ਵਿਦੇਸ਼ ਜਾਣ ਲਈ ਕੇਵਲ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਕੀਤਾ ਜਾਵੇ ਸੰਪਰਕ
- ਡੀ.ਸੀ.ਜ਼ਿਲ੍ਹੇ ਵਿੱਚ 32 ਟਰੈਵਲ ਏਜੰਟ/ਕਨਸਲਟੈਂਸੀ/ਟਿਕਟ ਏਜੰਟ/ਆਈਲੈਟਸ ਸੈਂਟਰਾਂ ਨੇ ਹੀ ਨਿਯਮਾਂ ਮੁਤਾਬਕ ਕਰਵਾਈ ਰਜਿਸਟਰੇਸ਼ਨ
- ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਦੀ ਅਪੀਲ
ਹੁਸ਼ਿਆਰਪੁਰ, 24 ਅਕਤੂਬਰ: ਵਿਦੇਸ਼ ਭੇਜਣ ਦੇ ਨਾਂ 'ਤੇ ਬਹੁਤ ਸਾਰੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟ ਲੋਕਾਂ ਨਾਲ ਧੋਖਾਧੜੀ ਕਰਦੇ ਹਨ। ਇਸ ਨਾਲ ਲੋਕ ਆਪਣੇ ਪੈਸੇ ਤਾਂ ਖਰਾਬ ਕਰਦੇ ਹੀ ਹਨ, ਨਾਲ ਹੀ ਪਾਸਪੋਰਟ ਸਮੇਤ ਅਹਿਮ ਦਸਤਾਵੇਜ਼ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹਵਾਲੇ ਕਰਕੇ ਆਪਣਾ ਜੀਵਨ ਵੀ ਖਰਾਬ ਕਰ ਲੈਂਦੇ ਹਨ। ਇਸ ਲਈ ਵਿਦੇਸ਼ ਜਾਣ ਲਈ ਕੇਵਲ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਸੰਪਰਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਜਿਹੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਸਬੰਧੀ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ 32 ਟਰੈਵਲ ਏਜੰਟ/ਕਨਸਲਟੈਂਸੀ/ਟਿਕਟ ਏਜੰਟ/ਆਈਲੈਟਸ ਸੈਂਟਰ ਹੀ ਸਰਕਾਰੀ ਨਿਯਮਾਂ ਮੁਤਾਬਕ ਰਜਿਸਟਰਡ ਹਨ। ਕੋਈ ਵੀ ਏਜੰਟ ਇਨ੍ਹਾਂ ਰਜਿਸਟਰਡ ਕੀਤੇ ਗਏ ਟਰੈਵਲ ਏਜੰਟਾਂ ਤੋਂ ਇਲਾਵਾ ਕਾਨੂੰਨੀ ਤੌਰ 'ਤੇ ਵਿਦੇਸ਼ ਨਹੀਂ ਭੇਜ ਸਕਦਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਦੀ ਇੰਟਰ ਨੈਸ਼ਨਲ ਸਰਵਿਸ ਹੁਸ਼ਿਆਰਪੁਰ, ਵਸ਼ਿਸ਼ਟ ਮੈਨ
