ਪ੍ਰੀਖਿਆ ਕੇਂਦਰਾਂ ਦੁਆਲੇ ਪਾਬੰਦੀ ਲਾਗੂ

ਹੁਸ਼ਿਆਰਪੁਰ, 30 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਬਾਰ੍ਹਵੀ ਸ਼੍ਰੇਣੀ ਦੀਆਂ ਅਨੂਪੂਰਕ ਪ੍ਰੀਖਿਆਵਾਂ 1 ਜੁਲਾਈ 2015 ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2.15 ਵਜੇ ਕਰਵਾਈਆ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ, ਸ੍ਰੀਮਤੀ ਪਾਰਵਤੀ ਦੇਵੀ ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਹੁਸ਼ਿਆਰਪੁਰ, ਐਸ ਡੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਡੀ ਏ ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੇ ਪ੍ਰੀਖਿਆ ਕੇਂਦਰਾਂ ਦੀ ਹਦੂਦ ਅੰਦਰ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੈ।  ਇਹ ਹੁਕਮ 1 ਜੁਲਾਈ 2015 ਇੱਕ ਦਿਨ ਹੀ ਲਾਗੂ ਰਹੇਗਾ।

ਡਾ. ਪਰਮਜੀਤ ਸਿੰਘ ਢੱਟ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਅਹੁੱਦਾ ਸੰਭਾਲਿਆ

ਹੁਸ਼ਿਆਰਪੁਰ, 29 ਜੂਨ: ਡਾ. ਪਰਮਜੀਤ ਸਿੰਘ ਢੱਟ ਨੇ ਅੱਜ ਬਤੌਰ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਆਪਣਾ ਅਹੁੱਦਾ ਸੰਭਾਲ ਲਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਜ਼ਿਲ੍ਹਾ ਸਿਖਲਾਈ ਅਫ਼ਸਰ ਜਲੰਧਰ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਸੇਵਾਵਾਂ ਨਿਭਾਈਆਂ ਗਈਆਂ ਹਨ। ਅੱਜ ਅਹੁੱਦਾ ਸੰਭਾਲਣ ਸਮੇਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਖੇਤੀਬਾੜੀ ਅਫ਼ਸਰ (ਜਨਰਲ), ਡਾ. ਗੁਰਬਖਸ਼ ਸਿੰਘ, ਖੇਤੀਬਾੜੀ ਅਫ਼ਸਰ ਭੂੰਗਾ ਡਾ. ਸਰਵਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਖੇਤੀ ਸੂਚਨਾ ਅਫ਼ਸਰ ਡਾ. ਸੁਰਿੰਦਰ ਕੁਮਾਰ, ਖੇਤੀ ਵਿਕਾਸ ਅਫ਼ਸਰ ਡਾ. ਕਿਸ਼ੋਰੀ ਲਾਲ, ਖੇਤੀ ਵਿਕਾਸ ਅਫ਼ਸਰ ਡਾ. ਸੁਖਪਾਲ ਵੀਰ ਸਿੰਘ, ਡਾ. ਹਰਮਨਦੀਪ ਸਿੰਘ, ਡਾ. ਸੰਦੀਪ ਸਿੰਘ ਤੋਂ ਇਲਾਵਾ ਸਹਾਇਕ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਇੰਦਰਜੀਤ ਸਿੰਘ ਹੁੰਦਲ, ਡਾ. ਚਮਨ ਲਾਲ ਵਸ਼ਿਸ਼ਟ ਤੇ ਤਰਸੇਮ ਸਿੰਘ ਹਾਜ਼ਰ ਸਨ।

ਪੰਜਾਬ ਸਰਕਾਰ ਤਿਆਰ ਕਰੇਗੀ ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਦੀ ਆਨਲਾਈਨ ਡਾਇਰੈਕਟਰੀ

ਹੁਸ਼ਿਆਰਪੁਰ, 29 ਜੂਨ: ਸੂਬੇ ਵਿਚ ਪਸ਼ੂ ਪਾਲਣ ਅਤੇ ਚੰਗੀ ਨਸਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ  ਚੰਗੀ ਨਸਲ ਦੇ ਪਸ਼ੂਆਂ ਦੀ ਡਾਇਰੈਕਟਰੀ ਤਿਆਰ ਕਰਨ ਦੀ ਵਿਸੇਸ਼ ਯੋਜਨਾ ਉਲੀਕੀ ਗਈ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਦੀ ਖਰੀਦ ਵੇਚ ਵਿਚ ਆਸਾਨੀ ਹੋਵੇ ਅਤੇ ਰਾਜ ਵਿਚ ਉਤਮ ਨਸਲ ਦੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਨਰੇਸ਼ ਕੁਮਾਰ ਜਸਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਵਿੱਚ ਗਾਂਵਾਂ ਅਤੇ ਮੱਝਾਂ ਦੇ ਚੰਗੀ ਨਸਲ ਦੇ ਜਾਨਵਾਰਾਂ ਦੀ ਆਨਲਾਈਨ ਡਾਇਰੈਕਟਰੀ ਤਿਆਰ ਕਰਨ ਦੀ ਇਸ ਯੋਜਨਾ 'ਤੇ ਅਮਲ ਚਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਗਾਂਵਾਂ ਦੀਆਂ ਸਾਹੀਵਾਲ, ਜਰਸੀ ਅਤੇ ਐਚ.ਐਫ. ਅਤੇ ਮੱਝਾਂ ਦੀਆਂ ਨੀਲੀਰਾਵੀ ਅਤੇ ਮੁਰ੍ਹਾ ਨਸਲਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ।  ਇਸ ਤਹਿਤ 11 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਸਾਹੀਵਾਲ, 25 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਐਚ.ਐਫ., 14 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਜਰਸੀ ਗਾਂ ਅਤੇ 14 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਮੁਰ੍ਹਾ ਤੇ 11 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਨੀਲੀ ਰਾਵੀ ਨਸਲ ਦੀ ਮੱਝ ਦੀ ਰਜਿਸਟ੍ਰੇੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਸ਼ੂ ਪਾਲਕ ਦੀ ਗਾਂ, ਮੱਝ ਨਸਲੀ ਹੋਵੇ ਅਤੇ ਇਨ੍ਹਾਂ ਮਾਪਦੰਡਾਂ 'ਤੇ ਪੂਰੀ ਉਤਰਦੀ ਹੋਵੇ, ਉਹ ਆਪਣੇ ਪਸ਼ੂ ਦੀ ਸਿੱਧੀ ਰਜਿਸਟਰੇਸ਼ਨ ਨੇੜਲੀ ਪਸ਼ੂ ਸੰਸਥਾ ਵਿੱਚ ਕਰਵਾ ਸਕਦਾ ਹੈ।

                  ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਨਸਲ ਨੂੰ ਵੈਟਨਰੀ ਅਫ਼ਸਰ ਦੁਆਬਾ ਪ੍ਰਮਾਣਿਤ ਕਰਨ ਉਪਰੰਤ ਰਜਿਸਟਰਡ ਨਸਲੀ ਪਸ਼ੂ ਦੇ ਸੂਣ 'ਤੇ 3 ਦਿਨਾਂ ਤੋਂ 14 ਦਿਨ ਦੇ ਅੰਦਰ-ਅੰਦਰ ਵੈਟਨਰੀ ਇੰਸਪੈਕਟਰ ਦੀ ਦੇਖ-ਰੇਖ ਹੇਠ ਸਵੇਰੇ ਸ਼ਾਮ ਦੁੱਧ ਚੁਆਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦੁੱਧ ਚੁਆਈ 28 ਦਿਨਾਂ ਦੇ ਅੰਤਰਾਲ 'ਤੇ 10 ਮਹੀਨੇ ਤੱਕ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਸ਼ੂ ਦੁੱਧ ਚੁਆਈ ਦੇ ਪੈਮਾਨਿਆਂ ਤੇ ਖਰੇ ਉਤਰਨਗੇ, ਉਨ੍ਹਾਂ ਨੂੰ ਉਤਮ ਦਰਜੇ ਦੇ ਪਸ਼ੂ ਵਜੋਂ ਰਜਿਸਟਰਡ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮਈ ਮਹੀਨੇ ਤੱਕ ਐਚ.ਐਫ. ਦੇ 140, ਜਰਸੀ ਦੇ 52, ਸਾਹੀਵਾਲ ਦੇ 21, ਮੁਰ੍ਹਾ ਦੇ 154 ਅਤੇ ਨੀਲੀ ਰਾਵੀ ਦੇ 60 ਨਸਲੀ ਪਸ਼ੂਆਂ ਦੀ ਮਿਲਕ ਰਿਕਾਰਡਿੰਗ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਸ਼ੂਆਂ ਦਾ ਸੂਆ ਸ਼ੁਰੂ ਹੋਣ 'ਤੇ ਇਹ ਹੋਰ ਵੱਧ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਦੀ ਵੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਇਕੱਤਰ ਹੋਣ ਦੇ ਨਾਲ ਪਸ਼ੂ ਪਾਲਕ ਕਿਸਾਨਾਂ ਨੂੰ ਉਤਮ ਪਸ਼ੂਆਂ ਦੀ ਖਰੀਦੋ-ਫਰੋਖਤ ਕਰਨ ਲਈ ਅਸਾਨੀ ਹੋਵੇਗੀ ਅਤੇ ਪਸ਼ੂਆਂ ਦੀਆਂ ਅਲੱਗ-ਅਲੱਗ ਨਸਲਾਂ ਦੀ ਅਪਗਰੇਡੇਸ਼ਨ ਹੋ ਸਕੇਗੀ।

ਚਿੜਿਆਘਰ ਦਾ ਹਾਲ, ਪੰਜਾਬੀ ਹੋਈ ਬੇਹਾਲ ..!

ਤਲਵਾੜਾ, 24 ਜੂਨ: ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਿਮਾਚਲ ਪ੍ਰਦੇਸ਼ ਵਿਚ ਸਥਿੱਤ ਗੋਪਾਲਪੁਰ ਚਿੜੀਆਘਰ ਦੇ ਸੂਚਨਾ ਬੋਰਡ ਪੰਜਾਬੀ ਭਾਸ਼ਾ ਦੀ ਮੰਦਹਾਲੀ ਬਿਆਨ ਕਰਦੇ ਜਾਪਦੇ ਹਨ।




ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਲੱਗੇ ਇਨ੍ਹਾਂ ਸੂਚਨਾਂ ਬੋਰਡਾਂ ਉੱਤੇ ਇੱਕ ਵੀ ਅਜਿਹਾ ਬੋਰਡ ਨਹੀਂ ਜਿਸ ਉੱਤੇ ਪੰਜਾਬੀ ਦੀਆਂ ਲਗਾਂ-ਮਾਤਰਾਵਾਂ ਠੀਕ ਹੋਣ। ਕਾਂਗੜੇ ਜਿਲ੍ਹੇ ਵਿੱਚ ਪੈਂਦੇ ਧਰਮਸ਼ਾਲਾ-ਪਾਲਮਪੁਰ ਮਾਰਗ ਉੱਤੇ ਸਥਿਤ ਚਿੜੀਆਘਰ ਦੇ ਜੰਗਲੀ ਜੀਵਾਂ ਦੀ ਸੁਰੱਖਿਆ ਸਬੰਧੀ ਲੱਗੀਆਂ ਸੂਚਨਾਵਾਂ ਪੰਜਾਬੀ ਵਿਚ ਲਗਾਂਮਾਤਰਾਵਾਂ ਦੀ ਗਲਤੀ ਕਾਰਨ ਕਾਫ਼ੀ ਹਾਸੋਹੀਣੀਆਂ ਜਾਪਦੀਆਂ ਹਨ। ਜਿਵੇਂ, ਜੱਗਲੀ ਜਾਨਵਰਾੱ ਨੂੰ ਕੂਜ਼ ਖਾਣ ਨੂੰ ਨ ਦੇਵੋ ਜੀ, ਜੱਗਲੀ ਜਾਨਵਾਰਾੱ ਦੇ ਪਿੱਜਰੇ ਦੇ ਨਾਲ ਛੇੜਛਾੜ ਨ ਕਰੋ, ਜੱਗਲੀ ਜੀਵ (ਸੂਰਖਯਾ) ਅਧਿਨਿਯਮ ੧੯੭੨ ਦੇ ਅਧੀਨ ਨਿਯਮਾ ਦੀ ਅਵੇਲਨਾ ਕਰਨਾ ਦੱਡਨੀਯ ਜ਼ੂਰਮ ਹੇ ਅਤੇ ਆਵਾਜ਼/ਸਾਜ਼ਾੱ ਨੂੰ ਬਜਾਣਾ ਮਨਾ ਹੇ .. ਆਦਿ।
ਇਸ ਸਬੰਧੀ ਸੰਪਰਕ ਕਰਨ ਤੇ ਡੀ. ਐਫ਼. ਓ. ਹਮੀਰਪੁਰ ਸੁਭਾਸ਼ ਪਰਾਸ਼ਰ ਨੇ ਦੱਸਿਆ ਕਿ ਇਹ ਬੋਰਡ ਮਹਿਕਮੇ ਵੱਲੋਂ ਬਾਕਾਇਦਾ ਚੈੱਕ ਕਰਵਾਏ ਗਏ ਸਨ, ਪਰੰਤੂ ਪੰਜਾਬੀ ਵਿਚ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰ ਲਿਆ ਜਾਵੇਗਾ।

ਮੁੱਖ ਮੰਤਰੀ ਪੰਜਾਬ 26 ਜੂਨ ਨੂੰ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਕਰਨਗੇ ਉਦਘਾਟਨ

ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ 'ਤੇ ਹੋਣਗੇ ਹਾਜ਼ਰ
ਹੁਸ਼ਿਆਰਪੁਰ, 23 ਜੂਨ: ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ 26 ਜੂਨ ਨੂੰ ਹੁਸ਼ਿਆਰਪੁਰ ਵਿਖੇ 3.84 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ ਕਰਨਗੇ। ਇਸ ਮੌਕੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਤ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ  ਦੇ ਉਦਘਾਟਨ ਉਪਰੰਤ ਮੁੱਖ ਮੰਤਰੀ ਅਤੇ ਕੇਂਦਰੀ ਕੈਬਨਿਟ ਮੰਤਰੀ ਵੱਲੋਂ ਇਸੇ ਦਿਨ 26 ਜੂਨ ਨੂੰ ਅੰਤਰ ਰਾਸ਼ਟਰੀ ਨਸ਼ਾ ਮੁਕਤੀ ਸਬੰਧੀ ਸਥਾਨਕ ਸਵਰਨ ਫਾਰਮ ਵਿਖੇ ਹੋ ਰਹੇ ਸਮਾਗਮ ਵਿੱਚ ਸ਼ਿਰਕਤ ਕੀਤੀ ਜਾਵੇਗੀ।
                  ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਅਤੇ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਅੱਜ ਇਸ ਨਵੇਂ ਬਣੇ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਨ ਸਮੇਂ ਦਿੱਤੀ ਗਈ।  
                  ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਸ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਮੁਕਤੀ ਮਿਲੇਗੀ, ਉਥੇ ਉਨ੍ਹਾਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸ੍ਰੀ ਸਾਂਪਲਾ ਨੇ ਦੱਸਿਆ ਕਿ 50 ਬੈਡਾਂ ਦੀ ਸਮਰੱਥਾ ਵਾਲੇ ਇਸ ਮੁੜ ਵਸੇਬਾ ਕੇਂਦਰ ਵਿਖੇ ਨਸ਼ਿਆਂ ਤੋਂ ਪ੍ਰਭਾਵਿਤ ਨੌਜਵਾਨਾਂ ਦਾ ਜਿਥੇ ਇਲਾਜ ਕੀਤਾ ਜਾਵੇਗਾ, ਉਥੇ ਅਜਿਹੇ ਨੌਜਵਾਨਾਂ ਨੂੰ ਵੱਖ ਕਿੱਤਿਆਂ ਦੇ ਹੁਨਰ ਸਿਖਾਏ ਜਾਣਗੇ ਤਾਂ ਜੋ ਉਹ ਨਸ਼ਿਆਂ ਤੋਂ ਮੁਕਤ ਹੋਣ ਉਪਰੰਤ ਆਤਮ ਨਿਰਭਰਤਾ ਵਾਲਾ ਜੀਵਨ ਜਿਓ ਸਕਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੀ ਬੇਹਤਰੀ ਲਈ ਯੋਗਦਾਨ ਪਾ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ ਡੀ ਐਮ ਹੁਸ਼ਿਆਰਪੁਰ ਸ੍ਰੀ ਅਨੰਦ ਸਾਗਰ ਸ਼ਰਮਾ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਸ ਪੀ ਨਰੇਸ਼ ਡੋਗਰਾ, ਐਕਸੀਅਨ ਰਮਤੇਸ ਸਿੰਘ ਬੈਂਸ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਜੌਹਲ, ਅਮਿਤ ਸਾਂਪਲਾ, ਸੰਜੀਵ ਤਲਵਾੜ, ਡਾ. ਰਮਨ ਘਈ, ਨਰੇਸ਼ ਅਗਰਵਾਲ, ਭਾਰਤ ਭੂਸ਼ਨ ਵਰਮਾ, ਵਿਜੇ ਅਗਰਵਾਲ, ਵਿਕਾਸ ਸੂਦ, ਮਨਪ੍ਰੀਤ ਸਿੰਘ,  ਵੇਦ ਪ੍ਰਕਾਸ਼ ਇਸ ਮੌਕੇ 'ਤੇ ਹਾਜ਼ਰ ਸਨ।

ਬੀ. ਬੀ. ਐਮ. ਬੀ. ਕਲੌਨੀ ਵਿਚ ਦਾਇਰਾ 16 ਕਿਲੋਮੀਟਰ ਹੋਵੇ: ਸਾਂਪਲਾ

22 ਜੂਨ, ਹੁਸ਼ਿਆਰਪੁਰ: ਕੇਂਦਰੀ ਉਰਜਾ ਮੰਤਰੀ ਪਿਉਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਵਿਚਕਾਰ ਇਕ ਮੀਟਿੰਗ ਹੋਈ, ਜਿਸ ਵਿਚ ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਲੋਕਸਭਾ ਹਲਕੇ ਦੀਆਂ ਸਮਸਿਆਵਾਂ ਨੂੰ ਚੁੱਕਦੇ ਹੋਏ ਦੱਸਿਆ ਕਿ ਬੀ.ਬੀ.ਐਮ.ਬੀ. ਕਲੋਨੀਆਂ ਵਿਚ ਰਹਿਣ ਲਈ ਕਰਮਚਾਰੀਆਂ ਲਈ ਇਹ ਨਿਯਮ ਹੈ ਕਿ ਉਹ ਕਰਮਚਾਰੀ 8 ਕਿਲੋਮੀਟਰ ਖੇਤਰ ਦੇ ਅੰਦਰ ਨੌਕਰੀ ਕਰਦਾ ਹੋਵੇ।
ਸ਼੍ਰੀ ਸਾਂਪਲਾ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਵਿਧਾ ਲਈ ਇਹ ਸ਼ਰਤ ਨੂੰ 16 ਕਿਲੋਮੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਉਹ ਇਸ ਮੁੱਦੇ'ਤੇ ਗੱਲਬਾਤ ਕਰਨਗੇ। ਇਲਾਕੇ ਵਿਚ ਕੁਝ ਵਾਲਮੀਕਿ ਕਲੋਨੀਆਂ ਵਿਚ ਬਿਜਲੀ ਸਪਲਾਈ ਨਾ ਹੋਣ ਦਾ ਅਤੇ ਤਲਵਾੜਾ ਵਿਖੇ ਗਉਸ਼ਾਲਾ ਖੁੱਲਣ ਵਿਚ ਆ ਰਹੀ ਸਮਸਿਆ ਦੇ ਮੁੱਦੇ'ਤੇ ਵੀ ਸ਼੍ਰੀ ਸਾਂਪਲਾ ਨੇ ਚੁੱਕਿਆ। ਉਨ੍ਹਾਂ ਇਸ ਦੌਰਾਨ ਬੀ.ਬੀ.ਐਮ.ਬੀ. ਤਲਵਾੜਾ ਦੀ ਖਾਲੀ ਪਈ ਹੋਈ ਜਮੀਨ'ਤੇ ਸੋਲਰ ਪ੍ਰੋਜੈਕਟ ਲਗਾਉਣ ਦੇ ਬਾਰੇ ਵਿਚ ਵੀ ਮੰਤਰੀ ਜੀ ਨਾਲ ਚਰਚਾ ਕੀਤੀ। ਸ਼੍ਰੀ ਸਾਂਪਲਾ ਨੇ ਕਿਹਾ ਕਿ ਸੋਲਰ ਪ੍ਰੋਜੈਕਟ ਦੇ ਲਗਣ ਨਾਲ ਕੰਢੀ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਨਾਲ ਸਰਕਾਰ ਵਲੋਂ ਇਕ ਵਾਰ ਖਰਚਾ ਕਰਕੇ ਪ੍ਰੋਜੇਕਟ ਲਗਾਉਣ ਨਾਲ ਕਾਫੀ ਲਾਭ ਹੋਵੇਗਾ ਕਿਉਂਕਿ ਸੋਲਰ ਪੋਜੈਕਟ ਨਾਲ ਬਿਜਲੀ ਪੈਦਾ ਕਰਨ ਵਿਚ ਨਾਮਾਤਰ ਖਰਚ ਹੁੰਦਾ ਹੈ। ਉਰਜਾ ਮੰਤਰੀ ਪਿਉਸ਼ ਗੋਇਲ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਪ੍ਰੋਜੈਕਟ ਨੂੰ ਵੀ ਜਲਦੀ ਮੰਜੂਰੀ ਦੇ ਕੇ ਅਮਲ ਵਿਚ ਲਿਆਦਾ ਜਾਵੇਗਾ। 

ਕੰਢੀ ਕੈਨਾਲ ਸਟੇਜ-2 ਦਾ ਉਸਾਰੀ ਕੰਮ 540.24 ਕਰੋੜ ਦੀ ਅੰਦਾਜ਼ਨ ਲਾਗਤ ਨਾਲ ਜਾਰੀ: ਕੇ.ਐਸ.ਪੰਨੂ


  • ਹੁਸ਼ਿਆਰਪੁਰ ਤੋਂ ਮਾਹਿਲਪੁਰ ਤੱਕ ਕੰਢੀ ਨਹਿਰ ਦਾ ਕੰਮ ਜੁਲਾਈ ਦੇ ਅੰਤ ਤੱਕ ਮੁਕੰਮਲ ਹੋਣ ਦੀ ਸੰਭਾਵਨਾ
ਹੁਸ਼ਿਆਰਪੁਰ, 22 ਜੂਨ: ਸਕੱਤਰ ਸਿੰਚਾਈ ਵਿਭਾਗ ਪੰਜਾਬ ਸ੍ਰੀ ਕੇ.ਐਸ.ਪੰਨੂ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਮਾਹਿਲਪੁਰ ਤੱਕ ਕੰਢੀ ਨਹਿਰ ਅਤੇ ਇਸਦੇ ਖਾਲ੍ਹਿਆਂ ਅਤੇ ਸਿੰਚਾਈ ਵੰਡ ਪ੍ਰਣਾਲੀ ਦਾ ਚੱਲ ਰਿਹਾ ਕੰਮ ਸੰਭਾਵਨਾ ਅਨੁਸਾਰ ਜੁਲਾਈ -2015 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ ਜਿਸ ਨਾਲ 6600 ਏਕੜ ਰਕਬੇ ਨੂੰ ਸਿੰਚਾਈ ਸੁਵਿਧਾਵਾਂ ਉਪਲੱਬਧ ਹੋਣਗੀਆਂ। 

       ਸ੍ਰੀ ਪੰਨੂ, ਜਿਨ੍ਹਾਂ ਵੱਲੋਂ ਚੀਫ ਇੰਜਨੀਅਰ ਕੰਢੀ ਨਹਿਰ ਸ੍ਰੀ ਐਸ.ਕੇ.ਧੀਰ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਤੋਂ ਮਾਹਿਲਪੁਰ ਤੱਕ ਕੰਢੀ ਨਹਿਰ ਅਤੇ ਇਸ ਦੀ ਡਿਸਟ੍ਰੀਬਿਊਸ਼ਨ ਪ੍ਰਣਾਲੀ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ, ਨੇ  ਦੱਸਿਆ ਕਿ  ਮਾਹਿਲਪੁਰ ਤੋਂ ਗੜ੍ਹਸ਼ੰਕ ਤੱਕ 22 ਕਿਲੋਮੀਟਰ ਨਹਿਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਇਸਦੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦੇ ਸਮੇਂ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ।  
       ਸ੍ਰੀ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਢੀ ਕੈਨਾਲ ਸਟੇਜ-2 ਦਾ ਉਸਾਰੀ ਕੰਮ 540.24 ਕਰੋੜ ਦੀ ਅੰਦਾਜ਼ਨ ਲਾਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਢੀ ਕੈਨਾਲ ਦੇ ਆਖਰੀ 15 ਕਿਲੋਮੀਟਰ ਹਿੱਸੇ ਨੂੰ ਜ਼ਮੀਨਦੋਜ਼ ਪਾਈਪ ਪ੍ਰਣਾਲੀ ਨਾਲ ਉਸਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਮੀਨਦੋਜ਼ ਪਾਈਪ ਪ੍ਰਣਾਲੀ ਦਾ ਕੰਮ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਿਆ ਹੈ ਜੋ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਢੀ ਕੈਨਾਲ ਦਾ ਕੰਮ ਮੁਕੰਮਲ ਹੋਣ ਨਾਲ ਇਹ 1.20 ਲੱਖ ਏਕੜ ਰਕਬੇ ਨੂੰ ਸਿੰਚਾਈ ਸਹੂਲਤ ਮੁਹੱਈਆ ਕਰਵਾਏਗੀ।
         ਸਕੱਤਰ ਸਿੰਚਾਈ ਵਿਭਾਗ ਨੇ ਦੱਸਿਆ ਕਿ ਹੁਸ਼ਿਆਰਪੁਰ ਤੱਕ ਕੰਢੀ ਕੈਨਾਲ ਫੇਜ਼-1 ਦੀ ਪਾਣੀ ਵੰਡ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਮਨਰੇਗਾ ਫੰਡ ਵਰਤਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਆਖਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਖੇਤਰ ਤੱਕ ਪਾਣੀ  ਦੀ ਪਹੁੰਚ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੱਕ ਕੰਢੀ ਕੈਨਾਲ ਫੇਜ਼-1 ਦੀ ਸਫਾਈ ਦਾ ਕੰਮ ਹਾਲਹੀ ਵਿੱਚ 2.03 ਕਰੋੜ ਨਾਲ ਕਰਵਾਇਆ ਗਿਆ ਹੈ। ਸ੍ਰੀ ਪੰਨੂ ਵੱਲੋਂ ਕੰਢੀ ਖੇਤਰ ਦੇ ਡੈਮਾਂ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਇੰਜਨੀਅਰਜ਼ ਨੂੰ ਕਿਸਾਨਾ ਨੂੰ ਸਿੰਚਾਈ ਲਈ ਪਾਣੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।

ਸਰਵਹਿੱਤਕਾਰੀ ਸਕੂਲ ਵਿੱਚ ਮਨਾਇਆ ਯੋਗ ਉਤਸਵ


  • ਐਨ. ਸੀ. ਸੀ. ਦੇ 682 ਕੈਡਿਟ ਹੋਏ ਸ਼ਾਮਿਲ
ਤਲਵਾੜਾ, 21 ਜੂਨ: ਅੱਜ ਇੱਥੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ 12 ਪੰਜਾਬ ਬਟਾਲੀਅਨ ਐੱਨ. ਸੀ. ਸੀ. ਹੁਸ਼ਿਆਰਪੁਰ ਵੱਲੋਂ ਕਰਨਲ ਏ. ਕੇ. ਯਾਦਵ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਯੋਗ ਦਿਵਸ ਬੇਹੱਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।
ਇਸ ਸਮਾਗਮ ਵਿਚ ਐਨ. ਸੀ. ਸੀ. ਦੇ 682 ਕੈਡਿਟਾਂ ਤੋਂ ਇਲਾਵਾ 415 ਹੋਰ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਆਦਿ ਸਮੇਤ 1100 ਲੋਕਾਂ ਨੇ ਸਾਂਝੇ ਤੌਰ ਤੇ ਯੋਗ ਆਸਣ ਅਤੇ ਕਿਰਿਆਵਾਂ ਕੀਤੀਆਂ। ਮੁੱਖ ਅਧਿਆਪਕ ਸੰਜੀਵ ਕੁਮਾਰ ਦੇ ਸੰਗੀਤਕ ਮਾਹੌਲ ਸਿਰਜਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤਹਿਸੀਲਦਾਰ ਮਨੋਹਰ ਲਾਲ, ਅੱਖਾਂ ਦੇ ਮਾਹਿਰ ਡਾ. ਮਨਮੋਹਨ ਸਿੰਘ, ਭਾਰਤੀ ਸਟੇਟ ਬੈਂਕ ਦੇ ਚੀਫ਼ ਮੈਨੇਜਰ ਰਾਜੇਸ਼ ਮਹਾਜਨ, ਪ੍ਰਿੰ. ਜੇ. ਆਰ. ਸੋਨੀ, ਪ੍ਰਿੰ. ਦੇਸ ਰਾਜ ਸ਼ਰਮਾ, ਨਗਰ ਕੌਂਸਲ ਪ੍ਰਧਾਨ ਡਾ. ਧਰੁਬ ਸਿੰਘ, ਸੂਬੇਦਾਰ ਤਰਸੇਮ ਸਿੰਘ, ਸੰਜੀਵ ਕੁਮਾਰ, ਸੁਖਵੰਤ ਸਿੰਘ ਆਦਿ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਤਲਵਾੜਾ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ

ਤਲਵਾੜਾ, 21 ਜੂਨ: ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕ ਕਮੇਟੀ (ਬੀ. ਬੀ. ਐਮ. ਬੀ.) ਵੱਲੋਂ ਪਹਿਲਾ ਅੰਤਰ ਰਾਸ਼ਟਰੀ ਯੋਗ ਦਿਵਸ ਭਾਰਤ ਵਿਕਾਸ ਪਰਿਸ਼ਦ, ਬੀ. ਬੀ. ਐਮ. ਬੀ. ਡੀ. ਏ. ਵੀ. ਪਲਬਿਕ ਸਕੂਲ ਤੇ ਹੋਰ ਯੋਗ ਸੰਸਥਾਵਾਂ ਦੇ ਸਹਿਯੋਗ ਨਾਲ ਕਮਿਉਨਿਟੀ ਸੈਂਟਰ ਵਿਖੇ ਪੂਰੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ।
ਇਸ ਮੌਕੇ ਚੀਫ਼ ਇੰਜੀਨੀਅਰ ਸ਼੍ਰੀ ਡੀ. ਆਰ. ਮੀਨਾ ਵੱਲੋਂ ਯੋਗ ਕੈਂਪ ਦਾ ਸ਼ਮ੍ਹਾਂ ਰੌਸ਼ਨ ਕਰਕੇ ਉਦਘਾਟਨ ਕੀਤਾ ਗਿਆ। ਇਸ ਸਮਾਰੋਹ ਵਿਚ 350 ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਵੇਰੇ ਪ੍ਰਾਰਥਨਾ ਉਪਰੰਤ 'ਮਧੁਮੇਹ ਮੁਕਤ ਭਾਰਤ' ਦੇ ਆਸ਼ੇ ਨਾਲ ਵੱਖ ਵੱਖ ਯੋਗ ਕਿਰਿਆਵਾਂ ਤੇ ਆਸਣ ਕੀਤੇ ਗਏ। ਮੰਚ ਸੰਚਾਲਨ ਰਾਧੇ ਸ਼ਾਮ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਇੰਜੀ. ਸ਼ਿਵ ਚਰਨ ਰੇਗਰ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠ, ਇੰਜੀ. ਗੁਰਨਾਮ ਸਿੰਘ, ਸੰਜੀਵ ਭਾਰਦਵਾਜ, ਡਾ. ਅਮਰਜੀਤ ਅਨੀਸ, ਅਸ਼ੋਕ ਕੁਮਾਰ, ਸਤਨਾਮ ਸਿੰਘ, ਠਾਕੁਰ ਕੁਲਵੰਤ ਸਿੰਘ, ਜੇ. ਬੀ. ਵਰਮਾ, ਆਰ. ਕੇ. ਡੋਗਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਪਰਵਾਸੀ ਮਜਦੂਰ ਪਰਿਵਾਰਾਂ ਲਈ ਪਲਸ ਪੋਲੀਓ ਰੈਲੀ

ਹੁਸ਼ਿਆਰਪੁਰ, 21 ਜੂਨ: ਪ੍ਰਦੇਸ਼ਾਂ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਏ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬੀਮਾਰੀ ਤੋਂ ਰੋਕਥਾਮ ਲਈ ਪੋਲੀਓ ਵੈਕਸੀਨ ਪਿਲਾਉਣ ਲਈ ਮਿਤੀ 21 ਜੂਨ ਤੋਂ 23 ਜੂਨ ਤੱਕ ਉਲੀਕੀ ਗਈ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਪ੍ਰਤੀ ਆਮ ਲੋਕਾਂ ਦੀ ਜਾਗਰੂਕਤਾ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਰਿਕਸ਼ਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰਿਕਸ਼ਾ ਰੈਲੀ ਨੂੰ ਸਹਾਇਕ ਸਿਵਲ ਸਰਜਨ ਡਾ.ਰਜਨੀਸ਼ ਸੈਣੀ ਅਤੇ ਜਿਲ੍ਹਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇੰਨ੍ਹਾਂ ਰਿਕਸ਼ਿਆਂ ਰਾਂਹੀ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਸਲੱਮ ਖੇਤਰਾਂ ਵਿੱਚ ਮਾਈਕਿੰਗ ਰਾਂਹੀ ਪ੍ਰਵਾਸੀ ਪਰਿਵਾਰਾਂ ਨੂੰ ਇਸ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

              ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਰਜਨੀਸ਼ ਸੈਣੀ ਨੇ ਦੱਸਿਆ ਕਿ ਇਸ ਵਿਸੇਸ਼ ਟੀਕਾਕਰਣ ਮੁਹਿੰਮ ਦੌਰਾਨ ਜਿਲ੍ਹੇ ਦੇ ਸਮੂਚੇ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਵਿੱਚ ਵੱਸਦੇ 25,358 ਘਰਾਂ ਦੇ  ਲਗਭਗ 21,873 ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾਏ ਜਾਣ ਲਈ  324 ਮੈਂਬਰਾਂ ਦੀ 161 ਟੀਮਾਂ ਅਤੇ 1 ਮੌਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ। ਮੁਹਿੰਮ ਦੀ ਨਿਗਰਾਨੀ ਅਤੇ ਕਾਮਯਾਬੀ ਲਈ 39 ਸੁਪਰਵਾਈਜ਼ਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਿੰਮ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰਵਾਸੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦੇਣ ਲਈ ਸਬੰਧਤ ਟੀਮਾਂ ਨੂੰ ਸਮੇਂ ਸਿਰ ਰਵਾਨਾ ਕਰ ਦਿੱਤਾ ਗਿਆ ਹੈ। ਕਿਸੇ ਨਾ ਕਿਸੇ ਕਾਰਣ ਰੂਟੀਨ ਇੰਮੁਨਾਈਜੇਸ਼ਨ ਦੌਰਾਨ ਪੋਲੀਓ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਉਚੇਚੇ ਤੌਰ ਤੇ ਕਵਰ ਕੀਤਾ ਜਾਵੇਗਾ। ਡਾ.ਸੈਣੀ ਨੇ ਕਿਹਾ ਕਿ ਇਸ ਮਾਈਗ੍ਰੇਟਰੀ ਪਲਸ ਮੁਹਿੰਮ ਅਧੀਨ ਵਿਸ਼ੇਸ਼ ਤੌਰ ਤੇ ਮਾਈਗ੍ਰੇਟਰੀ ਆਬਾਦੀ ਨੂੰ ਕਵਰ ਕਰਨ ਲਈ ਸਲੱਮ ਖੇਤਰ, ਝੁੱਗੀ ਝੋਪੜੀਆਂ , ਭੱਠਿਆਂ ਅਤੇ ਉਸਾਰੀ ਅਧੀਨ ਇਮਾਰਤਾਂ ਵਿੱਚ ਕੰਮ ਕਰਦੇ ਪਰਿਵਾਰਾਂ ਦੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀ ਦਿੱਤੀ ਜਾਵੇਗੀ।
ਇਸ ਮੌਕੇ  ਨੋਡਲ ਅਧਿਕਾਰੀ ਪਲਸ ਪੋਲੀਓ ਮੁਹਿੰਮ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਵੀ ਪ੍ਰਵਾਸੀ ਪਰਿਵਾਰਾਂ ਦੇ 8415  ਘਰਾਂ ਦੇ  5202 ਬੱਚਿਆਂ ਨੂੰ ਪੋਲੀਓ ਦੀ ਖੂਰਾਕ ਦੇਣ ਲਈ 25 ਟੀਮਾਂ ਅਤੇ 1 ਮੌਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵਿੱਚ 52 ਮੈਂਬਰ ਕੰਮ ਕਰ ਰਹੇ ਹਨ। ਇੰਨ੍ਹਾਂ ਟੀਮਾਂ ਦੀ ਸੁਪਰਵਿਜ਼ਨ ਲਈ 6 ਸੁਪਰਵਾਈਜਰ ਲਗਾਏ ਗਏ ਹਨ। ਹੁਸ਼ਿਆਰਕਪੁਰ ਸ਼ਹਿਰੀ ਖੇਤਰ, ਜਿਲ੍ਹੇ ਅਧੀਨ ਆਉਂਦੇ ਬਲਾਕਾਂ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਮਾਈਗ੍ਰੇਟਰੀ ਆਬਾਦੀ ਦਾ ਇੱਕ ਬੱਚਾ ਵੀ ਪੋਲੀਓ ਦੀ ਖੁਰਾਕ ਤੋਂ ਵਾਂਝਾਂ ਨਾਂ ਰਹੇ ਇਸ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।
ਰਿਕਸ਼ਾ ਰੈਲੀ ਦੇ ਆਯੋਜਨ ਮੌਕੇ ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਰਵਾਨਗੀ ਤੋਂ ਪਹਿਲਾਂ ਰਿਕਸ਼ਾ ਚਾਲਕਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਦੇ ਰੂਟ ਪਲਾਨ ਦੀ ਵਿਸਤਾਰਪੂਰਵਕ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਇਸ ਮੌਕੇ ਜਿਲ੍ਹੇ ਦੇ ਸਮੂਹ ਪ੍ਰਵਾਸੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਭਾਰਤ ਨੂੰ ਪੋਲੀਓ ਮੁਕਤ ਦੇਸ਼ ਬਣਾਏ ਰੱਖਣ ਲਈ ਅਤੇ ਆਪਣੇ ਬੱਚਿਆਂ ਨੂੰ ਨਾਮੁਰਾਦ ਬੀਮਾਰੀ ਪੋਲੀਓ ਤੋਂ ਸੁਰੱਖਿਅਤ ਰੱਖਣ ਲਈ ਮੁਹਿੰਮ ਦੌਰਾਨ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਜਰੂਰ ਦੇਣ ਅਤੇ ਬੱਚਿਆਂ ਨੂੰ 2 ਬੂੰਦ ਜਿੰਦਗੀ ਦੀਆਂ ਜਰੂਰ ਪਿਲਾਉਣ।
ਇਸ ਮੌਕੇ ਉਕਤ ਤੋਂ ਇਲਾਵਾ ਜਿਲ੍ਹਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ, ਐਲ.ਐਚ.ਵੀ. ਸ਼੍ਰੀਮਤੀ ਮਨਜੀਤ ਕੌਰ, ਜਿਲ੍ਹਾ ਕੋਲਡ ਚੇਨ ਅਫਸਰ ਪਰਦੀਪ ਕੁਮਾਰ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਿਏ ਅਤੇ ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ ਅਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਮੌਬਾਈਲ ਟੀਮ ਦੇ ਮੈਂਬਰ ਆਦਿ ਹਾਜਿਰ ਸਨ।

ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਲੱਗੇ ਯੋਗ ਕੈਂਪ

ਇਨਡੋਰ ਬੈਡਮਿੰਟਨ ਸਟੇਡੀਅਮ, ਡੀ ਏ ਵੀ ਕਾਲਜ,  ਆਯੂਰਵੈਦ ਯੂਨੀਵਰਸਿਟੀ ਤੇ ਹੋਰ ਥਾਈਂ ਯੋਗਾ ਕੈਂਪਾਂ ਦਾ ਆਯੋਜਨ
ਹੁਸ਼ਿਆਰਪੁਰ, 21 ਜੂਨ: ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ, ਵੱਖ-ਵੱਖ ਅਦਾਰਿਆਂ ਅਤੇ ਸੰਸਥਾਵਾਂ ਵੱਲੋਂ ਯੋਗਾ ਦੀ ਮਹੱਤਤਾ ਅਤੇ ਇਸ ਦੀਆਂ ਵਿਧੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਅੱਜ ਇਥੇ ਵੱਖੋਂ -ਵੱਖਰੇ ਯੋਗਾ ਕੈਂਪਾਂ ਦਾ ਆਯੋਜਨ ਕੀਤਾ ਗਿਆ।
 ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਨਕ ਪੁਲਿਸ ਲਾਈਨ ਵਿਖੇ ਵਿਸ਼ੇਸ਼ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਏ ਕਾਰਤਿਕ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਸ ਪੀ ਦਿਲਬਾਗ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ (ਐਲੀ:) ਮੋਹਨ ਸਿੰਘ ਲੇਹਲ, ਸਹਾਇਕ ਸਿਵਲ ਸਰਜਨ ਡਾ. ਰਜਨੀਸ਼ ਸੈਣੀ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਢਿਲੋਂ, ਨਹਿਰੂ ਯੁਵਕ ਕੇਂਦਰ ਦੇ ਯੂਥ ਕੁਆਰਡੀਨੇਟਰ ਡੀ ਐਨ ਸ਼ਰਮਾ, ਜ਼ਿਲ੍ਹਾ ਪ੍ਰੋਜੈਕਟ ਅਫ਼ਸਰ ਇਕਵਿੰਦਰ ਕੌਰ, ਜ਼ਿਲ੍ਹਾ ਆਯੂਵੈਦਿਕ ਅਫ਼ਸਰ ਡਾ. ਰਵੀ ਦੱਤ, ਐਸ ਈ ਲੋਕ ਨਿਰਮਾਣ ਵਿਭਾਗ ਪਵਨ ਕੁਮਾਰ, ਤਹਿਸੀਲਦਾਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ, ਸੰਜੀਵ ਤਲਵਾੜ, ਸਰਬਜੀਤ ਕੌਰ, ਡਾ. ਐਚ ਐਸ ਸੈਣੀ, ਏ ਐਸ ਪਰਮਾਰ, ਨਿਪੁੰਨ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀਆਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
                  ਜ਼ਿਲ੍ਹਾ ਪ੍ਰਭਾਰੀ ਪਤੰਜ਼ਲੀ ਯੋਗ ਸਮਿਤੀ ਕ੍ਰਿਸ਼ਨ ਚੰਦ ਸ਼ਰਮਾ, ਯੋਗ ਅਚਾਰਿਆ ਸੁਰਿੰਦਰ ਕੁਮਾਰ, ਭਾਰਤੀਆ ਯੋਗ ਸੰਸਥਾਨ ਤੋਂ ਮੈਡਮ ਮੰਜੂ ਸੂਰੀ ਨੇ ਯੋਗਾ ਕੈਂਪ ਦੌਰਾਨ ਭਾਰਤ ਦੀ ਇਸ ਪ੍ਰਾਚੀਨ ਯੋਗ ਵਿਧੀ ਦੇ ਮਹੱਤਵ ਅਤੇ ਇਸ ਨੂੰ ਅਪਨਾਉਣ ਲਈ ਅਭਿਆਸ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਹੀ ਕਾਰਗਰ ਗਿਆਨ ਹੈ।

ਇਥੇ ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕੀਤੇ ਵਿਸ਼ੇਸ਼ ਉਪਰਾਲਿਆਂ ਸਦਕਾ ਅੱਜ ਯੋਗਾ ਦਿਵਸ ਅੰਤਰ ਰਾਸ਼ਟਰੀ ਪੱਧਰ 'ਤੇ ਮਨਾਇਆ ਗਿਆ ਹੈ।

                  ਇਸੇ ਤਰ੍ਹਾਂ ਸਥਾਨਕ ਇਨ
ਡੋਰ ਬੈਡਮਿੰਟਨ ਸਟੇਡੀਅਮ ਵਿਖੇ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਵੱਲੋਂ ਇੱਕ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਮੇਅਰ ਨਗਰ ਨਿਗਮ ਸ਼ਿਵ ਸੂਦ, ਡੀ ਜੀ ਐਮ ਸ੍ਰੀਕਾਂਤ ਸ਼ਰਮਾ, ਏ ਜੀ ਐਮ ਸੰਜੀਵ ਸ਼ਾਰਦਾ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਯੋਗਾ ਦੀਆਂ ਵੱਖ-ਵੱਖ ਵਿਧੀਆਂ ਦੀ ਮਹੱਤਤਾ ਤੋਂ ਜਾਣੂ ਕਰਾਉਣ ਲਈ ਇਸੇ ਤਰ੍ਹਾਂ ਦਾ ਕੈਂਪ ਡੀ ਏ ਵੀ ਕਾਲਜ ਹੁਸ਼ਿਆਰਪੁਰ ਵਿਖੇ ਯੋਗ ਸਾਧਕ ਆਸ਼ਰਮ ਵੱਲੋਂ ਐਨ ਸੀ ਸੀ ਦੀ 12 ਪੰਜਾਬ ਬਟਾਲੀਅਨ ਦੇ ਜਵਾਨਾਂ ਲਈ ਲਗਾਇਆ ਜਿਸ ਵਿੱਚ ਯੋਗਾ ਦੇ ਮਾਹਰ ਸ੍ਰੀ ਮਦਨ ਮੋਹਨ ਵੱਲੋਂ ਸੰਬੋਧਨ ਕੀਤਾ ਗਿਆ।

                  ਕੌਮਾਂਤਰੀ ਯੋਗਾ ਦਿਵਸ ਨੂੰ ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਨਹਿਰੂ ਯੁਵਕ ਕੇਂਦਰ, ਆਰੀਆ ਸਕੂਲ ਅਤੇ ਹੋਰ ਵੱਖ-ਵੱਖ ਸਥਾਨਾਂ 'ਤੇ ਵੀ ਯੋਗਾ ਕੈਂਪਾਂ ਦਾ ਆਯੋਜਨ ਕੀਤਾ ਗਿਆ।

ਸਾਬਕਾ ਫ਼ੌਜੀਆਂ ਲਈ ਟੋਲ ਫਰੀ ਨੰਬਰ ਸ਼ੁਰੂ

ਤਲਵਾੜਾ,  20 ਜੂਨ:  ਸੈਨਿਕ ਵਰਗ ਆਪਣੇ ਵੇਰਵੇ ਜਿਵੇਂ ਪੀ . ਪੀ . ਓ. ਨੰਬਰ , ਆਈ ਸੀ/ਰੈਜ਼ੀਮੈਟ ਨੰਬਰ , ਪੈਨਸ਼ਨਰ ਦਾ ਨਾਮ , ਡਿਸਚਾਰਜ/ਰਲੀਜ਼ ਅਤੇ ਮੋਤ ਦੀ ਮਿਤੀ ਦਾ ਡਾਟਾ ਦੇਣ ਉਪਰੰਤ ਆਪਣੀਆਂ ਸਮੱਸਿਆਵਾਂ ਬਾਰੇ ਟੋਲ ਫ੍ਰੀ ਨੰ: 18001805321 ਤੇ ਸਿੱਧੇ ਤੋਰ ਤੇ ਦਰਜ਼ ਕਰਵਾ ਕੇ ਇਸ ਦਾ ਫਾਇਦਾ ਉਠਾ ਸਕਦੇ ਹਨ । ਇਹ ਜਾਣਕਾਰੀ ਮੇਜਰ ਯਸ਼ਪਾਲ ਸਿੰਘ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਅੱਜ ਸੈਨਿਕ ਰੈਸਟ ਹਾਊਸ ਵਿਖੇ ਇਕ ਸਮਾਗਮ ਦੋਰਾਨ ਦਿੱਤੀ । ਉਨਾਂ ਦੱਸਿਆ ਕਿ ਇਸ ਟੋਲ ਫ੍ਰੀ ਨੰਬਰ ਤੇ ਦਰਜ ਕੀਤੇ ਗਏ ਵੇਰਵੇ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ । ਉਨਾਂ ਸੈਨਿਕ ਵਰਗ ਨੂੰ ਇਸ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਕਿਹਾ ।

                               ਉਨਾਂ ਅੱਗੇ ਦੱਸਿਆ ਕਿ ਇਸ ਦਫਤਰ ਵਿਖੇ ਸਾਬਕਾ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਸਬੰਧੀ ਸਰਕਾਰ ਵਲੋ ਵੱਖ ਵੱਖ ਭਲਾਈ ਸਕੀਮਾਂ ਜਿਵੇਂ 65 ਸਾਲਾ ਬੁਢਾਪਾ ਮਾਲੀ ਸਹਾਇਤਾ , ਜੰਗੀ ਵਿਧਵਾਵਾਂ ਨੂੰ ਸਫਰੀ ਭੱਤਾ , ਵਾਰ ਜਗੀਰ , ਐਮ . ਐਮ . ਜੀ , ਬਹਾਦਰੀ ਪੁਰਸਕਾਰ ਨੂੰ ਐਨੁਏਟੀ , ਫਲੈਗ ਡੇ ਫੰਡ , ਮੈਰਿਜ ਗ੍ਰਾਂਟ , ਸਾਬਕਾ ਸੈਨਿਕਾਂ ਨੂੰ ਦੋਬਾਰਾ ਨੋਕਰੀ ਆਦਿ ਚਲਾਈਆਂ ਜਾ ਰਹੀਆਂ ਹਨ । ਇਨਾਂ ਸਕੀਮਾਂ ਵਿਚੋ ਮੈਰਿਜ ਗ੍ਰਾਂਟ ਜੋ ਲਈ ਲੜਾਈ ਦੋਰਾਨ ਨਕਾਰਾ ਹੋਏ ਸੈਨਿਕਾਂ , ਸ਼ਹੀਦ ਹੋਏ ਸੈਨਿਕਾਂ , ਨੋਕਰੀ ਦੋਰਾਨ ਮਾਰੇ ਗਏ ਸੈਨਿਕ ਅਤੇ ਸਾਬਕਾ ਦੀਆਂ ਯਤੀਮ ਲੜਕੀਆਂ ਨੂੰ ਪੰਜਾਬ ਸਕਿÀਰਿਟੀ ਰੀਲੀਫ ਫੰਡ ਵਿਚੋ 15000/ਰੁਪਏ ਦੀ ਮਾਲੀ ਸਹਾਇਤਾਂ ਦਿੱਤੀ ਜਾਂਦੀ ਹੈ । ਇਸ ਸਕੀਮ ਤਹਿਤ ਨਾਨ ਪੈਨਸ਼ਨਰਾਂ ਜਿਨਾਂ ਦੀ ਆਮਦਨ 40,000/ਰੁਪਏ ਤੋ ਘੱਟ ਹੈ ਦੀਆਂ ਲੜਕੀਆਂ ਨੂੰ ਵੀ ਸ਼ਾਦੀ ਗ੍ਰਾਂਟ ਦਿੱਤੀ ਜਾਂਦੀ ਹੈ । ਇਸ ਸਕੀਮ ਤਹਿਤ ਇਸ ਜਿਲੇ ਦੇ ਕੁੱਲ 4 ਲਾਭਪਾਤਰੀਆਂ ਨੂੰ 60,000/ਰੁਪਏ ਦੀ ਮਾਲੀ ਸਹਾਇਤਾ ਦੇ ਚੈਕ ਤਕਸੀਮ ਕੀਤੇ ਗਏ ।
                               ਇਸ ਮੋਕੇ ਕਰਨਲ(ਰਿਟਾ:)ਕੇ ਮਹਿੰਦਰ ਸਿੰਘ ਉਪ-ਪ੍ਰਧਾਨ ਜਿਲਾ ਸੈਨਿਕ ਬੋਰਡ ਨੇ ਦੱਸਿਆ ਕਿ ਐਕਸ ਸਰਵਿਸਮੈਨ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੇ ਨਵੇਂ ਮੈਂਬਰ ਬਨਣ ਲਈ ਨਵਾਂ ਫਾਰਮ (ਰਿਵਾਈਜ਼ਡ 2015 ) ਲਾਗੂ ਕੀਤਾ ਗਿਆ , ਜੋ ਕਿ ਮੋਡੀਫਾਈ ਕੀਤਾ ਹੋਇਆ ਹੈ । ਇਹ ਫਾਰਮ ਈ . ਸੀ . ਐਚ . ਐਸ ਦੀ ਵੈਬਸਾਈਟ www.echs.gov.in ਤੋ ਡਾਊਨਲੋਡ ਕੀਤਾ ਜਾ ਸਕਦਾ ਹੈ । ਇਸ ਫਾਰਮ ਵਿਚ ਆਧਾਰ ਕਾਰਡ ਆਦਿ ਦੇ ਵੇਰਵੇ ਜ਼ਰੂਰੀ ਹਨ । ਉਨਾਂ ਕਿਹਾ ਕਿ ਪੁਰਾਣੇ ਫਾਰਮ 30 ਅਪ੍ਰੈਲ 2015 ਤੋ ਡਿਸਕੰਟੀਨਿਊ ਕਰ ਦਿੱਤੇ ਗਏ ਹਨ। ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਸੁਪਰਡੰਟ ਰਸ਼ਪਾਲ ਸਿੰਘ , ਕਰਮਜੀਤ ਕੋਰ , ਜਗਤਾਰ ਸਿੰਘ , ਕੈਪਟਨ ਅਸ਼ਨੀ ਕੁਮਾਰ , ਕੈਪਟਨ ਐਮ ਐਲ ਕਟਾਰੀਆ , ਸੂਬੇਦਾਰ ਮੇਜਰ ਰਾਮਪਾਲ , ਸੂਬੇਦਾਰ ਮੇਜਰ ਜਸਵਿੰਦਰ ਸਿੰਘ ਅਤੇ ਸਤੀਸ਼ ਬੱਗਾ ਹਾਜ਼ਰ ਸਨ ।

ਪ੍ਰੋ. ਸਰਿਤ ਕੁਮਾਰ ਦਾਸ ਨੇ ਆਈ.ਆਈ.ਟੀ ਰੂਪਨਗਰ ਦੇ ਨਵੇਂ ਡਾਇਰੈਕਟਰ ਵਜੋ ਅਹੁੱਦਾ ਸੰਭਾਲਿਆ

ਰੂਪਨਗਰ 20 ਜੂਨ : ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ  ਪਿਛਲੇ ਦਿਨੀਂ ਆਈ.ਆਈ.ਟੀ ਰੂਪਨਗਰ ਦੇ ਨਵੇਂ ਡਾਇਰੈਕਟਰ ਵਜੋ ਅਹੁੱਦਾ ਸੰਭਾਲਿਆ|ਇਸ ਤੋਂ ਪਹਿਲਾ ਪ੍ਰੋਫੈਸਰ ਦਾਸ ਆਈ.ਆਈ.ਟੀ ਮਦਰਾਸ ਵਿਖੇ ਬਤੌਰ ਡੀਨ 20 ਸਾਲ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ |

ਮਕੈਨਿਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਹੋਣ ਦੇ ਨਾਤੇ ਉਨ੍ਹਾਂ ਨੇ ਹੀਟ ਟਰਾਂਸਫਰ ਅਤੇ ਮਾਇਕਰੋ ਨੈਨੋ ਟੈਕਨੋਲਜੀ ਦੇ ਖੇਤਰ ਵਿੱਚ  ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ|ਅੰਤਰ ਰਾਸਟਰੀ ਪੱਧਰ ਦੇ ਟੈਕਨਿਕਲ ਜਰਨਲਜ. ਵਿੱਚ ਉਨ੍ਹਾਂ ਦੇ 175 ਰਿਸਰਚ ਪੇਪਰ ਛੱਪ ਚੁੱਕੇ ਹਨ ਅਤੇ ਉਨ੍ਹਾ ਨੇ 5 ਕਿਤਾਬਾ ਵੀ ਲਿਖੀਆਂ ਹਨ |ਉਨਾਂ ਨੇ ਆਪਣੀਆਂ ਰਿਸਰਚਾਂ ਦੇ ਕੰਮ ਲਈ ਕਈ ਦੇਸ.ਾਂ ਦਾ ਦੌਰਾ ਵੀ ਕੀਤਾ ਹੈ |ਉਹ ਐਮ.ਆਈ.ਟੀ ਕੈਮਬਰਿਜ. ਯੂ.ਐਸ.ਏ ਵਿਖੇ ਬਤੌਰ ਵਿਜਿਟਿੰਗ ਚੇਅਰ ਪ੍ਰੋਫੈਸਰ ਵੀ ਕੰਮ ਕਰ ਚੁੱਕੇ ਹਨ |

ਸ਼੍ਰੋਮਣੀ ਅਕਾਲੀ ਦਲ 'ਏਕਤਾ ਰਾਹੀਂ ਰਾਜ' ਨੀਤੀ ਦਾ ਹਾਮੀ-ਬਾਦਲ


  • ਏਕਤਾ,ਅਖੰਡਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਕੌਮੀ ਪੱਧਰ 'ਤੇ ਲਹਿਰ ਸ਼ੁਰੂ ਕਰਨ ਦਾ ਐਲਾਨ
  • ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਵਿਨਾਸ਼ਕਾਰੀ ਤਾਕਤਾਂ ਦੀ ਕਰੜੀ ਨਿੰਦਾ
  • ਅਮੀਰ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ
  • ਸੁਖਬੀਰ ਵੱਲੋਂ ਪੰਜਾਬੀਆਂ ਦੇ ਹਰ ਖੇਤਰ ਵਿੱਚ ਯੋਗਦਾਨ ਦੀ ਚਰਚਾ
  • 1984 ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ
  • ਸਿੱਖਾਂ ਨੇ ਮੁਲਕ ਤੇ ਇਸ ਦੇ ਅਮੀਰ ਸੱਭਿਆਚਾਰ ਦੀ ਹਮੇਸ਼ਾ ਰਾਖੀ ਕੀਤੀ-ਰਾਜਨਾਥ ਸਿੰਘ
  • ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸ਼ਕਤੀ, ਚੇਤਨਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ-ਅਮਿਤ ਸ਼ਾਹ
  • ਹਰਸਿਮਰਤ ਕੌਰ ਬਾਦਲ, ਵਿਜੇ ਸਾਂਪਲਾ, ਕਮਲ ਸ਼ਰਮਾ ਤੇ ਬਾਬਾ ਰਾਮਦੇਵ ਵੀ ਹਾਜ਼ਰ
ਸ੍ਰੀ ਅਨੰਦਪੁਰ ਸਾਹਿਬ, 19 ਜੂਨ: ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਦੀ ਪੂਰੀ ਮਨੁੱਖਤਾ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਮੁਲਕ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਕੌਮੀ ਪੱਧਰ 'ਤੇ ਇਕ ਜ਼ਬਰਦਸਤ ਲਹਿਰ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

       ਇਸ ਮੌਕੇ ਸ. ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਅਤਿ ਲੋੜੀਂਦੀ ਲਹਿਰ ਸ਼ੁਰੂ ਕਰਨ ਲਈ ਪਹਿਲ ਕਰਦਿਆਂ ਸਭ ਤੋਂ ਪਹਿਲਾਂ ਮੁਲਕ ਦੇ ਵੱਖ-ਵੱਖਸੂਬਿਆਂ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ 'ਏਕਤਾ ਸਮਾਗਮ' ਕਰਵਾਏਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਤ ਨਾਮਦੇਵ ਨੂੰ ਸਮਰਪਿਤ ਇਹ ਸਮਾਗਮ ਪੁਣੇ (ਮਹਾਰਾਸ਼ਟਰ), ਭਗਤ ਕਬੀਰ ਤੇ ਭਗਤ ਰਵਿਦਾਸ ਦੀ ਯਾਦ ਵਿੱਚ ਬਨਾਰਸ (ਉੱਤਰ ਪ੍ਰਦੇਸ਼), ਭਗਤ ਧੰਨਾ ਤੇ ਭਗਤ ਪੀਪਾ ਦੀ ਯਾਦ ਵਿੱਚ ਜੈਪੁਰ (ਰਾਜਸਥਾਨ) ਅਤੇ ਭਗਤ ਜੈ ਦੇਵ ਨੂੰ ਸਮਰਪਿਤ ਅਜਿਹਾ ਸਮਾਗਮ ਕਲਕੱਤਾ (ਪੱਛਮੀ ਬੰਗਾਲ) ਵਿਖੇ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨ੍ਹਾਂ ਭਗਤਾਂ ਦੀ ਬਾਣੀ ਪ੍ਰੇਮ, ਪਿਆਰ ਅਤੇ ਆਪਸੀ ਸਾਂਝ ਦਾ ਸੁਨੇਹਾ ਦਿੰਦੀ ਹੈ।

ਕੰਨਿਆ ਭਰੂਣ ਹੱਤਿਆ ਰੋਕਣ ਲਈ ਕੱਢੀ ਚੇਤਨਾ ਰੈਲੀ

ਤਲਵਾੜਾ, 16 ਜੂਨ: ਕੰਨਿਆ ਭਰੂਣ ਹੱਤਿਆ ਅਜੋਕੇ ਸਮਾਜ ਦੇ ਮੱਥੇ ਤੇ ਬਦਨੁਮਾ ਦਾਗ਼ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਸਮਾਜ ਦੇ ਹਰ ਵਰਗ ਨੂੰ ਆਵਾਜ ਬੁਲੰਦ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੇ ਇੱਥੇ ਅੱਜ ਸਵੇਰੇ ਇੱਕ ਨਿੱਜੀ ਪੈਰਾਮੈਡੀਕਲ ਸੰਸਥਾਨ ਡੋਗਰਾ ਪੈਰਾਮੈਡੀਕਲ ਵੱਲੋਂ ਆਯੋਜਿਤ ਕੰਨਿਆ ਭਰੂਣ ਹੱਤਿਆ ਵਿਰੋਧੀ ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਨੂੰ ਉਚੇਰੇ ਨੈਤਿਕ ਆਦਰਸ਼ਾਂ ਤੇ ਪਹਿਰਾ ਦਿੰਦੇ ਹੋਏ ਹਰ ਘਰ ਵਿੱਚੋਂ ਇਸ ਅਲਾਮਤ ਨੂੰ ਜੜ੍ਹੋਂ ਉਖਾੜ ਸੁੱਟਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਚੇਤਨਾ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕੇ. ਕੇ. ਭਾਰਗਵ, ਸੰਜੀਵ ਭਾਰਦਵਾਜ, ਰਾਜ ਕੁਮਾਰ ਬਿੱਟੂ ਨੇ ਵੀ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਚੇਤਨਾ ਸੁਨੇਹੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਮੇਨ ਬਾਜਾਰ ਵਿਚ ਸਲੋਗਨ ਮਾਰਚ ਵੀ ਕੀਤਾ ਗਿਆ। ਇਸ ਮੌਕੇ ਡਾ. ਰਾਜੇਸ਼ ਡੋਗਰਾ ਚੇਅਰਮੈਨ, ਜਸਵਿੰਦਰ ਸਿੰਘ ਢੁਲਾਲ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਪਰਮਜੀਤ ਸਿੰਘ ਰਾਮਨੰਗਲ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

350 ਸਾਲਾ ਸਥਾਪਨਾ ਸਮਾਗਮਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਰੂਟ ਹੋਏ ਤਬਦੀਲ

18 ਅਤੇ 19 ਜੂਨ ਨੂੰ ਬਦਲਵੇ ਰੂਟਾਂ ਤੋ ਸਫਰ ਕਰਨਗੇ ਲੋਕ
ਸ੍ਰੀ ਅਨੰਦਪੁਰ ਸਾਹਿਬ, 16 ਜੂਨ: 350 ਵੇਂ ਸਥਾਪਨਾ ਸਮਾਗਮਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਗਿਣਤੀ ਵਿਚ  ਸੰਗਤਾਂ  ਦੇ ਪੁੱਜਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਖੇਤਰ ਦੇ ਮੁੱਖ ਮਾਰਗਾਂ ਨੂੰ ਜਾਣ ਵਾਲੇ ਰੂਟਾਂ ਦੇ ਬਦਲਵੇ ਪ੍ਰਬੰਧ ਕੀਤੇ ਗਏ ਹਨ ਤਾ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀ ਤੋ ਛੁਟਕਾਰਾ ਮਿਲ ਸਕੇ ਅਤੇ ਭਾਰੀ ਵਾਹਨ ਵੀ ਸੁਚਾਰੂ ਢੰਗ ਨਾਲ ਨਿਰਵਿਘਨ ਚੱਲਦੇ ਰਹਿਣ।

        ਇਨ੍ਹਾਂ ਬਦਲਵੇ ਰੂਟਾਂ ਅਨੁਸਾਰ  ਰੂਪਨਗਰ ਤੋਂ ਮਨਾਲੀ, ਸਵਾਰਘਾਟ ਜਾਣ ਵਾਲਾ ਹੈਵੀ ਟ੍ਰੈਫਿਕ ਘਨੌਲੀ  ਅਤੇ ਭਰਤਗੜ੍ਹ ਤੋਂ ਵਾਇਆ ਨਾਂਲਾਗੜ੍ਹ ਹੋ ਕੇ ਜਾ ਸਕਦਾ ਹੈ।  ਇਸ ਰੂਟ ਤੇ ਜਾਣ ਵਾਲੇ ਛੋਟੇ ਚਾਰ ਪਹੀਆ ਵਾਹਨ  ਭਰਤਗੜ੍ਹ ਤੋ ਪੰਜੈਰਾ (ਹਿਮਾਚਲ ਪ੍ਰਦੇਸ਼ ) ਰਾਹੀ ਸੁਵਾਰਘਾਟ ਤੋਂ ਮਨਾਲੀ ਜਾ ਸਕਦੇ ਹਨ। ਇਸੇ ਤਰ੍ਹਾਂ ਰੂਪਨਗਰ ਤੋਂ ਨੰਗਲ ਅਤੇ ਊਨਾ  ਜਾਣ ਵਾਲਾ ਟ੍ਰੈਫਿਕ ਰੋਪੜ ਹੈਡ ਵਰਕਸ ਤੋਂ ਨੂਰਪੁਰ ਬੇਦੀ ਰਾਂਹੀ ਨੰਗਲ ਜਾ ਸਕਦੀ ਹੈ।
       ਕੀਤਰਪੁਰ ਸਾਹਿਬ ਸਾਈਡ ਤੋਂ ਨੰਗਲ ਆਉਣ ਵਾਲਾ ਟ੍ਰੈਫਿਕ ਬੁੰਗਾ ਸਾਹਿਬ ਤੋਂ ਨੂਰਪੁਰ ਬੇਦੀ,ਝੱਜ ਚੋਕ  ਰਾਹੀ ਨੰਗਲ - ਗੜ੍ਹਸੰਕਰ ਜਾ ਸਕਦਾ ਹੈ।  ਕੀਤਰਪੁਰ ਸਾਹਿਬ ਸਾਈਡ ਤੋਂ ਬਲਾਚੌਰ ਜਾਣ ਵਾਲਾ ਟ੍ਰੈਫਿਕ ਨੂਰਪੁਰ ਬੇਦੀ ਤੋਂ ਭੱਦੀ ਰੋਡ ਰਾਹੀ ਜਾ ਸਕਦਾ ਹੈ।
       ਨੰਗਲ ਤੋਂ ਰੂਪਨਗਰ ਜਾਣ ਲਈ ਵਾਹਨ ਨੂਰਪੁਰ ਬੇਦੀ ਤੋ ਹੋ ਕੇ ਜਾਣਗੇ। ਨੰਗਲ ਤੋਂ ਰੂਪਨਗਰ ਜਾਣ ਵਾਲਾ ਟ੍ਰੈਫਿਕ ਅਨੰਦਪੁਰ ਰੋਡ ਤੇ ਚੰਡੇਸਰ ਟੀ ਪੁਆਇੰਟ ਤੋਂ ਝੱਜ ਚੋਕ ਨੂਰਪੁਰ ਬੇਦੀ ਵੱਲ ਮੋੜ ਦਿੱਤਾ ਜਾਵੇਗਾ। ਝੱਜ ਚੋਕ ਤੋਂ ਅਗੰਮਪੁਰ ਰੋਡ ਤੇ ਨੰਗਲ ਸਾਈਡ ਜਾਉਣ ਵਾਲਾ ਟ੍ਰੈਫਿਕ ਟੀ ਪੁਆਇੰਟ ਮਾਗੇਵਾਲ ਵੱਲੋ ਹੋ ਕੇ ਜਾਵੇਗਾ ।
     ਅਜਿਹਾ ਪ੍ਰਸਾਸ਼ਨ ਵਲੋ  ਲੋਕਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਕਿਉਕਿ 17 ਜੂਨ ਨੂੰ ਦਰਸ਼ਨ ਦੀਦਾਰ ਯਾਤਰਾ ਸ੍ਰੀ ਕੀਰਤਪੁਰ ਸਾਹਿਬ ਪੁੱਜ ਜਾਵੇਗੀ। ਜਿੱਥੋ ਇਹ ਯਾਤਰਾ 18 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗੀ। 17 ਜੂਨ ਤੋ 19 ਜੂਨ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਨਾ ਸਮਾਗਮਾ ਮਨਾਏ ਜਾ ਰਹੇ ਹਨ।

ਐੱਸ. ਸੀ. ਬੀ. ਸੀ. ਫ਼ੈਡਰੇਸ਼ਨ ਦੀ ਵੱਲੋਂ ਨੈਨਸੀ ਭਡਿਆਰ ਸਨਮਾਨਿਤ

ਤਲਵਾੜਾ, 16 ਜੂਨ:  ਇੱਥੇ ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਸੂਬਾ ਪ੍ਰਧਾਨ ਬਲਰਾਜ ਕੁਮਾਰ ਅਤੇ ਚੇਅਰਮੈਨ ਜਸਬੀਰ ਸਿੰਘ ਪਾਲ ਦੀ ਅਗਵਾਈ ਹੇਠ ਹੋਣਹਾਰ ਵਿਦਿਆਰਥਣ ਨੈਨਸੀ ਭਡਿਆਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਨੈਨਸੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਵਿੱਚੋਂ ਪੰਜਾਬ ਭਰ ਵਿਚੋ ਦੂਸਰਾ ਸਥਾਨ ਹਾਸਿਲ ਕੀਤਾ ਹੈ।
ਇਸ ਮੌਕੇ ਵਿਦਿਆਰਥਣ ਦੇ ਪਿਤਾ ਮਾਸਟਰ ਸ਼ਿਵ ਕੁਮਾਰ ਤੋਂ ਇਲਾਵਾ ਕੁਲਵਿੰਦਰ ਸਿੰਘ ਬੋਦਲ, ਬਲਜੀਤ ਸਿੰਘ, ਜੈਲ ਸਿੰਘ, ਲਖਵੀਰ ਸਿੰਘ, ਦਵਿੰਦਰ ਕਲਸੀਆ, ਜਸਪਾਲ ਸਿੰਘ ਗੜ੍ਹਦੀਵਾਲਾ, ਬਲਵਿੰਦਰ ਸਿੰਘ ਹੁਸ਼ਿਆਰਪੁਰ, ਹੰਸ ਰਾਜ ਹੰਸ, ਚਮਨ ਲਾਲ, ਪ੍ਰਿੰ. ਬੂਟਾ ਰਾਮ, ਲੈਕ. ਦੇਵ ਰਾਜ ਭੱਟੀ, ਪ੍ਰਿੰ. ਬੰਸੀ ਲਾਲ, ਪ੍ਰਿੰ. ਰਾਮ ਪਿਆਰਾ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ। 

ਸੰਗਤਾਂ ਵੱਲੋਂ ਉਤਸ਼ਾਹ ਤੇ ਸ਼ਰਧਾ ਨਾਲ ਕੀਤੇ ਗਏ ਪਾਵਨ ਨਿਸ਼ਾਨੀਆਂ ਦੇ ਦਰਸ਼ਨ


  • ਬੀ.ਏ.ਐਮ ਖਾਲਸਾ ਕਾਲਜ ਤੋਂ ਧਾਰਮਿਕ ਯਾਤਰਾ ਦਾ ਅੱਜ ਦੇ ਦਿਨ ਦਾ ਹੋਇਆ ਆਗਾਜ਼
ਗੜ੍ਰਸ਼ੰਕਰ(ਹੁਸ਼ਿਆਰਪੁਰ) 16 ਜੂਨ- ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਲੋਕਾਂ ਨੂੰ ਦਰਸ਼ਨ ਕਰਵਾਉਣ ਲਈ ਚੱਲ ਰਹੀ ਧਾਰਮਿਕ ਯਾਤਰਾ ਦਾ ਅੱਜ ਦੇ ਦਿਨ ਦਾ ਆਗਾਜ਼ ਸਥਾਨਕ ਬੀ.ਏ.ਐਮ ਖਾਲਸਾ ਕਾਲਜ ਤੋਂ ਹੋਇਆ। ਇਸ ਮੌਕੇ ਕਸਬਾ ਗੜ੍ਹਸ਼ੰਕਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਪੁੱਜੀਆਂ ਹੋਈਆਂ ਸਨ। 

ਗੜ੍ਹਸ਼ੰਕਰ ਤੋਂ ਪੋਜੇਵਾਲ ਦੀ ਤਰਫ ਜਾਣ ਲਈ ਇਸ ਪਾਵਨ ਯਾਤਰਾ ਦੇ ਆਗਾਜ਼ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਕਾਲਜ ਦੇ ਕੈਂਪਸ ਤੋਂ ਸ਼ੁਰੂਆਤ ਸਮੇਂ ਪੁਲੀਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ। ਸਮੁੱਚੀ ਯਾਤਰਾ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਸੀ। 
ਗੜ੍ਹਸ਼ੰਕਰ ਤੋਂ ਪੋਜੇਵਾਲ ਦੀ ਤਰਫ ਜਾਂਦੇ ਹੋਏ ਥਾਂ-ਥਾਂ ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਗਏ ਅਤੇ ਸੰਗਤਾਂ ਵੱਲੋਂ ਰਸਤੇ ਵਿੱਚ ਠੰਡੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਹੋਏ ਸਨ। ਇਸ ਪਵਿੱਤਰ ਯਾਤਰਾ ਦੇ ਆਗਾਜ਼ ਸਮੇਂ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਵਿਧਾਇਕ ਸ੍ਰੀ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ.ਡੀ.ਐਮ ਗੜ੍ਹਸ਼ੰਕਰ ਸ੍ਰੀ ਅਮਰਜੀਤ ਸਿੰਘ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਜੰਗ ਬਹਾਦਰ ਸਿੰਘ ਅਤੇ ਬੀਬੀ ਰਣਜੀਤ ਕੌਰ, ਚੇਅਰਮੈਨ ਪੰਚਾਇਤ ਸੰਮਤੀ ਸ੍ਰੀ ਸੁਖਦੇਵ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਬੂਟਾ ਸਿੰਘ, ਸ੍ਰੀ ਹਰਜੀਤ ਸਿੰਘ ਭਾਂਤਪੁਰੀ, ਬਾਬਾ ਜਰਨੈਲ ਸਿੰਘ ਅਤੇ ਹੋਰ ਹਾਜ਼ਰ ਸਨ। 

ਧਾਰਮਿਕ ਯਾਤਰਾ ਭੱਠਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ


  • ਯਾਤਾਰਾ ਲਈ ਗੁਰਦੂਆਰਾ ਸ੍ਰੀ ਭੱਠਾ ਸਾਹਿਬ ਵਿਖੇ ਉਮੜਿਆ ਸੰਗਤਾਂ ਦਾ ਸੈਲਾਬ
  • ਮਾਹੋਲ ਦਾ ਖ਼ਾਲਸਾਈ ਰੰਗ ਵਿੱਚ ਰੰਗਿਆ ਜਾਣਾ ਸੰਗਤਾਂ ਲਈ ਯਾਦਗਾਰੀ ਹੋ ਨਿੱਬੜਿਆ

ਰੂਪਨਗਰ 14 ਜੂਨ :ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪੱਵਿਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋ  ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆਂ ਦੀ ਗੂੰ੦ ਨਾਲ ਤੱਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋਈ |

  ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ, ਮੈਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰ.ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਅਮਰਜੀਤ ਸਿੰਘ ਚਾਵਲਾ, ਸ੍ਰੀ ਅਜਮੇਰ ਸਿੰਘ ਖੇੜਾ, ਸ੍ਰੀ ਪਰਮਜੀਤ ਸਿੰਘ ਲੱਖੇਵਾਲ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਮੱਕੜ, ਸ.੍ਰੋਮਣੀ ਅਕਾਲੀ ਦਲ (ਦਿਹਾਤੀ) ਦੇ ਪ੍ਰਧਾਨ ਸ੍ਰੀ ਮੋਹਨ ਸਿੰਘ ਢਾਹੀ, ਜਿ.ਲ੍ਹਾ ਪ੍ਰੀਸ.ਦ ਮੈਂਬਰ ਸ੍ਰੀ ਹਰਪ੍ਰੀਤ ਸਿੰਘ , ਮਾਰਕਿਟ ਕਮੇਟੀ ਦੇ ਚੇਅਰਮੈਨ ਸ੍ਰੀ ਮਨਜੀਤ ਸਿੰਘ ਘਨੋਲੀ, ਬੀਬੀ ਦਲਜੀਤ ਕੌਰ, ਸ੍ਰੀ ਜਸਵੀਰ ਸਿੰਘ ਘੁੰਗਰਾਲੀ , ਮੈਨੇਜਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਸ੍ਰੀ ਰਣਜੀਤ ਸਿੰਘ ਗੁੱਡਵਿਲ, ਜਿ.ਲ੍ਹਾ ਪ੍ਰਸ.ਾਸ.ਨ ਵੱਲੋਂ ਵਧੀਕ ਡਿਪਟੀ ਕਮਿਸ.ਨਰ ਸ੍ਰੀ ਕਰਨੇਸ. ਸ.ਰਮਾ, ਸ੍ਰੀ ਤੇਜਦੀਪ ਸੈਣੀ ਐਸ.ਡੀ.ਐਮ ਰੂਪਨਗਰ, ਸ੍ਰੀ ਆਰ.ਐਸ.ਬੱਲ ਤਹਿਸੀਲਦਾਰ ਰੂਪਨਗਰ, ਸ੍ਰੀ ਸੁਰਿੰਦਰ ਕੁਮਾਰ ਨਾਇਬ ਤਹਿਸੀਲਦਾਰ ਰੂਪਨਗਰ, ਪੁਲਿਸ ਪ੍ਰਸ.ਾਸ.ਨ ਵੱਲੋਂ ਸ੍ਰੀ ਵਰਿੰਦਰ ਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ, ਸ੍ਰੀ ਹਰਮੀਤ ਸਿੰਘ ਹੁੰਦਲ ਪੁਲਿਸ ਕਪਤਾਨ , ਸ੍ਰੀ ਹਰਬੀਰ ਸਿੰਘ ਅਟਵਾਲ ਡੀ.ਐਸ.ਪੀ ਅਤੇ ਕਾਰਜ ਸਾਧਕ ਅਫਸਰ ਸ੍ਰੀ ਮਨਜਿੰਦਰ ਸਿੰਘ ਵੀ ਹਾਜ.ਰ ਸਨ |ਇਸ ਮੌਕੇ ਸ੍ਰੀ ਹਰਬੀਰ ਸਿੰਘ ਅਟਵਾਲ ਡੀ.ਐਸ.ਪੀ. ਦੀ ਅਗਵਾਈ ਵਿੱਚ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਪੇਸ਼ ਕੀਤਾ | ਯਾਤਰਾ ਨਾਲ ਚੱਲ ਰਹੇ ਪ੍ਰਬੰਧਕਾਂ ਨੇ ਸਮੂਹ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਰੋਪਾਓ ਦੀ ਬਖਸਿ.ਸ ਕੀਤੀ |
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅਸੀ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਅਸਤਰ-ਸ਼ਸਤਰ ਅਤੇ ਵਸਤਰਾਂ ਦੇ ਦਰਸ਼ਨ ਕਰਨ ਦੇ ਸੁਭਾਗ ਪ੍ਰਾਪਤ ਹੋਏ ਹਨ |
ਉਹਨਾਂ ਕਿਹਾ ਕਿ ਪਹਿਲਾ ਇਸ ਯਾਤਰਾ ਦਾ ਕੇਵਲ ਤਿੰਨ ਤੋ ਚਾਰ ਜਿ.ਲ੍ਹਿਆਂ ਵਿੱਚ ਹੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪ੍ਰੰਤੂ ਸੰਗਤਾਂ ਦੇ ਜੋਸ. ਨੂੰ ਵੇਖਦਿਆਂ ਹੋਇਆ ਮੁੱਖ ਮੰਤਰੀ ਪੰਜਾਬ ਸ. ਪਰਕਾਸ. ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਸ.੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਿੱਜੀ ਯਤਨਾ ਸਦਕਾ ਇਸ ਯਾਤਰਾ ਦਾ  ਪੰਜਾਬ ਦੇ ਸਾਰੇ ਜਿ.ਲ੍ਹਿਆਂ ਦੀਆ ਸੰਗਤਾਂ ਨੂੰ ਦਰਸ.ਨ ਕਰਵਾਉਣ ਦਾ ਫੈਸਲਾ ਲਿਆ ਗਿਆ | ਉਹਨਾਂ ਕਿਹਾ ਕਿ ਇਸ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕਰਨ ਲਈ ਤੱਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਉਚੇਚੇ ਤੌਰ ਤੇ ਪਹੁੰਚੇ ਹਨ | ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਸਾਹਿਬਾਨ ਵੀ ਇਸ ਮੌਕੇ ਹਾਜਰ ਹੋਏ ਹਨ | ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਯਾਤਰਾ 18 ਜੂਨ ਨੂੰ ਇੱਕ ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਵੱਡੀ ਗਿਣਤੀ ਵਿੱਚ ਸ.ਮੂਲੀਅਤ ਕਰਨ

   ਇਸ ਮੌਕੇ ਸੰਗਤਾਂ ਨੂੰ ਸੰਬੋਧਤ ਹੁੰਦਿਆਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਯਾਤਰਾ ਦੇ ਸੁਚੱਜੇ ਪ੍ਰਬੰਧ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਵਧਾਈ ਦਿੰਦਿਆ ਦੱਸਿਆ ਕਿ ਇਹ ਯਾਤਰਾ ਬੀਤੇ ਦਿਨੀ ਮਹਾਨ ਪਵਿੱਤਰ ਅਸਥਾਨ ਸ੍ਰੀ ਚਮਕੌਰ ਸਾਹਿਬ ਤੋਂ ਤੱਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਨੇ ਰਵਾਨਾ ਕੀਤਾ ਸੀ ਜਿਸ ਦਾ ਰੂਪਨਗਰ ਤੱਕ ਸੰਗਤਾਂ ਨੇ ਬੜੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ | ਸੰਗਤਾਂ ਦੇ ਜੋਸ. ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗਤਾਂ ਭਰ ਗਰਮੀ ਦੇ ਬਾਵਜੂਦ ਅੱਠ-ਅੱਠ ਘੰਟੇ ਇਸ ਯਾਤਰਾ ਦਾ ਇੰਤਜ਼ਾਰ ਕਰਦੀਆ ਰਹੀਆ |  ਉਨ੍ਹਾਂ ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਜਿਥੇ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋਵੇਗੀ,ਉਥੇ ਉਸ ਵਿੱਚ ਸਮਾਜਿਕ ਬਰਾਈਆਂ ਖਿਲਾਫ ਲੜ੍ਹਨ ਦਾ ਜਜਬਾ ਵੀ ਪੈਦਾ ਹੋਵੇਗਾ | ਉਨ੍ਹਾ ਕਿਹਾ ਕਿ ਜਲਦ ਹੀ ਸੰਗਤਾਂ ਨੂੰ ਸ੍ਰੀ ਆਨੰਦਰਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਮਾਗਮ ਦੇਖਣ ਦਾ ਵੀ ਸੁਭਾਗ ਪ੍ਰਾਪਤ ਹੋ ਰਿਹਾ ਹੈ| ਉਨਾਂ ਦੱਸਿਆ ਕਿ 6 ਮਈ ਨੂੰ ਪਟਿਆਲਾ  ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ ਪੂਰੇ ਪੰਜਾਬ ਵਿੱਚ ਹੁੰਦੀ ਹੋਈ ਅੱਜ ਇਥੇ ਪੁੱਜੀ ਹੈ ਅਤੇ ਅਗਾਂਹ ਇਹ ਯਾਤਰਾ 18 ਜੂਨ ਨੂੰ ਸ੍ਰੀ ਆਨੰਦਪੁਰ ਵਿਖੇ ਪੁੱਜੇਗੀ |

ਸੁੁਪਰ ਸਿਕਸ ਨਾਇਟ ਕ੍ਰਿਕਟ ਟੂਰਨਾਂਮੈਂਟ ਤੀਜੇ ਦੌਰ ਵਿਚ ਪਹੁੰਚਿਆ

ਤਲਵਾੜਾ, 14 ਜੂਨ:  ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਹਾਰ ਨੇੜੇ ਵਾਟਰ ਸਪਲਾਈ ਵਿਖੇ ਕਾਰਗਿੱਲ ਸ਼ਹੀਦ ਪਵਨ ਕੁਮਾਰ ਯਾਦਗਾਰੀ ਕਮੇਟੀ ਦੁਆਰਾ ਅਮਰ ਸ਼ਹੀਦ ਪਵਨ ਕੁਮਾਰ ਦੀ ਯਾਦ ਵਿਚ ਕਰਵਾਏ ਜਾ ਰਹੇ ਨਾਇਟ ਕ੍ਰਿਕੇਟ ਟੂਰਨਾਮੈਂਟ ਨੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ ,
ਇਸ ਕ੍ਰਿਕੇਟ ਟੂਰਨਾਮੈਂਟ ਵਿਚ ਗੁਰਦਾਸਪੁਰ, ਮੁਕੇਰੀਆਂ , ਬੁੱਢਾਬੜ , ਤਲਵਾੜਾ , ਹਾਜੀਪੁਰ , ਬਰਨਾਲੀ , ਰੀਡ਼ੀ ਕੁਠੇਹੜ( ਹਿਮਾਚਲ ਪ੍ਰਦੇਸ਼) ਅਤੇ ਨੇਡ਼ੇ ਦੇ ਕਾਫੀ ਪਿੰਡਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ । ਟੂਰਨਾਮੈਂਟ ਦੇ ਤੀਜੇ ਦੌਰ ਵਿਚ ਸ਼ਹੀਦ ਪਵਨ ਕੁਮਾਰ ਯਾਦਗਾਰੀ ਕਮੇਟੀ ਦੇ ਮੁੱਖ ਮਹਿਮਾਨ ਮਾਸਟਰ ਰਾਕੇਸ਼ ਕੁਮਾਰ , ਸੁਰਿੰਦਰ ਸਿੰਘ, ਜੀਤ ਸਿੰਘ ਅਤੇ ਬਾਲਕ ਰਾਮ ਨੂੰ ਕਮੇਟੀ ਦੇ ਮੈਂਬਰਾਂ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਉਹਨਾ ਨੇ ਕਿਹਾ ਕਿ ਖੇਡਾਂ ਦੇ ਨਾਲ ਨੌਜਵਾਨਾਂ ਦਾ ਸ਼ਰੀਰਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਨੌਜਵਾਲ ਨਸ਼ੇ ਤੌਂਂ ਵੀ ਦੂਰ ਰਹਿੰਦੇ ਹਨ ।ਇਸ ਮੌਕੇ ਤੇ ਸੰਦੀਪ ਕੁਮਾਰ, ਦੀਪਕ ਕੁਮਾਰ, ਚਤਰ ਸਿੰਘ, ਟੋਨੀ , ਬੱਬੂ , ਨੰਦੂ, ਰਾਜੂ, ਲਵਲੀ, ਪ੍ਰਿੰਸ, ਲੱਕੀ, ਮੁਕੇਸ਼, ਫੋਜੀ ਦੀਪਕ ਆਦਿ ਹਾਜਰ ਸਨ ।

ਰੇਲ ਆਵਾਜਾਈ ਬਿਹਤਰ ਬਣਾਉਣ ਲਈ ਉਪਰਾਲੇ ਜਾਰੀ : ਸਾਂਪਲਾ

ਹੁਸ਼ਿਆਰਪੁਰ, 13 ਜੂਨ: ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਰੇਲਵੇ ਦੇ ਵਿਸਥਾਰ, ਸੁਧਾਰ ਅਤੇ ਯਾਤਰੀਆਂ ਦੀ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ ਯਤਨਸ਼ੀਲ ਹਨ। ਜਿਸਦੇ ਚਲਦੇ ਸ਼੍ਰੀ ਸਾਂਪਲਾ ਨੇ ਦਿੱਲੀ ਵਿਖੇ ਡੀ.ਆਰ.ਐਮ. ਫਿਰੋਜਪੁਰ ਦੇ ਨਾਲ ਲੰਬੀ ਮੀਟਿੰਗ ਕੀਤੀ।
ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਦੇ ਲੋਕਾਂ ਦੀ ਮੁੱਖ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਡੀ.ਆਰ.ਐਮ. ਨੂੰ ਨਿਰਦੇਸ਼ ਦਿੱਤੇ ਕਿ ਉਹ ਹੁਸ਼ਿਆਰਪੁਰ ਤੋਂ ਹਰਿਦੁਆਰ ਅਤੇ ਹੁਸ਼ਿਆਰਪੁਰ ਤੋਂ ਬ੍ਰਿਦਾਵਨ ਲਈ ਗੱਡੀ ਚਲਾਉਣ ਦੀਆਂ ਸੰਭਵਨਾਮਾਂ ਸੰਬੰਧੀ ਜਲਦੀ ਦੱਸਣ ਕਿ ਇਨ੍ਹਾਂ ਟ੍ਰੈਕਾਂ ਤੇ ਗੱਡੀਆਂ ਕਿਵੇਂ ਚਲਾਈਆਂ ਜਾ ਸਕਦੀਆਂ ਹਨ। ਸ਼੍ਰੀ ਸਾਂਪਲਾ ਨੇ ਕਿਹਾ ਕਿ ਹੁਸ਼ਿਆਰਪੁਰ-ਟਾਂਡਾ, ਹੁਸ਼ਿਆਰਪੁਰ-ਫਗਵਾੜਾ, ਮੁਕੇਰੀਆਂ ਤੋਂ ਤਲਵਾੜਾ ਅਤੇ ਹੁਸ਼ਿਆਰਪੁਰ ਤੋਂ ਰੂਪਨਗਰ ਵਾਇਆ ਜੇਜੋਂ ਦੇ ਜੋ ਸਰਵੇ ਦੀ ਮਨਜੂਰੀ ਬਜਟ ਵਿਚ ਮਿਲ ਚੁੱਕੀ ਹੈ ਉਸਦੇ ਕੰਮ ਨੂੰ ਜਲਦੀ ਅਤੇ ਤੇਜ਼ੀ ਨਾਲ ਪੂਰਾ ਕੀਤਾ ਜਾਵੇ ਤਾਂਕਿ ਸਰਵੇ ਦੇ ਬਾਅਦ ਰੇਲਵੇ ਟ੍ਰੈਕ ਵਿਛਾਉਣ ਦਾ ਕੰਮ ਸ਼ੁਰੂ ਹੋ ਸਕੇ। ਸ਼੍ਰੀ ਸਾਂਪਲਾ ਨੇ ਫਗਵਾੜਾ ਵਿਖੇ ਪਾਰਸਲ ਦਫਤਰ ਵੀ ਫਿਰ ਤੋਂ ਸ਼ੁਰੂ ਕਰਨ ਲਈ ਕਿਹਾ ਤਾਂਕਿ ਵਾਪਾਰੀ ਵਰਗ ਨੂੰ ਪਹਿਲਾਂ ਦੀ ਤਰਾਂ ਪਾਰਸਲ ਸੁਵਿਧਾ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਸਟੇਸ਼ਨਾਂ 'ਤੇ ਠਹਿਰਾਅ ਦੀ ਜਿਥੇ ਜਿਥੇ ਮੰਗ ਹੈ ਉਥੇ ਸਮੇਂ ਦੇ ਅਨੁਸਾਰ ਵਿਵਸਥਾ ਕੀਤੀ ਜਾਵੇ। ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੂੰ ਵੱਡਾ ਅਤੇ ਵਿਵਸਥਿਤ ਕਰਨ ਦੇ ਨਿਰਦੇਸ਼ ਦਿੰਦੇ ਹੋਏ ਸਾਂਪਲਾ ਨੇ ਕਿਹਾ ਕਿ ਅਪੰਗ ਲੋਕਾਂ ਲਈ ਉਚਿਤ ਸਹਾਇਤਾ ਦਿੱਤੀ ਜਾਵੇ ਤਾਂਕਿ ਪਲੇਟ ਫਾਰਮ'ਤੇ ਉਨ੍ਹਾਂ ਨੂੰ ਵੀਲ ਚੇਅਰ ਆਦਿ ਵਿਚ ਆਸਾਨੀ ਨਾਲ ਲੈ ਕੇ ਜਾਇਆ ਜਾ ਸਕੇ। ਸ਼੍ਰੀ ਸਾਂਪਲਾ ਨੇ ਫਗਵਾੜਾ, ਟਾਂਡਾ, ਦਸੂਹਾ, ਮੁਕੇਰੀਆਂ ਸਟੇਸ਼ਨਾਂ'ਤੇ ਯਾਤਰੀਆਂ ਦੇ ਬੈਠਣ ਲਈ ਲਗਾਏ ਜਾਣ ਵਾਲੇ ਬੈਚਾਂ ਦੀ ਜਰੂਰਤ ਸੰਬੰਧੀ ਵੀ ਵਿਭਾਗ ਕੋਲੋ ਪੁਛਿਆ ਤਾਂ ਜੋ ਐਮ.ਪੀ. ਲੈਡ ਫੰਡ ਚੋਂ ਫੰਡ ਜਾਰੀ ਕਰਕੇ ਯਾਤਰੀਆਂ ਦੇ ਬੈਠਣ ਲਈ ਬੈਚਾਂ ਦੀ ਵਿਵਸਥਾ ਕੀਤੀ ਜਾ ਸਕੇ। ਮੀਟਿੰਗ ਵਿਚ ਸ਼੍ਰੀ ਸਾਂਪਲਾ ਨੇ ਫਿਰੋਜਪੁਰ ਡੀ.ਐਮ.ਯੂ. ਜੋ ਕਿ ਪਿਛਲੀ ਸਰਕਾਰ ਦੇ ਸਮੇਂ ਵਿਚ ਬੰਦ ਕਰ ਦਿੱਤਾ ਗਿਆ ਸੀ ਉਸਨੂੰ ਫਿਰ ਤੋਂ ਸ਼ੁਰੂ ਕਰਨ ਸੰਬੰਧੀ ਵੀ ਜਾਣਕਾਰੀ ਮੰਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਫਿਰੋਜਪੁਰ ਜਾਣ ਵਾਲੇ ਡੀ.ਐਮ.ਯੂ. ਨੂੰ ਜਲਦੀ ਸ਼ੁਰੂ ਕੀਤਾ ਜਾਵੇ। ਸ਼੍ਰੀ ਸਾਂਪਲਾ ਨੇ ਉੱਕਤ ਜਾਣਕਾਰੀ ਪੱਤਰਕਾਰਾ ਨੂੰ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਜੋ ਜਿਮੇਵਾਰੀ ਹੁਸ਼ਿਆਰਪੁਰ ਦੀ ਜਨਤਾ ਨੇ ਦਿੱਤੀ ਹੈ ਮੈਂ ਵੀ ਉਸਨੂੰ ਪੂਰੀ ਮਿਹਨਤ ਨਾਲ ਨਿਭਾਉਂਦੇ ਹੋਏ ਹੁਸ਼ਿਆਰਪੁਰ ਦੇ ਹਰ ਤਰਾਂ ਦੇ ਵਿਕਾਸ ਲਈ ਕੰਮ ਕਰਦਾ ਰਹਾਂਗਾ। ਇਸ ਮੌਕੇ'ਤੇ ਉਨ੍ਹਾਂ ਨਾਲ ਵਿਜੇ ਸਾਕਰੇ, ਪ੍ਰਿਐ ਲਾਲ ਆਦਿ ਵੀ ਹਾਜ਼ਰ ਸਨ। 

