- ਚਾਹ ਦੀ ਕੰਟੀਨ, ਸਾਈਕਲ ਸਟੈਂਡ, ਛਪੇ ਫਾਰਮ ਅਤੇ ਫੋਟੋਗ੍ਰਾਫ ਦੇ ਠੇਕੇ ਚਾੜਨ ਸਬੰਧੀ ਸ਼ਰਤਾਂ ਵੇਖਣ ਲਈ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਕੀਤਾ ਜਾ ਸਕਦਾ ਹੈ ਸੰਪਰਕ
ਹੁਸ਼ਿਆਰਪੁਰ, 13 ਮਾਰਚ:ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਲਈ ਚਾਹ ਦੀ ਕੰਟੀਨ, ਸਾਈਕਲ ਸਟੈਂਡ, ਛਪੇ ਫਾਰਮ ਅਤੇ ਫੋਟੋਗ੍ਰਾਫ਼ ਦੇ ਠੇਕੇ ਚੜ੍ਹਾਉਣ ਲਈ ਸਾਲ 2018-19 ਦੀ ਖੁੱਲ੍ਹੀ ਨਿਲਾਮੀ 28 ਮਾਰਚ ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਵਿਖੇ ਹੋਵੇਗੀ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਮੈਜਿਸਟਰੇਟ ਸ੍ਰੀ ਜਿਤੇਂਦਰ ਜੋਰਵਾਲ ਨੇ ਦੱਸਿਆ ਕਿ ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ 15 ਹਜ਼ਾਰ ਰੁਪਏ ਸਕਿਓਰਟੀ ਵਜੋਂ ਜਮ੍ਹਾਂ ਕਰਵਾਉਣੇ ਹੋਣਗੇ, ਜੋ ਅਸਫ਼ਲ ਬੋਲੀਕਾਰ ਨੂੰ ਬੋਲੀ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਹ ਦੀ ਕੰਟੀਨ ਦੇ ਠੇਕੇ ਲਈ ਰਿਜ਼ਰਵ ਕੀਮਤ 49 ਹਜ਼ਾਰ ਰੁਪਏ, ਸਾਈਕਲ ਸਟੈਂਡ ਲਈ 2 ਲੱਖ 90 ਹਜ਼ਾਰ ਰੁਪਏ ਅਤੇ ਛਪੇ ਫਾਰਮਾਂ ਦੇ ਠੇਕੇ ਲਈ ਰਿਜਰਵ ਕੀਮਤ 2 ਲੱਖ 75 ਹਜ਼ਾਰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵਿਅਕਤੀ ਜਾਂ ਮੌਜੂਦਾ ਠੇਕੇਦਾਰ ਵਲੋਂ ਜੇਕਰ ਕੋਈ ਬਕਾਇਆ ਹੋਵੇਗਾ, ਉਸ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ ਅਤੇ ਜਿਸ ਦੇ ਨਾਂ ਆਖਰੀ ਬੋਲੀ ਹੋਵੇਗੀ, ਉਸ ਨੂੰ ਪ੍ਰਵਾਨਤ ਬੋਲੀ ਦੀ ਰਕਮ ਦਾ 1/4 ਹਿੱਸਾ ਮੌਕੇ 'ਤੇ ਜਮ੍ਹਾਂ ਕਰਵਾਉਣਾ ਪਵੇਗਾ। ਜੇਕਰ ਉਹ ਰਕਮ ਦਾ 1/4 ਹਿੱਸਾ ਜਮ੍ਹਾਂ ਨਹੀਂ ਕਰਵਾਏਗਾ, ਤਾਂ ਉਸ ਦੀ ਬੋਲੀ ਰੱਦ ਸਮਝੀ ਜਾਵੇਗੀ। ਬੋਲੀਕਾਰ ਇਸ ਬੋਲੀ ਅਨੁਸਾਰ 31 ਮਾਰਚ 2019 ਤੱਕ ਕਬਜ਼ਾ ਰੱਖਣ ਦਾ ਹੱਕਦਾਰ ਹੋਵੇਗਾ ਅਤੇ ਇਸ ਮਿਤੀ ਵਾਲੇ ਦਿਨ ਕੰਮਕਾਰ ਖਤਮ ਹੋਣ 'ਤੇ ਕਬਜਾ ਛੱਡਣਾ ਪਵੇਗਾ। ਉਨ੍ਹਾਂ ਦੱਸਿਆ ਕਿ ਹਦਾਇਤਾਂ ਦੀ ਉਲੰਘਣਾ ਕਰਨ ਜਾਂ ਦੁਰਵਰਤੋਂ ਕਰਨ ਜਿਵੇਂ ਕਿ ਅੱਗੇ ਕਿਸੇ ਵਿਅਕਤੀ ਨੂੰ ਠੇਕਾ ਦੇਣਾ ਜਾਂ ਹੋਰ ਸ਼ਿਕਾਇਤ ਕਾਰਨ ਉਸਦਾ ਠੇਕਾ ਰੱਦ ਕੀਤਾ ਜਾਵੇਗਾ ਅਤੇ ਜਮ੍ਹਾਂ ਕੀਤੀ ਰਕਮ ਸਮੇਤ ਸਕਿਊਰਟੀ ਜਬਤ ਕਰ ਲਈ ਜਾਵੇਗੀ ਅਤੇ ਨਾਲ ਹੀ ਕਬਜ਼ਾ ਵੀ ਛੁਡਵਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਵਧੇਰੇ ਜਾਣਕਾਰੀ ਲਈ ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment