ਹੁਸ਼ਿਆਰਪੁਰ, 19 ਫਰਵਰੀ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਫ਼ਲ ਖੋਜ ਕੇਂਦਰ ਮਹਿੰਦਰ ਸਿੰਘ ਰੰਧਾਵਾ ਗੰਗੀਆਂ, ਦਸੂਹਾ ਵਿਖੇ ਬਾਗਬਾਨੀ ਫ਼ਸਲਾਂ ਸਬੰਧੀ ਗੋਸ਼ਟੀ ਦਾ
ਆਯੋਜਨ ਕੀਤਾ ਗਿਆ। ਗੋਸ਼ਟੀ ਵਿੱਚ ਉਘੇ ਬਾਗਬਾਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ੍ਰੀ ਕੁਲਵੰਤ ਸਿੰਘ ਆਹਲੂਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਆਪਣੇ ਸੰਬੋਧਨ ਵਿੱਚ ਸ੍ਰੀ ਕੁਲਵੰਤ ਸਿੰਘ ਆਹਲੂਵਾਲੀਆ ਨੇ ਕਿਸਾਨਾਂ ਨੂੰ ਬਾਗਬਾਨੀ ਸਬੰਧੀ ਦਰਪੇਸ਼ ਆਉਂਦੀਆਂ ਸਮੱਸਿਆਵਾਂ, ਬਾਗਬਾਨੀ ਫ਼ਸਲਾਂ ਦੇ ਮੰਡੀਕਰਨ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਗੋਸ਼ਟੀ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਡਾ. ਜਸਕਰਨ ਸਿੰਘ ਮਾਹਲ ਨੇ ਯੂਨੀਵਰਸਿਟੀ ਵਲੋਂ ਕੀਤੀਆਂ ਜਾ ਰਹੀਆਂ ਪ੍ਰਸਾਰ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਕੀਤੀਆਂ ਜਾਂਦੀਆਂ ਖੋਜ਼ਾ ਸਬੰਧੀ ਆਪਣੇ ਖੇਤਾਂ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ। ਸਾਬਕਾ ਨਿਰਦੇਸ਼ਕ ਬਾਗਬਾਨੀ ਵਿਭਾਗ ਡਾ. ਗੁਰਕੰਵਲ ਸਿੰਘ ਵਲੋਂ ਬਾਗਬਾਨੀ ਹੇਠ ਰਕਬਾ ਵਧਾਉਣ ਦੇ ਨਾਲ-ਨਾਲ ਬਾਗਾਂ ਦੇ ਸੁਚੱਜੇ ਤਰੀਕੇ ਦੇ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ। ਵਧੀਕ ਨਿਰਦੇਸ਼ਕ ਫ਼ਲ ਅਤੇ ਭੋਜਨ ਵਿਗਿਆਨ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀਆਂ ਗਈਆਂ ਨਵੀਆਂ ਸਕੀਮਾਂ, ਪੈਦਾਵਾਰ ਅਤੇ ਹੋਰ ਸੁਰੱਖਿਆ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਅਮਰੀਕ ਸਿੰਘ ਬਸਰਾ ਨੇ ਖੇਤੀਬਾੜੀ ਸਬੰਧੀ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਮੌਜੂਦਾ ਕਿਸਾਨੀ ਸਮੱਸਿਆਵਾਂ ਬਾਰੇ ਵਿਚਾਰ ਪੇਸ਼ ਕੀਤੇ। ਯੂਨਵਰਸਿਟੀ ਦੇ ਮਾਹਿਰਾਂ ਡਾ. ਪਰਮਿੰਦਰ ਸਿੰਘ, ਡਾ. ਜਸਕਰਨ ਸਿੰਘ, ਡਾ. ਨਵਪ੍ਰੇਮ ਸਿੰਘ, ਡਾ. ਸੁਖਜੀਤ ਕੌਰ, ਡਾ. ਕੁਲਬੀਰ ਸਿੰਘ ਅਤੇ ਡਾ. ਅਰਸ਼ਦੀਪ ਵਲੋਂ ਬਾਗਬਾਨੀ ਫ਼ਸਲਾਂ ਦੇ ਨਰਸਰੀ ਉਤਪਾਦਨ, ਦੇਖਰੇਖ ਅਤੇ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਯੂਨੀਵਰਸਿਟੀ ਦੇ ਸਬਜੀ, ਫਲ ਵਿਗਿਆਨ ਤੇ ਫੁੱਲ, ਲੈਂਡ ਸਕੇਪਿੰਗ ਅਤੇ ਬਾਗਬਾਨੀ ਵਿਭਾਗ ਵਲੋਂ ਬਾਗਬਾਨੀ ਤੇ ਖੇਤੀਬਾੜੀ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਸੰਧਿਆ ਸਵੈ ਸਹਾਇਤਾ ਸਮੂਹ ਮੈਲੀ ਐਸ.ਐਸ.ਐਮ. ਸਵੈ ਸਹਾਇਤਾ ਸਮੂਹ ਰਾਮਗੜ੍ਹ ਸੀਕਰੀ, ਬੇਬੇ ਨਾਨਕੀ ਸਵੈ ਸਹਾਇਤਾ ਸਮੂਹ ਚੱਬੇਵਾਲ, ਹੀਰਕੋ ਸਵੈਸਹਾਇਤਾ ਸਮੂਹ ਸੈਲਾ ਖੁਰਦ, ਸੋਇਆਬੀਨ ਪਦਾਰਥਾਂ ਦੇ ਉਤਪਾਦਕ ਅਮਰੀਕ ਸਿੰਘ ਗੰਭੋਵਾਲ, ਪ੍ਰਾਈਵੇਟ ਅਦਾਰੇ ਦੁਆਬਾ ਐਗਰੋ ਟੈਕ, ਸਿਨਜੈਂਟਾ ਪਾਈਨੀਅਰ ਦਸ਼ਮੇਸ਼ ਇੰਡਸਟਰੀ ਵਲੋਂ ਆਪਣੇ ਪਦਾਰਥਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ। ਇਸ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਝੋਨਾ, ਬਾਸਮਤੀ, ਮੱਕੀ, ਚਾਰੇ, ਸੱਠੀ ਮੂੰਗੀ ਦੇ ਮਿਆਰੀ ਬੀਜ, ਫੁੱਲਦਾਰ ਬੂਟੇ, ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਪਸ਼ੁ ਚਾਟ ਵੀ ਵਿਕਰੀ ਲਈ ਉਪਲਬਧ ਕਰਵਾਏ ਗਏ।
ਇਸ ਮੌਕੇ 'ਤੇ ਮੁੱਖੀ ਫ਼ਲ ਵਿਗਿਆਨ ਵਿਭਾਗ ਸ੍ਰੀ ਹਰਮਿੰਦਰ ਸਿੰਘ, ਸਹਾਇਕ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਮਨਿੰਦਰ ਸਿੰਘ ਬੌਂਸ, ਕੇ.ਵੀ.ਕੇ. ਦੇ ਸਾਇੰਸਦਾਨ ਅਜੈਬ ਸਿੰਘ, ਡਾ. ਪ੍ਰਿੰਸੀ, ਡਾ. ਪਵਿੱਤਰ ਸਿੰਘ, ਡਾ. ਅਰੁਨਵੀਰ ਸਿੰਘ, ਡਾ. ਪ੍ਰਭਜੋਤ ਕੌਰ, ਡਾ. ਭੁਪਿੰਦਰ ਸਿੰਘ ਬਸਰਾ ਸਮੇਤ ਭਾਰੀ ਸੰਖਿਆ ਵਿੱਚ ਕਿਸਾਨ ਮੌਜੂਦ ਸਨ।
No comments:
Post a Comment