ਹੁਸ਼ਿਆਰਪੁਰ, 22 ਮਾਰਚ : ਜੰਗਲਾਤ , ਜੰਗਲੀ ਜੀਵ ਸੁਰੱਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ 50 ਹਜ਼ਾਰ ਰੁਪਏ ਦੇ ਚੈਕ ਵੱਖ ਵੱਖ ਵਿਕਾਸ ਕਾਰਜਾਂ ਲਈ ਤਕਸੀਮ ਕੀਤੇ , ਜਿਨਾਂ ਵਿਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਵਾਰਡ ਨੰ:6 ਪੁਰਹੀਰਾਂ ਨੂੰ 30 ਹਜ਼ਾਰ ਰੁਪਏ ਦਾ ਚੈਕ , ਗਰਾਂਮ ਪੰਚਾਇਤ ਕੋਟਲਾ ਗੌਸਪੁਰ ਅਤੇ ਗਰਾਂਮ ਪੰਚਾਇਤ ਸਤਿਆਲ ਨੂੰ ਸਟਰੀਟ ਲਾਈਟਾਂ ਲਗਾਉਣ ਲਈ 10-10 ਹਜ਼ਾਰ ਰੁਪਏ ਦੇ ਚੈਕ ਦਿੱਤੇ । ਇਸ ਮੋਕੇ ਤੇ ਸ੍ਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਹਰ ਪਿੰਡ ਵਿਚ ਜਿੰਮ ਖੋਲੇ ਜਾ ਰਹੇ ਹਨ ਤਾਂ ਜੋ ਨੋਜਵਾਨ ਵਰਗ ਜਿਮ ਵਿਚ ਆ ਕੇ ਆਪਣੀ ਸਿਹਤ ਸੰਭਾਲ ਰੱਖ ਸਕਣ । ਪਿੰਡਾਂ ਵਿਚ ਸਪੋਰਟਸ ਕਲੱਬਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋ ਵਿਸ਼ੇਸ਼ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਪੋਰਟਸ ਕਲੱਬਾਂ ਵੀ ਨੋਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਸਕਣ । ਉਨਾਂ ਹੋਰ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ । ਪਿਡਾਂ ਦੀਆਂ ਗਲੀਆਂ ਵਿਚ ਸ਼ਹਿਰਾਂ ਵਾਂਗ ਸਟਰੀਟ ਲਾਈਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਰਾਤ ਸਮੇ ਆਉਣ ਜਾਣ ਵਿਚ ਕੌਈ ਮੁਸ਼ਕਿਲ ਪੇਸ਼ ਨਾ ਆਵੇ ।
ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ , ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ , ਰਮੇਸ਼ ਜਾਲਮ , ਡਾਂ : ਇੰਦਰਜੀਤ ਸ਼ਰਮਾਂ , ਆਨੰਦ ਸ਼ਰਮਾਂ , ਗਗਨ ਬੱਤਰਾ , ਜਗਦੀਸ਼ ਸੈਣੀ , ਵਿਨੈ ਸ਼ਰਮਾਂ , ਜਸਬੀਰ ਸਿੰਘ , ਜਸਪ੍ਰੀਤ ਸਿੰਘ , ਵਰਿੰਦਰ ਕੁਮਾਰ , ਪ੍ਰਿੰਸ , ਰਾਜ ਕੁਮਾਰ , ਰਾਕੇਸ਼ ਕੁਮਾਰ , ਕੁਲਦੀਪ ਸਿੰਘ , ਸਰਪੰਚ ਕੋਟਲਾ ਗੌਸਪੁਰ ਗੁਰਮੀਤ ਕੋਰ , ਪੰਚ ਜਸਪਾਲ ਸਿੰਘ, ਸੁੱਚਾ ਸਿੰਘ , ਪੰਚ ਸਤਿਆਲ ਸੋਹਨ ਲਾਲ , ਵਿਜੈ ਕੁਮਾਰ , ਬਲਦੇਵ ਸਿੰਘ , ਸਤਪਾਲ ਸਿੰਘ , ਰੋਸ਼ਨ ਲਾਲ , ਬਲਵਿੰਦਰ ਕੁਮਾਰ ਅਤੇ ਸਰਬਜੀਤ ਵੀ ਇਸ ਮੋਕੇ ਤੇ ਹਾਜ਼ਰ ਸਨ ।

No comments:
Post a Comment