ਹੁਸ਼ਿਆਰਪੁਰ, 24 ਮਾਰਚ: ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਧਰਮ ਦੱਤ ਤਰਨਾਚ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਰੈਡ ਭਵਨ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਿਵਲ ਸਰਜਨ-ਕਮ-ਵਾਈਸ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਡਾ. ਸ਼ਾਮ ਲਾਲ ਮਹਾਜਨ ਨੇ ਕੀਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਡੀ ਆਰ ਭਗਤ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਸਹਾਇਕ ਸਿਵਲ ਸਰਜਨ ਰਮੇਸ਼ ਕੁਮਾਰ ਥਿੰਦ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਆਰ ਐਸ ਬੈਂਸ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਆਰ ਕੇ ਵਰਮਾ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਰਨਲ (ਰਿਟਾ:) ਤਜਿੰਦਰ ਸਿੰਘ, ਈ ਟੀ ਓ ਸ੍ਰੀਮਤੀ ਦਰਬੀਰ ਰਾਜ, ਐਡਵੋਕੇਟ ਐਸ ਐਸ ਪਰਮਾਰ, ਰਾਜੀਵ ਬਾਜਾਜ, ਓਮ ਪ੍ਰਕਾਸ਼ ਸਾਂਪਲਾ, ਮਹਿੰਦਰ ਸਿੰਘ, ਰਾਜੇਸ਼ ਜੈਨ, ਤਿਲਕ ਰਾਜ ਸ਼ਰਮਾ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
ਰੈਡ ਕਰਾਸ ਸੁਸਾਇਟੀ ਦੇ ਉਪ ਪ੍ਰਧਾਨ ਡਾ ਸ਼ਾਮ ਲਾਲ ਮਹਾਜਨ ਨੇ ਇਸ ਮੌਕੇ ਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਰੈਡ ਕਰਾਸ ਦੀ ਆਮਦਨ ਨੂੰ ਵਧਾਉਣ ਸਬੰਧੀ ਆਪਣੇ ਸੁਝਾਅ ਦੇਣ ਕਿਉਂਕਿ ਰੈਡ ਕਰਾਸ ਸੁਸਾਇਟੀ ਵੱਲੋਂ ਇਕੱਠਾ ਕੀਤਾ ਗਿਆ ਪੈਸਾ ਦੀਨ-ਦੁੱਖੀਆਂ ਅਤੇ ਲੋੜਵੰਦ ਗਰੀਬਾਂ ਦੀ ਮੱਦਦ ਲਈ ਵਰਤਿਆ ਜਾਂਦਾ ਹੈ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਰਨਲ (ਰਿਟਾ:) ਤਜਿੰਦਰ ਸਿੰਘ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਪ੍ਰਗਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਰਾਸ ਵੱਲੋਂ ਬਚਪਨ ਸਕੂਲ ਨੂੰ ਕਿਰਾਏ ਤੇ ਦਿੱਤੀ ਗਈ ਇਮਾਰਤ ਵਿੱਚ ਉਨ੍ਹਾਂ ਵੱਲੋਂ ਇੱਕ ਕੈਬਿਨ ਬਣਾਉਣ ਦੀ ਮੰਗ ਕੀਤੀ ਗਈ ਹੈ ਅਤੇ ਰੈਡ ਕਰਾਸ ਦੇ ਦਫ਼ਤਰ ਵਿੱਚ ਇੱਕ ਸ਼ੈਡ ਬਣਾਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਰੈਡ ਕਰਾਸ ਸ਼ਾਪਿੰਗ ਕੰਪਲੈਕਸ ਬਾਜਾਰ ਵਕੀਲਾਂ ਵਿਖੇ ਦੁਕਾਨ ਨੰਬਰ 21 ਦੀ ਨਿਲਾਮੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

No comments:
Post a Comment