ਮਾਹਿਲਪੁਰ, 19 ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਵੱਖ-ਵੱਖ ਸਕੂਲਾਂ ਅਤੇ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਨੇ ਚੱਬੇਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੈਕਿੰਗ ਦੌਰਾਨ ਸਕੂਲ ਦੇ ਪ੍ਰਿੰਸੀਪਲ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਤੋਂ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਅੱਜ ਵਿਭਾਗੀ ਮੀਟਿੰਗ ਲਈ ਹੁਸ਼ਿਆਰਪੁਰ ਵਿਖੇ ਆਏ ਹੋਏ ਹਨ। ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵੀ ਚੈਕਿੰਗ ਕੀਤੀ ।
ਡਿਪਟੀ ਕਮਿਸ਼ਨਰ ਨੇ ਬਜ਼ਰੰਗ ਗੈਸ ਸਰਵਿਸ ਮਾਹਿਲਪੁਰ ਦੇ ਦਫ਼ਤਰ ਵਿਖੇ ਚੈਕਿੰਗ ਕੀਤੀ । ਇਸ ਮੌਕੇ ਤੇ ਉਨ੍ਹਾਂ ਨੇ ਗੈਸ ਏਜੰਸੀ ਵਿੱਚ ਗੈਸ ਦੀ ਸਪਲਾਈ ਲੈਣ ਲਈ ਆਏ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਨਵਰੀ ਅਤੇ ਫਰਵਰੀ ਮਹੀਨੇ ਦੀ ਬੁੱਕ ਕਰਵਾਈ ਹੋਈ ਗੈਸ ਦੀ ਅਜੇ ਤੱਕ ਡਲੀਵਰੀ ਨਹੀਂ ਮਿਲੀ ਹੈ ਜਿਸ ਤੇ ਡਿਪਟੀ ਕਮਿਸ਼ਨਰ ਨੇ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਨੂੰ ਆਦੇਸ਼ ਦਿੱਤਾ ਕਿ ਇਸ ਏਜੰਸੀ ਦੀ ਪੜਤਾਲ ਕਰਕੇ ਤੁਰੰਤ ਰਿਪੋਰਟ ਕੀਤੀ ਜਾਵੇ।
ਸ੍ਰੀ ਤਰਨਾਚ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਟੂਟੋਮਜਾਰਾ ਦੀ ਵੀ ਚੈਕਿੰਗ ਕੀਤੀ। ਇਸ ਦੌਰਾਨ ਐਲੀਮੈਂਟਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ 73 ਦੇ ਕਰੀਬ ਹੈ ਅਤੇ ਮਿਲ ਡੇ ਮੀਲ ਬਣਾਉਣ ਲਈ ਇੱਕ ਹੀ ਕਰਮਚਾਰੀ ਹੈ । ਇਸ ਲਈ ਇੱਕ ਹੋਰ ਕਰਮਚਾਰੀ ਲਗਾਉਣ ਲਈ ਉਨ੍ਹਾਂ ਬੇਨਤੀ ਕੀਤੀ । ਡਿਪਟੀ ਕਮਿਸ਼ਨਰ ਨੇ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਮਿਡ ਡੇ ਮੀਲ ਅਧੀਨ ਦਿੱਤਾ ਜਾਣ ਵਾਲਾ ਖਾਣਾ ਸਮੇਂ ਸਿਰ, ਵਧੀਆ ਕੁਆਲਟੀ ਅਤੇ ਉਚ ਮਿਆਰ ਦਾ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਮਿਡ ਡੇ ਮੀਲ ਦੇ ਰਾਸ਼ਨ ਦੀ ਗੁਣਵੱਤਾ ਸਬੰਧੀ ਵੀ ਚੈਕਿੰਗ ਕੀਤੀ।

No comments:
Post a Comment