ਤਲਵਾੜਾ, 18 ਜੂਨ: ਰਿਸ਼ੀ ਫਾਊਂਡੇਸ਼ਨ (ਰਜਿ.) ਦੇ ਵਿੰਗ “ਦਿਵਿਆਂਗ ਕਲਾ ਸਾਹਿਤ ਤੇ ਸੱਭਿਆਚਾਰਕ
ਮੰਚ (ਪੰਜਾਬ)” ਵਲੋਂ ‘ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ’ ਦੇ ਸਹਿਯੋਗ ਨਾਲ ਪਹਿਲਾ ਰਾਜ ਪੱਧਰੀ
ਦਿਵਿਆਂਗ ਕਲਾ ਸਾਹਿਤ ਤੇ ਸੱਭਿਆਚਾਰਕ ਸਮਾਗਮ ਹੋਟਲ ਗਾਰਡਨ ਕੋਰਟ ਹੁਸ਼ਿਆਰਪੁਰ ਵਿਖੇ ਕਰਾਇਆ ਗਿਆ।
ਮੰਚ ਦਾ ਸੰਚਾਲਨ ਮੋਹਿਤ ਮਹਿਤਾ ਵਲੋਂ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ ਗਿਆ। ਇਸ ਸਮਾਗਮ ਨੂੰ ਕਰਾਉਣ ਦੇ ਵਿੱਚ ਕਰਵਟ-ਏਕ ਬਦਲਾਵ ਵੈਲਫੇਅਰ ਸੁਸਾਇਟੀ, ਫੈਪਰੋ, ਕੇਅਰਨੈੱਸ ਐਂਡ ਅਵੇਅਰਨੈੱਸ ਸੁਸਾਇਟੀ ਅਤੇ ਮੋਕਸ਼ ਸੁਸਾਇਟੀ ਦਾ ਵੱਡਮੁੱਲਾ ਯੋਗਦਾਨ ਰਿਹਾ। ਭਗਤ ਪੂਰਨ ਸਿੰਘ ਜੀ ਨੂੰ ਸ਼ਰਧਾਜਲੀ ਦੇਣ ਉਪਰੰਤ “ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ” ਦੇ ਪ੍ਰਧਾਨ ਪਦਮ ਭੂਸ਼ਨ ਡਾ. ਇੰਦਰਜੀਤ ਕੌਰ ਜੀ ਅਤੇ ਬਾਕੇ ਦੇ ਮਹਿਮਾਨਾਂ ਵਲੋਂ ਦਿਵਿਆਂਗ ਕਲਾਕਾਰਾਂ ਮਨਦੀਪ ਸਿੰਘ ਮਨੂ, ਪ੍ਰਵੀਨ ਕੁਮਾਰ ਅਤੇ ਨਰਿੰਦਰ ਕੁਮਾਰ ਵਲੋਂ ਲਗਾਈ ਗਈ ਕਲਾ ਪ੍ਰਦਰਸ਼ਨੀ ਦੇਖੀ ਗਈ। ਸ਼ਮ੍ਹਾਂ ਰੌਸ਼ਨ ਨਾਲ ਸਮਾਗਮ ਦਾ ਆਗਾਜ਼ ਕੀਤਾ ਗਿਆ। ਉਪਰੰਤ ਲੇਖਕ ਇੰਦਰਜੀਤ ਕਾਜਲ ਦੀ ਪੁਸਤਕ “ਜਗਦਾ ਚਿਰਾਗ ਰੱਖੀਂ” ਦੀ ਘੁੰਡ ਚੁਕਾਈ ਕੀਤੀ ਗਈ। ‘ਦਿਵਿਆਂਗ ਕਲਾ ਸਾਹਿਤ ਤੇ ਸੱਭਿਆਚਾਰਕ ਮੰਚ’ ਦੀ ਕਨਵੀਨਰ ਤੇ ਲੇਖਿਕਾ ਇੰਦਰਜੀਤ ਨੰਦਨ ਵਲੋਂ ਆਏ ਮਹਿਮਾਨਾਂ ਦੇ ਸਵਾਗਤ ਵਿਚ ਸਵਾਗਤੀ ਸ਼ਬਦ ਬੋਲੇ ਗਏ। ਇਸ ਤੋਂ ਬਾਦ ਸਮਾਗਮ ਦਾ ਸੰਗੀਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਇਆ ਜਿਸ ਵਿੱਚ ਰਜਨੀ ਦੇਵੀ ਵਲੋਂ ਗਣੇਸ਼ ਬੰਦਨਾ, ਸਰਵਸਿੱਖਿਆ ਅਭਿਆਨ ਦੇ ਬੱਚੇ ਸਰਸਵਤੀ ਬੰਦਨਾ ਪੇਸ਼ ਕੀਤੀ ਜਿਨ੍ਹਾਂ ਵਿਚੋਂ ਬਹੁਤੇ ਬੱਚੇ ਬੋਲਣ ਅਤੇ ਸੁਨਣ ਤੋਂ ਅਸਮਰੱਥ ਹਨ। ਬਲਾਈਂਡ ਤੇ ਹੈਂਡਕੈਪ ਸੁਸਾਇਟੀ ਬਾਹੋਵਾਲ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ । ਇਨ੍ਹਾਂ ਤੋਂ ਇਲਾਵਾ ਜਸਵਿੰਦਰ ਸਿੰਘ ਦੁਆਰਾ ਗੀਤ ਪੇਸ਼ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਆਕਰਸ਼ਣ ਚੰਡੀਗੜ੍ਹ ਤੋਂ Rising Star Disable Youth Club (Limca Record Holder) ਦੀ ਦਿਵਿਆਂਗ ਭੰਗੜਾ ਟੀਮ ਨੇ ਧੁੰਮਾਂ ਪਾਈਆਂ ਅਤੇ ਸਾਰਿਆਂ ਨੂੰ ਨੱਚਣ ਲਾ ਦਿੱਤਾ। ਚੰਡੀਗੜ੍ਹ ਤੋਂ ਆਏ ਦਿਵਿਆਂਗ ਪੁਲਿਸ ਇਸਪੈਕਟਰ ਰਾਮ ਦਿਆਲ ਜੀ ਨਾਲ ਅਤੇ ਦਿਵਿਆਂਗ ਵਕੀਲ ਵਿਵੇਕ ਜੋਸ਼ੀ ਜੀ ਨਾਲ ਰੂਬਰੂ ਕੀਤਾ ਗਿਆ । ਰਾਮ ਦਿਆਲ ਜੀ ਨੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਜਾਣੂ ਕਰਾਇਆ ਅਤੇ ਦਿਵਿਆਂਗਾਂ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਸਿੱਖਆ ਹੀ ਐਸੀ ਚੀਜ਼ ਹੈ ਜੋ ਜਿੰਦਗੀ ਬਦਲ ਸਕਦੀ ਹੈ ਅਤੇ ਦਿਵਿਆਂਗਾਂ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ।ਵਿਵੇਕ ਜੋਸ਼ੀ ਜੋ ਮੰਦ ਬੁੱਧੀ ਹੁੰਦੇ ਹੋਏ ਐਲ ਐਲ ਬੀ, ਐਲ ਐਲ ਐਮ, ਐਮ ਏ ਸੋਸ਼ਲ ਵਰਕ ਤੇ ਡਿਸਅਬਿਲਟੀ ਮੈਨਜਮੈਂਟ ਵਿਚ ਪੀ ਐਚ ਡੀ ਕਰ ਰਹੇ ਹਨ ਨੇ ਹਿੰਮਤ ਨਾ ਹਾਰਨ ਦਾ ਸੁਨੇਹਾ ਦਿੱਤਾ। ਅੰਤ ਵਿਚ ਦਿਵਿਆਂਗਾਂ ਦੇ ਕਵੀ ਦਰਬਾਰ ਵਿੱਚ ਸਮਰਜੀਤ ਸਿੰਘ ਸ਼ੰਮੀ, ਗੁਰਵਿੰਦਰ ਸੋਨੀ, ਵਿਨੋਦ ਫਕੀਰਾ, ਰਾਜ ਕੌਰ, ਗੁਰਦੀਪ ਸਿੰਘ ਨਿੱਕੂਚੱਕ , ਵਿਵੇਕ ਜੋਸ਼ੀ ਮਾਸੂਮ ਅਤੇ ਇੰਦਰਜੀਤ ਕਾਜਲ ਵਲੋਂ ਕਵਿਤਾ ਪਾਠ ਕੀਤਾ ਗਿਆ । ਇਸ ਮੌਕੇ ਰਿਸ਼ੀ ਫਾਊਂਡੇਸ਼ਨ ਅਤੇ ਗੁਰਵਿੰਦਰ ਸੋਨੀ ਵਲੋਂ 3 ਦਿਵਿਆਂਗਾਂ ਨੂੰ ਵੀਲ੍ਹ ਚੇਅਰਾਂ ਵੀ ਦਿੱਤੀਆਂ ਗਈਆਂ।
ਡਾ.