ਪਾਵਰ ਕੰਸਲਟੈਂਟ ਮੁਕੇਰੀਆਂ, ਪੂਨਮ ਐਸੋਸੀਏਟ ਹੁਸ਼ਿਆਰਪੁਰ, ਰਾਏ ਟਰੇਡ ਐਂਡ ਟੈਸਟ ਸੈਂਟਰ ਹੁਸ਼ਿਆਰਪੁਰ, ਸੁਖਦੇਵ ਇੰਟਰ ਪ੍ਰਾਈਜਜ਼ ਗੜ੍ਹਦੀਵਾਲਾ, ਪਠਾਨੀਆ ਏਅਰ ਟਰੈਵਲਜ਼ ਹੁਸ਼ਿਆਰਪੁਰ, ਲਵਪ੍ਰੀਤ ਟਰੈਵਲ ਏਜੰਸੀ ਟਾਂਡਾ, ਸੁਖਮਣੀ ਐਜੂਕੇਸ਼ਨ ਸਰਵਿਸਜ਼ ਹੁਸ਼ਿਆਰਪੁਰ, ਕੈਨੇਡੀਅਨ ਟਰੈਵਲਜ਼ ਹੁਸ਼ਿਆਰਪੁਰ, ਕੋਂਟੀਨੈਂਟਲ ਟਰੈਵਲ ਸਰਵਿਸਜ਼ ਹੁਸ਼ਿਆਰਪੁਰ, ਪ੍ਰਥਮ ਐਸੋਸੀਏਟਸ ਮੁਕੇਰੀਆਂ, ਫਾਸਟ ਟਰੈਕ ਐਡਵਾਈਜ਼ਰ ਟਾਂਡਾ, ਘੁੰਮਣ ਇੰਟਰ ਪ੍ਰਾਈਜਜ਼ ਦਸੂਹਾ, ਸ਼ਿਵ ਸ਼ਕਤੀ ਏ ਕੇ ਇੰਟਰ ਪ੍ਰਾਈਜ਼ਜ਼ ਹੁਸ਼ਿਆਰਪੁਰ, ਪ੍ਰਿੰਸ ਟੂਰ ਐਂਡ ਟਰੈਵਲ ਹਾਜੀਪੁਰ, ਵੀ/ਜੇ ਟੂਰ ਟਰੈਵਲਜ਼ ਮੁਕੇਰੀਆਂ, ਦੀਪ ਐਂਡ ਟੂਰ ਟਰੈਵਲਜ ਹਾਜੀਪੁਰ, ਰੇਹਲ ਕੰਸਲਟੈਂਟ ਬੁਲੋਵਾਲ, ਸੁਖਮਣ ਇਮੀਗਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਮੁਕੇਰੀਆਂ, ਓਸੀਨ ਐਜੂਕੇਸ਼ਨ ਸਰਵਿਸ ਬੁਲੋਵਾਲ, ਕਲਾਸਿਕ ਟਰੈਵਲ ਕੰਸਲਟੈਂਟ ਹੁਸ਼ਿਆਰਪੁਰ, ਸਾਹਿਬ ਟਰੇਡ ਐਂਟ ਟੈਸਟ ਸੈਂਟਰ ਦਸੂਹਾ, ਗੁਰੂ ਨਾਨਕ ਟੂਰ ਐਂਡ ਟਰੈਵਲ ਹੁਸ਼ਿਆਰਪੁਰ, ਬ੍ਰਿਟਿਸ਼ ਐਕਸਪਰਟ ਟਾਂਡਾ, ਗੁਲਫ ਟਰੈਵਲਜ਼ ਕੋਟਫਤੂਹੀ, ਇੰਟਰ ਨੈਸ਼ਨਲ ਇਮੀਗਰੇਸ਼ਨ ਸਰਵਿਸ ਹੁਸ਼ਿਆਰਪੁਰ, ਪਾਰਸ ਮੈਨਪਾਵਰ ਸਰਵਿਸ ਹੁਸ਼ਿਆਰਪੁਰ, ਰੇਖੀ ਟਰੇਡ ਟੈਸਟ ਸੈਂਟਰ ਹੁਸ਼ਿਆਰਪੁਰ, ਸੁਪਰੀਮ ਐਜੂਕੇਸ਼ਨ ਸਰਵਿਸ ਹੁਸ਼ਿਆਰਪੁਰ, ਮਹਿਨ ਟਰੈਵਲ ਹੁਸ਼ਿਆਰਪੁਰ, ਬ੍ਰਿਟਿਸ ਆਕਸਫੋਰਡ ਐਜੂਕੇਸ਼ਨ ਪ੍ਰਾਈਵੇਟ ਲਿਮ: ਅਤੇ ਬ੍ਰਿਟਿਸ਼ ਓਵਰਸੀਜ਼ ਸੋਲਿਊਸ਼ਨ ਐਂਡ ਐਜੂਕੇਸ਼ਨ ਕਨਸਲਟੈਂਟ ਵਲੋਂ ਨਿਯਮਾਂ ਮੁਤਾਬਕ ਰਜਿਸਟਰੇਸ਼ਨ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੇਖਣ ਵਿੱਚ ਆਉਂਦਾ ਹੈ ਕਿ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਟਰੈਵਲ ਏਜੰਟ ਲੋਕਾਂ ਨੂੰ ਕੈਨੇਡਾ, ਅਮਰੀਕਾ ਅਤੇ ਹੋਰ ਵਿਦੇਸ਼ਾਂ ਵਿੱਚ ਭੇਜਣ ਲਈ ਧੋਖਾਧੜੀ ਨਾਲ ਮੋਟੀਆਂ ਰਕਮਾਂ ਬਟੋਰ ਲੈਂਦੇ ਹਨ। ਇਸ ਨਾਲ ਵਿਦੇਸ਼ ਜਾਣ ਵਾਲਿਆਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਲਈ ਰਜਿਸਟਰਡ ਕੀਤੇ ਟਰੈਵਲ ਏਜੰਟਾਂ/ਕਨਸਲਟੈਂਸੀ/ਟਿਕਟ ਏਜੰਟ/ਆਈਲੈਟਸ ਸੈਂਟਰਾਂ ਨਾਲ ਹੀ ਰਾਬਤਾ ਕਾਇਮ ਕਰਨ।
No comments:
Post a Comment