ਹੁਸ਼ਿਆਰਪੁਰ, 7 ਅਕਤੂਬਰ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਨੀਲ ਕੁਮਾਰ ਅਰੋੜਾ ਦੇ ਨਿਰਦੇਸ਼ਾਂ ਅਨੁਸਾਰ ਪੈਰਾ ਲੀਗਲ ਵਲੰਟੀਅਰ ਦੀ ਨਿਯੁਕਤੀ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ ਨੇ ਦੱਸਿਆ ਕਿ ਪੈਰਾ ਲੀਗਲ ਵਲੰਟੀਅਰ ਦੀ ਨਿਯੁਕਤੀ ਆਮ ਆਦਮੀ ਅਤੇ ਕਾਨੂੰਨੀ ਸਹਾਇਤਾ ਕੇਂਦਰ ਵਿੱਚ ਇਕ ਮਜ਼ਬੂਤ ਕੜੀ ਦਾ ਕੰਮ ਕਰੇਗੀ ਤਾਂ ਜੋ ਕਾਨੂੰਨੀ ਸਾਖਰਤਾ ਦੀ ਜੋਤੀ ਦਾ ਪ੍ਰਕਾਸ਼ ਹਰ ਕੋਨੇ ਵਿੱਚ ਫੈਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ, ਉਹ ਲਿਖਤੀ ਰੂਪ ਵਿੱਚ ਪੈਰਾ ਲੀਗਲ ਵਲੰਟੀਅਰ ਭਰਤੀ ਹੋਣ ਲਈ ਆਵੇਦਨ, ਆਪਣੀ ਯੋਗਤਾ ਦਾ ਵੇਰਵਾ ਅਤੇ ਪ੍ਰਮਾਣ ਪੱਤਰਾਂ ਦੀ ਕਾਪੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦਾ ਹੈ।
ਸ੍ਰੀ ਰਵੀ ਗੁਲਾਟੀ ਨੇ ਦੱਸਿਆ ਕਿ ਪੈਰਾ ਲੀਗਲ ਵਲੰਟੀਅਰ ਭਰਤੀ ਹੋਣ ਦੇ ਇਛੁੱਕ ਵਿਅਕਤੀ ਸਰੀਰਕ ਅਤੇ ਮਾਨਸਿਕ ਰੂਪ ਤੋਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਨਿਪੁਣ ਹੋਣੇ ਚਾਹੀਦੇ ਹਨ। ਉਹ ਵਿਅਕਤੀ ਜਿਸਦੇ ਵਿਰੁੱਧ ਫੌਜਦਾਰੀ ਦਾ ਕੇਸ ਚੱਲ ਰਿਹਾ ਹੋਵੇ, ਅਦਾਲਤ ਵਲੋਂ ਸਜ਼ਾ ਕੀਤੀ ਗਈ ਹੋਵੇ ਜਾਂ ਦਿਵਾਲਿਆ ਕਰਾਰ ਕੀਤਾ ਗਿਆ ਹੋਵੇ, ਇਸ ਲਈ ਆਵੇਦਨ ਨਹੀਂ ਕਰ ਸਕਦਾ। ਪੈਰਾ ਲੀਗਲ ਵਲੰਟੀਅਰ ਦੀ ਨਿਯੁਕਤੀ ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਦੀ ਬਣਾਈ ਗਈ ਕਮੇਟੀ ਵਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਧਿਆਪਕ, ਡਾਕਟਰ, ਵਿਦਿਆਰਥੀ, ਸੀਨੀਅਰ ਸਿਟੀਜਨ, ਆਂਗਣਵਾੜੀ ਵਰਕਰ, ਸਮਾਜ ਸੇਵਕ, ਸੇਵਾ ਮੁਕਤ ਵਿਅਕਤੀ ਵੀ ਪੈਰਾ ਲੀਗਲ ਵਲੰਟੀਅਰ ਬਣਨ ਦੇ ਲਈ ਆਵੇਦਨ ਕਰ ਸਕਦਾ ਹੈ, ਚੁਣੇ ਗਏ ਵਲੰਟੀਅਰ ਨੂੰ 'ਪੀ.ਐਲ.ਵੀ. ਇੰਡਕਸ਼ਨ ਕੋਰਸ' ਦੇ ਤਹਿਤ ਟਰੇਨਿੰਗ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਦਾ ਨਿਰਵਾਹ ਕਰਨਾ ਪਵੇਗਾ। ਉਨ੍ਹਾਂ ਦੀ ਸਮੇਂ-ਸਮੇਂ ਤੇ ਵੱਖ-ਵੱਖ ਜਗ੍ਹਾਂ 'ਤੇ ਡਿਊਟੀ ਲਗਾਈ ਜਾਵੇਗੀ ਅਤੇ ਡਿਊਟੀ ਵਾਲੇ ਦਿਨ ਦੇ 400 ਰੁਪਏ ਮਾਣਭੱਤਾ ਦਿੱਤਾ ਜਾਵੇਗਾ।

No comments:
Post a Comment