- 10 ਨਵੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਦਰਖਾਸਤਾਂ
ਹੁਸ਼ਿਆਰਪੁਰ, 27 ਅਕਤੂਬਰ: ਐਸ.ਡੀ.ਐਮ., ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਦੱਸਿਆ ਕਿ ਹੁਸ਼ਿਆਰਪੁਰ-ਚਿੰਤਪੁਰਨੀ ਸੜਕ ਨੂੰ ਚਾਰ ਮਾਰਗੀ ਕਰਨ ਹਿੱਤ ਜੋ ਜ਼ਮੀਨ ਐਕਵਾਇਰ ਕੀਤੀ ਗਈ ਹੈ, ਉਸ ਜ਼ਮੀਨ ਅਤੇ ਉਸ ਉਪਰ ਬਣੀਆਂ ਹੋਈਆਂ ਇਮਾਰਤਾਂ/ਚਾਰਦੀਵਾਰੀਆਂ ਦਾ ਮੁਆਵਜ਼ਾ ਦੇਣ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲਾਭਪਾਤਰੀ ਜਿਨ੍ਹਾਂ ਦੀ ਜ਼ਮੀਨ ਉਕਤ ਚਾਰ ਮਾਰਗੀ ਸੜਕ ਅਧੀਨ ਐਕਵਾਇਰ ਹੋਈ ਹੈ, ਉਹ ਆਪਣੀਆਂ ਦਰਖਾਸਤਾਂ ਸਮੇਤ ਮਾਲਕੀ ਸਬੰਧੀ ਸਬੂਤ ਐਸ.ਡੀ.ਐਮ. ਦਫ਼ਤਰ ਹੁਸ਼ਿਆਰਪੁਰ ਵਿਖੇ 10 ਨਵੰਬਰ 2017 ਤੱਕ ਜਮ੍ਹਾਂ ਕਰਵਾ ਸਕਦੇ ਹਨ, ਤਾਂ ਜੋ ਸਬੰਧਤ ਲਾਭਪਾਤਰੀਆਂ ਦੀਆਂ ਦਰਖਾਸਤਾਂ 'ਤੇ ਕਾਰਵਾਈ ਕਰਦੇ ਹੋਏ ਮੁਆਵਜ਼ੇ ਦੀ ਅਦਾਇਗੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਸਟਰੱਕਚਰਾਂ ਨੂੰ ਸਰਕਾਰੀ ਖਰਚੇ 'ਤੇ ਹਟਾ ਦਿੱਤਾ ਜਾਵੇਗਾ, ਜਿਸ ਦੀ ਭਰਪਾਈ ਸਬੰਧਤ ਮਾਲਕਾਂ ਤੋਂ ਕੀਤੀ ਜਾਵੇਗੀ।
No comments:
Post a Comment