- ਪਿਛਲੇ ਤਿੰਨ ਸਾਲਾਂ 'ਚ 58 ਗੋਲਡ ਸਮੇਤ 118 ਸਟੇਟ ਲੈਵਲ ਮੈਡਲ ਜਿੱਤ ਚੁੱਕੇ ਨੇ ਖਿਡਾਰੀ
- ਖਿਡਾਰੀਆਂ ਨੂੰ ਮੌਕੇ ਪ੍ਰਦਾਨ ਕਰਕੇ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਬਣਾਇਆ ਜਾਵੇਗਾ ਸਫ਼ਲ : ਡਿਪਟੀ ਕਮਿਸ਼ਨਰ
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਜਿਹੜੇ ਬੱਚਿਆਂ ਨੇ ਤੈਰਾਕੀ ਸਿੱਖ ਕੇ ਇਸ ਖੇਤਰ ਵਿੱਚ ਨਾਮਣਾ ਖੱਟਣ ਦੀ ਠਾਣ ਲਈ ਸੀ, ਉਨ੍ਹਾਂ ਬੱਚਿਆਂ ਨੂੰ ਤੈਰਾਕੀ ਕੋਚ ਨੇ ਹੋਰ ਨਿਖਾਰ ਕੇ ਸਟੇਟ ਲੈਵਲ ਮੁਕਾਬਲਿਆਂ ਵਿੱਚ ਜ਼ਿਲ੍ਹੇ ਲਈ 58 ਗੋਲਡ ਸਮੇਤ 118 ਰਾਜ ਪੱਧਰੀ ਮੈਡਲ ਦਿਵਾਏ ਹਨ ਅਤੇ ਇਹ ਬੱਚੇ ਹੁਣ ਉਚ ਕੋਟੀ ਦੇ ਖਿਡਾਰੀ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ 2015 ਵਿੱਚ 19 ਗੋਲਡ, 12 ਸਿਲਵਰ, 6 ਕਾਂਸੇ ਦੇ ਮੈਡਲ ਪ੍ਰਾਪਤ ਕੀਤੇ ਗਏ ਹਨ, ਜਦਕਿ 2016 ਵਿੱਚ 18 ਗੋਲਡ, 16 ਸਿਲਵਰ, 5 ਕਾਂਸੇ ਅਤੇ 2017 ਵਿੱਚ 21 ਗੋਲਡ, 13 ਸਿਲਵਰ ਅਤੇ 8 ਕਾਂਸੇ ਦੇ ਮੈਡਲ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਅੰਡਰ-17 ਸਕੂਲਜ਼ ਸਟੇਟ ਲੈਵਲ, ਅੰਡਰ-14 ਸਬ-ਜੂਨੀਅਰ, ਅੰਡਰ-12 ਜੂਨੀਅਰ ਕੈਟਾਗਰੀ ਦੇ ਸਟੇਟ ਲੈਵਲ ਮੁਕਾਬਲਿਆਂ ਵਿੱਚ ਉਕਤ ਬੱਚਿਆਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਜਵਾਨੀ ਤੰਦਰੁਸਤ ਅਤੇ ਸਿਹਤਮੰਦ ਹੋਵੇਗੀ, ਤਾਂ ਹੀ ਪੰਜਾਬ ਸਰਕਾਰ ਦਾ 'ਮਿਸ਼ਨ ਤੰਦਰੁਸਤ ਪੰਜਾਬ' ਸਫ਼ਲ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਪੂਲ ਦੀ ਦਿੱਖ ਬਦਲਣ ਲਈ ਜਿਥੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਵਲੋਂ 10 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ, ਉਥੇ ਇੰਟਰਨੈਸ਼ਨਲ ਸੋਨਾਲੀਕਾ ਟਰੈਕਟਰਜ਼ ਪ੍ਰਾਈਵੇਟ ਲਿਮਟਡ ਵਲੋਂ ਪੰਜਾਬ ਸਰਕਾਰ ਦੇ 'ਮਿਸ਼ਨ ਤੰਦਰੁਸਤ ਪੰਜਾਬ' ਵਿੱਚ ਯੋਗਦਾਨ ਪਾਉਂਦਿਆਂ 4 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੋਨਾਲੀਕਾ ਵਲੋਂ ਪਾਏ ਗਏ ਇਸ ਯੋਗਦਾਨ ਨੂੰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਗੁਪਤਾ ਨੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੂੰ ਸੌਂਪਿਆ।
ਉਧਰ ਤੈਰਾਕੀ ਸਿਖਾਉਣ ਲਈ ਪਿਛਲੇ ਤਿੰਨ ਸਾਲਾਂ ਤੋਂ ਮਿਹਨਤ ਕਰ ਰਹੇ ਜ਼ਿਲ੍ਹਾ ਖੇਡ ਵਿਭਾਗ ਦੇ ਤੈਰਾਕੀ ਕੋਚ ਸ੍ਰੀ ਨਿਤਿਸ਼ ਠਾਕੁਰ ਨੇ ਦੱਸਿਆ ਕਿ 8 ਤੋਂ 17 ਸਾਲ ਦੇ ਕਰੀਬ 250 ਲੜਕੇ ਅਤੇ ਲੜਕੀਆਂ ਨੂੰ ਸ਼ਿਫਟ ਵਾਈਜ਼ ਸਵੇਰੇ 6 ਤੋਂ 8 ਅਤੇ ਸ਼ਾਮ 4 ਤੋਂ 8 ਵਜੇ ਤੱਕ ਤੈਰਾਕੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱÎਿਸਆ ਕਿ ਜ਼ਿਲ੍ਹੇ ਦਾ ਕੋਈ ਵੀ ਬੱਚਾ ਜੋ ਤੈਰਾਕੀ ਸਿੱਖਣ ਦਾ ਚਾਹਵਾਨ ਹੈ, ਉਹ ਇਹ ਸਹੂਲਤ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ 3 ਸਾਲਾਂ ਵਿੱਚ 58 ਗੋਲਡ ਸਮੇਤ 118 ਮੈਡਲ ਜਿੱਤਣੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ 8 ਜੂਨ 2018 ਨੂੰ ਸਪੋਰਟਸ ਕਾਲਜ ਜਲੰਧਰ ਵਿੱਚ ਜੂਨੀਅਰ ਸਟੇਟ ਮੁਕਾਬਲੇ ਹੋ ਰਹੇ ਹਨ, ਜਿਸ ਵਿੱਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵਲੋਂ 3 ਲੜਕੀਆਂ ਅਤੇ 4 ਲੜਕਿਆਂ ਸਮੇਤ 7 ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।
No comments:
Post a Comment