ਹੁਸ਼ਿਆਰਪੁਰ, 8 ਜੂਨ: ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਰਦੇਸ਼ਾਂ ਅਨੁਸਾਰ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਕ ਵਿਸ਼ੇਸ਼ ਮੁਹਿੰਮ ਵਿੱਢੀ ਗਈ।
ਵਿੱਢੀ ਗਈ ਇਸ ਮੁਹਿੰਮ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੱਖ-ਵੱਖ ਵਾਹਨਾਂ ਦੇ ਚਲਾਨ ਕੱੱਟੇ ਗਏ। ਇਸ ਮੁਹਿੰਮ ਵਿੱਚ ਖੇਤਰੀ ਦਫ਼ਤਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਇੰਜੀਨੀਅਰ ਧਰਮਵੀਰ ਵਲੋਂ ਟਰੈਫ਼ਿਕ ਪੁਲਿਸ ਇੰਚਾਰਜ਼ ਇੰਸਪੈਕਟਰ ਤਲਵਿੰਦਰ ਸਿੰਘ ਨਾਲ ਮਿਲ ਕੇ ਵਾਹਨਾਂ ਦੇ ਪ੍ਰੈਸ਼ਰ ਹਾਰਨ ਅਤੇ ਬੁਲੱਟ ਪਟਾਖਾ ਸਲੰਸਰ ਨੂੰ ਚੈਕ ਕਰਨ ਲਈ ਜ਼ਿਲ੍ਹੇ ਦੇ ਟਾਂਡਾ, ਦਸੂਹਾ, ਮੁਕੇਰੀਆਂ, ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਸ਼ਹਿਰ ਵਰਗੇ ਬਲਾਕਾਂ ਵਿੱਚ ਨਾਕਾ ਲਗਾਇਆ ਗਿਆ। ਸ੍ਰੀ ਧਰਮਵੀਰ ਨੇ ਦੱਸਿਆ ਕਿ ਤਕਰੀਬਨ 100 ਵਹੀਕਲਾਂ ਦੀ ਜਾਂਚ ਕੀਤੀ ਗਈ ਅਤੇ 51 ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਦੇ ਅਤੇ ਬੁਲੱਟ ਪਟਾਖਾ ਸਲੰਸਰਾਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਵਿਭਾਗ ਵਲੋਂ ਵਾਹਨ ਚਾਲਕਾਂ ਨੂੰ ਪ੍ਰੈਸ਼ਰ ਹਾਰਨ ਅਤੇ ਪਟਾਖਾ ਸਲੰਸਰ ਨਾ ਵਰਤਣ ਲਈ ਹਦਾਇਤ ਵੀ ਕੀਤੀ ਗਈ।

No comments:
Post a Comment