ਹੁਸ਼ਿਆਰਪੁਰ, 25 ਅਕਤੂਬਰ: ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਵਿਖੇ ਦੂਸਰੀ ਇੰਟਰ ਹਾਊਸ ਸਪੋਰਟਸ ਐਂਡ ਐਥਲੈਟਿਕਸ ਮੀਟ-2017 ਦੀ ਸ਼ੁਰੂਆਤ ਕੇਂਦਰ ਦੇ ਵੀਰ ਜਵਾਨ ਸਟੇਡੀਅਮ ਵਿੱਚ ਹੋਈ। ਇਸ ਐਥਲੈਟਿਕਸ ਮੀਟ ਵਿੱਚ ਓਪਨਿੰਗ ਸੈਰੇਮਨੀ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਹ ਦੂਸਰੀ ਸਪੋਰਟਸ ਮੀਟ ਕਮਾਂਡੈਂਟ ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨਖੇਲਾਂ ਸ੍ਰੀ ਭੁਪਿੰਦਰ ਸਿੰਘ ਦੇ ਉਦਮ ਸਦਕਾ ਇਸ ਕੇਂਦਰ ਦੇ ਸਿਖਿਆਰਥੀਆਂ ਨੂੰ 4 ਹਾਊਸ ਸਤਲੁੱਜ, ਰਾਵੀ, ਜਿਹਲਮ ਅਤੇ ਚਨਾਬ ਵਿੱਚ ਵੰਡ ਕੇ ਆਯੋਜਿਤ ਕੀਤੀ ਗਈ। ਇਸ ਸਪੋਰਟਸ ਮੀਟ ਵਿੱਚ ਐਥਲੈਟਿਕਸ ਦੇ ਕੁੱਲ 13 ਅਤੇ 4 ਗੇਮਜ਼, ਫੁੱਟਬਾਲ, ਬਾਲੀਵਾਲ, ਕਬੱਡੀ ਅਤੇ ਬਾਸਕਿਟਬਾਲ ਦੇ ਈਵੈਂਟ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਪੁਲਿਸ ਟਰੇਨਿੰਗ ਵਿੱਚ ਖੇਡਾਂ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਦੱਸਿਆ ਕਿ ਖੇਡਾਂ ਨਾ ਸਿਰਫ ਸਰੀਰਕ ਤੌਰ 'ਤੇ ਬਲਕਿ ਆਤਮਿਕ ਤੌਰ 'ਤੇ ਵੀ ਮਨੁੱਖ ਦੇ ਵਿਕਾਸ ਲਈ ਲਾਹੇਵੰਦ ਹਨ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਵਿਜੇਤਾ ਖਿਡਾਰੀਆਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ। ਇਸ 2 ਦਿਨਾਂ ਇੰਟਰ ਹਾਊਸ ਸਪੋਰਟਸ ਐਂਡ ਐਥਲੈਟਿਕਸ ਮੀਟ-2017 ਦੇ ਅੱਜ ਪਹਿਲੇ ਦਿਨ ਖੇਡਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਸਿਖਿਆਰਥੀਆਂ ਵਲੋਂ ਸੱਭਿਆਚਾਰਕ ਪ੍ਰਦਰਸ਼ਨ ਦੇ ਤਹਿਤ ਲੋਕ ਗੀਤ, ਰਾਈਫਲ ਸੁੱਪਰ ਕੋਮ ਡਰਿਲ ਦਾ ਪ੍ਰਦਰਸ਼ਨ, ਮਲਵੱਈ ਗਿੱਧੇ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੇ ਸਰਾਇਆ ਅਤੇ ਇਸ ਇਤਿਹਾਸਕ ਉਪਰਾਲੇ ਲਈ ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।
ਇਸ ਮੌਕੇ ਸਹਾਇਕ ਕਮਾਂਡੈਂਟ ਬੀ.ਐਸ.ਐਫ. ਖੜਕਾਂ ਕੈਂਪ ਸ੍ਰੀ ਵਿਕਾਸ ਸੁੰਦਰੀਆਲ, ਡੀ.ਐਸ.ਪੀ. ਸ੍ਰੀ ਹਰਜੀਤ ਸਿੰਘ, ਡੀ.ਐਸ.ਪੀ. ਸ੍ਰੀ ਮਲਕੀਤ ਸਿੰਘ, ਡਿਪਟੀ ਡੀ.ਏ. ਸ੍ਰੀ ਕਮਲਪ੍ਰੀਤ ਸਿੰਘ, ਸ੍ਰੀ ਮਨਦੀਪ ਸਿੰਘ ਗਿੱਲ ਅਤੇ ਹੋਰ ਪਤਵੰਤੇ ਵਿਅਕਤੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

No comments:
Post a Comment