ਹੁਸ਼ਿਆਰਪੁਰ, 9 ਮਾਰਚ:ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ ਆਲੂ ਬੀਜ਼ ਫਾਰਮ ਖਨੌੜਾ ਵਿਖੇ ਆਲੂ ਵਾਜ਼ਬ ਰੇਟਾਂ 'ਤੇ ਆਲੂ ਬੀਜ਼ ਉਪਲਬੱਧ ਹਨ। ਜਿਹੜੇ ਕਿਸਾਨ ਆਲੂ ਦੇ ਬੀਜ਼ ਖਰੀਦਣਾ ਚਾਹੁੰਦੇ ਹਨ, ਉਹ ਸਰਕਾਰੀ ਬੀਜ਼ ਫਾਰਮ ਖਨੌੜਾ ਵਿਖੇ ਪਹੁੰਚ ਕਰਨ। ਉਨ੍ਹਾਂ ਦੱਸਿਆ ਕਿ ਆਲੂ ਬੀਜ਼ ਦੀ ਕੈਟਾਗਰੀ ਐਫ-1 ਸਟੇਜ਼ ਦਾ ਸੀਡ ਸਾਈਜ਼ ਟੈਗਡ ਦਾ ਰੇਟ 1600 ਰੁਪਏ ਪ੍ਰਤੀ ਕੁਇੰਟਲ, ਅੰਡਰ ਸਾਈਜ਼ ਦਾ 1600 ਰੁਪਏ, ਓਵਰ ਸਾਈਜ਼ ਦਾ 1000 ਰੁਪਏ, ਅਨਸਰਟੀਫਾਈਡ/ਅਨਟੈਗਡ ਦਾ ਰੇਟ 1400 ਰੁਪਏ ਅਤੇ ਕੱਟ ਤੇ ਰਿਜੈਕਡ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਵੇਚਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਟਾਗਰੀ ਐਫ-2 ਸਟੇਜ਼ ਦਾ ਸੀਡ ਸਾਈਜ਼ ਟੈਗਡ ਦਾ ਰੇਟ 1200 ਰੁਪਏ ਪ੍ਰਤੀ ਕੁਇੰਟਲ, ਅੰਡਰ ਸਾਈਜ਼ ਦਾ 1000 ਰੁਪਏ, ਓਵਰ ਸਾਈਜ਼ ਦਾ 800 ਰੁਪਏ, ਅਨਸਰਟੀਫਾਈਡ/ਅਨਟੈਗਡ ਦਾ ਰੇਟ 1000 ਰੁਪਏ ਅਤੇ ਕੱਟ ਤੇ ਰਿਜੈਕਡ ਦਾ ਰੇਟ 300 ਰੁਪਏ ਪ੍ਰਤੀ ਕੁਇੰਟਲ ਵੇਚਿਆ ਜਾ ਰਿਹਾ ਹੈ।
ਇਸੇ ਤਰ੍ਹਾਂ ਸਰਟੀਫਾਈਡ ਸਟੇਜ਼ ਦਾ ਸੀਡ ਸਾਈਜ਼ ਟੈਗਡ ਦਾ ਰੇਟ 1000 ਰੁਪਏ ਪ੍ਰਤੀ ਕੁਇੰਟਲ, ਅੰਡਰ ਸਾਈਜ਼ ਦਾ 800 ਰੁਪਏ, ਓਵਰ ਸਾਈਜ਼ ਦਾ 600 ਰੁਪਏ, ਅਨਸਰਟੀਫਾਈਡ/ਅਨਟੈਗਡ ਦਾ ਰੇਟ 800 ਰੁਪਏ ਅਤੇ ਕੱਟ ਤੇ ਰਿਜੈਕਡ ਦਾ ਰੇਟ 200 ਰੁਪਏ ਪ੍ਰਤੀ ਕੁਇੰਟਲ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਲੂ ਬੀਜ਼ ਦੀ ਖਰੀਦ ਕਰਨ ਲਈ ਦਫ਼ਤਰ ਦੇ ਟੈਲੀਫੋਨ ਨੰ: 01882-236675 ਅਤੇ ਮੈਨੇਜਰ ਸਰਕਾਰੀ ਆਲੂ ਬੀਜ਼ ਫਾਰਮ ਖਨੌੜਾ ਦੇ ਮੋਬਾਇਲ ਨੰ: 89687-47300 'ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment