- 4 ਜਨਵਰੀ 2019 ਨੂੰ ਵੋਟਰ ਸੂਚੀਆਂ ਨੂੰ ਕੀਤਾ ਜਾਵੇਗਾ ਪ੍ਰਕਾਸ਼ਿਤ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 4 ਜੂਨ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਫੀਲਡ ਵੈਰੀਫਿਕੇਸ਼ਨ ਦਾ ਕੰਮ ਬੂਥ ਲੈਵਲ ਅਫ਼ਸਰਾਂ ਵਲੋਂ ਘਰ ਘਰ ਜਾ ਕੇ ਕੀਤਾ ਜਾ ਰਿਹਾ ਹੈ, ਜੋ ਕਿ 20 ਜੂਨ ਤੱਕ ਚੱਲੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਪੁਲ ਉਜਵਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬੂਥ ਲੈਵਲ ਅਫ਼ਸਰਾਂ ਨੂੰ ਮੌਜੂਦਾ ਵੋਟਰ ਸੂਚੀਆਂ ਦੇ ਰਜਿਸਟਰ ਤਿਆਰ ਕਰਵਾ ਕੇ ਦਿੱਤੇ ਗਏ ਹਨ, ਜਿਸ ਵਿੱਚ ਸ਼ਾਮਲ ਵੋਟਰਾਂ ਦੇ ਵੇਰਵੇ ਬੂਥ ਲੈਵਲ ਅਫ਼ਸਰਾਂ ਵਲੋਂ ਪਰਿਵਾਰ ਦੇ ਮੁੱਖੀ ਤੋਂ ਵੈਰੀਫਾਈ ਕਰਵਾਏ ਜਾ ਰਹੇ ਹਨ ਅਤੇ 20 ਜੂਨ ਤੱਕ ਇਹ ਕੰਮ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਦੀ ਉਮਰ 1 ਜਨਵਰੀ 2018 ਨੂੰ 18 ਸਾਲ ਜਾਂ ਵੱਧ ਉਮਰ ਦੇ ਹੋ ਗਏ ਹਨ, ਪਰ ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿੱਚ ਦਰਜ ਨਹੀਂ ਹਨ, ਦੇ ਫਾਰਮ ਨੰ: 6 ਭਰਵਾਏ ਜਾ ਰਹੇ ਹਨ ਅਤੇ ਜੋ ਵਿਅਕਤੀਆਂ 1 ਜਨਵਰੀ 2019 ਨੂੰ 18 ਸਾਲ ਦੇ ਹੋਣਗੇ, ਅਜਿਹੇ ਸੰਭਾਵੀਂ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਵੀ ਫਾਰਮ ਭਰਵਾਏ ਜਾ ਰਹੇ ਹਨ। ਅਜਿਹੇ ਪ੍ਰਾਪਤ ਹੋਣ ਵਾਲੇ ਫਾਰਮਾਂ ਨੂੰ 1 ਸਤੰਬਰ ਤੋਂ 31 ਅਕਤੂਬਰ ਦੇ ਸਮੇਂ ਦੌਰਾਨ ਡਰਾਫ਼ਟ ਪਬਲੀਕੇਸ਼ਨ ਤੋਂ ਬਾਅਦ ਵਿਚਾਰਿਆ ਜਾਵੇਗਾ। ਆਮ ਪਬਲਿਕ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਕਿ ਨਵੇਂ ਬਣਨ ਵਾਲੇ ਵੋਟਰਾਂ ਦੇ ਉਮਰ ਦੇ ਸਬੂਤ ਤਿਆਰ ਰੱਖਣ। ਡੁਪਲੀਕੇਟ ਵੋਟਰਾਂ ਦੀਆਂ ਵੋਟਾਂ, ਮਰੇ ਹੋਏ ਵਿਅਕਤੀਆਂ ਦੀਆਂ ਵੋਟਾ, ਪੱਕੇ ਤੌਰ 'ਤੇ ਸ਼ਿਫਟ ਹੋ ਚੁੱਕੇ ਵੋਟਰਾਂ ਦੀਆਂ ਵੋਟਾਂ ਨੂੰ ਹਦਾਇਤਾਂ ਮੁਤਾਬਕ ਵੋਟਰ ਸੂਚੀ ਵਿੱਚੋਂ ਕੱਢਣ ਲਈ ਫਾਰਮ 7 ਭਰਵਾਏ ਜਾ ਰਹੇ ਹਨ। ਇਸ ਤਰ੍ਹਾਂ ਵੋਟਰਾਂ ਦੇ ਵੋਟਰ ਸੂਚੀਆਂ ਵਿੱਚ ਦਰਜ ਗਲਤ ਵੇਰਵਿਆਂ ਨੂੰ ਦਰੁੱਸਤ ਕਰਨ ਲਈ ਫਾਰਮ 8 ਅਤੇ ਇਕ ਹੀ ਹਲਕੇ ਵਿੱਚ ਵੋਟ ਸ਼ਿਫਟ ਕਰਨ ਲਈ ਫਾਰਮ 8 À ਭਰਵਾਏ ਜਾ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਦੂਜੇ ਹਲਕਿਆਂ ਵਿੱਚ ਸ਼ਿਫ਼ਟ ਹੋਣ ਉਪਰੰਤ ਨਵੇਂ ਚੋਣ ਹਲਕੇ ਵਿੱਚ ਵੋਟ ਬਣਾਉਣ ਲਈ ਫਾਰਮ 6 ਭਰਦੇ ਸਮੇਂ ਇਸ ਦੇ ਘੋਸ਼ਣਾ ਭਾਗ ਦਾ ਭਾਗ 4 ਜੋ ਪੂਰਵ ਰਿਹਾਇਸ਼ ਸਬੰਧੀ ਹੈ, ਜ਼ਰੂਰ ਭਰਿਆ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾਂ ਮਿਤੀ 1 ਸਤੰਬਰ 2018 ਨੂੰ ਕੀਤੀ ਜਾਵੇਗੀ। ਮਿਤੀ 1 ਸਤੰਬਰ 2018 ਤੋਂ ਮਿਤੀ 31 ਅਕਤੂਬਰ 2018 ਤੱਕ ਵੋਟਰ ਸੂਚੀਆਂ ਤੇ ਦਾਅਵੇ, ਇਤਰਾਜ ਪ੍ਰਾਪਤ ਕੀਤੇ ਜਾਣਗੇ। ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਪ੍ਰਾਪਤ ਹੋਏ ਦਾਅਵੇ, ਇਤਰਾਜਾਂ ਦਾ ਨਿਪਟਾਰਾ ਮਿਤੀ 30 ਨਵੰਬਰ 2018 ਤੱਕ ਮੁਕੰਮਲ ਕੀਤਾ ਜਾਵੇਗਾ ਅਤੇ 4 ਜਨਵਰੀ 2019 ਨੂੰ ਵੋਟਰ ਸੂਚੀਆਂ ਨੂੰ ਅੰਤਿਮ ਤੌਰ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਖਾਸ ਤੌਰ 'ਤੇ ਅਪੀਲ ਕੀਤੀ ਗਈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਕੰਮ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਹਰੇਕ ਬੂਥ 'ਤੇ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਉਸ ਦੀ ਲਿਸਟ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਜਲਦੀ ਤੋਂ ਜਲਦੀ ਭੇਜੀ ਜਾਵੇ। Àੁਨ੍ਹਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਲਈ ਬ੍ਰੂਥ ਲੈਵਲ ਅਫ਼ਸਰਾਂ ਦੀ ਸਹਾਇਤਾ ਕਰਨ ਲਈ ਕਿਹਾ ਜਾਵੇ। ਉਨ੍ਹਾਂ ਆਮ ਜਨਤਾ ਨੂੰ ਵੀ ਵੋਟਰ ਸੂਚੀਆਂ ਦੀ ਸੁਧਾਈ ਲਈ ਬੂਥ ਲੈਵਲ ਅਫ਼ਸਰਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬੀ.ਐਲ.ਓ. ਵਲੋਂ ਇਹ ਫੀਲਡ ਵੈਰੀਫਿਕੇਸ਼ਨ ਦਾ ਕੰਮ ਮੁਕੰਮਲ ਕਰਨ ਉਪਰੰਤ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਦਾ ਕੰਮ 21 ਜੂਨ ਤੋਂ 31 ਜੁਲਾਈ ਤੱਕ ਕੀਤਾ ਜਾਵੇ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਖੇਤਰ ਦੇ ਇਕ ਪੋਲਿੰਗ ਸਟੇਸ਼ਨ 'ਤੇ 1200 ਅਤੇ ਸ਼ਹਿਰੀ ਖੇਤਰ ਦੇ ਪੋਲਿੰਗ ਸਟੇਸ਼ਨ ਵਿੱਚ 1400 ਵੋਟਰਾਂ ਦੀ ਹੱਦ ਰੱਖੀ ਗਈ ਹੈ। ਜੇਕਰ ਵੋਟਰਾਂ ਦੀ ਗਿਣਤੀ ਇਸ ਲਿਮਟ ਤੋਂ ਵੱਧ ਹੋਵੇਗੀ, ਤਾਂ ਉਥੇ ਇਕ ਵੱਖਰਾ ਪੋਲਿੰਗ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਵੋਟਰ ਨੂੰ 2 ਕਿਲੋਮੀਟਰ ਤੋਂ ਵੱਧ ਦਾ ਫਾਸਲਾ ਤੈਅ ਨਾ ਕਰਨਾ ਪਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਆਮ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਜੇਕਰ ਪੋਲਿੰਗ ਸਟੇਸ਼ਨਾਂ ਦੀ ਤਬਦੀਲੀ ਸਬੰਧੀ ਕੋਈ ਔਕੜ ਪੇਸ਼ ਆ ਰਹੀ ਹੋਵੇ, ਤਾਂ ਕਾਰਨ ਦੱਸਦੇ ਹੋਏ ਤਜ਼ਵੀਜ਼ 20 ਜੂਨ ਤੱਕ ਜ਼ਿਲ੍ਹਾ ਚੋਣ ਦਫ਼ਤਰ ਜਾਂ ਸਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਭੇਜ ਦਿੱਤੀ ਜਾਵੇ, ਤਾਂ ਉਸ 'ਤੇ ਸਮੇਂ ਸਿਰ ਵਿਚਾਰ ਕੀਤਾ ਜਾ ਸਕੇ।
No comments:
Post a Comment