ਹੁਸ਼ਿਆਰਪੁਰ, 4 ਮਾਰਚ: ਕੌਮੀ ਬਾਗਬਾਨੀ ਮਿਸ਼ਨ ਵੱਲੋਂ ਜਿਥੇ ਬਾਗਬਾਨਾਂ ਨੂੰ ਵੱਖਰੇ-ਵੱਖਰੇ ਸਵੈ-ਰੋਜ਼ਗਾਰ ਸਬੰਧੀ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਨਾਲ ਹੀ ਸਮੇਂ ਦੇ ਹਾਣੀ ਬਣਾਉਣ ਲਈ ਬਾਗਬਾਨਾਂ ਨੂੰ ਬਾਹਰਲੇ ਰਾਜਾਂ ਵਿੱਚ ਲਿਜਾ ਕੇ ਐਕਸਪੋਜ਼ਰ ਟੂਰ ਕਰਵਾਏ ਜਾਂਦੇ ਹਨ। ਇਸ ਗੱਲ ਦੀ ਜਾਣਕਾਰੀ ਬਾਗਬਾਨੀ ਵਿਕਾਸ ਅਫ਼ਸਰ ਹੁਸ਼ਿਆਰਪੁਰ-1 ਡਾ ਨਰੇਸ਼ ਕੁਮਾਰ ਨੇ ਹਮੀਰਪੁਰ ਕਿਸਾਨ ਮੇਲੇ ਵਿੱਚ ਭਾਗ ਲੈਣ ਲਈ ਜਾ ਰਹੇ ਕਿਸਾਨਾਂ ਦੀ ਬਸ ਨੂੰ ਹਰੀ ਝੰਡੀ ਦਿੰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੜੀ ਵਿੱਚ ਇਸ ਸਾਲ ਹੁਸ਼ਿਆਰਪੁਰ ਦੇ ਬਾਗਬਾਨਾਂ ਨੂੰ ਪੂਨੇ, ਦਿੱਲੀ ਤੇ ਭੁਪਾਲ ਵਿਖੇ ਐਕਸਪੋਜ਼ਰ ਟੂਰ ਕਰਵਾਇਆ ਗਿਆ ਜਿਥੇ ਬਾਗਬਾਨਾਂ ਨੇ ਇਨ੍ਹਾਂ ਥਾਵਾਂ ਤੇ ਨਵੀਂ ਤਕਨੀਕ ਨਾਲ ਕੀਤੀ ਜਾ ਰਹੀ ਬਾਗਬਾਨੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਡਾ. ਯਸ਼ਪਾਲ ਸਿੰਘ ਢੇਰੀ ਦੀ ਅਗਵਾਈ ਵਿੱਚ ਹਮੀਰਪੁਰ ਕਿਸਾਨ ਮੇਲੇ ਵਿੱਚ ਭਾਗ ਲੈਣ ਗਏ ਕਿਸਾਨਾਂ ਦੇ ਵਫ਼ਦ ਨੇ ਨਵੀਆਂ ਤਕਨੀਕਾਂ ਨਾਲ ਖੇਤੀਕਰਨ ਸਬੰਧੀ ਲਗੇ ਸਟਾਲਾਂ ਨੂੰ ਦੇਖਿਆ ਅਤੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ। ਕਿਸਾਨਾਂ ਦੇ ਇਸ ਵਫ਼ਦ ਵਿੱਚ ਜ਼ਿਲ੍ਹੇ ਭਰ ਤੋਂ 50 ਬਾਗਬਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਮਾਸਟਰ ਜਿੰਕਰ ਸਿੰਘ, ਬਲਬੀਰ ਸਿੰਘ ਸ਼ੇਰਪੁਰ, ਬਲਬੀਰ ਸਿੰਘ ਮੰਕਰ ਸੋਲੀ, ਰਘਬੀਰ ਸਿੰਘ, ਕਮਲਜੀਤ ਸਿੰਘ, ਸੁਰਜੀਤ ਸਿੰਘ ਨਿਰਮਲ ਸਿੰਘ, ਮੰਗਤ ਰਾਮ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਭੂੰਗਾ, ਰਵਿੰਦਰ ਸਿੰਘ, ਜੁਝਾਰ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਸੁਰਿੰਦਰ ਸਿੰਘ ਮਸੀਤੀ ਅਤੇ ਉਘੇ ਬਾਗਬਾਨ ਸ਼ਾਮਲ ਸਨ।

No comments:
Post a Comment