ਹੁਸ਼ਿਆਰਪੁਰ, 26 ਜੂਨ: ਵਣ ਮੰਡਲ ਅਫ਼ਸਰ ਸ੍ਰੀ ਸੁਰਜੀਤ ਸਿੰਘ ਸਹੋਤਾ ਦੀ ਰਹਿਨੁਮਾਈ ਹੇਠ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜਿਥੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਵਿਸ਼ੇਸ਼ ਮੁਹਿੰਮ ਚਲਾ ਕੇ ਜੰਗਲਾਤ ਵਿਭਾਗ ਵਲੋਂ ਚਲਾਈਆਂ ਗਈਆਂ ਸਕੀਮਾਂ ਰਾਹੀਂ ਵਾਤਾਵਰਣ ਬਚਾਉਣ ਸਬੰਧੀ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਵਿਭਾਗ ਵਲੋਂ ਆਰੰਭੀ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ 2000 ਦੇ ਕਰੀਬ ਪੌਦੇ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਏਕਤਾ ਰੈਵੀਨਿਊ ਅਤੇ ਪੁਲਿਸ ਸਟੇਸ਼ਨ ਹਰਿਆਣਾ ਵਿਖੇ ਘਰ-ਘਰ ਹਰਿਆਲੀ ਸਕੀਮ ਤਹਿਤ ਪੌਦੇ ਵੰਡੇ ਗਏ ਹਨ। ਇਸ ਤੋਂ ਉਪਰੰਤ ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ ਵਿਖੇ ਵੀ ਵਿਸ਼ੇਸ਼ ਪੌਦਾ ਲਗਾਏ ਗਏ ਹਨ ਅਤੇ ਪੌਦੇ ਲਗਾਉਣ ਲਈ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਨਾਰਾ , ਡਾਡਾ, ਮਾਂਝੀ ਵਿਖੇ ਪੌਦੇ ਵੰਡਣ ਤੋਂ ਇਲਾਵਾ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵਣ ਰੇਂਜ ਢੋਲਬਾਹਾ, ਬਲਾਕ ਦਰਿਆ ਬੇਟ ਮਨਹੋਤਾ, ਵਣ ਰੇਂਜ ਡਵੀਜ਼ਨ ਹੁਸ਼ਿਆਰਪੁਰ ਵਿਖੇ ਵੀ ਵਿਸ਼ੇਸ਼ ਮੁਹਿੰਮ ਚਲਾ ਕੇ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰਾਮਟਟਵਾਲੀ, ਪਿੰਡ ਕੂਕਾਨੇਟ, ਚੋਹਾਲ ਅਤੇ ਬਰੋਹੀ ਵਿਖੇ ਵੀ ਪਿੰਡ ਵਾਸੀਆਂ ਨੂੰ ਪੌਦੇ ੰਵੰਡੇ ਗਏ ਹਨ।

No comments:
Post a Comment