ਇੰਟਰਨੈਸ਼ਨਲ ਚਾਈਲਡ ਲੇਬਰ ਡੇ ਦੇ ਸਬੰਧ ਵਿੱਚ ਸੈਮੀਨਾਰ

ਹੁਸ਼ਿਆਰਪੁਰ, 13 ਜੂਨ:  ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ -ਚੇਅਰਮੈਨ ਜਿਲ੍ਹਾ ਕਾਨੂੰੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੀ ਰਹਿਨਮਾਈ ਹੇਠਾਂ ਸਪੈਸ਼ਲ ਹੋਮ ਰਾਮ ਕਲੋਨੀ ਕੈਂਪ ਵਿਖੇ ਇੰਟਰ ਨੈਸ਼ਨਲ ਚਾਈਲਡ ਲੇਬਰ ਡੇ ਦੇ ਸਬੰਧ ਵਿੱਚ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ
ਸ੍ਰੀਮਤੀ ਕਨਵਰਦੀਪ ਕੌਰ ਸੀ.ਜੇ.ਐਮ. ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀ ਐਸ ਪੀ ਸਿਟੀ ਸ੍ਰੀ ਸਮੀਰ ਵਰਮਾ , ਮੁੱਖ ਥਾਣਾ ਅਫ਼ਸਰ ਸਦਰ ਇੰਸਪੈਕਟਰ ਲਖਬੀਰ ਸਿੰਘ ਅਤੇ ਸ੍ਰੀ ਰੋਹਤਾਸ ਜੈਨ ਸਮਾਜ ਸੇਵੀ ਨੇ ਸਪੈਸ਼ਲ ਹੋਮ ਵਿੱਚ ਪੜਾਈ ਕਰ ਰਹੇ ਅਨਾਥ ਬੱਚਿਆਂ ਅਤੇ ਝੂੱਗੀ ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਪ੍ਰੀਵਾਰਾਂ ਦੇ ਪੜਾਈ ਕਰ ਰਹੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਬੱਚਿਆਂ ਨੂੰ ਪੜਾਈ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ  ਮੁਫਤ ਕਾਪੀਆਂ ਤੇ ਪੈਨਸਲਾਂ ਵੰਡੀਆਂ।

ਭ੍ਰਿਸ਼ਟਾਚਾਰ ਰੋਕਣ ਲਈ ਕਰਵਾਇਆ ਸੈਮੀਨਾਰ

ਹੁਸ਼ਿਆਰਪੁਰ, 12 ਜੂਨ: ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਮਾਨਯੋਗ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੀਆਂ  ਹਦਾਇਤਾਂ ਤਹਿਤ  ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ- ਕਮ -ਚੇਅਰਮੈਨ ਜਿਲ੍ਹਾ ਕਾਨੂੰੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੀ ਰਹਿਨਮਾਈ ਹੇਠਾਂ ਹੁਸ਼ਿਆਰਪੁਰ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ-2 ਦੇ ਮੀਟਿੰਗ ਹਾਲ ਵਿਖੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਸ੍ਰੀਮਤੀ ਕਨਵਰਦੀਪ ਕੌਰ ਸੀ.ਜੇ.ਐਮ. ਦੀ ਪ੍ਰਧਾਨਗੀ ਹੇਠ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ 25 ਪਿੰਡਾਂ ਦੇ ਸਰਪੰਚਾਂ ਨੇ ਹਿੱਸਾ ਲਿਆ।
ਇਸ  ਸੈਮੀਨਾਰ ਦੌਰਾਨ ਨਾਲਸਾ ਦੀਆਂ ਸਕੀਮਾਂ ਜਿਵੇਂ ਕਿ ਮੁਫਤ ਕਾਨੂੰਨੀ ਸਹਾਇਤਾ, ਲੀਗਲ ਏਡ ਕਲੀਨਿਕ , ਮੀਡੀਏਸ਼ਨ ਸੈਂਟਰ, ਪਰਮਾਨੈਂਟ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ ), ਲੋਕ ਅਦਾਲਤਾਂ , ਲੀਗਲ ਲਿਟਰੇਸੀ ਕੈਂਪ/ਸੈਮੀਨਾਰ ਨੂੰ ਸੁਚੱਜੇ ਤਰੀਕੇ ਨਾਲ ਨਪੇਰੇ ਚੜਾਉਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਦਾ ਮੁੱਖ ਮੰਤਵ ਪਿੰਡਾਂ ਦੇ ਲੋਕਾਂ ਅਤੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂਂ ਨੂੰ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ। ਇਸ ਸੈਮੀਨਾਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹੇਸ਼ ਕੁਮਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮੁਕੇਰੀਆਂ ਯੁੱਧਵੀਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਸੂਹਾ ਰਾਮ ਲੁਭਾਇਆ, ਪਵਨ ਕੁਮਾਰ ਸ਼ਰਮਾ, ਕੋਆਰਡੀਨੇਟਰ ਪੀ ਸੀ ਪੀ ਐਂਡ ਡੀ ਟੀ ਅਭੈ ਮੋਹਨ ਸ਼ਰਮਾ, ਡਾ. ਰਜਨੀਸ਼ ਸੈਣੀ, ਡਾ. ਮੁਨੀਸ਼ ਕੁਮਾਰ ਅਤੇ ਕੋਆਰਡੀਨੇਟਰ ਮਿਸ ਸੁਰਭੀ ਇਸ ਮੌਕੇ ਹਾਜ਼ਰ ਸਨ।             
                  ਇਸ ਤੋਂ ਪਹਿਲਾਂ ਸਿਵਲ ਸਰਜਨ ਦੇ ਦਫਤਰ ਹੁਸ਼ਿਆਰਪੁਰ ਵਿਖੇ ਵੀ ਆਸ਼ਾ ਵਰਕਰ ਨੂੰ ਇਨਸਾਫ਼ ਸਭਨਾ ਲਈ ਦੇ ਨਾਅਰੇ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਸਟਾਫ਼ ਨੇ ਇਸ ਸੈਮੀਨਾਰ ਦੇ ਸਫ਼ਲਤਾਪੂਰਵਕ ਹੋਣ ਸਬੰਧੀ ਧੰਨਵਾਦ ਕੀਤਾ।

ਨੈਸ਼ਨਲ ਲੋਕ ਅਦਾਲਤ 13 ਜੂਨ ਨੂੰ

ਹੁਸ਼ਿਆਰਪੁਰ, 12 ਜੂਨ:  ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ 13 ਜੂਨ 2015 ਨੂੰ ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕ ਅਦਾਲਤਾਂ ਦਾ ਆਯੋਜਨ ਸੁਪਰੀਮ ਕੋਰਟ ਤੋਂ ਲੈ ਕੇ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਲੰਬਿਤ ਪਏ ਅਤੇ ਪ੍ਰੀ-ਲਿਟੀਗੇਟਿਵ ਕੇਸਾਂ ਦਾ ਸਮਝੌਤੇ ਅਤੇ ਰਾਜੀਨਾਮੇ ਰਾਹੀਂ ਨਿਪਟਾਰਾ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਹੇਠਾਂ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਚੇਅਰਮੈਨ ਮਾਨਯੋਗ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਹੁਸ਼ਿਆਰਪੁਰ ਅਦਾਲਤ ਵਿੱਚ 13 ਜੂਨ 2015 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਦੇ ਹੁਕਮਾਂ ਤਹਿਤ ਰਾਸ਼ਟਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਰਾਸ਼ਟਰੀ ਲੋਕ ਅਦਾਲਤ ਵਿੱਚ ਕੇਸਾਂ ਦੇ ਨਿਪਟਾਰੇ ਲਈ ਹੁਸ਼ਿਆਰਪੁਰ ਵਿਖੇ 1 ਬੈਂਚ ਦਾ ਗਠਨ ਕੀਤਾ ਗਿਆ ਹੈ।
                  ਰਾਸ਼ਟਰੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਕੱਤਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਦੱਸਿਆ ਕਿ ਰਾਸ਼ਟਰੀ ਪੱਧਰ 'ਤੇ ਲੱਗ ਰਹੀ ਇਸ ਲੋਕ ਅਦਾਲਤ ਵਿੱਚ ਐਮ ਏ ਸੀ ਟੀ ਅਤੇ ਇੰਸ਼ੋਰੈਂਸ ਕੇਸਾਂ ਨਾਲ ਸਬੰਧਤ ਮੁਕਦਮਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਲੋਕ ਅਦਾਲਤਾਂ ਦਾ ਮੁੱਖ ਮਨੋਰਥ ਸਮਝੌਤੇ ਅਤੇ ਰਾਜ਼ੀਨਾਮੇ ਰਾਹੀਂ ਫੈਸਲਾ ਕਰਾਉਣਾ ਹੈ ਜਿਸ ਨਾਲ ਦੋਵੇਂ ਧਿਰਾਂ ਦੇ ਸਮੇਂ ਅਤੇ ਧੰਨ ਦੀ ਬੱਚਤ ਹੋ ਸਕੇਗੀ। ਇਨ੍ਹਾਂ ਲੋਕ ਅਦਾਲਤਾਂ ਦੇ ਫੈਸਲੇ ਅੰਤਮ ਹੁੰਦੇ ਹਨ ਅਤੇ ਇਨ੍ਹਾਂ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ। ਆਮ ਜਨਤਾ ਨੂੰ ਵੀ ਵੱਧ ਚੜ੍ਹ ਕੇ ਇਨ੍ਹਾਂ ਲੋਕ ਅਦਾਲਤਾਂ ਰਾਹੀਂ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਅਤੇ ਪ੍ਰੀ-ਲਿਟੀਗੇਟਿਵ ਕੇਸਾਂ ਨੂੰ ਆਪਸੀ ਸਹਿਮਤੀ ਰਾਹੀਂ ਨਿਪਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਬਾਰ ਵੱਲੋਂ ਰਾਸ਼ਟਰੀ ਲੋਕ ਅਦਾਲਤ ਦੀ ਸਫ਼ਲਤਾ ਲਈ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ ਅਤੇ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਾਉਣ ਦੀ ਬਾਰ ਮੈਂਬਰਾਂ ਨੂੰ ਅਪੀਲ ਕੀਤੀ।

ਪਟਿਆਲਾ ਵਿਖੇ ਹੋਈਆਂ ਪੰਜਾਬ ਰਾਜ ਸਬ ਜੂਨੀਅਰ ਤੈਰਾਕੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ

ਹੁਸ਼ਿਆਰਪੁਰ, 11 ਜੂਨ:   ਖੇਡਾਂ ਵਿੱਚ ਭਾਗ ਲੈਣ ਨਾਲ ਬੱਚਿਆਂ ਵਿੱਚ ਮਿਹਨਤ ਅਤੇ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਡੱਪਾ ਕਾਰਤਿਕ ਨੇ ਪਟਿਆਲਾ ਵਿਖੇ ਹੋਈਆ ਪੰਜਾਬ ਰਾਜ ਸਬ ਜੂਨੀਅਰ ਤੈਰਾਕੀ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੇ ਤੈਰਾਕਾਂ ਵੱਲੋਂ ਵਧੀਆ ਪ੍ਰਦਰਸ਼ਨ ਕਰਨ 'ਤੇ ਸਰਵਿਸਜ਼ ਕਲੱਬ ਦੇ ਸਵਿਮਿੰਗ ਪੂਲ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਨੇ ਤੈਰਾਕੀ ਸੰਸਥਾ ਦੇ ਪ੍ਰਬੰਧਕਾਂ ਨੂੰ ਸ਼ਲਾਘਾਯੋਗ ਕੰਮ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਪ੍ਰਸ਼ਾਸ਼ਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

                  ਇਸ ਮੌਕੇ ਤੇ ਜ਼ਿਲ੍ਹਾ ਤੈਰਾਕੀ ਸੰਸਥਾ ਦੇ ਪ੍ਰਧਾਨ ਸ੍ਰੀ ਪਰਮਜੀਤ ਸਚਦੇਵਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਲੜਕੀਆਂ ਦੇ ਸਬ-ਜੂਨੀਅਰ ਵਰਗ ਵਿੱਚੋਂ ਪਹਿਲੀ ਵਾਰ ਪੰਜਾਬ ਵਿੱਚ ਦੂਸਰੇ ਨੰਬਰ 'ਤੇ ਆਇਆ ਹੈ। ਲੜਕਿਆਂ ਦੇ ਸਬ-ਜੂਨੀਅਰ ਵਰਗ ਵਿੱਚ ਵੀ ਹੁਸ਼ਿਆਰਪੁਰ ਜ਼ਿਲ੍ਹਾ ਦੂਸਰੇ ਨੰਬਰ 'ਤੇ ਆਇਆ ਹੈ। ਜ਼ਿਲ੍ਹਾ ਤੈਰਾਕੀ ਸੰਸਥਾ ਦੇ ਸਕੱਤਰ ਸ੍ਰੀ ਰਾਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਬੱਚਿਆਂ ਨੇ 3 ਗੋਲਡ, 14 ਸਿਲਵਰ ਅਤੇ 7 ਕਾਂਸੇ ਦੇ ਮੈਡਲ ਹਾਸਲ ਕੀਤੇ। ਸਬ-ਜੂਨੀਅਰ ਲੜਕਿਆਂ ਦੇ ਵਰਗ ਵਿੱਚ ਇਸ਼ਾਨ ਸ਼ਰਮਾ ਅਤੇ ਸਬ-ਜੂਨੀਅਰ ਲੜਕੀਆਂ ਦੇ ਵਰਗ ਵਿੱਚ ਗੌਰੀ ਸ਼ਰਮਾ ਨੂੰ ਸਭ ਤੋਂ ਵਧੀਆ ਤੈਰਾਕ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ਼ਾਨ ਸ਼ਰਮਾ ਨੇ 200 ਮੀਟਰ ਇਡਿਵੀਜੁਅਲ ਮੈਡਲੇ, 50 ਅਤੇ 100 ਮੀਟਰ ਵਟਰ ਫਲਾਈ ਵਿੱਚ 3 ਸੋਨੇ ਦੇ ਤਮਗੇ, ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਮਗਾ ਵੀ ਹਾਸਲ ਕੀਤਾ। ਸੂਰੀਆਂਸ਼ ਨੇ ਇੱਕ ਚਾਂਦੀ ਦਾ ਤਮਗਾ ਹਾਸਲ ਕੀਤਾ ਜਦ ਕਿ ਉਦੈਯ, ਸੁਖਮਣ ਅਤੇ ਅਦਿਤਿਆ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਗੌਰੀ ਸ਼ਰਮਾ ਨੇ 6 ਸਿਲਵਰ ਅਤੇ ਕਾਂਸੇ ਦੇ 2 ਤਮਗੇ ਹਾਸਲ ਕੀਤੇ। ਆਇਸ਼ਾ ਸਿਆਲ, ਅਸ਼ਮੀ ਸੂਦ ਅਤੇ ਅਵਨਸ਼ਿਖਾ ਨੇ 2-2 ਚਾਂਦੀ ਤਮਗੇ ਹਾਸਲ ਕੀਤੇ।
                  ਉਪ ਪ੍ਰਧਾਨ ਓਲੰਪਿਅਨ ਮੈਡਮ ਸਰੋਜ ਬਾਲਾ, ਜਾਇੰਟ ਸੈਕਟਰੀ ਰਾਹੁਲ ਸਿਆਲ, ਕੋਚ ਨਿਤਿਸ਼ ਠਾਕਰ, ਚੰਦਰ ਪ੍ਰਕਾਸ਼ ਸੈਣੀ, ਪ੍ਰਦੀਪ ਡੋਗਰਾ, ਪ੍ਰੋ: ਰਜੀਵ ਸ਼ਰਮਾ, ਸਚਿਨ ਮਹਿਤਾ, ਕੰਟਰੈਕਟਰ ਰਜੀਵ ਸ਼ਰਮਾ, ਤਜਿੰਦਰ ਸਿੰਘ, ਅਸ਼ਮਾ ਤੁਲੀ ਵੀ ਇਸ ਮੌਕੇ 'ਤੇ ਹਾਜ਼ਰ ਸਨ।

ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਮ ਜਨਤਾ ਵਿਜੀਲੈਂਸ ਵਿਭਾਗ ਦਾ ਸਹਿਯੋਗ ਕਰਨ: ਸਹੋਤਾ

ਹੁਸ਼ਿਆਰਪੁਰ, 11 ਜੂਨ: ਆਮ ਜਨਤਾ  ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਤੋਂ ਰੋਕਣ,  ਘਪਲੇਬਾਜੀ ਕਰਕੇ ਸਰਕਾਰੀ ਪੈਸੇ ਹੜਪ ਕਰਨ ਅਤੇ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਫੜਾਉਣ ਲਈ ਵਿਜੀਲੈਂਸ ਵਿਭਾਗ ਨੂੰ ਸਹਿਯੋਗ ਕਰਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਵਿਜੀਲੈਂਸ ਬਿਓਰੋ ਹੁਸ਼ਿਆਰਪੁਰ ਨਿਰਮਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਡੀ.ਜੀ.ਪੀ.-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਚੰਡੀਗੜ੍ਹ ਸ੍ਰੀ ਸੁਰੇਸ਼ ਅਰੋੜਾ ਅਤੇ ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਓਰੋ ਜਲੰਧਰ ਰੇਂਜ ਸ੍ਰੀ ਰੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਵਿਜੀਲੈਂਸ ਵਿਭਾਗ ਦੀ ਵੈਬ ਸਾਈਟ Vigilance Bureau Punjab, ਟੋਲ ਫਰੀ ਨੰਬਰ 1800 1800 1000 ਅਤੇ ਮੋਬਾਇਲ ਨੰ: 81464 00057 ਅਤੇ 98724 63357 ਅਤੇ ਐਸ.ਐਸ.ਪੀ. ਵਿਜੀਲੈਂਸ ਬਿਓਰੋ ਜਲੰਧਰ ਰੇਂਜ ਦੇ ਫੋਨ ਨੰ: 0181 2226349 ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਪਲਾਹੜ ਵਿਚ ਲੱਗਿਆ ਹਾਕੀ ਸਮਰ ਕੈਂਪ

