ਹੁਸ਼ਿਆਰਪੁਰ, 7 ਫਰਵਰੀ: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਜ਼ਰੂਰਤਮੰਦ ਵਿਅਕਤੀਆਂ ਦੀ ਸਹਾਇਤਾ ਲਈ ਹੋਰ ਵੀ ਨਵੇਂ ਉਪਰਾਲੇ ਕੀਤੇ ਜਾਣ, ਤਾਂ ਜੋ ਵੱਧ ਤੋਂ ਵੱਧ ਜ਼ਰੂਰਤਮੰਦਾਂ ਦੀ ਸਹਾਇਤਾ ਕੀਤੀ ਜਾ ਸਕੇ। ਉਹ ਅੱਜ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਹਸਪਤਾਲ ਭਲਾਈ ਸੈਕਸ਼ਨ ਦੇ ਮੈਂਬਰਾਂ ਨੂੰ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਇਸ ਦੀਆਂ ਸਬੰਧਤ ਬਰਾਂਚਾਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਨਾਲ-ਨਾਲ ਸੰਸਥਾ ਵਲੋਂ ਚਾਲੂ ਕੀਤੇ ਗਏ ਨਵੇਂ ਪ੍ਰੋਜੈਕਟਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਵਿੱਚ ਲੋਕ
ਸਮੇਂ-ਸਮੇਂ 'ਤੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਚਾਲੂ ਕੀਤੀ ਗਈ 'ਸਮਰਪਣ' ਸਕੀਮ ਵਿੱਚ ਵਡਮੁੱਲਾ ਯੋਗਦਾਨ ਪਾਉਣ ਦੇ ਨਾਲ-ਨਾਲ ਸ਼ਹਿਰ ਦੇ ਹੋਰ ਦਾਨੀ ਸੱਜਣ/ਸਮਾਜ ਸੇਵਕਾਂ ਨੂੰ ਵੀ ਇਸ ਸਕੀਮ ਬਾਰੇ ਪ੍ਰੇਰਿਤ ਕਰਨ, ਤਾਂ ਜੋ ਇਸ ਸਕੀਮ ਨੂੰ ਸਫ਼ਲਤਾਪੂਰਵਕ ਜਾਰੀ ਰੱਖਿਆ ਜਾ ਸਕੇ। ਇਸ ਦੌਰਾਨ ਸੁਸਾਇਟੀ ਵਲੋਂ ਜ਼ਰੂਰਤਮੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਚਾਲੂ ਕੀਤੀ ਗਈ 'ਸ੍ਰੀ ਪਿਆਰੇ ਲਾਲ ਸੈਣੀ ਰੈਡ ਕਰਾਸ ਪੂਅਰ ਸਟੂਡੈਂਟ ਫੰਡ ਸਕੀਮ' ਅਧੀਨ 130 ਵਿਦਿਆਰਥੀਆਂ ਦੀ ਸਹਾਇਤਾ ਲਈ ਮੈਂਬਰ ਸਾਹਿਬਾਨ ਵਲੋਂ ਪ੍ਰਸ਼ੰਸਾ ਵੀ ਕੀਤੀ ਗਈ। ਇਸ ਮੌਕੇ ਸੁਸਾਇਟੀ ਅਤੇ ਹਸਪਤਾਲ ਭਲਾਈ ਸੈਕਸ਼ਨ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਐਸ.ਐਸ. ਪਰਮਾਰ, ਰਾਜੇਸ਼ ਜੈਨ, ਰਾਜੀਵ ਬਜਾਜ, ਡਾ.ਸੰਪਲਾ ਓਮ ਪ੍ਰਕਾਸ਼, ਅਵਿਨਾਸ਼ ਭੰਡਾਰੀ, ਵਿਨੋਦ ਓਹਰੀ, ਪ੍ਰੋ: ਕੁਲਦੀਪ ਕੋਹਲੀ, ਰਾਕੇਸ਼ ਕਪਿਲਾ, ਪ੍ਰਸ਼ੋਤਮ ਕੁਮਾਰੀ, ਕੁਮਕੁਮ ਸੂਦ, ਕੀਰਤੀ ਜੇ ਸਿੰਘ, ਨੀਸ਼ੀ ਮੋਦੀ, ਹਨੀ ਸਾਹਨੀ, ਕਰਮਜੀਤ ਕੌਰ ਆਹਲੂਵਾਲੀਆ ਅਤੇ ਸੀਮਾ ਬਜਾਜ ਵੀ ਮੌਜੂਦ ਸਨ।
No comments:
Post a Comment