- ਸਬਸਿਡੀ ਲਈ 22 ਫਰਵਰੀ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ ਫਾਰਮ
ਹੁਸ਼ਿਆਰਪੁਰ, 8 ਫਰਵਰੀ:ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਫਾਰਮ ਮੈਕੇਨਾਈਜੇਸ਼ਨ ਆਫ਼ ਫਾਰਮ ਓਪਰੇਸ਼ਨ) ਖੇਤੀ ਮਸ਼ੀਨਰੀ ਲਈ 26 ਲੱਖ 14 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਣੀ ਹੈ। ਜੋ ਕਿਸਾਨ ਵੀਰ/ ਗਰੁੱਪ ਇਹ ਮਸ਼ੀਨਰੀ ਖਰੀਦ ਕਰਨ ਦੇ ਚਾਹਵਾਨ ਹੋਣ, ਉਹ ਆਪਣੀ ਅਰਜ਼ੀ ਫਾਰਮ ਨਾਲ ਨਿਰਧਾਰਤ ਸਵੈ-ਘੋਸ਼ਣਾ ਪੱਤਰ, ਜਮੀਨ ਦੀ ਫਰਦ, ਆਧਾਰ ਕਾਰਡ, ਬੈਂਕ ਦੀ ਪਾਸ ਬੁੱਕ ਕਾਪੀ, ਟਰੈਕਟਰ ਦੀ ਰਜਿਸਟਰੇਸ਼ਨ ਦੀ ਕਾਪੀ ਅਤੇ 5 ਹਜ਼ਾਰ ਰੁਪਏ ਦਾ ਡਰਾਫ਼ਟ (ਜਿਸ ਫਰਮ ਤੋਂ ਮਸ਼ੀਨ ਲੈਣੀ ਹੋਵੇ ਦੇ ਹੱਕ ਵਿੱਚ) ਲੋੜੀਂਦੇ ਕਾਗਜ਼ਾਤ ਲਗਾ ਕੇ 22 ਫਰਵਰੀ ਤੱਕ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਵਿਖੇ ਜਮ੍ਹਾ ਕਰਵਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਬਸਿਡੀ 'ਤੇ ਦਿੱਤੇ ਜਾਣ ਵਾਲੀ ਮਸ਼ੀਨਰੀ ਵਿੱਚ 2 ਸੈਲਫ ਪ੍ਰੋਪੈਲਡ ਛੇ ਲਾਈਨਾਂ ਵਾਲਾ ਪੈਡੀ ਟਰਾਂਸਪਲਾਂਟਰ (4 ਵੀਲ ਟਾਈਪ), 6 ਪੈਡੀ ਟਰਾਂਸਪਲਾਂਟਰ (ਵਾਕ ਬਿਹਾਈਂਡ), 15 ਆਟੋਮੈਟਿਕ/ਸੈਮੀ ਆਟੋਮੈਟਿਕ ਪਟੈਟੋ ਪਲਾਂਟਰ, 15 ਪਟੈਟੋ ਡਿਗਰ, 5 ਕੋਟਨ ਸੀਡ ਡਰਿਲ/ਮਲਟੀ ਕਰਾਪ ਪਲਾਂਟਰ, 3 ਵਰਟੀਕਲ ਕਨਵੇਅਰ ਰੀਪਰ, 4 ਸ਼ੂਗਰਕੇਲ ਟਰੈਂਚਰ, 4 ਰਿਜ਼ਰ, 4 ਸ਼ੂਗਰਕੇਨ ਤਿਰਫਾਲੀ, 5 ਸੈਲਫ ਪ੍ਰੋਪੈਲਡ ਰੀਪਰ ਬਾਈਂਡਰ, 2 ਸੈਲਫ ਪ੍ਰੋਪੈਲਡ ਫੋਡਰ ਹਾਰਵੈਸਟਰ, 1 ਸਿੰਗਲ ਰੋਅ ਫੋਡਰ ਹਾਰਵੈਸਟਰ, 1 ਫੋਡਰ ਚੋਪਰ ਕਮ ਲੋਡਰ, 2 ਫੋਡਰ ਰੀਪਰ, 2 ਪਾਵਰ ਵੀਡਰ, 3 ਸ਼ੂਗਰਕੇਨ ਕਟਰ ਪਲਾਂਟਰ 40 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ ਸਰਕਾਰ ਵਲੋਂ ਤਹਿ ਸਬਸਿਡੀ ਦੀ ਰਾਸ਼ੀ (ਦੋਨਾਂ ਵਿੱਚੋਂ ਜਿਹੜੀ ਰਕਮ ਘੱਟ ਹੋਵੇ) ਦਿੱਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਅਰਜ਼ੀ ਦਾ ਨਮੂਨਾ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰਾਂ ਪਾਸ ਉਪਲਬੱਧ ਹੈ।
ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਵਿਨੇ ਕੁਮਾਰ ਨੇ ਦੱਸਿਆ ਕਿ ਅਰਜ਼ੀਆਂ ਜ਼ਿਆਦਾ ਹੋਣ ਦੀ ਸੂਰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹੇ ਵਲੋਂ ਮਨੋਨੀਤ ਅਧਿਕਾਰੀ ਦੀ ਹਾਜ਼ਰੀ ਵਿੱਚ 27 ਫਰਵਰੀ ਨੂੰ ਸਵੇਰੇ 11 ਵਜੇ ਲਾਟਰੀ ਰਾਹੀਂ ਡਰਾਅ ਕੱਢਿਆ ਜਾਵੇਗਾ, ਜਿਸ ਲਈ ਕੋਈ ਵੱਖਰਾ ਸੱਦਾ ਪੱਤਰ ਜਾਂ ਇਸ਼ਤਿਹਾਰ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਰਾਅ ਕੱਢਣ ਸਮੇਂ ਕਿਸਾਨ ਖੁਦ ਜਾਂ ਉਸ ਦਾ ਨੁਮਾਇੰਦਾ ਇਸ ਡਰਾਅ ਪ੍ਰਕ੍ਰਿਆ ਵਿੱਚ ਭਾਗ ਲੈ ਸਕਦਾ ਹੈ। ਡਰਾਅ ਤੋਂ ਬਾਅਦ ਕਿਸੇ ਵੀ ਕਿਸਾਨ ਦਾ ਕੋਈ ਵੀ ਦਾਅਵਾ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੀਮ ਦੀਆਂ ਸ਼ਰਤਾਂ ਅਨੁਸਾਰ ਐਸ.ਸੀ./ਐਸ.ਟੀ. ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਬਣਦਾ ਰਾਂਖਵਾਕਰਨ ਦਿੱਤਾ ਜਾਵੇਗਾ। ਕਿਸਾਨ ਵੀਰ ਜਾਂ ਕਿਸਾਨ ਬੀਬੀਆਂ ਹੋਰ ਵਧੇਰੇ ਜਾਣਕਾਰੀ ਲਈ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫਸ਼ਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦੇ ਫੋਨ ਨੰਬਰ 01882-222102 'ਤੇ ਸੰਪਰਕ ਕਰ ਸਕਦੇ ਹਨ।
No comments:
Post a Comment