- ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਮੁਕਾਬਲੇ ਦੇ ਜੇਤੂਆਂ ਨੂੰ ਕੀਤੀ ਇਨਾਮਾਂ ਦੀ ਵੰਡ
- ਮੁਕੇਰੀਆਂ ਦੀ ਐਚ.ਐਫ. ਗਾਂ ਨੇ 35.973 ਕਿਲੋ, ਪਿੰਡ ਜਹੂਰਾ ਦੀ ਮੁਰ੍ਹਾ ਮੱਝ ਨੇ 14.55 ਕਿਲੋ ਅਤੇ ਨੀਲੀ ਰਾਵੀ ਮੱਝ ਨੇ 13.94 ਕਿਲੋ, ਪਿੰਡ ਸਤੌਰ ਦੀ ਜਰਸੀ ਗਾਂ ਨੇ 16.306 ਕਿਲੋ, ਜਦਕਿ ਗੜ੍ਹਸ਼ੰਕਰ ਦੀ ਬੱਕਰੀ ਨੇ 2.238 ਕਿਲੋ ਦੁੱਧ ਦੇ ਕੇ ਪਹਿਲੇ ਸਥਾਨ ਮੱਲ੍ਹੇ
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਆਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਕਿਸਾਨਾਂ ਦਾ ਜੀਵਨ ਪੱਧਰ Îਉੱਚਾ ਚੁੱਕਣ ਲਈ ਜੀਅ ਤੋੜ ਯਤਨ ਕਰ ਰਹੀ ਹੈ, ਉਥੇ ਪਸ਼ੂ ਪਾਲਣ ਅਤੇ ਹੋਰ ਸਹਾਇਕ ਧੰਦੇ ਖੋਲ੍ਹਣ ਲਈ ਸੂਬਾ ਸਰਕਾਰ ਵਲੋਂ ਸਬਸਿਡੀ ਅਤੇ ਸਿਖਲਾਈ ਤੋਂ ਇਲਾਵਾ ਹੋਰ ਵੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਬੰਧਿਤ ਵਿਅਕਤੀ ਨੂੰ ਸਹਾਇਕ ਧੰਦੇ ਖੋਲ੍ਹਣ ਲਈ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਾ ਆ ਸਕੇ। ਉਨ੍ਹਾਂ ਕਿਹਾ ਕਿ ਖੇਤੀ ਦੇ ਬਦਲਵੇਂ ਕਿੱਤੇ ਵਜੋਂ ਪਸ਼ੂ ਪਾਲਣ ਦਾ ਕਿੱਤਾ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ ਅਤੇ ਨਾਲ ਹੀ ਵਧੀਆ ਨਸਲਾਂ ਦੇ ਪਸ਼ੂਆਂ ਪ੍ਰਤੀ ਲੋਕਾਂ ਦਾ ਰੁਝਾਨ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਅੱਜ ਪਸ਼ੂ ਪਾਲਕ ਜਿਸ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ ਉਸ ਤੋਂ ਸਾਬਤ ਹੁੰਦਾ ਹੈ ਕਿ ਭਵਿੱਖ ਵਿੱਚ ਪੰਜਾਬ ਵਿੱਚ ਪਸ਼ੂ ਪਾਲਣ ਦਾ ਕਿੱਤਾ ਹੋਰ ਵੀ ਮਜ਼ਬੂਤ ਹੋਵੇਗਾ।
ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਨੌਜਵਾਨ ਵਰਗ ਵਿੱਚ ਵੀ ਇਨ੍ਹਾਂ ਪਸ਼ੂਆਂ ਨੂੰ ਦੇਖਣ ਦਾ ਚਾਅ ਇਸ ਮੇਲੇ ਦੌਰਾਨ ਨਜ਼ਰ ਆਇਆ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਸਮੇਤ ਹੋਰ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ। ਸ਼੍ਰੀ ਪਵਨ ਕੁਮਾਰ ਆਦੀਆ ਨੇ ਵੱਖ-ਵੱਖ ਪ੍ਰਦਰਸ਼ਨੀ ਸਟਾਲਾਂ ਦਾ ਜਾਇਜ਼ਾ ਵੀ ਲਿਆ।
ਉਧਰ ਅੱਜ ਹੋਏ ਦੁੱਧ ਚੁਆਈ ਦੇ ਮੁਕਾਬਲਿਆਂ ਵਿਚ ਮੁਕੇਰੀਆਂ ਦੇ ਹਰਦੀਪ ਸਿੰਘ ਦੀ ਐਚ.ਐਫ. ਗਾਂ ਨੇ 35.973 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਮੱਲ੍ਹਿਆ। ਇਸ ਤੋਂ ਇਲਾਵਾ ਪਿੰਡ ਜਹੂਰਾ ਦੇ ਕਮਲਜੀਤ ਸਿੰਘ ਦੀ ਮੁਰ੍ਹਾ ਮੱਝ ਨੇ 14.55 ਕਿਲੋ ਦੁੱਧ ਦੇ ਕੇ ਪਹਿਲਾ ਅਤੇ ਇਸੇ ਪਿੰਡ ਦੇ ਹੀ ਰੁਪਿੰਦਰ ਸਿੰਘ ਦੀ ਨੀਲੀ ਰਾਵੀ ਮੱਝ ਨੇ 13.94 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪਿੰਡ ਸਤੌਰ ਦੀ ਸ਼੍ਰੀਮਤੀ ਰਗੀਨਾ ਤਲਵਾੜ ਦੀ ਜਰਸੀ ਗਾਂ 16.306 ਕਿਲੋ ਦੁੱਧ ਦੇਕੇ ਪਹਿਲੇ ਨੰਬਰ 'ਤੇ ਰਹੀ ਅਤੇ ਗੜ੍ਹਸ਼ੰਕਰ ਦੇ ਸੁਰਿੰਦਰ ਸਿੰਘ ਦੀ ਬੱਕਰੀ ਨੇ 2.238 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਦੇਸੀ ਮੁਰਗੇ, ਸੂਰ, ਕੁੱਤਿਆਂ ਦੇ ਨਸਲ ਮੁਕਾਬਲੇ ਅਤੇ ਹੋਰ ਵੀ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜੋ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਹਰਮੇਸ਼ ਕੁਮਾਰ, ਵੈਟਰਨਰੀ ਡਾ. ਮਨਮੋਹਨ ਸਿੰਘ ਦਰਦੀ, ਡਾ. ਚਰਨਜੀਤ ਸਿੰਘ, ਡਾ.ਕੇ. ਬੀ. ਗਿਲਹੋਤਰਾ, ਡਾ.ਬੀ.ਐਸ.ਟੰਡਨ, ਡਾ. ਹਰਜੀਤ, ਡਾ. ਰਮੇਸ਼ ਸੈਣੀ, ਡਾ. ਆਰ.ਬਾਲੀ, ਡਾ. ਜਗਦੀਸ਼, ਡਾ. ਕਰਨੈਲ ਸਿੰਘ, ਡਾ. ਰਤਨ, ਡਾ. ਰਣਜੀਤ ਸਮੇਤ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਪਸ਼ੂ ਪਾਲਕ ਹਾਜ਼ਰ ਸਨ।
No comments:
Post a Comment