ਹੁਸ਼ਿਆਰਪੁਰ, 26 ਅਕਤੂਬਰ: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰਮੀ ਮੈਡੀਕਲ ਕੋਰ ਸੈਂਟਰ ਅਤੇ ਕਾਲਜ ਵਿਖੇ 4 ਦਸੰਬਰ 2017 ਤੋਂ ਸੋਲਜਰ ਜੀ.ਡੀ. (ਐਂਬੂਲੈਂਸ ਅਸਿਸਟੈਂਟ ਅਤੇ ਡਰਾਇਵਰ), ਸੋਲਜਰ ਨਰਸਿੰਗ ਅਸਿਸਟੈਂਟ, ਸੋਲਜਰ ਕਲਰਕ/ਸਟੋਰ ਕੀਪਰ ਟੈਕਨੀਕਲ ਅਤੇ ਸੋਲਜਰ ਟਰੇਡਮੈਨ (10ਵੀਂ ਅਤੇ 8ਵੀਂ ਪਾਸ) ਕੈਟਾਗਰੀ ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਇਕ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੇਡਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲਿਆ ਕੇ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਭਰਤੀ ਲਈ ਸੋਲਜਰ ਜੀ.ਡੀ. (ਐਂਬੂਲੈਂਸ ਅਸਿਸਟੈਂਟ ਅਤੇ ਡਰਾਇਵਰ) ਲਈ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ, ਜਦਕਿ ਸੋਲਜਰ ਨਰਸਿੰਗ ਅਸਿਸਟੈਂਟ ਸੋਲਜਰ ਕਲਰਕ/ਸਟੋਰ ਕੀਪਰ ਟੈਕਨੀਕਲ ਅਤੇ ਸੋਲਜਰ ਟਰੇਡਮੈਨ ਲਈ ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਲਜਰ ਜੀ.ਡੀ. ਅਤੇ ਸੋਲਜਰ ਨਰਸਿੰਗ ਅਸਿਸਟੈਂਟ ਲਈ ਕੱਦ 170 ਸੈਂਟੀਮੀਟਰ, ਸੋਲਜਰ ਕਲਰਕ/ਐਸ.ਕੇ.ਟੀ. ਲਈ ਕੱਦ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਛਾਤੀ 77 ਇੰਚ ਅਤੇ ਭਾਰ 50 ਕਿਲੋ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਲਜਰ ਟੈਕਨੀਕਲ ਸੋਲਜਰ ਕਲਰਕ ਲਈ 12ਵੀਂ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 40 ਪ੍ਰਤੀਸ਼ਤ ਨੰਬਰ ਹੋਣ। ਉਨ੍ਹਾਂ ਦੱਸਿਆ ਕਿ ਸੋਲਜਰ ਟ੍ਰੇਡਮੈਨ ਅਤੇ ਸੋਲਜਰ ਜੀ.ਡੀ. ਲਈ 10ਵੀਂ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿਚੋਂ 33 ਪ੍ਰਤੀਸ਼ਤ ਨੰਬਰ ਹੋਣਾ ਜ਼ਰੂਰੀ ਹਨ।
No comments:
Post a Comment