ਹੁਸਿਆਰਪੁਰ, 17 ਮਾਰਚ : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ: ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸਿਆਰਪੁਰ ਦੀ ਯੋਗ ਅਗਵਾਈ ਹੇਠ ਅੱਜ ਡਾ:ਦੇਸ ਰਾਜ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਮੁੱਢਲਾ ਸਿਹਤ ਕੇਦਰ ਹਾਰਟਾ ਬਡਲਾ ਵਖੇ ਮੈਗਾ ਆਰ ਸੀ ਐਚ ਕੈਪ ਅਤੇ ਪਰਿਵਾਰ ਭਲਾਈ ਅਧੀਨ ਫੈਮਲੀ ਪਲਾਨਿੰਗ ਵਰਕਸਾਪ ਆਯੋਜਿਤ ਕੀਤੀ ਗਈ। ਜਿਸ ਵਿਚ ਜਿਲ੍ਹਾ ਪੱਧਰ ਤੋ ਮੈਡਮ ਮਨਮੋਹਣ ਕੌਰ ਅਤੇ ਬਲਾਕ ਪੱਧਰ ਤੋ ਡਾ:ਸਤਵਿੰਦਰ ਸਿੰਘ, ਆਰ ਆਰ ਭਾਟੀਆ ਮੁਲਖ ਰਾਜ, ਵਿਕਟਰ ਮਸੀਹ, ਗਿਆਨ ਕੌਰ, ਤੇਜ ਕੌਰ, ਗੁਰਬਚਨ ਸਿੰਘ, ਮੈਡੀਕਲ , ਪੈਰਾ ਮੈਡੀਕਲ ਸਟਾਫ ਮੈਬਰ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਸਾਮਲ ਹੋਏ। ਆਪਣੇ ਪ੍ਰਧਾਨਗੀ ਭਾਸਨ ਦੌਰਾਨ ਡਾ:ਦੇਸ ਰਾਜ ਨੇ ਦੱਸਿਆ ਕਿ ਨੈਸਨਲ ਰੂਰਲ ਹੈਲਥ ਮਿਸਨ ਜਿਸਦਾ ਮੁੱਖ ਉਦੇਸ਼ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨਾ ਅਤੇ ਆਬਾਦੀ ਸਥਿਰ ਕਰਨਾ ਹੈ, ਨੂੰ ਮੁੱਖ ਰੱਖਦੇ ਹੋਏ ਅੱਜ ਦਾ ਵਿਸਾਲ ਜੱਚਾ ਬੱਚਾ ਸਿਹਤ ਕੈਪ ਅਤੇ ਫੈਮਲੀ ਪਲਾਨਿੰਗ ਵਰਕਸਾਪ ਆਯੋਜਿਤ ਕੀਤੀ ਗਈ ਹੈ। ਜਿਸ ਵਿੱਚ ਡਾ:ਸਤਪਾਲ ਗੋਜਰਾ, ਡਾ:ਨਵਨੀਤ ਸੈਣੀ, ਡਾ:ਗੁਰਕ੍ਰਿਪਾਲ ਕੌਰ, ਡਾ: ਸਤਵਿੰਦਰ ਸਿੰਘ, ਡਾ:ਸੌਰਵ ਆਦਿ ਮਾਹਿਰ ਡਾਕਟਰਾਂ ਵੱਲੋ ਚੈਕਅੱਪ ਅਤੇ ਮੁਫ਼ਤ ਦਵਾਈਆ ਦਿੱਤੀਆਂ ਗਈਆਂ ਹਨ। ਉਨ੍ਹਾਂ ਫੈਮਲੀ ਪਲਾਨਿੰਗ ਦੇ ਕੱਚੇ ਅਤੇ ਪੱਕੇ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਰਦਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਤੇ 1100 ਰੁਪਏ ਅਤੇ ਗਰੀਬੀ ਰੇਖਾ ਤੋ ਹੇਠਾਂ ਵਾਲੀਆਂ ਔਰਤਾਂ ਨੂੰ ਉਪਰੇਸਨ ਕਰਵਾਉਣ ਤੇ 650ਰੁਪਏ ਅਤੇ ਦੂਸਰੀਆਂ ਔਰਤਾਂ ਲਈ ਢਾਈ ਸੌ ਰੁਪਏ ਦੀ ਸਹੂਲਤ ਹੈ। ਡਾ: ਸੰਦੀਪ ਖਰਬੰਦਾ ਵੱਲੋ ਚੀਰਾ ਰਹਿਤ ਨਸਬੰਦੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਇਕ ਆਸਾਨ, ਸੁਰੱਖਿਅਤ ਅਤੇ ਭਰੋਸੇਮੰਦ ਤਰੀਕਾ ਹੈ। ਮਰਦਾਂ ਨੂੰ ਉਪਰੇਸਨ ਕਰਵਾਉਣ ਤੋ ਬਾਅਦ ਆਦਮੀ ਜਲਦੀ ਘਰ ਵਾਪਸ ਜਾ ਸਕਦਾ ਹੈ ਅਤੇ ਰੋਜਮਰਾ ਦੇ ਕੰਮ ਕਰ ਸਕਦਾ ਹੈ।
ਮੈਡਮ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ ਈ ਸੀਂ ਬੀ ਸੀ ਸੀ ਗਤੀਵਿਧੀਆ ਅਧੀਨ ਜਿਲ੍ਹ ਦੇ ਹਰ ਬਲਾਕ ਵਿੱਚ ਫੈਮਲੀ ਪਲਾਨਿੰਗ ਬਾਰੇ ਵਰਕਸਾਪ ਆਯੋਜਿਤ ਕੀਤੀ ਗਈ ਹੈ, ਤਾਂ ਜੋ ਮਰਦਾਂ ਦੀ ਵੱਧ ਤੋ ਵੱਧ ਸਮੂਲੀਅਤ ਫੈਮਲੀ ਪਲਾਨਿੰਗ ਵਿੱਚ ਕਰਵਾਈ ਜਾ ਸਕੇ ਅਤੇ ਆਬਾਦੀ ਨੂੰ ਸਥਿਰ ਕੀਤਾ ਜਾ ਸਕੇ। ਐਮਰਜੈਸੀ ਪਿਲਜ ਦੀ ਵਰਤੋ ਅਤੇ ਦੁਰਵਰਤੋ ਬਾਰੇ ਦਸ ਸਾਲਾ ਕੋਪਰਟੀ ਬਾਰੇ ਭਰਪੂਰ ਜਾਣਕਾਰੀ ਦਿਤੀ ਗਈ। ਡਾ:ਸੌਰਵ ਵਲੋ ਫੈਮਲੀ ਪਲਾਨਿੰਗ ਦੇ ਕੱਚੇ ਤਰੀਕੇ , ਨਿਰੋਧ ਓਰਲ ਪਿਲਜ ਅਤੇ ਕੋਪਰਟੀ ਬਾਰੇ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਨੂੰ ਵਰਤਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮੈਡੀਕਲ ਮੋਬਾਇਲ ਯੁਨਿਟ ਵਲੋ ਦਿੱਤੀਆ ਸੇਵਾਵਾਂ ਦਾ ਇਲਾਕਾ ਨਿਵਾਸੀਆ ਵਲੋ ਭਰਪੂਰ ਫਾਇਦਾ ਲਿਆ ਗਿਆ।

No comments:
Post a Comment