ਹੁਸ਼ਿਆਰਪੁਰ, 7 ਫਰਵਰੀ: ਰੁੱਤਾਂ ਵਿੱਚ ਬਲਦਾਵ ਅਨੁਸਾਰ ਮਨੁੱਖ ਨੂੰ ਆਪਣੀ ਦਿਨਚਰਿਆ ਵਿੱਚ ਬਦਲਾਵ ਲਿਆਂਦੇ ਹੋਏ ਮੌਸਮੀ ਫ਼ਲ ਅਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਨਰੇਸ਼ ਕੁਮਾਰ ਮਾਹੀ ਨੇ ਦੱਸਿਆ ਕਿ ਆਯੁਰਵੈਦ ਵਿੱਚ ਸਮੇਂ ਨੂੰ ਦੋ ਭਾਗਾਂ ਅਦਾਨ ਕਾਲ ਅਤੇ ਵਿਸਰਗ ਕਾਲ ਵਿੱਚ ਵੰਡਿਆ ਗਿਆ ਹੈ। ਅਦਾਨ ਕਾਲ ਵਿੱਚ ਪ੍ਰਿਥਵੀ ਦਾ ਉਤਰੀ ਛੋਰ ਸੂਰਜ ਵੱਲ ਝੁਕਿਆ ਹੁੰਦਾ ਹੈ। ਇਸ ਸਮੇਂ ਦੌਰਾਨ ਸੂਰਜ ਪ੍ਰਿਥਵੀ ਦੀ ਸਾਰੀ ਊਰਜਾ ਅਤੇ ਠੰਡਕ ਖਿੱਚ ਲੈਂਦਾ ਹੈ। ਇਸ
ਸਮੇਂ ਦੌਰਾਨ ਸ਼ੀਤ ਲਹਿਰ ਕਮਜ਼ੋਰ ਹੋਣ ਲੱਗਦੀ ਹੈ। ਇਸੇ ਤਰ੍ਹਾਂ ਵਿਸਰ ਕਾਲ ਵਿੱਚ ਪ੍ਰਿਥਵੀ ਦਾ ਦੱਖਣੀ ਛੋਰ ਸੂਰਜ ਵੱਲ ਹੁੰਦਾ ਹੈ ਅਤੇ ਇਸ ਸਮੇਂ ਦੌਰਾਨ ਸਰੀਰ ਵਿੱਚ ਸ਼ਕਤੀ ਦੀ ਬੜੋਤਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਸਾਲ ਵਿੱਚ ਛੇ ਰੁੱਤਾਂ ਹੁੰਦੀਆਂ ਹਨ। ਆਯੁਰਵੈਦ ਅਨੁਸਾਰ ਹੁਣ 15 ਮਾਰਚ ਤੱਕ ਸ਼ਿਸ਼ਰ ਰੁੱਤ ਚਲ ਰਹੀ ਹੈ। ਇਸ ਰੁੱਤ ਅਨੁਸਾਰ ਮਨੁੱਖ ਨੂੰ ਮਿੱਠੇ, ਖੱਟੇ ਅਤੇ ਲਵਣਯੁਕਤ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜੋ ਸ਼ਾਕਾਹਾਰੀ ਹਨ, ਉਨ੍ਹਾਂ ਨੂੰ ਚੋਲ, ਅਨਾਜ ਅਤੇ ਜੌਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਗੁੜ ਅਤੇ ਦੁੱਧ ਦੇ ਪਦਾਰਥਾਂ ਤੋਂ ਇਲਾਵਾ ਮੱਕੀ ਅਤੇ ਉੜਦ ਅਤੇ ਕਾਲੇ ਚੰਨੇ ਖਾਣੇ ਲਾਭਕਾਰੀ ਹੁੰਦੇ ਹਨ। ਇਸੇ ਤਰ੍ਹਾਂ ਮਾਸਾਹਾਰੀ ਵਿਅਕਤੀਆਂ ਨੂੰ ਮੱਛੀ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਫ਼ਲਾਂ ਵਿੱਚ ਸੇਬ, ਅਮਰੂਦ, ਖ਼ਜੂਰ, ਮੇਵੇ ਮਨੁੱਖ ਲਈ ਲਾਭਕਾਰੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਸਮ ਦੌਰਾਨ ਮਨੁੱਖ ਨੂੰ ਹਰ ਰੋਜ਼ ਕਸਰਤ ਵੀ ਕਰਨੀ ਚਾਹੀਦੀ ਹੈ।
No comments:
Post a Comment