਬਾਹਰਾ ਗਰੁੱਪ ਅਤੇ ਕਿਡਸ ਪਬਲਿਕ ਸਕੂਲ ਤੀਸਰੇ ਸਥਾਨ ਤੇ ਰਹੇ। ਲਾਅਨ ਦੇ 10 ਮਰਲੇ ਤੱਕ ਦੇ ਮਾਲਕਾਂ ਵਿੱਚੋਂ ਵਿਵੇਕ ਖੋਸਲਾ ਪਹਿਲੇ ਸਥਾਨ ਤੇ, ਪ੍ਰਦੀਪ ਅਗਰਵਾਲ ਦੂਜੇ ਅਤੇ ਸਤੀਸ਼ ਪੁਰੀ ਤੀਜੇ ਸਥਾਨ ਤੇ ਰਹੇ। ਇਸੇ ਤਰਾਂ ਲਾਅਨ ਦੇ 20 ਮਰਲੇ ਤੱਕ ਦੇ ਮਾਲਕਾਂ ਵਿੱਚੋਂ ਦੀਪਾਂਕਰ ਗਾਂਗੁਲੀ ਪਹਿਲੇ ਸਥਾਨ ਤੇ, ਅਮ੍ਰਿਤ ਲਾਲ ਜੈਨ ਦੂਜੇ, ਰਾਜੇਸ ਸੂਦ ਅਤੇ ਐਸ ਕੇ ਪੋਮਰਾ ਤੀਜੇ ਸਥਾਨ ਤੇ ਰਹੇ। ਲਾਅਨ ਦੇ 20 ਮਰਲੇ ਤੋਂ ਉਪਰ ਦੇ ਮਾਲਕਾਂ ਵਿੱਚੋਂ ਸੇਠ ਨਵਦੀਪ ਅਗਰਵਾਲ ਪਹਿਲੇ, ਅਮਰਪਾਲ ਸਿੰਘ ਦੂਜੇ ਅਤੇ ਅਮਿਤ ਗੁਪਤਾ ਤੀਜੇ ਸਥਾਨ ਤੇ ਰਹੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਕਤੀ ਸੂਦ, ਰਾਜੀਵ ਸੂਦ, ਨਵਦੀਪ ਅਗਰਵਾਲ, ਸੋਹਿਤ ਸੂਦ, ਵਾਈ ਐਸ ਪਰਮਾਰ, ਪਵਨ ਸ਼ਰਮਾ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਸਚਦੇਵਾ, ਪ੍ਰਦੀਪ ਗੁਪਤਾ, ਅਨਿਲ ਸੂਦ, ਅਨੁਜ ਸੂਦ, ਗੁਰਜੀਤ ਸਿੰਘ ਵਧਾਵਨ, ਐਡਵੋਕੇਟ ਯਸ਼ਪਾਲ ਪਿਪਲਾਨੀ, ਮਧੂ ਸੂਦ, ਮਿਸਜ ਸਚਦੇਵਾ, ਸੁਨੀਤਾ ਅਗਰਵਾਲ, ਸਵਿਤਾ ਸੂਦ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

No comments:
Post a Comment