ਹੁਸ਼ਿਆਰਪੁਰ, 22 ਮਾਰਚ : ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਬਿਜਲੀ ਵਿਭਾਗ , ਸਿਚਾਈ ਵਿਭਾਗ , ਜਨ-ਸਿਹਤ ਵਿਭਾਗ ,ਬੁਨਿਆਦੀ ਢਾਂਚਾ ਅਤੇ ਮਿੳਨੂੰਸੀਪਲ ਅਮੈਨਿਟੀ ਵਿਭਾਗ , ਭਲਾਈ ਵਿਭਾਗ , ਐਸ ਸੀ ਬੀ ਸੀ ਅਤੇ ਸਮਾਜਿਕ ਸੁਰੱਖਿਆ ਅਤੇ ਸਹਿਕਾਰਤਾ ਵਿਭਾਗ ਦੀਆਂ ਜਿਲਾ ਪੱਧਰੀ ਸਲਾਹਕਾਰ ਕਮੇਟੀ ਦੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ , ਇਨਾਂ ਵਿਚ ਨਿਗਰਾਨ ਇੰਜੀਨੀਅਰ ਸਿੰਚਾਈ ਵਿਭਾਗ ਸ੍ਰੀ ਡੀ ਐਸ ਕੋਹਲੀ , ਕਾਰਜਕਾਰੀ ਇੰਜੀਨੀਅਰ ਆਈ ਐਸ ਵਾਲੀਆ , ਐਚ ਐਸ ਜੋੜਾ , ਰਾਮ ਰਤਨ , ਬਿਜਲੀ ਵਿਭਾਗ ਦੇ ਐਕਸੀਅਨ( ਤਕਨੀਕੀ) ਸ੍ਰੀ ਸਰਬਜੀਤ ਸਿੰਘ , ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਰਜੀਤ ਸਿੰਘ ਗਿੱਲ , ਕਾਰਜਕਾਰੀ ਇੰਜੀਨੀਅਰ ਆਰ ਐਲ ਢਾਂਡਾ , ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਸੁਰਿੰਦਰ ਕੁਮਾਰ , ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਗੈਰ ਸਰਕਾਰੀ ਮੈਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।
ਸ੍ਰੀ ਤਰਨਾਚ ਨੇ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਸਰਕਾਰੀ ਜ਼ਮੀਨਾਂ ਅਤੇ ਜਾਇਦਾਦਾਂ ਤੇ ਕੀਤੇ ਨਜਾਇਜ਼ ਕਬਜ਼ੇ ਹਟਾਉਣ ਲਈ ਸਖਤ ਕਾਰਵਾਈ ਕਰਨ । ਉਨਾਂ ਗੈਰ ਸਰਕਾਰੀ ਮੈਬਰਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਜਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ । ਉਨਾਂ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸਿਚਾਈ ਵਿਭਾਗ ਵਲੋ ਸਿਚਾਈ ਲਈ ਬਣਾਏ ਗਏ ਖਾਲਿਆਂ ਨੂੰ ਜਗਾ- ਜਗਾ ਤੋ ਨਾ ਤੋੜਨ ਇਸ ਨਾਲ ਸਿਚਾਈ ਵਾਲੇ ਪਾਣੀ ਦਾ ਨੁਕਸਾਨ ਹੁੰਦਾ ਹੈ ਅਤੇ ਖਾਲਿਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਦਾ ਹੈ । ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਚਾਈ ਵਿਭਾਗ ਵਲੋ ਨਿਰਧਾਰਿਤ ਥਾਵਾਂ ਤੋ ਹੀ ਸਿੰਚਾਈ ਵਾਲੇ ਪਾਣੀ ਦੀ ਸਪਲਾਈ ਲੈਣ । ਡਿਪਟੀ ਕਮਿਸ਼ਨਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਚਾਈ ਵਿਭਾਗ ਦੇ ਖਾਲਿਆਂ ਦੀ ਸਾਂਭ ਸੰਭਾਲ ਰੱਖਣ ਅਤੇ ਕਿਸਾਨਾਂ ਨੂੰ ਇਸ ਦੀ ਦੁਰਵਰਤੋ ਕਰਨ ਤੋ ਰੋਕਣ । ਉਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਵਲੋ ਬਣਾਈਆਂ ਗਈਆਂ ਭਲਾਈ ਅਤੇ ਵਿਕਾਸ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ।
ਸ੍ਰੀ ਤਰਨਾਚ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਆਉਣ ਵਾਲੀਆਂ ਬਿਜਲੀ ਸਬੰਧੀ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਅਤੇ ਕਿਸਾਨਾਂ ਨੂੰ ਮਿੱਥੇ ਸਮੇ ਅਨੁਸਾਰ ਬਿਜਲੀ ਸਪਲਾਈ ਕਰਨ । ਉਨਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਯਕੀਨੀ ਬਨਾਉਣ ਅਤੇ ਜੇ ਕੋਈ ਸ਼ਕਾਇਤ ਆਉਦੀ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇ । ਇਸ ਮੋਕੇ ਤੇ ਸ੍ਰੀ ਤਰਨਾਚ ਨੇ ਵੱਖ ਵੱਖ ਸਲਾਹਕਾਰ ਕਮੇਟੀਆਂ ਦੇ ਮੈਬਰਾਂ ਕੋਲੋ ਵਿਭਾਗਾਂ ਦੇ ਕੰਮਾਂ ਵਿਚ ਤੇਜੀ ਲਿਆਉਣ ਸਬੰਧੀ ਸੁਝਾਅ ਲਏ ਅਤੇ ਇਸ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੋਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਜਾਣਕਾਰੀ ਦਿਦਿਆਂ ਦੱਸਿਆ ਕਿ ਕਿਸਾਨਾਂ ਨੂੰ ਸਿਚਾਈ ਲਈ ਪਾਣੀ ਦੇਣ ਲਈ 443 ਟਿਊਬਵੈਲ ਲਗਾਏ ਗਏ ਹਨ ਜੋ ਕਿ ਸਾਰੇ ਹੀ ਕੰਮ ਕਰ ਰਹੇ ਹਨ।

No comments:
Post a Comment