ਹੁਸ਼ਿਆਰਪੁਰ, 29 ਮਾਰਚ:
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮਾਨਯੋਗ ਮੁੱਖ ਸਕੱਤਰ ਪੰਜਾਬ ਸ੍ਰੀ ਕਰਨ ਅਵਤਾਰ ਸਿੰਘ ਅਤੇ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਸੁਰੇਸ਼ ਕੁਮਾਰ ਅਰੋੜਾ ਵਲੋਂ ਅੱਜ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼. ਨਾਲ ਆਉਣ ਵਾਲੇ ਰੱਬੀ ਸੀਜ਼ਨ 2018-19 ਲਈ ਢੋਆ-ਢੁਆਈ ਦੇ ਕੰਮਾਂ ਸਬੰਧੀ ਵੀਡੀਓ ਕਾਨਫਰੰਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਰੱਬੀ ਸੀਜ਼ਨ 2018-19 ਲਈ ਢੋਆ-ਢੁਆਈ ਦੇ ਕੰਮਾਂ ਸਬੰਧੀ ਪੰਜਾਬ ਸਰਕਾਰ ਦੁਆਰਾ ਪਾਲਿਸੀ ਅਧੀਨ ਟੈਂਡਰਾਂ ਦੀ ਮੁੜ ਤੋਂ ਮੰਗ 30 ਮਾਰਚ ਨੂੰ ਕੀਤੀ ਗਈ ਹੈ, ਜਿਸ ਸਬੰਧੀ ਢੋਆ-ਢੋਆਈ ਦੇ ਕੰਮਾਂ ਲਈ ਮੁੜ ਤੋਂ ਬਣਾਏ ਕਲੱਸਟਰ ਆਨਲਾਈਨ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਗਿਆ ਕਿ ਢੋਆ-ਢੁਆਈ ਦੇ ਕੰਮਾਂ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਪੂਰੇ ਤਾਲਮੇਲ ਅਤੇ ਤਨਦੇਹੀ ਨਾਲ ਕੰਮ ਕਰਨ, ਉਨ੍ਹਾਂ ਇਹ ਦੀ ਹਦਾਇਤ ਕੀਤੀ ਕਿ ਜੇਕਰ ਕਿਸੇ ਸ਼ਰਾਰਤੀ ਅਨਸਰ ਵਲੋਂ ਢੋਆ-ਢੁਆਈ ਦੇ ਮੰਗੇ ਟੈਂਡਰਾਂ ਦੇ ਕੰਮ ਵਿੱਚ ਵਿਗਨ ਪਾਇਆ ਜਾਂਦਾ ਹੈ, ਤਾਂ ਸਿਵਲ ਅਤੇ ਪੁਲਿਸ ਅਧਿਕਾਰੀ ਸਖ਼ਤ ਕਾਰਵਾਈ ਕਰਨ। ਡਾਇਰੈਕਟਰ ਜਨਰਲ ਪੁਲਿਸ ਵਲੋਂ ਸਾਰੇ ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਰੱਬੀ ਸੀਜ਼ਨ 2018-19 ਲਈ ਢੋਆ-ਢੁਆਈ ਸਬੰਧੀ ਸਾਰੇ ਐਸ.ਪੀਜ਼., ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਨੂੰ ਬਰੀਫ਼ ਕਰਨ।