- ਵਧੇ ਹੋਏ ਬੂਥਾਂ 'ਤੇ ਨਿਯੁਕਤ ਕੀਤੇ ਬੂਥ ਲੈਵਲ ਅਫ਼ਸਰ ਯੋਗਤਾ ਮਿਤੀ 01-01-2018 ਦੇ ਅਧਾਰ 'ਤੇ 19 ਅਤੇ 26 ਨਵੰਬਰ ਨੂੰ ਵਿਸ਼ੇਸ਼ ਕੈਂਪ ਦੌਰਾਨ ਪ੍ਰਾਪਤ ਕਰਨਗੇ ਵੋਟਰ ਸੂਚੀਆਂ ਦੇ ਦਾਅਵੇ/ਇਤਰਾਜ਼
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 39-ਮੁਕੇਰੀਆਂ ਵਿੱਚ 1 ਪੋਲਿੰਗ ਸਟੇਸ਼ਨ ਵੱਧਣ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 241 ਹੋ ਗਈ ਹੈ, ਜਦਕਿ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਵਿੱਚ 2 ਪੋਲਿੰਗ ਸਟੇਸ਼ਨਾਂ ਦੇ
ਵਾਧੇ ਨਾਲ 214, 43-ਹੁਸ਼ਿਆਰਪੁਰ ਵਿੱਚ 4 ਪੋਲਿੰਗ ਸਟੇਸ਼ਨ ਵਧਣ ਨਾਲ 203 ਅਤੇ 44-ਚੱਬੇਵਾਲ ਵਿੱਚ 2 ਪੋਲਿੰਗ ਸਟੇਸ਼ਨ ਵਧਣ ਨਾਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 205 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 41-ਉੜਮੁੜ, 42-ਸ਼ਾਮ ਚੁਰਾਸੀ ਅਤੇ 45-ਗੜ੍ਹਸ਼ੰਕਰ ਦੇ ਪੋਲਿੰਗ ਸਟੇਸ਼ਨਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਅਤੇ ਇਨ੍ਹਾਂ ਦੀ ਗਿਣਤੀ ਕ੍ਰਮਵਾਰ 214, 213 ਅਤੇ 227 ਹੀ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਹਦਾਇਤਾਂ ਪ੍ਰਾਪਤ ਹੋਈਆਂ ਸਨ ਕਿ ਪੇਂਡੂ ਏਰੀਏ ਵਿੱਚ 1200 ਅਤੇ ਸ਼ਹਿਰੀ ਏਰੀਏ ਵਿੱਚ 1400 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਸਟੇਸ਼ਨਾਂ ਨੂੰ 2 ਪੋਲਿੰਗ ਸਟੇਸ਼ਨਾਂ ਵਿੱਚ ਵੰਡਿਆ ਜਾਵੇ, ਜਾਂ ਇਸ ਦੀ ਲਿਮਟ ਤੋਂ ਉਪਰ ਦੇ ਵੋਟਰਾਂ ਨੂੰ ਉਸ ਏਰੀਏ ਵਿੱਚ ਸਥਾਪਿਤ ਦੂਜੇ ਪੋਲਿੰਗ ਸਟੇਸ਼ਨਾਂ ਵਿੱਚ ਸਥਾਪਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਧੇ ਹੋਏ ਬੂਥਾਂ 'ਤੇ ਵੱਖਰਾ-ਵੱਖਰਾ ਬੂਥ ਲੈਵਲ ਅਫ਼ਸਰ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਯੋਗਤਾ ਮਿਤੀ 01-01-2018 ਦੇ ਅਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਵਿਸ਼ੇਸ਼ ਕੈਂਪ 19 ਨਵੰਬਰ ਅਤੇ 26 ਨਵੰਬਰ ਐਤਵਾਰ ਵਾਲੇ ਦਿਨ ਸਮੂਹ ਪੋਲਿੰਗ ਸਟੇਸ਼ਨਾਂ 'ਤੇ ਲੱਗਣਗੇ, ਜਿਸ ਦੌਰਾਨ ਬੂਥ ਲੈਵਲ ਅਫ਼ਸਰ ਵੋਟਰ ਸੂਚੀਆਂ ਦੇ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀਆਂ ਨਵੀਆਂ ਸੂਚੀਆਂ ਜ਼ਿਲ੍ਹਾ ਚੋਣ ਦਫ਼ਤਰ ਅਤੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ 15 ਨਵੰਬਰ 2017 ਤੋਂ ਪੋਲਿੰਗ ਸਟੇਸ਼ਨਾਂ ਦੀਆਂ ਨਵੀਆਂ ਸੂਚੀਆਂ ਅਤੇ ਵੋਟਰ ਸੂਚੀਆਂ ਮੁੱਖ ਚੋਣ ਅਫ਼ਸਰ ਦੀ ਵੈਬਸਾਈਟ www. ceopunjab.nic.in 'ਤੇ ਵੀ ਵੇਖੀਆਂ ਜਾ ਸਕਦੀਆਂ ਹਨ।
No comments:
Post a Comment