ਇੰਦਰਜੀਤ ਕੌਰ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਗਤ ਪੂਰਨ ਸਿੰਘ ਜੀ ਬਾਰੇ ਕਿਹਾ ਕਿ ਉਨ੍ਹਾਂ
ਉਸ ਸਮੇਂ ਦਿਵਿਆਂਗਾਂ ਨੂੰ ਗਲੇ ਲਾਇਆ ਜਦੋਂ ਮਾਂ ਬਾਪ ਨੇ ਹੀ ਪਿਆਰੇ ਜਿਹੇ ਦਿਵਿਆਂਗਾਂ ਨੂੰ
ਤ੍ਰਿਸਕਾਰ ਦਿੱਤਾ ਸੀ। ਉਨ੍ਹਾਂ ਭਗਤ ਜੀ ਦੀ ਦੂਰ
ਅੰਦੇਸ਼ੀ ਦਾ ਜ਼ਿਕਰ ਕਰਿਦਆਂ ਕਿਹਾ ਕਿ ਉਨ੍ਹਾਂ ਜਦੋਂ ਤੋਂ ਵਾਤਾਵਰਣ ਦੀ ਚਿੰਤਾ ਕੀਤੀ, ਪਾਣੀਆਂ ਦਾ ਫਿਕਰ ਕੀਤਾ ਤਦ ਕੋਈ ਇਹ
ਸਭ ਸੋਚ ਵੀ ਨਹੀਂ ਸੀ ਸਕਦਾ। ਸ਼੍ਰੀ ਅਮਰਜੀਤ ਸਿੰਘ ਆਨੰਦ ਜੀ ਜੋ Right to person with
disability ਕਾਨੂੰਨ ਦੀ ਡਰਾਫਟਿੰਗ
ਕਮੇਟੀ ਦੇ ਮੈਂਬਰ ਹਨ ਉਨ੍ਹਾਂ ਇਸ ਕਾਨੂੰਨ ਬਾਰੇ ਮੁਢਲੀ ਜਾਣਕਾਰੀ ਦਿੱਤੀ ਅਤੇ ਦਿਵਿਆਂਗਾਂ ਲਈ
ਕੀਤੇ ਇਸ ਉੱਦਮ ਲਈ ਇਸ ਮੰਚ ਅਤੇ ਬਾਕੀ ਦੀਆਂ ਸਹਿਯੋਗੀ ਸੰਸਥਾਵਾਂ ਦੀ ਸ਼ਲਾਘਾ ਕੀਤੀ। ਅਸੂਲ ਮੰਚ
ਦੇ ਪ੍ਰਧਾਨ ਬਲਵਿੰਦਰ ਸਿੰਘ ਹੋਰਾਂ ਆਪਣੇ ਵਲੋਂ ਦਿਵਿਆਂਗਾਂ ਲਈ ਵਿੱਢੇ ਮੁਹਾਜ ਬਾਰੇ ਦੱਸਿਆ।
ਪ੍ਰੋ: ਜਗਮੋਹਣ ਸਿੰਘ ਜੀ (ਸ਼ਹੀਦ ਭਗਤ ਸਿੰਘ ਦੇ
ਭਾਣਜਾ) ਨੇ ਆਪਣੇ ਭਾਸ਼ਣ ਵਿਚ ਜਿਕਰ ਕਰਦਿਆਂ ਕਿਹਾ ਕਿ ਮੈਂ ਸਾਹਿਤ ਵਿੱਚ ਜਿਨ੍ਹਾਂ ਦੋ ਜੁਝਾਰੂ
ਕੁੜੀਆਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹਾਂ ਉਹ ਇੰਦਰਜੀਤ ਨੰਦਨ ਅਤੇ ਰਾਜ ਕੌਰ ਹਨ । ਮੇਜਰ ਅਮਿਤ
ਸਰੀਨ ਜੀ (ਸਹਾਇਕ ਕਮਿਸ਼ਨਰ ਹੁਸ਼ਿਆਰਪੁਰ) ਨੇ ਦਿਵਿਆਂਗਾਂ ਦੇ ਇਸ ਸਮਾਗਮ ਲਈ ਸਾਰੀ ਟੀਮ ਨੂੰ
