- ਊਰਜਾ ਸੰਭਾਲ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਸਬੰਧੀ ਪਾਇਆ ਚਾਨਣਾ
ਹੁਸ਼ਿਆਰਪੁਰ, 26 ਮਾਰਚ:
ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਪੰਜਾਬ ਊਰਜਾ ਕੋਡ ਨਾਮਕ ਵਿਸ਼ੇ 'ਤੇ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਦੋ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਦੇ ਪੰਜਾਬ-ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਅਤੇ ਡਾਇਰੈਕਟਰ ਸਮਾਰਟ ਸਿਟੀ ਲੁਧਿਆਣਾ ਸ੍ਰੀ ਸੰਜੇ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਆਰਕੀਟੈਕਟ ਸੁਰਿੰਦਰ ਬਾਹਗਾ ਨੇ ਕੀਤੀ।
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸ੍ਰੀ ਸੰਜੇ ਗੋਇਲ ਨੇ ਪੰਜਾਬ ਸਰਕਾਰ ਵਲੋਂ ਊਰਜਾ ਸੰਭਾਲ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਊਰਜਾ ਉਤਪਾਦਨ ਅਤੇ ਖਪਤ ਵਿਕਾਸ ਦੇ ਮੁੱਖ ਬਿੰਦੂ ਹਨ। ਉਨ੍ਹਾਂ ਕਿਹਾ ਕਿ ਹਰ ਰੋਜ ਊਰਜਾ ਉਤਪਾਦਨ ਅਤੇ ਊਰਜਾ ਖਪਤ ਵਿਚਕਾਰ ਅੰਤਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਸਾਡੇ ਕੁਦਰਤੀ ਸਰੋਤਾਂ 'ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਮੁਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਦੋ ਦਿਨਾਂ ਟਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਆਰਕੀਟੈਕਟ ਸੁਰਿੰਦਰ ਬਾਹਗਾ ਨੇ ਕਿਹਾ ਕਿ ਭਵਨ ਨਿਰਮਾਣ ਵਿੱਚ ਊਰਜਾ ਦੀ ਖਪਤ ਨੂੰ ਘੱਟ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ ਬੇਹੱਦ ਯਤਨ ਕਰ ਰਹੀ ਹੈ। ਇਸ ਲਈ 37 ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਰਾਹੀਂ ਸਮਾਜ ਵਿੱਚ ਊਰਜਾ ਬਚਾਓ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨਾਈਟਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ, ਗਲੋਬਲ ਇਨਵਾਇਰਮੈਂਟ ਫੈਸੀਲਟੀ ਅਤੇ ਪੇਡਾ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਆਰਕੀਟੈਕਟ ਨੀਸ਼ੇਸ਼ ਜੈਨ ਅਤੇ ਇੰਜੀਨੀਅਰ ਸ਼ਿਵ ਕੁਮਾਰ ਬਤਰਾ ਨੇ ਕੇਂਦਰ ਸਰਕਾਰ ਦੁਆਰਾ ਤਿਆਰ ਕੀਤੇ ਗਏ ਅਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ ਸਬੰਧੀ ਵਿਸ਼ਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਜਸਲੀਨ ਕੌਰ ਬੇਦੀ ਨੇ ਵਿਭਾਗ ਵਲੋਂ ਵੱਖ-ਵੱਖ ਖੇਤਰਾਂ ਵਿੱਚ ਐਨਰਜੀ ਕੰਜਰਵੇਸ਼ਨ ਦੇ ਕੰਮ 'ਤੇ ਚਾਨਣਾ ਪਾਇਆ। ਇਸ ਮੌਕੇ 'ਤੇ ਆਰਕੀਟੈਕਟ, ਇੰਜੀਨੀਅਰ ਸਮੇਤ 1000 ਤੋਂ ਵੱਧ ਡੈਲੀਗੇਟ ਮੌਜੂਦ ਸਨ।
No comments:
Post a Comment