- ਚਾਹਵਾਨ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਪ੍ਰਾਪਤ ਕਰ ਸਕਦੇ ਨੇ ਬੀਜ
- ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਜਿੰਕ ਸਲਫੇਟ 'ਤੇ ਵੀ ਦਿੱਤੀ ਜਾ ਰਹੀ ਹੈ ਸਬਸਿਡੀ ਦੀ ਸਹੂਲਤ
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਫਸਲ ਵਿੱਚ ਲੋੜੀਂਦੇ ਇਨਪੁਟਸ ਜਿਵੇਂ ਕਿ ਨਦੀਨ ਨਾਸ਼ਕ, ਕੀਟ ਨਾਸ਼ਕ, ਜਿੰਕ ਸਲਫੇਟ (ਕੇਵਲ ਪੀ.ਏ.ਯੂ. ਦੀਆਂ ਸਿਫਾਰਸ਼ਾਂ ਅਨੁਸਾਰ) ਕਿਸਾਨ ਆਪਣੇ ਪੱਧਰ 'ਤੇ ਖਰੀਦ ਕਰਕੇ ਬਿੱਲ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਅਤੇ ਇਨ੍ਹਾਂ ਇਨਪੁਟਸ ਦੀ ਬਣਦੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਡੀ.ਬੀ.ਟੀ. ਰਾਹੀਂ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਦਾ ਨਮੂਨਾ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰ ਪਾਸ ਮੌਜੂਦ ਹੈ। ਇਸ ਤੋਂ ਇਲਾਵਾ ਵਿਭਾਗ ਤੋਂ ਐਨ.ਐਫ.ਐਸ.ਐਮ. ਸਕੀਮ ਅਧੀਨ ਹੀ ਕਿਸਾਨ ਦੋ ਹੋਰ ਮੱਕੀ ਦੇ ਬੀਜ ਦੀਆਂ ਕਿਸਮਾਂ ਜਿਨ੍ਹਾਂ ਵਿੱਚ ਮੈਸ: ਯੂ.ਪੀ.ਐਲ. ਲਿਮ: ਦੀ ਕਿਸਮ ਪੀ.ਏ.ਸੀ.-740 ਅਤੇ ਮੈਸ: ਸਾਈਜੈਨਟਾ ਇੰਡੀਆ ਲਿਮ: ਦੀ ਕਿਸਮ ਐਸ.ਐਨ.ਕੇ.-30 ਦੀ ਵੀ ਖਰੀਦ ਕਰ ਸਕਦਾ ਹੈ, ਜਿਸ 'ਤੇ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਬੀਜ ਦੀ ਪੂਰੀ ਕੀਮਤ ਵਿੱਚੋਂ ਕੱਟ ਕੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਅਰਜੀ ਫਾਰਮ ਵਿਭਾਗ ਦੀ ਸਾਈਟ (agripg.gov.in) ਤੋਂ ਵੀ ਡਾਊਨਲੋਡ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਵਿਨੇ ਕੁਮਾਰ ਨੇ ਦੱਸਿਆ ਕਿ ਬੀਜ ਦਾ ਐਸ.ਸੀ./ਐਸ.ਟੀ./ਇਸਤਰੀ ਕੈਟਾਗਰੀ ਅਨੁਸਾਰ ਰਾਖਵਾਂਕਰਨ ਹੋਵੇਗਾ ਅਤੇ ਬੀਜ ਦੀ ਕੁੱਲ ਕੀਮਤ ਵਿੱਚੋਂ ਬਣਦੀ ਸਬਸਿਡੀ ਦੀ ਰਕਮ ਮੌਕੇ 'ਤੇ ਘਟਾ ਕੇ ਬਣਦਾ ਕਿਸਾਨੀ ਹਿੱਸਾ ਲੈਣ ਉਪਰੰਤ ਮੱਕੀ ਦਾ ਬੀਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੱਕੀ ਦਾ ਬੀਜ ਸਰਕਾਰ ਵਲੋਂ ਪ੍ਰਵਾਨਿਤ ਕਿਸਮਾਂ ਜਿਵੇਂ ਕਿ ਮੈਸ: ਪ੍ਰੋਲਾਈਨ ਸੀਡਜ ਪ੍ਰਾ ਲਿਮਿ: ਦੀ ਕਿਸਮ ਪੀ.ਐਲ.-801 , ਪੀ.ਐਲ.-901 , ਮੈਸ: ਸ੍ਰੀਰਾਮ ਫਰਟੀਲਾਈਜ਼ਰ ਅਤੇ ਕੈਮੀਕਲਜ਼ ਦੀ ਕਿਸਮ ਟੀ.ਐਕਸ-369, ਮੈਸ: ਯੰਗਅੰਤੀ ਸੀਡਜ ਦੀ ਕਿਸਮ ਲਕਸ਼ਮੀ-333, ਮੈਸ: ਪੀ.ਐਚ.ਆਈ. ਸੀਡਜ ਲਿਮ: ਦੀ ਕਿਸਮ ਪੀ-3396, ਪੀ-3401, ਮੈਸ: ਮੈਨਸੈਟੋ ਇੰਡੀਆ ਲਿਮਿ: ਦੀ ਕਿਸਮ ਡਿਕਾਲਬ-9164, ਮੈਸ: ਬਿਸਕੋ ਬਾਇਓ ਸਾਇੰਸ ਪ੍ਰਾ: ਲਿਮਿ: ਦੀ ਕਿਸਮ ਐਲ.ਜੀ.-3405 , ਮੈਸ: ਯੂ:ਪੀ: ਐਲ: ਲਿਮਿ: ਦੀ ਕਿਸਮ ਪੀ.ਏ.ਸੀ-751, ਐਡਵਾਨਟਾ-9293, ਮੈਸ: ਸਾਈਜੈਨਟਾ ਇੰਡੀਆ ਲਿਮ: ਦੀ ਕਿਸਮ ਐਸ-7750 ਅਤੇ ਪੀ.ਏ.ਯੂ. ਲੁਧਿਆਣਾ ਦੀ ਕਿਸਮ ਪੀ.ਐਮ.ਐਚ.-1 ਦਾ ਬੀਜ ਹੀ ਵਿਭਾਗ ਪਾਸੋਂ ਖਰੀਦ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਜਾਂ ਟੈਲੀਫੋਨ ਨੰ: 01882-222102 'ਤੇ ਵੀ ਸੰਪਰਕ ਕਰ ਸਕਦੇ ਹਨ।
No comments:
Post a Comment