ਤਲਵਾੜਾ, 11 ਜੂਨ: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮੰਤਵ ਨਾਲ ਬਲਾਕ ਤਲਵਾੜਾ ਦੇ ਪਿੰਡ ਪਲਾਹੜ ਵਿਖੇ ਸਪੋਰਟਸ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ ਪਲਾਹੜ, ਤਲਵਾੜਾ ਅਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਕੈਂਪ ਵਿਚ ਸ਼ਾਮਿਲ ਤੀਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਕਰੀਬ 60 ਵਿਦਿਆਰਥੀਆਂ ਨੂੰ ਹਾਕੀ ਕੋਚ ਅਨਿਲ ਕੁਮਾਰ ਰਾਣਾ
ਡੀ. ਪੀ. ਈ. ਪਲਾਹੜ ਵੱਲੋਂ ਸਿਖਲਾਈ ਦਿੱਤੀ ਗਈ। ਰਾਣਾ ਨੇ ਦੱਸਿਆ ਕਿ ਉਹ ਇਹ ਉਪਰਾਲਾ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਲਗਾਤਾਰ ਕਰ ਰਹੇ ਹਨ ਅਤੇ ਇਸ ਕੈਂਪ ਤੋਂ ਇਲਾਵਾ ਵੀ ਆਪਣੇ ਸੀਮਿਤ ਸਾਧਨਾਂ ਨਾਲ ਬਾਕਾਇਦਾ ਸਕੂਲੀ ਬੱਚਿਆਂ ਨੂੰ ਹਾਕੀ ਤੇ ਹੋਰ ਖੇਡਾਂ ਦੀ ਸਿਖਲਾਈ ਦੇ ਰਹੇ ਹਨ। ਪਿੰਡ ਪਲਾਹੜ ਦੇ ਖੇਡ ਸਟੇਡੀਅਮ ਵਿਚ ਲੱਗੇ ਕੈਂਪ ਵਿਚ ਹਾਕੀ ਦੀ ਨਰਸਰੀ ਵਾਲਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੇਹੱਦ ਮਹਿੰਗੇ ਹੋਣ ਕਾਰਨ ਗਰਾਉਂਡ ਵਿੱਚ ਹਾਕੀ ਦੇ ਗੋਲ ਪੋਸਟ ਹਾਲੇ ਤੱਕ ਸਥਾਪਿਤ ਨਹੀਂ ਜਾ ਸਕੇ ਪ੍ਰੰਤੂ ਆਰਜੀ ਗੋਲ ਪੋਸਟਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਾਕੀ ਤੋਂ ਇਲਾਵਾ ਲੰਬੀ ਛਾਲ ਤੇ ਹੋਰ ਅਥਲੈਟਿਕਸ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ। ਕੈਂਪ ਵਿਚ ਸ਼ਾਮਿਲ ਬੱਚਿਆਂ ਵਿੱਚੋਂ 24 ਲੜਕੀਆਂ ਅਤੇ 8 ਲੜਕੇ ਸਟੇਟ ਪੱਧਰ ਤੱਕ ਆਪਣੀ ਖੇਡ ਦੇ ਜੌਹਰ ਵਿਖਾ ਚੁੱਕੇ ਹਨ ਜਦਕਿ 3 ਲੜਕੀਆਂ ਆਰਤੀ, ਮੀਨਾਕਸ਼ੀ ਤੇ ਨੇਹਾ ਨੇ ਕੌਮੀ ਪੱਧਰ ਤੱਕ ਹਾਕੀ ਮੁਕਾਬਲਿਆਂ ਵਿਚ ਭਾਗ ਲਿਆ ਹੈ। ਲੰਬੀ ਛਾਲ ਵਿੱਚ ਵੀ ਮਨੀਸ਼ ਕੁਮਾਰ, ਪਾਇਲ, ਪਲਕ, ਨੇਹਾ ਸਟੇਟ ਪੱਧਰ ਤੱਕ ਭਾਗ ਲੈ ਚੁੱਕੇ ਹਨ। ਇਹ ਹੋਣਹਾਰ ਖਿਡਾਰੀ ਦੂਸਰੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ। ਗੱਲਬਾਤ ਦੌਰਾਨ ਖਿਡਾਰੀਆਂ ਨੇ ਦੱਸਿਆ ਕਿ ਦਸਵੀਂ ਜਮਾਤ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਖੇਡ ਜਾਰੀ ਰੱਖਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਪਲਾਹੜ ਹਾਈ ਸਕੂਲ ਨੂੰ ਹੀ ਸੈਕੰਡਰੀ ਬਣਾਉਣਾ ਸਮੇਂ ਦੀ ਲੋੜ ਹੈ। ਪਿੰਡ ਦੇ ਵਸਨੀਕ ਮਲਕੀਤ ਸਿੰਘ, ਲੱਕੀ, ਸਰੋਜ ਕੁਮਾਰੀ ਸਮੇਤ ਸਮੁੱਚੇ ਪਿੰਡ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਤਲਵਾੜਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।

ਈ.ਐਮ.ਈ. ਸੈਂਟਰ (ਸਿਕੰਦਰਾਬਾਦ) ਵਿਖੇ ਭਰਤੀ ਰੈਲੀ 29 ਜੂਨ ਤੋਂ

ਹੁਸ਼ਿਆਰਪੁਰ, 11 ਜੂ਼ਨ:  ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਨੇ ਦੱਸਿਆ ਕਿ ਹੈਡਕੁਆਟਰ 1, ਈ.ਐਮ.ਈ. ਸੈਂਟਰ ਸਿੰਕਦਰਾਬਾਦ ਵਿਖੇ 29 ਜੂਨ ਤੋਂ 26 ਜੁਲਾਈ 2015 ਤੱਕ ਜੰਗੀ ਵਿਧਵਾਵਾਂ/ਸਾਬਕਾ ਸੈਨਿਕ/ਸੇਵਾ ਕਰ ਰਹੇ ਸੈਨਿਕਾਂ ਦੇ ਪੁੱਤਰ ਅਤੇ ਸਾਬਕਾ ਸੈਨਿਕਾਂ / ਸੇਵਾ ਕਰ ਰਹੇ ਸੈਨਿਕਾਂ ਦੇ ਭਰਾਵਾਂ ਲਈ ਸੋਲਜ਼ਰ (ਟੈਕਨੀਕਲ), ਸੋਲਜਰ (ਟਰੇਡਮੈਨ) ਅਤੇ ਸੋਲਜਰ (ਜੀ.ਡੀ.) ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਭਰਤੀ ਲਈ ਸੋਲਜਰ (ਟੈਕਨੀਕਲ), ਸੋਲਜਰ  (ਟਰੇਡਮੈਨ), ਸੋਲਜਰ  (ਕਲਰਕ/ਐਸ.ਕੇ.ਟੀ.) ਲਈ ਉਮਰ ਸਾਢੇ 17 ਸਾਲ ਤੋਂ 23 ਸਾਲ ਜਦ ਕਿ ਸੋਲਜਰ (ਜੀ.ਡੀ.) ਲਈ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ ਹੋਵੇ। ਸੋਲਜਰ ਟੈਕਨੀਕਲ, ਸੋਲਜਰ ਜੀ.ਡੀ. ਅਤੇ ਸੋਲਜਰ ਟਰੇਡਮੈਨ ਲਈ ਕੱਦ 170 ਸੈਂਟੀਮੀਟਰ ਅਤੇ ਸੋਲਜਰ (ਕਲਰਕ/ ਐਸ.ਕੇ.ਟੀ.) ਲਈ ਕੱਦ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਇਨ੍ਹਾਂ ਲਈ ਛਾਤੀ 77 ਇੰਚ ਅਤੇ ਭਾਰ 50 ਕਿਲੋ ਹੋਣਾ ਚਾਹੀਦਾ ਹੈ। ਸੋਲਜਰ ਟੈਕਨੀਕਲ ਲਈ 12ਵੀਂ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 40 ਪ੍ਰਤੀਸ਼ਤ ਨੰਬਰ ਹੋਣੇ ਜ਼ਰੂਰੀ ਹਨ। ਸੋਲਜਰ ਟਰੇਡਮੈਨ ਅਤੇ ਸੋਲਜਰ ਜੀ.ਡੀ. ਲਈ 10ਵੀਂ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਕੀਤੀ ਹੋਈ ਹੋਵੇ ਅਤੇ ਹਰੇਕ ਵਿਸ਼ੇ ਵਿੱਚੋਂ 33 ਪ੍ਰਤੀਸ਼ਤ ਨੰਬਰ ਹੋਣਾ ਜ਼ਰੂਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਇੱਕ ਸਪੈਸ਼ਲ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ ਚਲ ਰਿਹਾ ਹੈ। ਚਾਹਵਾਨ ਉਮੀਦਵਾਰ ਆਪਣੀ ਅਸਲ ਵਿਦਿਅਕ ਯੋਗਤਾ ਸਰਟੀਫਿਕੇਟ, ਉਮਰ ਦਾ ਸਬੂਤ, ਐਸ.ਸੀ./ਐਸ.ਟੀ. ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਸਾਬਕਾ ਸੈਨਿਕ ਦੇ ਆਸ਼ਰਿਤ ਹੋਣ ਦੀ ਸੂਰਤ ਵਿੱਚ ਡਿਸਚਾਰਜ ਬੁੱਕ ਜਾਂ ਰਿਲੇਸ਼ਨਸ਼ਿਪ ਸਰਟੀਫਿਕੇਟ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਆਪਣਾ ਨਾਂ ਰਜਿਸਟਰ ਕਰਵਾਉਣ।

ਡੇਅਰੀ ਯੂਨਿਟਾਂ ਦੀ ਸਥਾਪਤੀ ਲਈ 78.25 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ ਗਈ- ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 8 ਜੂਨ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਲੰਘੇ ਵਿੱਤੀ ਵਰ੍ਹੇ 2014-15 ਦੌਰਾਨ  ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਵੈ ਰੋਜ਼ਗਾਰ ਸਕੀਮ ਅਤੇ ਮਹਿਲਾ ਸਸ਼ਕਤੀਕਰਨ ਸਕੀਮ ਤਹਿਤ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਨਾਲ ਸਬੰਧਤ ਬੇਰੁਜ਼ਗਾਰ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਡੇਅਰੀ ਯੂਨਿਟ ਸਥਾਪਤ ਕਰਨ ਲਈ 78.25 ਲੱਖ ਰੁਪਏ ਦੀ ਸਬਸਿਡੀ ਪ੍ਰਧਾਨ ਕੀਤੀ ਜਾ ਚੁੱਕੀ ਹੈ।  
         ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਡੇਅਰੀ ਸਿਖਲਾਈ ਦੇਣ ਸਬੰਧੀ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਵੈ ਰੋਜ਼ਗਾਰ ਸਕੀਮ  ਅਤੇ ਮਹਿਲਾ ਸਸ਼ਕਤੀਕਨ ਸਕੀਮ ਤਹਿਤ 2014-15 ਦੌਰਾਨ ਬੇਰੁਜ਼ਗਾਰ ਨੌਜਵਾਨਾਂ ਅਤੇ ਮਹਿਲਾਵਾਂ ਵੱਲੋਂ ਸਬਸਿਡੀ ਪ੍ਰਾਪਤ ਕਰਕੇ 91 ਡੇਅਰੀ ਯੂਨਿਟ ਸਥਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਵੈ ਰੋਜ਼ਗਾਰ ਸਕੀਮ  ਤਹਿਤ ਜ਼ਿਲ੍ਹੇ ਦੇ 124 ਯੋਗ ਨੌਜਵਾਨ ਸਿਖਿਆਰਥੀਆਂ ਨੂੰ ਦੋ ਹਫਤਿਆਂ ਦੀ ਟ੍ਰੇਨਿੰਗ ਦਿੱਤੀ ਗਈ ਸੀ ਜਿਨ੍ਹਾਂ ਵਿੱਚੋਂ 84 ਵੱਲੋਂ ਸਬੰਧਤ ਵਿਭਾਗ ਦੀ ਸਹਾਇਤਾ ਸਦਕਾ ਵੱਖ-ਵੱਖ ਬੈਂਕਾਂ ਤੋਂ ਕਰਜ਼ੇ ਪ੍ਰਾਪਤ ਕਰਕੇ ਆਪਣੇ ਡੇਅਰੀ ਯੂਨਿਟ ਸਥਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੂਨਿਟਾਂ ਦੀ ਸਥਾਪਤੀ ਲਈ 5.30 ਕਰੋੜ ਦੇ ਕਰਜ਼ੇ ਬੈਂਕਾਂ ਵੱਲੋਂ ਮੁਹੱਈਆ ਕਰਵਾਏ ਗਏ ਜਿਸ 'ਤੇ 65 ਲੱਖ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਗਈ।
         ਉਨ੍ਹਾਂ ਦੱਸਿਆ ਕਿ ਉਪਰੋਕਤ ਵਰ੍ਹੇ ਦੌਰਾਨ ਹੀ 15 ਮਹਿਲਾ ਸਿਖਿਆਰਥੀਆਂ ਵੱਲੋਂ ਡੇਅਰੀ ਵਿਕਾਸ ਵਿਭਾਗ ਦੀ ਮਹਿਲਾ ਸਸ਼ਕਤੀਕਰਨ ਸਕੀਮ ਤਹਿਤ ਡੇਅਰੀ ਫਾਰਮਿੰਗ ਨਾਲ ਸਬੰਧਤ ਦੋ ਹਫਤਿਆਂ ਦੀ ਟ੍ਰੇਨਿੰਗ ਲਈ ਗਈ ਜਿਨ੍ਹਾਂ ਵਿੱਚੋਂ 7 ਵੱਲੋਂ ਡੇਅਰੀ ਯੂਨਿਟ ਸਥਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੂਨਿਟਾਂ ਦੀ ਸਥਾਪਤੀ 'ਤੇ 13.25 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚੱਲ ਰਹੀਆਂ ਇਨ੍ਹਾਂ ਸਰਕਾਰੀ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਉਹ ਆਤਮਨਿਰਭਰਤਾ ਦੇ ਨਾਲ-ਨਾਲ ਆਪਣੇ ਪਰਿਵਾਰਾਂ ਦੇ ਵਿਕਾਸ ਵਿੱਚ ਵੀ ਬਣਦੀ ਭੂਮਿਕਾ ਨਿਭਾ ਸਕਣ।
         ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਹੁਸ਼ਿਆਰਪੁਰ ਸ੍ਰੀ ਹਰਸ਼ਰਨ ਸਿੰਘ ਨੇ ਦੱਸਿਆ ਕਿ ਉਪਰੋਕਤ ਸਕੀਮਾਂ ਤਹਿਤ ਦਿੱਤੀ ਜਾਣ ਵਾਲੀ ਟ੍ਰੇਨਿੰਗ ਵਿੱਚ ਦੁਧਾਰੂ ਜਾਨਵਰਾਂ ਦੀ ਨਸਲਾਂ, ਨਸਲ ਸੁਧਾਰ, ਪਸ਼ੂਆਂ ਦੇ ਚਾਰੇ ਅਤੇ ਫੀਡ ਦਾ ਪ੍ਰਬੰਧ, ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਸਿਖਲਾਈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਹੋਰ ਪਹਿਲੂਆਂ ਸਬੰਧੀ ਮਾਹਿਰਾਂ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਵੈ-ਰੋਜ਼ਗਾਰ ਸਕੀਮ ਤਹਿਤ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਦਰਮਿਆਨ ਅਤੇ ਘੱਟੋ-ਘੱਟ ਪ੍ਰਾਇਮਰੀ ਪਾਸ ਹੋਣ, ਨੂੰ ਦੋ ਹਫਤੇ ਦੀ ਡੇਅਰੀ ਫਾਰਮਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਉਪਰੰਤ ਸਿੱਖਿਆਰਥੀ 2 ਤੋਂ 100 ਪਸ਼ੂਆਂ ਤੱਕ ਦਾ ਬੈਂਕਾਂ ਤੋਂ ਡੇਅਰੀ ਲੋਨ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰਾਂ ਕਸਬਿਆਂ ਵਿੱਚ 21 ਦੁੱਧ ਖਪਤਕਾਰ ਜਾਗਰੂਕਤਾ ਕੈਂਪਾਂ ਦੌਰਾਨ ਦੁੱਧ ਦੇ 839 ਸੈਂਪਲ ਟੈਸਟ ਕੀਤੇ ਗਏ ਅਤੇ ਛੋਟੇ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦੀਆਂ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ 17 ਕੈਂਪ ਲਗਾਏ ਗਏ ਜਿਨ੍ਹਾਂ ਵਿੱਚ 1750 ਕਿਸਾਨਾਂ ਨੇ ਭਾਗ ਲਿਆ।

ਕਿਸਾਨ 15 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ

ਹੁਸ਼ਿਆਰਪੁਰ, 8 ਜੂਨ: ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਸ੍ਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਪਰੈਜ਼ਰਵੇਸ਼ਨ ਆਫ਼ ਸਬ-ਸੌਇਲ ਵਾਟਰ ਐਕਟ 2009 ਅਧੀਨ ਕਿਸਾਨ ਝੋਨੇ ਦੀ ਲੁਆਈ 15 ਜੂਨ ਤੋਂ ਪਹਿਲਾਂ ਨਾ ਕਰਨ।  ਉਨ੍ਹਾਂ ਕਿਹਾ ਕਿ ਜੇਕਰ ਕਿਸਾਨ 15 ਜੂਨ ਤੋਂ ਪਹਿਲਾਂ ਹੀ ਝੋਨੇ ਦੀ ਲੁਆਈ ਕਰਦੇ ਹਨ ਤਾਂ ਖੇਤੀਬਾੜੀ ਵਿਭਾਗ ਵੱਲੋਂ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਐਕਟ ਤਹਿਤ ਬਾਸਮਤੀ ਦੀ ਲੁਆਈ 5 ਜੁਲਾਈ ਤੋਂ ਹੀ ਕੀਤੀ ਜਾਵੇ ਤਾਂ ਜੋ ਬਾਸਮਤੀ ਚਾਵਲ ਦੀ ਵਧੀਆ ਕੁਆਲਿਟੀ ਬਣ ਸਕੇ।

ਸਾਂਪਲਾ ਵੱਲੋਂ ਰਜਵਾਲ ਤੇ ਭੰਬੋਤਾੜ ਨੂੰ ਜਲ ਸਪਲਾਈ ਲਈ ਫ਼ੰਡ ਜਾਰੀ

ਤਲਵਾੜਾ, 8 ਜੂਨ: ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਵੱਲੋਂ ਬਲਾਕ ਤਲਵਾੜਾ ਤਹਿਤ ਆਉਂਦੇ ਕੁਝ ਪਿੰਡਾਂ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬੇਹਤਰ ਬਣਾਉਣ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਨਵੀਆਂ ਮੋਟਰਾਂ ਮੁਹੱਈਆ ਕਰਾਉਣ ਲਈ ਐਮ.ਪੀ. ਲੈਡ
ਫੰਡ ਵਿੱਚੋਂ 23.40 ਲੱਖ ਰੁਪਏ ਦਿੱਤੇ ਗਏ ਹਨ।
                  ਸ੍ਰੀ ਵਿਜੇ ਸਾਂਪਲਾ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਦੇ ਤਲਵਾੜਾ ਬਲਾਕ ਦੇ ਪਿੰਡ ਰਜਵਾਲ ਅਤੇ  ਭੰਬੋਤਾੜ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 21.50 ਲੱਖ ਰੁਪਏ ਦਿੱਤੇ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਪਿੰਡਾਂ ਵਿੱਚ ਜਲ ਸਪਲਾਈ ਨੂੰ ਬੇਹਤਰ ਬਣਾਇਆ ਜਾਵੇਗਾ। ਸ੍ਰੀ ਸਾਂਪਲਾ ਵੱਲੋਂ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤਲਵਾੜਾ ਦਲਜੀਤ ਸਿੰਘ ਨੂੰ 21.50 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ। ਇਸੇ ਤਰ੍ਹਾਂ ਐਕਸੀਅਨ ਰੂਰਲ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਵਿਜੇ ਕੁਮਾਰ ਨੂੰ ਵੀ ਕੇਂਦਰੀ ਮੰਤਰੀ ਵੱਲੋਂ 1.90 ਲੱਖ ਰੁਪਏ ਦਾ ਚੈਕ ਸੌਂਪਿਆ ਗਿਆ ਜਿਸ ਨਾਲ ਡਵੀਜਨ ਨੰਬਰ 2 ਹੁਸ਼ਿਆਰਪੁਰ ਲਈ ਨਵੇਂ ਤਿੰਨ ਸਮਰਸਪੀਬਲ ਪੰਪ ਖਰੀਦੇ ਜਾਣੇ ਹਨ।
                  ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਖੋਜ ਅਫ਼ਸਰ ਅੰਕੜਾ ਵਿਭਾਗ ਰਵਿੰਦਰ ਪਾਲ ਦੱਤਾ, ਡਾ. ਰਮਨ ਘਈ, ਭਾਰਤ ਭੂਸ਼ਨ ਵਰਮਾ, ਨਰੇਸ਼ ਅਗਰਵਾਲ, ਅੰਕੂਸ਼ ਅਰੋੜਾ ਵੀ ਹਾਜ਼ਰ ਸਨ।