ਮੁਬਾਰਕਵਾਦ ਦਿੱਤੀ ਅਤੇ ਉਨ੍ਹਾਂ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦਾ ਯੋਗਦਾਨ ਦੇਣ ਦਾ ਭਰੋਸਾ ਦੁਆਇਆ
। ਆਯੂਸ਼ ਸ਼ਰਮਾ ਵਲੋਂ ਹੁਸ਼ਿਆਰਪੁਰ ਵਿਚ ਦਿਵਿਆਂਗਾਂ ਦੇ ਸਰਟੀਫਿਕੇਟ ਬਣਾਉਣ ਲਈ ਪ੍ਰਸ਼ਾਸਨ ਅਤੇ ਗੈਰ
ਸਰਕਾਰੀ ਸੰਸਥਾਵਾਂ ਵਲੋਂ ਚਲਾਈ ਜਾ ਰਹੀ ਮੁਹਿੰਮ “ਹਰ ਵੀਰਵਾਰ ਦਿਵਿਆਂਗਾਂ ਦਾ
ਸਤਿਕਾਰ” ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਪ੍ਰਾਈਮ ਟੀਵੀ ਏਸ਼ੀਆ ਤੋਂ ਸਵਰਨ ਸਿੰਘ ਟਹਿਣਾ (ਸੀਨੀਅਰ ਪੱਤਰਕਾਰ) ਵਲੋਂ ਆਯੂਸ਼ ਅਤੇ ਗੁਰਪ੍ਰੀਤ
ਵਰਗੇ ਨੌਜਵਾਨਾਂ ਦੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਇਸ ਉੱਦਮ ਵਿਚ ਸਹਿਯੋਗ ਦਿੱਤਾ ਅਤੇ ਹਰਮਨਪ੍ਰੀਤ
ਕੌਰ ਥਿੰਦ ਨੇ ਨੌਜਵਾਨਾਂ ਨੂੰ ਇਹੋ ਜਿਹੇ ਕੰਮ ਕਰਨ ਲਈ ਪ੍ਰੇਰਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ
ਤੇ ਧੂਰੀ ਤੋਂ ਰਿਸ਼ੀ ਜੀ ਦੇ ਮਾਤਾ ਪਿਤਾ ਜੀ ਵੀ ਪੁੱਜੇ।ਐਡਵੋਕੇਟ ਪਲਵਿੰਦਰ ਸਿੰਘ ਪੱਲਵ, ਪ੍ਰਿ:
ਜੋਗਿੰਦਰ ਸਿੰਘ, ਬਲਵੰਤ ਸਿੰਘ ਖੇੜਾ, ਵਿਜੇ ਬੰਬੇਲੀ, ਅਵਤਾਰ ਸਿੰਘ ਓਠੀ, ਨਰਿੰਦਰ ਸਿੰਘ ਧੂਰ,
ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ “ਦ ਸਟੈਲਰ ਨਿਊਜ਼” ਵਲੋਂ ਕੀਤਾ ਗਿਆ ।
No comments:
Post a Comment