ਹੁਸ਼ਿਆਰਪੁਰ, 3 ਅਕਤੂਬਰ: ਚਾਈਲਡ ਵੈਲਫੇਅਰ ਕਮੇਟੀ ਤੇ ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਯੂਨਿਟ ਵਲੋਂ ਤਲਵਾੜਾ ਤੋਂ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਦੋ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਬੀਰੂ (17 ਸਾਲ) ਅਤੇ ਧਰਮਪਾਲ (14 ਸਾਲ) ਰੇਲ ਗੱਡੀ ਵਿੱਚ ਸਵਾਰ ਹੋ ਕੇ ਕਿਸੇ ਕਾਰਨ ਬੰਗਲੌਰ ਪਹੁੰਚ ਗਏ ਸਨ। ਬੰਗਲੌਰ ਵਿੱਚ ਉਨ੍ਹਾਂ ਦੋਨਾਂ ਬੱਚਿਆਂ ਨੂੰ ਪੁਲਿਸ ਨੇ ਸਰਕਾਰੀ ਚਿਲਡਰਨ ਹੋਮ ਫਾਰ ਬੁਅਏਜ਼, ਬੰਗਲੌਰ (ਕਰਨਾਟਕ) ਵਿੱਚ ਦਾਖਲ ਕਰਵਾਇਆ ਸੀ। ਇਸ ਦੌਰਾਨ ਬੱਚਿਆਂ ਦੀ ਕੌਂਸਲਿੰਗ ਹੋਣ 'ਤੇ ਉਨ੍ਹਾਂ ਨੇ ਆਪਣਾ ਹੁਸ਼ਿਆਰਪੁਰ ਦਾ ਪਤਾ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਚਿਲਡਰਨ ਹੋਮ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ, ਜਿਥੇ ਬੱਚਿਆਂ ਦੇ ਮਾਪਿਆਂ ਨੇ ਬਾਲ ਭਲਾਈ ਕਮੇਟੀ ਅੱਗੇ ਸਬੂਤ ਪੇਸ਼ ਕਰਕੇ ਬੱਚਿਆਂ ਦੀ ਪੁਸ਼ਟੀ ਕੀਤੀ। ਇਸ ਦੌਰਾਨ ਐਮ.ਸੀ. ਸ੍ਰੀ ਕਮਲਜੀਤ ਕਟਾਰੀਆ ਵਲੋਂ ਸਬੂਤਾਂ ਦੀ ਪੁਸ਼ਟੀ ਕਰਨ ਉਪਰੰਤ ਬਾਲ ਭਲਾਈ ਕਮੇਟੀ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ।
ਇਸ ਮੌਕੇ ਸੁਪਰਡੰਟ ਚਿਲਡਰਨ ਹੋਮ ਸ੍ਰੀ ਨਰੇਸ਼ ਕੁਮਾਰ, ਚੇਅਰਮੈਨ ਸ੍ਰੀ ਅਸ਼ਵਨੀ ਜੁਨੇਜਾ, ਮੈਂਬਰ ਸ੍ਰੀ ਵੀ ਕੇ. ਚੌਪੜਾ, ਸ੍ਰੀ ਅਰਵਿੰਦ ਸ਼ਰਮਾ, ਸ੍ਰੀ ਪੁਨੀਤ ਕੁਮਾਰ, ਪੂਜਾ ਰਾਣੀ, ਹਰਦੀਪ ਕੌਰ, ਤਜਿੰਦਰ ਜੱਸੀ ਵੀ ਮੌਜੂਦ ਸਨ।

No comments:
Post a Comment