ਤਲਵਾੜਾ, 8 ਜੂਨ: ਕੇਂਦਰ ਅਤੇ ਸੂਬਾ ਸਰਕਾਰ ਖੇਤ ਮਜਦੂਰਾਂ ਪ੍ਰਤੀ ਸੁਹਿਰਦ ਨਹੀਂ ਅਤੇ ਮਨਰੇਗਾ ਵਰਗੀ ਲੋਕਹਿਤੂ ਯੋਜਨਾ ਨੂੰ ਬੰਦ ਕਰਨ ਦੀਆਂ ਸਕੀਮਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਹ ਪ੍ਰਗਟਾਵਾ ਇੱਥੇ ਆਲ ਇੰਡੀਆ ਖੇਤ ਮਜਦੂਰ ਯੂਨੀਅਨ ਵੱਲੋਂ ਬੀ. ਡੀ. ਪੀ. ਓ. ਦਫਤਰ ਅੱਗੇ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਬਲਵੀਰ ਸਿੰਘ, ਯਸ਼ਪਾਲ ਸਿੰਘ, ਘਣਸ਼ਾਮ ਦਾਸ ਨੇ ਕਰਦਿਆਂ ਕੀਤਾ।
ਇਸ ਮੌਕੇ ਸੀ. ਪੀ. ਆਈ(ਐਮ) ਆਗੂ ਗੁਰਦਿਆਲ ਸਿੰਘ ਅਤੇ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸ਼ਮਸ਼ੇਰ ਸਿੰਘ ਹਾਜਰ ਸਨ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਖੇਤਰ ਨੂੰ ਮੁਕੰਮਲ ਤੌਰ ਤੇ ਸਰਕਾਰੀ ਢਾਂਚੇ ਅੰਦਰ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਵਧੇਰੇ ਕਾਰਗਰ ਕੀਤਾ ਜਾਣਾ ਚਾਹੀਦਾ ਹੈ। ਜਥੇਬੰਦੀ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਮੰਗ ਪੱਤਰ ਬੀ. ਡੀ. ਪੀ. ਓ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਨਕ ਰਾਜ ਚਨੌਰ, ਰਮੇਸ਼ ਪਾਲ, ਸ਼ਾਮ ਸਿੰਘ, ਕੁੰਦਨ ਲਾਲ, ਚੰਨੋ ਦੇਵੀ, ਕਮਲੇਸ਼ ਆਦਿ ਹਾਜਰ ਸਨ।

No comments:
Post a Comment