ਹੁਸ਼ਿਆਰਪੁਰ, 26 ਫਰਵਰੀ:ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੁਰਵੈਦ ਵਿਭਾਗ ਵਲੋਂ ਦੂਜਾ ਮੁਫ਼ਤ ਆਯੂਸ਼ ਕੈਂਪ ਪਿੰਡ ਬਜਵਾੜਾ ਕਲਾਂ
ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਭੁਪਿੰਦਰ ਕੌਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਕੁਲਦੀਪ ਠਾਕਰ ਨੇ ਸੰਯੁਕਤ ਤੌਰ 'ਤੇ ਕੀਤਾ। ਕੈਂਪ ਦੌਰਾਨ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਨਰੇਸ਼ ਕੁਮਾਰ ਮਾਹੀ, ਡਾ. ਦਿਲਬਾਗ ਸਿੰਘ, ਡਾ. ਰਵਜੋਤ ਕੌਰ, ਡਾ.ਤਰਸੇਮ ਸਿੰਘ ਕਲਸੀ ਅਤੇ ਕਰਮਜੀਤ ਸਿੰਘ ਨੇ 569 ਮਰੀਜ਼ਾਂ ਦਾ ਚੈਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਯੋਗ ਅਚਾਰਿਆ ਸੁਰਿੰਦਰ ਕੁਮਾਰ ਨੇ ਯੋਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਇਸ ਮੌਕੇ 'ਤੇ ਹੋਮਿਓਪੈਥੀ ਵਿਭਾਗ ਵਲੋਂ ਡਾ. ਰਾਜੀਵ ਲੱਖਣਪਾਲ ਸਮੇਤ ਪਿੰਡ ਵਾਸੀ ਵੀ ਮੌਜੂਦ ਸਨ।
No comments:
Post a Comment