ਹੁਸ਼ਿਆਰਪੁਰ, 3 ਮਾਰਚ : ਸ੍ਰੀ ਸਰਵੇਸ਼ ਕੋਸ਼ਲ ਪ੍ਰਮੁੱਖ ਸਕੱਤਰ ਸੁਚਨਾ ਤਕਨਾਲੋਜੀ ਵਿਭਾਗ ਪੰਜਾਬ ਨੇ ਅੱਜ ਅਚਨਚੇਤ ਸੁਵਿਧਾ ਸੈਟਰ ਹੁਸ਼ਿਆਰਪੁਰ ਦਾ ਦੋਰਾ ਕੀਤਾ ਅਤੇ ਸੁਵਿਧਾ ਸੈਟਰ ਵਲੋ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜਾ ਲਿਆ । ਸਰਵ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ , ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਉਨਾਂ ਨਾਲ ਸਨ।
ਸ੍ਰੀ ਕੋਸ਼ਲ ਨੇ ਦੱਸਿਆ ਕਿ ਪੰਜਾਬ ਵਿਚ ਸੁਵਿਧਾ ਸੈਟਰਾਂ ਵਿਚ ਆਮ ਲੋਕਾਂ ਦੀ ਸਹੂਲਤ ਲਈ 36 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨਾਂ ਨੇ ਸੁਵਿਧਾ ਸੈਟਰ ਹੁਸ਼ਿਆਰਪੁਰ ਵਿਖੇ ਪ੍ਰਬੰਧਕ ਲਗਾਉਣ ਲਈ ਕਿਹਾ ਤਾਂ ਜੋ ਸੁਵਿਧਾ ਸੈਟਰ ਦਾ ਕੰਮ ਹੋਰ ਸੁਚੱਜੇ ਢੰਗ ਨਾਲ ਚੱਲ ਸਕੇ ਅਤੇ ਕੰਮ ਕਰਵਾਉਣ ਵਾਲੇ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ । ਉਨਾਂ ਨੇ ਸੁਵਿਧਾ ਸੈਟਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੈਟਰ ਦੀ ਸਾਫ ਸਫਾਈ ਵੱਲ ਪੂਰਾ ਧਿਆਨ ਦੇਣ ਅਤੇ ਕੰਪੀੳਟਰਾਂ ਵਿਚ ਐਂਟੀਵਾਇਰਸ ਲਗਾਉਣ ਅਤੇ ਸੁਵਿਧਾ ਸੈਟਰਾਂ ਵਿਚ ਸਰਕਾਰ ਵਲ ਆਮ ਲੋਕਾਂ ਨੂੰ ਵੱਖ ਵੱਖ ਤਰਾਂ ਦੀਆਂ ਦਿੱਤੀਆਂ ਜਾਂ ਰਹੀਆਂ 36 ਸੇਵਾਵਾਂ ਨੂੰ ਮੁਹੱਈਆ ਕਰਾਉਣਾ ਯਕੀਨੀ ਬਨਾਉਣ ।
ਸ੍ਰੀ ਕੋਸ਼ਲ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਸੁਵਿਧਾ ਸੈਟਰ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਵਿਧਾ ਸੈਟਰ ਦੇ ਕਰਮਚਾਰੀਆਂ ਦੀ ਹਰ ਮਹੀਨੇ ਮੀਟਿੰਗ ਕਰਿਆ ਕਰਨ । ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਪ੍ਰਮੁੱਖ ਸਕੱਤਰ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਵਲੋ ਸੁਵਿਧਾ ਸੈਟਰਾਂ ਵਿਚ ਦਿੱਤੀਆ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।

No comments:
Post a Comment