ਤਲਵਾੜਾ, 19 ਜੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ ਸਵੱਛਤਾ ਮੁਹਿੰਮ ਭਾਵੇਂ ਬੇਹੱਦ ਜੋਰ ਸ਼ੋਰ ਨਾਲ ਲਗਾਤਾਰ ਪ੍ਰਚਾਰ ਹੋ ਰਿਹਾ ਹੈ ਪਰੰਤੂ ਤਹਿਸੀਲ ਕੰਪਲੈਕਸ ਤਲਵਾੜਾ ਵਿੱਚ ਅਜੇ ਤੱਕ ਇਸ ਮੁਹਿੰਮ ਦਾ ਕੋਈ ਵਿਸ਼ੇਸ਼ ਅਸਰ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। talwara.com ਦੀ ਟੀਮ ਵੱਲੋਂ ਕੰਪਲੈਕਸ ਵਿੱਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੇ ਵੇਖਿਆ ਕਿ ਜਨਤਕ ਪਾਖ਼ਾਨੇ ਬੇਹੱਦ ਬਦਹਾਲੀ ਵਾਲੀ ਤਸਵੀਰ ਪੇਸ਼ ਕਰ ਰਹੇ ਸਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਅੰਦਰ ਗੰਦਗੀ ਅਤੇ ਬਦਬੂ ਨੇ ਲੋਕਾਂ ਦਾ ਸਾਹ ਲੈਣਾ ਦੂਭਰ ਕੀਤਾ ਹੋਇਆ ਹੈ। ਲੈਟਰੀਨਾਂ ਨੂੰ ਲੱਗੇ ਤਾਲੇ ਤਹਿਸੀਲ ਕੰਪਲੈਕਸ ਵਿੱਚ ਆਏ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਜਿਕਰਯੋਗ ਹੈ ਕਿ ਕੰਪਲੈਕਸ ਅੰਦਰ ਲੋਕਾਂ ਦੀ ਵਰਤੋਂ ਲਈ ਪਾਣੀ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ ਹੈ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਅਨੇਕਾਂ ਵਾਰ ਇਸ ਸਮੱਸਿਆ ਸਬੰਧੀ ਜਾਣੂ ਕਰਾਇਆ ਗਿਆ ਹੈ ਪ੍ਰੰਤੂ ਪ੍ਰਸ਼ਾਸ਼ਨ ਅਜੇ ਤੱਕ ਕਥਿਤ ਤੌਰ ਤੇ ਕੁੰਭਕਰਨੀ ਨੀਂਦ ਸੁੱਤਾ ਹੋਇਆ ਜਾਪਦਾ ਹੈ। ਵਰਨਣਯੋਗ ਹੈ ਕਿ ਅਜਿਹੇ ਹੀ ਖਸਤਾਹਾਲ ਹਾਲਾਤ ਬੱਸ ਅੱਡਾ ਤਲਵਾੜਾ ਦੇ ਪਾਖ਼ਾਨਿਆਂ ਵਿੱਚ ਵੀ ਵੇਖੇ ਜਾ ਸਕਦੇ ਹਨ ਜਿਸ ਦਾ ਸੰਤਾਪ ਯਾਤਰੀਆਂ ਅਤੇ ਬਾਜਾਰ ਦੇ ਦੁਕਾਨਦਾਰਾਂ ਨੂੰ ਹੰਢਾਉਣਾ ਪੈ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਜਨਤਕ ਪਾਖ਼ਾਨਿਆਂ ਦੀ ਜਾਂਚ ਕਰਕੇ ਤੁਰੰਤ ਇਨ੍ਹਾਂ ਨੂੰ ਆਮ ਲੋਕਾਂ ਦੀ ਵਰਤੋਂ ਯੋਗ ਬਣਾਇਆ ਜਾਣਾ ਚਾਹੀਦਾ ਹੈ।

No comments:
Post a Comment