- ਜ਼ਿਲ੍ਹੇ 'ਚ ਪਟਾਕੇ ਵੇਚਣ ਲਈ 33 ਥਾਵਾਂ ਕੀਤੀਆਂ ਨਿਰਧਾਰਤ
- ਹੁਸ਼ਿਆਰਪੁਰ 11, ਗੜ੍ਹਸ਼ੰਕਰ 4, ਮੁਕੇਰੀਆਂ ਅਤੇ ਦਸੂਹਾ ਸਬ ਡਵੀਜ਼ਨਾਂ 'ਚ 9-9 ਥਾਵਾਂ ਸ਼ਾਮਲ
ਜਾਰੀ ਕੀਤੇ ਇਸ ਹੁਕਮ ਅਨੁਸਾਰ ਜਿਲ੍ਹੇ ਦੀਆਂ ਸਬਡਵੀਜ਼ਨਾਂ ਵਾਈਜ਼ ਪਟਾਕੇ, ਅਤਿਸ਼ਬਾਜੀ ਵੇਚਣ ਲਈ 33 ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ। ਜਿਹੜੀਆਂ ਇਹ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸਬ-ਡਵੀਜ਼ਨ ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਉਂਡ, ਰੌਸ਼ਨ ਗਰਾਉਂਡ, ਗਰੀਨ ਵਿਊ ਪਾਰਕ, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ ਅੱਡਾ ਮਾਹਿਲਪੁਰ, ਬਜਵਾੜਾ ਕੰਢੀ ਨਹਿਰ ਦੇ ਨੇੜੇ, ਚੱਬੇਵਾਲ, ਅਹਿਰਾਣਾ, ਬੁੱਲੋਵਾਲ, ਭੂੰਗਾ (ਚਾਰੇ ਖੁੱਲ੍ਹੇ ਸਥਾਨ 'ਤੇ), ਰਾਮ ਲੀਲਾ ਗਰਾਉਂਡ ਹਰਿਆਣਾ ਅਤੇ ਗਰਾਉਂਡ ਰੋਜ਼ਾ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਸ਼ਾਮਲ ਹਨ। ਇਸੇ ਤਰ੍ਹਾਂ ਸਬਡਵੀਜ਼ਨ ਗੜ੍ਹਸ਼ੰਕਰ ਦੀ ਮਿਲਟਰੀ ਪੜਾਅ ਸਾਹਮਣੇ ਐਸ.ਡੀ.ਐਮ. ਦਫ਼ਤਰ, ਸ਼ਹੀਦਾਂ ਰੋਡ ਦਾਣਾ ਮੰਡੀ ਮਾਹਿਲਪੁਰ, ਫਗਵਾੜਾ ਰੋਡ 'ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੀ ਮਾਲਕੀ ਵਾਲੀ ਜਗ੍ਹਾ ਅਤੇ ਕੋਟਫਤੂਹੀ ਤੋਂ ਬਿੰਜੋ ਰੋਡ 'ਤੇ ਖਾਲੀ ਪਏ ਸਥਾਨ ਸ਼ਾਮਲ ਹਨ।
ਇਸ ਤੋਂ ਇਲਾਵਾ ਸਬਡਵੀਜ਼ਨ ਦਸੂਹਾ ਵਿੱਚ ਪੰਚਾਇਤ ਸੰਮਤੀ ਸਟੇਡੀਅਮ, ਮਹਾਂਰਿਸ਼ੀ ਵਾਲਮੀਕ ਪਾਰਕ, ਸ਼ਿਮਲਾ ਪਹਾੜੀ ਟਾਂਡਾ ਦੀ ਗਰਾਉਂਡ, ਰਾਮ ਲੀਲਾ ਗਰਾਉਂਡ ਉੜਮੁੜ, ਬੀ.ਡੀ.ਪੀ.ਓ. ਦਫ਼ਤਰ ਟਾਂਡਾ ਦੀ ਗਰਾਉਂਡ, ਗਰਾਮ ਪੰਚਾਇਤ ਮਿਆਣੀ ਦੀ ਖਾਲੀ ਜਗ੍ਹਾ ਵਿੱਚ, ਦਾਣਾ ਮੰਡੀ ਖੁੱਡਾ ਦੀ ਗਰਾਉਂਡ, ਦੁਸਹਿਰਾ ਗਰਾਉਂਡ ਗੜ੍ਹਦੀਵਾਲਾ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ ਦੀ ਗਰਾਉਂਡ ਅਤੇ ਸਬਡਵੀਜ਼ਨ ਮੁਕੇਰੀਆਂ ਵਿੱਚ ਦੁਸਹਿਰਾ ਗਰਾਉਂਡ ਮੁਕੇਰੀਆਂ, ਸ੍ਰੀ ਗਰੂ ਰਵੀਦਾਸ ਮੰਦਰ ਦੇ ਸਾਹਮਣੇ ਪੰਚਾਇਤੀ ਰਕਬਾ ਭੰਗਾਲਾ, ਦੁਸਹਿਰਾ ਗਰਾਉਂਡ ਹਾਜੀਪੁਰ, ਨਰਸਰੀ ਗਰਾਉਂਡ ਸੈਕਟਰ-3 ਤਲਵਾੜਾ, ਕਮਿਉਨਿਟੀ ਸੈਂਟਰ ਕਮਾਹੀ ਦੇਵੀ ਦੀ ਗਰਾਉਂਡ, ਪੰਚਾਇਤ ਦੀ ਜਮੀਨ ਨੇੜੇ ਵਾਟਰ ਸਪਲਾਈ ਬੁਢਾਬੜ, ਰਾਮਲੀਲਾ ਗਰਾਉਂਡ ਦਾਤਾਰਪੁਰ, ਰਾਮਲੀਲਾ ਗਰਾਉਂਡ ਹਰਸਾ ਮਾਨਸਰ ਅਤੇ ਪੰਚਾਇਤ ਦੀ ਖੁੱਲੀ ਜਮੀਨ ਪਿੰਡ ਐਮਾਮਾਂਗਟ ਵਿਖੇ ਸਬੰਧਤ ਐਸ ਡੀ ਐਮ ਦੀ ਪ੍ਰਵਾਨਗੀ / ਲਾਇਸੰਸ ਲੈ ਕੇ ਪਟਾਕੇ ਵੇਚੇ ਜਾ ਸਕਦੇ ਹਨ।
ਇਸ ਹੁਕਮ ਤਹਿਤ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਕਿਸਮ ਦੇ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਖਾਮੋਸ਼ ਖੇਤਰ (ਸਾਈਲੈਂਸ ਜ਼ੋਨ) ਜਿਵੇਂ ਕਿ ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਅੰਦਰ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
No comments:
Post a Comment