ਹੁਸ਼ਿਆਰਪੁਰ, 25 ਅਕਤੂਬਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਸੈਨਿਕ ਬੋਰਡ ਨਵੀਂ ਦਿੱਲੀ ਦੀ ਵੈਬਸਾਈਟ www.ksb.gov.gov.in 'ਤੇ ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਸਾਲ 2017-18 ਦੇ ਫਾਰਮ ਅਤੇ ਹਦਾਇਤਾਂ ਉਪਲਬੱਧ ਹਨ, ਜ਼ਿਨ੍ਹਾਂ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਲਾਭਪਾਤਰਾਂ ਵਲੋਂ ਪ੍ਰਤੀ ਬੇਨਤੀ ਫਾਰਮ ਸਮੇਤ ਅਸਲ ਦਸਤਾਵੇਜ਼ ਜਿਵੇਂ ਕਿ ਸਾਬਕਾ ਸੈਨਿਕ/ਸਾਬਕਾ ਕੋਸਟ ਗਾਰਡ ਸਰਟੀਫਿਕੇਟ ਅਨੈਕਚਰ-1, ਪਿੰ੍ਰਸੀਪਲ ਤੋਂ ਬੋਨਾਫਾਇਡ ਸਰਟੀਫਿਕੇਟ ਅਨੈਕਚਰ-2, ਬੈਂਕ ਤੋਂ ਆਧਾਰ ਕਾਰਡ ਲਿੰਕ ਕਰਨ ਬਾਰੇ ਸਰਟੀਫਿਕੇਟ ਅਨੈਕਚਰ -3, ਤਸਦੀਕਸ਼ੁਦਾ ਘੱਟੋ-ਘੱਟ ਯੋਗਤਾ ਸਰਟੀਫਿਕੇਟ, ਸਵੈ-ਤਸਦੀਕਸ਼ੁਦਾ ਮੈਟ੍ਰਿਕੁਲੇਸ਼ਨ ਸਰਟੀਫਿਕੇਟ, ਵਿਦਿਆਰਥੀ ਦੀ ਬੈਂਕ ਪਾਸ ਬੁੱਕ ਦਾ ਪਹਿਲਾਂ ਪੰਨਾ, ਖਾਤਾ ਨੰਬਰ, ਆਧਾਰ ਕਾਰਡ, ਪੀ.ਪੀ.ਓ. ਨੇਵੀ ਅਤੇ ਏਅਰ ਫੋਰਸ ਬੱਚਿਆਂ ਦੇ ਪਾਰਟ ਟੂ ਆਡਰ ਸਕੈਨ ਕਰਕੇ 10 ਨਵੰਬਰ 2017 ਤੱਕ ਕੇਵਲ ਆਨ-ਲਾਈਨ ਰਾਹੀਂ ਇਸ ਦਫ਼ਤਰ ਵਿਖੇ ਭੇਜੇ ਜਾਣ। ਉਨ੍ਹਾਂ ਦੱਸਿਆ ਕਿ ਇਸ ਸਕਾਲਰਸ਼ਿਪ ਲਈ 12ਵੀਂ ਕਲਾਸ ਵਿਚੋਂ ਘੱਟ ਤੋਂ ਘੱਟ 60 ਪ੍ਰਤੀਸ਼ਤ ਨੰਬਰ ਹੋਣੇ ਜ਼ਰੂਰੀ ਹਨ ਅਤੇ ਸਾਲ 2017 ਵਿੱਚ ਕਿੱਤਾਮੁੱਖੀ ਕੋਰਸਾਂ ਵਿੱਚ ਦਾਖਲਾ ਲਿਆ ਹੋਵੇ।
ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕ ਇਸ ਸਕੀਮ ਦਾ ਲਾਭ ਲੈਣ ਲਈ ਜਲਦੀ ਤੋਂ ਜਲਦੀ ਇਸ ਦਫ਼ਤਰ ਵਿਖੇ ਦਰਖਾਸਤਾਂ ਆਨ-ਲਾਈਨ ਭੇਜਣ। ਉਨ੍ਹਾਂ ਦੱਆਿ ਕਿ 10 ਨਵੰਬਰ 2017 ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਅਪਲਾਈ ਕੀਤੇ ਫਾਰਮ ਦੀ ਕਾਪੀ ਅਤੇ ਅਸਲ ਦਸਤਾਵੇਜ਼ ਇਸ ਦਫ਼ਤਰ ਵਿਖੇ ਅਪਲਾਈ ਕਰਨ ਵਾਲੇ ਦਿਨ ਹੀ ਜਮ੍ਹਾਂ ਕਰਵਾਏ ਜਾਣ, ਤਾਂ ਜੋ ਪ੍ਰਤੀ ਬੇਨਤੀ ਬਿਨ੍ਹਾਂ ਕਿਸੇ ਦੇਰੀ ਦੇ ਮੁੱਖ ਦਫ਼ਤਰ ਨੂੰ ਭੇਜੀ ਜਾ ਸਕੇ।

No comments:
Post a Comment