- ਜ਼ਿਲ੍ਹੇ 'ਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਨੂੰ ਸਖ਼ਤੀ ਨਾਲ ਕੀਤਾ ਜਾ ਰਿਹਾ ਹੈ ਲਾਗੂ : ਅਨੁਪਮ ਕਲੇਰ
- ਮਿਲਾਵਟ ਸਬੰਧੀ ਸਿਵਲ ਸਰਜਨ ਦਫ਼ਤਰ ਦੇ ਨੰਬਰ 01882-252170 'ਤੇ ਦਿੱਤੀ ਜਾ ਸਕਦੀ ਹੈ ਸੂਚਨਾ
ਭੋਜਨ ਸੁਰੱਖਿਆ ਅਤੇ ਮਿਆਰ ਐਕਟ ਤਹਿਤ ਗੈਰ-ਮਿਆਰੀ ਖੁਰਾਕੀ ਨਮੂਨਿਆਂ ਦੇ ਮਾਮਲਿਆਂ ਦੀ ਸੁਣਵਾਈ ਕਰਨ ਲਈ ਨਾਮਜ਼ਦ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ (ਐਡਜੂਕੇਟਿੰਗ ਅਫ਼ਸਰ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006) ਸ੍ਰੀਮਤੀ ਅਨੁਪਮ ਕਲੇਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਬਣਾਏ ਗਏ ਵਿੰਗ 'ਫੂਡ ਐਂਡ ਡਰੱਗਸ ਐਡਮਨਿਸਟ੍ਰੇਸ਼ਨ' ਦੁਆਰਾ ਪਿਛਲੇ 6 ਮਹੀਨਿਆਂ ਦੋਰਾਨ 14 ਅਲੱਗ-ਅਲੱਗ ਮਾਮਲੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ
ਮਾਮਲਿਆਂ ਦੀ ਸੁਣਵਾਈ ਦੌਰਾਨ ਰਿਪੋਰਟ ਨੂੰ ਸਹੀ ਪਾਇਆ ਗਿਆ ਅਤੇ 14 ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਕੁੱਲ 93 ਹਜ਼ਾਰ ਰੁਪਏ ਦੇ ਜ਼ੁਰਮਾਨੇ ਕੀਤੇ ਗਏ ਹਨ।
ਸ੍ਰੀਮਤੀ ਕਲੇਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਸੂਚਨਾ ਮਿਲਣ 'ਤੇ ਇਹ ਟੀਮ ਜ਼ਿਲ੍ਹੇ ਵਿੱਚ ਵੱਖ-ਵੱਖ ਮਠਿਆਈਆਂ, ਡੇਅਰੀ ਪ੍ਰੋਡਕਟ ਅਤੇ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਜਾ ਕੇ ਇਕ ਪ੍ਰੋਡਕਟ ਦੇ ਚਾਰ ਸੈਂਪਲ ਭਰਦੀ ਹੈ। ਸੈਂਪਲ ਲੈਣ ਤੋਂ ਬਾਅਦ ਇਸ ਨੂੰ ਖਰੜ ਵਿਖੇ ਸਰਕਾਰੀ ਲੈਬਾਰਟਰੀ ਵਿੱਚ ਟੈਸਟਿੰਗ ਲਈ ਭੇਜ ਦਿੱਤਾ ਜਾਂਦਾ ਹੈ, ਜੇਕਰ ਰਿਪੋਰਟ ਨੈਗਟਿਵ ਆਉਂਦੀ ਹੈ, ਤਾਂ ਇਸ ਦੀ ਕਾਨੂੰਨੀ ਨਿਯਮਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਦੇ ਵਿੰਗ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਦੁਆਰਾ ਰਿਪੋਰਟ ਬਣਾ ਕੇ ਕੇਸ ਸੁਣਵਾਈ ਲਈ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖਰੜ ਵਿਖੇ ਨੈਗਟਿਵ ਰਿਪੋਰਟ ਆਉਣ 'ਤੇ ਜੇਕਰ ਫਿਰ ਵੀ ਦੁਕਾਨਦਾਰ ਨੂੰ ਲੱਗਦਾ ਹੈ ਕਿ ਉਸਦਾ ਪ੍ਰੋਡਕਟ ਸਹੀ ਹੈ, ਤਾਂ ਇਸ ਲਈ ਲਏ ਗਏ ਸੈਂਪਲ ਨੂੰ ਦੁਬਾਰਾ ਜਾਂਚ ਲਈ ਗਾਜੀਆਬਾਦ ਵਿਖੇ ਸਥਾਪਤ ਸੈਂਟਰਲ ਲਾਇਬ੍ਰੇਰੀ ਨੂੰ ਭੇਜ ਦਿੱਤਾ ਜਾਂਦਾ ਹੈ, ਜੇਕਰ ਉਥੇ ਵੀ ਰਿਪੋਰਟ ਨੈਗਟਿਵ ਆਉਂਦੀ ਹੈ, ਤਾਂ ਸਬੰਧਤ ਦੁਕਾਨਦਾਰ ਦੇ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਏ.ਡੀ.ਸੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਫੂਡ ਐਂਡ ਸੇਫਟੀ ਐਕਟ 2006 ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਵਿਕਰੇਤਾ ਨੂੰ ਖਰਾਬ ਜਾਂ ਮਿਲਾਵਟੀ ਸਮਾਨ ਵੇਚਣ ਦੀ ਇਜ਼ਾਜਤ ਨਹੀਂ ਹੈ। ਉਨ੍ਹਾਂ ਦੱਸਿਆ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਕੋਈ ਦੁਕਾਨਦਾਰ ਖਰਾਬ ਜਾਂ ਮਿਲਾਵਟੀ ਸਮਾਨ ਵੇਚਦਾ ਹੈ, ਤਾਂ ਇਸ ਸਬੰਧੀ ਗੁਪਤ ਜਾਣਕਾਰੀ ਸਿਵਲ ਸਰਜਨ ਦਫ਼ਤਰ ਦੇ ਫੋਨ ਨੰਬਰ 01882-252170 'ਤੇ ਦਿੱਤੀ ਜਾ ਸਕਦੀ ਹੈ।
No comments:
Post a Comment