ਹੁਸ਼ਿਆਰਪੁਰ, 30 ਅਕਤੂਬਰ: ਭਾਸ਼ਾ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਕੁਇਜ਼ ਮੁਕਾਬਲੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਕਰਵਾਏ ਗਏ। ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀ ਸਤਨਾਮ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਤਿੰਨ ਵਰਗਾਂ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਸੇਂਟ ਫਰੀਦ ਪਬਲਿਕ ਸਕੂਲ ਬੂਲਾਂਵਾੜੀ ਦੇ ਵਿਦਿਆਰਥੀ ਨੇਹਾ ਭਾਰਦਵਾਜ ਨੇ ਵਰਗ (ਓ) ਵਿੱਚ ਪਹਿਲਾਂ ਜ਼ੋਰਾਵਰ ਸਿੰਘ ਨੇ ਦੂਜਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਦੇ ਵਿਦਿਆਰਥੀ ਜਗਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਨਮਪ੍ਰੀਤ ਕੌਰ ਨੇ ਵਰਗ (ਅ) ਵਿੱਚ ਪਹਿਲਾਂ ਅਤੇ ਬਲਜੀਤ ਕੌਰ ਨੇ ਦੂਸਰਾ, ਜਦਕਿ ਸੇਂਟ ਫਰੀਦ ਪਬਲਿਕ ਹਾਈ ਸਕੂਲ ਬੂਲਾਂਬਾੜੀ ਦੇ ਵਿਦਿਆਰਥੀ ਮਹਿਕ ਨੇ ਤੀਜਾ ਸਥਾਨ ਹਾਸਲ ਕੀਤਾ। ਵਰਗ (Â) ਵਿੱਚ ਸਰਕਾਰੀ ਕਾਲਜ ਦੇ ਸਰਬਜੀਤ ਨੇ ਪਹਿਲਾਂ ਅਤੇ ਅਰਜਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ, ਜੋ ਨਵੰਬਰ ਮਹੀਨੇ ਪੰਜਾਬੀ ਸਪਤਾਹ ਦੌਰਾਨ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿਥੇ ਬੱਚਿਆਂ ਦਾ ਬੌਧਿਕ ਪੱਧਰ ਉਚਾ ਚੁਕਦੇ ਹਨ, ਉਥੇ ਪੰਜਾਬ ਦੇ ਸਾਹਿਤਕ, ਧਾਰਮਿਕ ਅਤੇ ਸਭਿਆਚਾਰਕ ਜਾਣਕਾਰੀ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ।
ਇਸ ਮੌਕੇ ਇੰਸਟਰਕਟਰ, ਸ੍ਰੀਮਤੀ ਅਵਿਨਾਸ਼ ਕੌਰ, ਸੀਨੀਅਰ ਸਹਾਇਕ ਸ੍ਰੀਮਤੀ ਸ਼ਰਨਜੀਤ ਕੌਰ, ਸਮੇਤ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਮੌਜੂਦ ਸਨ।
No comments:
Post a Comment