ਹੁਸ਼ਿਆਰਪੁਰ, 4 ਮਾਰਚ: ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪ੍ਰਬੰਧਕੀ ਖੋਜ ਅਤੇ ਸੁਧਾਰਾਂ ਦੇ ਵਿਸ਼ੇ ਸਬੰਧੀ ਇੱਕ ਵਿਚਾਰ ਗੋਸ਼ਟੀ ਸੈਸ਼ਨ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਰਿਟਾਇਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਸ੍ਰ: ਸੁਰਜੀਤ ਸਿੰਘ ਪੀ.ਸੀ.ਐਸ. (ਰਿਟਾ:) ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਨੇ ਕੀਤੀ। ਸ੍ਰ: ਸੁਰਜੀਤ ਸਿੰਘ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰਬੰਧਕੀ ਖੋਜ ਰਾਹੀਂ ਸੁਧਾਰਾਂ ਦੀ ਮੌਜੂਦਾ ਯੁੱਗ ਵਿੱਚ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਖੋਜ ਅਤੇ ਉਸ ਰਾਹੀਂ ਲਿਆਂਦੇ ਸੁਧਾਰਾਂ ਨਾਲ ਸੁਸਾਇਟੀ ਨੂੰ ਵਧੀਆ ਤੇ ਸੁਚੱਜਾ ਯੋਗਦਾਨ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟਰ ਜਨਰਲ ਸ੍ਰੀ ਵੀ ਕੇ ਸ੍ਰੀ ਵਾਸਤਵਾ ਆਈ.ਏ.ਐਸ. ਵੱਲੋਂ ਪ੍ਰਬੰਧਕੀ ਖੋਜ ਅਤੇ ਸੁਧਾਰਾਂ ਸਬੰਧੀ ਅਹਿਮ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਨਾਲ ਸੁਸਾਇਟੀ ਨੂੰ ਜਾਗਰੂਕ ਕਰਕੇ ਅੱਜ ਦੇ ਯੁੱਗ ਦਾ ਹਾਣੀ ਬਣਾਇਆ ਜਾ ਸਕਦਾ ਹੈ।
ਜ਼ਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ਨੇ ਇਸ ਵਿਚਾਰ ਗੋਸ਼ਟੀ ਸੈਸ਼ਨ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਆਏ ਰਿਟਾਇਰਡ ਅਧਿਕਾਰੀਆਂ ਨੂੰ ਪ੍ਰਬੰਧਕੀ ਖੋਜ ਅਤੇ ਸੁਧਾਰਾਂ ਸਬੰਧੀ ਚੁਣੇ ਗਏ ਵੱਖ-ਵੱਖ ਵਿਸ਼ਿਆਂ, ਮਨਰੇਗਾ ਵੱਲੋਂ ਦਿਹਾਤੀ ਔਰਤਾਂ ਦਾ ਸਸ਼ਕਤੀਕਰਨ-ਤਿੰਨ ਜ਼ਿਲਿਆਂ ਦੇ ਕੇਸ ਸਟਡੀਜ਼ ਤੋਂ ਕੀਤਾ ਗਿਆ ਮੁਲਾਂਕਣ, ਸਿੱਖਿਆ ਦੇ ਮਿਆਰੀ ਸੁਧਾਰ ਵਿੱਚ ਸਰਵ ਸਿੱਖਿਆ ਅਭਿਆਨ ਵਿੱਚ ਭੂਮਿਕਾ, ਸ਼ਹਿਰੀ ਲੋਕਲ ਸੰਸਥਾਵਾਂ / ਮਿਉਂਸਪਲ ਕੌਂਸਲਾਂ ਦੇ ਮੁਲਾਜ਼ਮਾਂ ਦੀ ਪੈਨਸ਼ਨ ਵੰਡ ਲਈ ਇਕਹਿਰੀ ਸਰਕਾਰੀ ਪਾਲਸੀ ਦੀ ਲੋੜ ਬਾਰੇ ਅਤੇ ਮਿਉਂਸਪਲ ਕਮੇਟੀਆਂ ਦੇ ਪਾਣੀ ਸਰੋਤਾਂ ਦੇ ਕੰਮਾਂ ਬਾਰੇ, ਗਰੀਬਾਂ ਨੂੰ ਦੇਰ ਨਾਲ ਮਿਲਣ ਵਾਲੇ ਇਨਸਾਫ ਬਾਰੇ, ਕੰਢੀ ਏਰੀਏ ਵਿੱਚ ਜੰਗਲਾਤ ਲਗਾਉਣ ਦੀ ਸਮਾਜਿਕ ਲੋੜ, ਫ਼ਸਲੀ ਵਿਭਿੰਨਤਾ, ਹਲਦੀ ਦੀ ਕਾਸ਼ਤ ਅਤੇ ਇਸ ਦੇ ਮੰਡੀਕਰਨ ਸਬੰਧੀ ਅਤੇ ਪੰਜਾਬ ਵਿੱਚ ਪ੍ਰਸ਼ਾਸ਼ਨਿਕ ਸੁਧਾਰਾਂ ਸਬੰਧੀ ਖੋਜ ਵਿਸ਼ੇ ਸਬੰਧੀ ਸੰਖੇਪ ਨੋਟ ਤਿਆਰ ਕਰਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਮਗਸੀਪਾ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨੂੰ ਦੇਣ ਲਈ ਕਿਹਾ।

No comments:
Post a Comment