ਨਿੱਕੀਆਂ ਕਰੂੰਬਲਾਂ ਦਾ ਰੁੱਖ ਵਿਸ਼ੇਸ਼ ਅੰਕ ਜਾਰੀ

ਮਾਹਿਲਪੁਰ, 8 ਜੂਨ: ਸਾਹਿਤ, ਸਭਿਆਚਾਰ ਅਤੇ ਕੁਦਰਤੀ ਵਾਤਾਵਰਣ ਨੂੰ ਸਮਰਪਿਤ ਸੁਰ ਸੰਗਮ ਵਿਦਿਅਕ ਟਰੱਸਟ (ਰਜਿ:) ਮਾਹਿਲਪੁਰ ਵੱਲੋਂ ਅੱਜ ਇਥੇ ਖੇਤੀ ਭਵਨ ਵਿਖੇ ਰੁੱਖ ਅਤੇ ਵਾਤਾਵਰਣ ਵਿਸ਼ੇ ਬਾਰੇ ਆਯੋਜਿਤ ਇੱਕ ਸਮਾਗਮ ਦੌਰਾਨ ਸ੍ਰ: ਮਨਪ੍ਰੀਤ ਸਿੰਘ ਜ਼ਿਲ੍ਹਾ ਖੇਤੀਬਾੜੀ ਅਫ਼ਸਰ, ਸ੍ਰ: ਗੁਰਬਖਸ਼ ਸਿੰਘ ਨੋਡਲ ਅਫ਼ਸਰ (ਆਤਮਾ) ਖੇਤੀਬਾੜੀ ਵਿਭਾਗ ਹੁਸ਼ਿਆਰਪੁਰ, ਸ੍ਰ: ਜਤਿੰਦਰ ਸਿੰਘ ਲਾਲੀ ਬਾਜਵਾ ਸਾਬਕਾ ਚੇਅਰਮੈਨ ਜੈਨਕੋ, ਪ੍ਰੋ: ਬਲਦੇਵ ਸਿੰਘ ਬੱਲੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਸ੍ਰੀ ਬਲਜਿੰਦਰ ਮਾਨ ਆਨਰੇਰੀ ਸੰਪਾਦਕ ਨੇ ਨਿੱਕੀਆਂ ਕਰੂੰਬਲਾਂ ਰਸਾਲੇ ਦਾ ਰੁੱਖ ਵਿਸ਼ੇਸ਼ ਅੰਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।

                  ਸਮਾਗਮ ਦੌਰਾਨ ਰੁੱਖ ਅਤੇ ਵਾਤਾਵਰਣ ਵਿਸ਼ੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਸ੍ਰ: ਮਨਪ੍ਰੀਤ ਸਿੰਘ ਨੇ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਲਈ ਲੋਕਾਂ ਨੂੰ ਦਿੱਤੀ ਜਾ ਰਹੀ ਵਿਭਾਗੀ ਅਗਵਾਈ ਬਾਰੇ ਜਾਣਕਾਰੀ ਦਿੱਤੀ। ਸ੍ਰ: ਜਤਿੰਦਰ ਸਿੰਘ ਲਾਲੀ ਬਾਜਵਾ ਨੇ ਰੁੱਖਾਂ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ ਜਦ ਕਿ ਨੋਡਲ ਅਫ਼ਸਰ ਗੁਰਬਖਸ਼ ਸਿੰਘ ਨੇ ਆਤਮਾ ਪ੍ਰੋਜੈਕਟ ਤਹਿਤ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ।
                  ਇਸ ਮੌਕੇ ਤੇ ਪ੍ਰੋ:ਬਲਦੇਵ ਸਿੰਘ ਬੱਲੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੇ ਕਿਹਾ ਕਿ ਸ਼ਰਿਸ਼ਟੀ ਵਿੱਚ ਜੜ੍ਹ ਚੇਤਨਾ ਮਾਨਵੀ ਹੋਂਦ ਵਾਸਤੇ ਰੁੱਖਾਂ ਰਾਹੀਂ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਮਨੁੱਖ ਨੇ ਵਿਕਾਸ ਦੇ ਨਾਂ 'ਤੇ ਰੁੱਖਾਂ ਦੀ ਅੰਧਾ-ਧੁੰਦ ਕਟਾਈ ਕਰਕੇ ਕੁਦਰਤੀ ਵਾਤਾਵਰਣ ਵਿੱਚ ਸੰਤੁਲਨ ਨੂੰ ਕੇਵਲ ਵਿਗਾੜਿਆ ਹੀ ਨਹੀਂ ਸਗੋਂ ਇਸ ਨੂੰ ਵਿਨਾਸ਼ ਵੱਲ ਤੋਰ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ ਅੱਜ  ਆਲਮੀ ਤਪਸ਼ (ਗਲੋਬਲ ਵਾਰਮਿੰਗ) ਮਨੁੱਖਤਾ ਲਈ ਖਤਰਾ ਬਣ ਬੈਠੀ ਹੈ। ਉਨ੍ਹਾਂ ਕਿਹਾ ਕਿ ਸੁਰ-ਸੰਗਮ ਵਿਦਿਅਕ ਟਰੱਸਟ ਵੱਲੋਂ ਲੋਕਾਂ ਖਾਸ ਤੌਰ 'ਤੇ ਬੱਚਿਆਂ ਨੂੰ ਇਸ ਖਤਰੇ ਤੋਂ ਜਾਣੂ ਕਰਾਉਣ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤ ਨਿੱਕੀਆਂ ਕਰੂੰਬਲਾਂ ਰਸਾਲੇ ਦਾ 20ਵਾਂ ਵਿਸ਼ੇਸ਼ ਅੰਕ ਛਾਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਇਸ ਬਾਰੇ ਮੀਟਿੰਗਾਂ ਕਰਕੇ ਵਾਤਾਵਰਣ ਦੀ ਸ਼ੁੱਧਤਾ ਲਈ ਬਾਲ ਮਨਾਂ ਨੂੰ ਭਵਿੱਖੀ ਚਨੌਤੀਆਂ ਲਈ ਤਿਆਰ ਕਰਨ ਵਾਸਤੇ ਜਾਗਰੂਕ ਕੀਤਾ ਜਾਵੇਗਾ।
                  ਇਸ ਮੌਕੇ 'ਤੇ ਨਿੱਕੀਆਂ ਕਰੂੰਬਲਾਂ ਦੇ ਆਨਰੇਰੀ ਸੰਪਾਦਕ ਬਲਜਿੰਦਰ ਮਾਨ ਨੇ ਦੱਸਿਆ ਕਿ ਰੁੱਖ ਅਤੇ ਵਾਤਾਵਰਣ ਬਾਰੇ ਸਕੂਲੀ ਬੱਚਿਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ 'ਤੇ ਸ੍ਰ: ਬੱਗਾ ਸਿੰਘ ਆਰਟਿਸਟ, ਲੇਖਕ ਪੰਮੀ ਖੁਸ਼ਹਾਲਪੁਰੀ, ਹੈਡਮਾਸਟਰ ਸਰਵਣ ਰਾਮ ਭਾਟੀਆ, ਸ੍ਰੀ ਦੇਵ ਰਾਜ ਸਾਬਕਾ ਵਿਕਾਸ ਅਫ਼ਸਰ ਅਤੇ ਹੋਰ ਵਾਤਾਵਰਣ ਪ੍ਰੇਮੀ ਇਸ ਮੌਕੇ ਹਾਜ਼ਰ ਸਨ।

14 ਜੂਨ ਨੂੰ ਠੇਕੇ ਰਹਿਣਗੇ ਬੰਦ

ਹੁਸ਼ਿਆਰਪੁਰ, 8 ਜੂਨ: ਜ਼ਿਲ੍ਹੇ ਅੰਦਰ ਗਰਾਮ ਪੰਚਾਇਤਾਂ ਦੀਆਂ ਹੋਣ ਜਾ ਰਹੀਆਂ ਉਪ ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਦੀ ਬਹਾਲੀ ਲਈ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 14 ਜੂਨ ਨੂੰ ਪੋਲਿੰਗ ਵਾਲੇ ਦਿਨ ਸਬੰਧਤ ਗਰਾਮ ਪੰਚਾਇਤਾਂ ਦੇ ਪੋਲਿੰਗ ਏਰੀਏ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਹੈ। ਪੋਲ ਖੇਤਰ 'ਚ ਪੈਂਦੀਆਂ ਇਨ੍ਹਾਂ ਗਰਾਮ ਪੰਚਾਇਤਾਂ ਦੇ ਰੈਵੀਨਿਊ ਅਧਿਕਾਰ ਖੇਤਰ 'ਚ ਇਸ ਦਿਨ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਜਾਰੀ ਇਸ ਹੁਕਮ ਵਿੱਚ ਕਿਹਾ ਗਿਆ ਹੈ ਸਬੰਧਤ ਪੰਚਾਇਤਾਂ ਦੇ ਅਧਿਕਾਰ ਖੇਤਰ 'ਚ ਇਸ ਦਿਨ ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਬਾਰ ਆਦਿ ਵੱਲੋਂ ਸ਼ਰਾਬ ਸਟੋਰ ਕਰਨ, ਵੇਚਣ ਅਤੇ ਵਰਤਾਉਣ ਦੀ ਮਨਾਹੀ ਹੋਵੇਗੀ।

ਡਾ. ਅੰਬੇਦਕਰ ਦੀ ਸਿੱਖਿਆਵਾਂ ਦੇ ਚੱਲਣ ਦੀ ਲੋੜ: ਸਿੱਧੂ

ਤਲਵਾੜਾ, 7 ਜੂਨ: ਅੱਜ ਇੱਥੇ ਡਾ. ਭੀਮ ਰਾਓ ਅੰਬੇਦਕਰ ਯਾਦਗਾਰੀ ਦਿਵਸ ਗੁਰੂ ਰਵਿਦਾਸ ਧਰਮਸ਼ਾਲਾ ਵੈੱਲਫੇਅਰ ਸੁਸਾਇਟੀ ਹਲੇੜ੍ਹ ਵੱਲੋਂ ਨੌਜਵਾਨ ਆਗੂ ਰਾਜ ਕੁਮਾਰ ਬਿੱਟੂ ਦੀ ਅਗਵਾਈ ਹੇਠ ਮਨਾਇਆ ਗਿਆ।
ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਨੇ ਕਿਹਾ ਕਿ ਡਾ. ਅੰਬੇਦਕਰ ਦਾ ਜੀਵਨ ਦਰਸ਼ਨ ਦੇਸ਼ ਦੇ ਅਗਾਂਹਵਧੂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਰਹੇਗਾ ਅਤੇ ਉਨ੍ਹਾਂ ਦੀਆਂ ਸਮਾਜਿਕ ਨਿਆਂ, ਬਰਾਬਰਤਾ ਤੇ ਤਰਕਸ਼ੀਲ ਸੋਚ ਨਾਲ ਭਰਪੂਰ ਸਿੱਖਿਆਵਾਂ ਦੇ ਡੱਟ ਕੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸਰਬਸਾਂਝੀ ਧਰਮਸ਼ਾਲਾ ਦੇ ਵਿਕਾਸ ਤੋਂ ਇਲਾਵਾ ਹੋਰ ਪ੍ਰਾਜੈਕਟਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪ੍ਰਿੰ. ਸ਼ਮਸ਼ੇਰ ਸਿੰਘ, ਪ੍ਰੋ. ਕਸ਼ਮੀਰੀ ਲਾਲ, ਰਾਜ ਕੁਮਾਰ ਬਿੱਟੂ, ਸਮਰਜੀਤ ਸਿੰਘ ਸ਼ਮੀ, ਸਵਿਤਾ ਭਾਰਤੀ ਨੇ ਵੀ ਸੰਬੋਧਨ ਕੀਤਾ। ਪ੍ਰਬੰਧਕਾਂ ਵੱਲੋਂ ਹੋਣਹਾਰ ਵਿਦਿਆਰਥਣ ਨੈਂਸੀ ਭਡਿਆਰ ਨੂੰ ਸਨਮਾਨਿਤ ਕੀਤਾ ਗਿਆ ਜਿਸ ਨੇ ਹਾਲ ਹੀ ਵਿਚ ਦਸਵੀਂ ਪ੍ਰੀਖਿਆ ਵਿਚ ਪੰਜਾਬ ਵਿਚ ਦੂਜਾ ਸਥਾਨ ਹਾਸਿਲ ਕਰਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਮੰਚ ਸੰਚਾਲਨ ਦਵਿੰਦਰ ਸਿੰਘ ਹੈਪੀ ਵੱਲੋਂ ਬਾਖੂਬੀ ਕੀਤਾ ਗਿਆ ਅਤੇ ਭਾਈ ਪਰਮਜੀਤ ਸਿੰਘ ਰਾਗਨੰਗਲ ਦੇ ਜਥੇ ਵੱਲੋਂ ਮਿਸ਼ਨਰੀ ਗੀਤਾਂ ਰਾਹੀਂ ਡਾ. ਅੰਬੇਦਕਰ ਦੇ ਜੀਵਨ ਤੇ ਰੌਸ਼ਨੀ ਪਾਈ ਗਈ। ਇਸ ਮੌਕੇ ਨੈਂਸੀ ਭਡਿਆਰ ਦੇ ਪਿਤਾ ਮਾਸਟਰ ਸ਼ਿਵ ਕੁਮਾਰ ਤੋਂ ਇਲਾਵਾ ਸਰਬਜੀਤ ਸਿੰਘ ਡਡਵਾਲ, ਜਸਵਿੰਦਰ ਸਿੰਘ ਢੁਲਾਲ, ਤਰਸੇਮ ਲਾਲ, ਧਨੀ ਰਾਮ, ਰਾਮ ਰਤਨ, ਰਜਿੰਦਰਪਾਲ, ਅਜੀਤ ਸਿੰਘ, ਸੋਮਨਾਥ, ਐੱਸ. ਡੀ. ਓ. ਬਾਲੀ, ਜਰਨੈਲ ਭਾਟੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਮੋਦੀ ਤੋਂ ਕਿਸਾਨਾਂ ਲਈ ਜ਼ਲਦੀ ਕਰਜ਼ਾ ਮੁਆਫੀ ਦਾ ਪੈਕੇਜ ਲਿਆਉਣ ਬਾਦਲ: ਰਾਜਾ ਵੜਿੰਗ

ਰੋਪੜ-ਬਲਾਚੋਰ ਦੇ ਨਵੇਂ ਬਣੇ ਬ੍ਰਿਜ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਵੜਿੰਗ ਤੇ ਹਜ਼ਾਰਾਂ ਯੂਥ ਕਾਂਗਰਸੀ ਵਰਕਰ ਗ੍ਰਿਫਤਾਰ
ਰੋਪੜ/ਚੰਡੀਗੜ੍ਹ, 6 ਜੂਨ: ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਨਾਗਰਾ, ਪੰਜਾਬ ਯੂਥ ਕਾਂਗਰਸ ਪ੍ਰਧਾਨ ਵਿਕ੍ਰਮ ਚੌਧਰੀ ਸਮੇਤ ਹਜ਼ਾਰਾਂ ਯੂਥ ਕਾਂਗਰਸੀ ਵਰਕਰਾਂ ਵੱਲੋਂ ਅਰਸੋਨ, ਰੋਪੜ ਨੇੜੇ ਬਣੇ ਨਵੇਂ ਬ੍ਰਿਜ (ਜਿਹੜਾ ਰੋਪੜ ਨਾਲ ਬਲਾਚੌਰ ਨੂੰ ਜੋੜਦਾ ਹੈ) 'ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਰੋਪੜ ਪੁਲਿਸ ਵੱਲੋਂ ਲਾਠੀਚਾਰਜ਼ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ। ਲਾਠੀਚਾਰਜ ਤੋਂ ਬਾਅਦ ਪੁਲਿਸ ਯੂਥ ਕਾਂਗਰਸੀ ਵਰਕਰਾਂ ਨੂੰ ਕੱਥਗੜ੍ਹ ਪੁਲਿਸ ਥਾਣੇ ਲੈ ਗਈ।
ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਤੇ ਉਸਦੇ ਆਗੂ ਟੈਕਸ ਅਦਾਕਾਰਾਂ ਦੇ ਪੈਸੇ ਨਾਲ ਵਾਹ-ਵਾਹੀ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸ਼ਬਦ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਅੱਜ ਰੋਪੜ ਵਿਖੇ ਯੂਥ ਕਾਂਗਰਸੀ ਵਰਕਰਾਂ ਵੱਲੋਂ ਪ੍ਰਦਰਸ਼ਨ ਮੌਕੇ ਕਹੇ।
ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਟੈਕਸ ਅਦਾਕਾਰਾਂ ਦੇ ਪੈਸੇ ਨਾਲ ਖੇਡਣ ਤੇ ਪੂਰਾ ਹੋਣ ਦੇ ਬਾਵਜੂਦ ਵੀ ਨਵੇਂ ਬਣੇ ਬ੍ਰਿਜ ਨੂੰ ਆਮ ਲੋਕਾਂ ਲਈ ਨਾ ਖੋਲ੍ਹਣ ਦਾ ਦੋਸ਼ ਲਗਾਇਆ। ਕਿਉਂ ਮੁੱਖ ਮੰਤਰੀ ਇਸ ਬ੍ਰਿਜ ਦੇ ਉਦਘਾਟਨ ਦੀ ਰਸਮ ਕਰਵਾਉਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਇਸ ਪੂਰੇ ਹੋ ਚੁੱਕੇ ਬ੍ਰਿਜ ਦਾ ਕੋਈ ਵੀ.ਆਈ.ਪੀ ਅਕਾਲੀ ਮੰਤਰੀ ਉਦਘਾਟਨ ਕਰੇ। ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਤੇ ਯੂਥ ਕਾਂਗਰਸ ਆਮ ਆਦਮੀ ਦੇ ਅਧਿਕਾਰਾਂ ਲਈ ਲੜੇਗੀ।
ਆਪਣਾ ਪੱਖ ਸਪੱਸ਼ਟ ਕਰਦਿਆਂ ਵੜਿੰਗ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੀ ਪਾਰਟੀ ਇਸ ਬ੍ਰਿਜ ਦਾ ਉਦਘਾਟਨ ਕਰਨ ਦੀ ਦੌੜ 'ਚ ਨਹੀਂ ਹਨ ਤੇ ਨਾ ਹੀ ਇਥੇ ਉਦਘਾਟਨ ਕਰਨ ਆਏ ਹਨ, ਇਹ ਟੈਕਸ ਅਦਾਕਾਰਾਂ ਦੇ ਪੈਸਿਆਂ ਨਾਲ ਬਣਿਆ ਹੈ ਤੇ ਇਸਨੂੰ ਪੂਰਾ ਹੋਣ ਤੋਂ ਬਾਅਦ ਆਮ ਲੋਕਾਂ ਲਈ ਕਿਉਂ ਨਹੀਂ ਖੋਲ੍ਹ ਦਿੱਤਾ ਜਾਂਦਾ। ਕਿਉਂ ਅਕਾਲੀ ਕਿਸੇ ਵੀ.ਆਈ.ਪੀ ਲੀਡਰ ਦਾ ਇਥੇ ਆਉਣ ਤੇ ਇਸਦਾ ਉਦਘਾਟਨ ਕਰਨ ਲਈ ਇੰਤਜ਼ਾਰ ਕਰ ਰਹੇ ਹਨ, ਜਦਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬ੍ਰਿਜ ਦਾ ਨਿਰਮਾਣ ਰੋਪੜ ਤੇ ਬਲਾਚੌਰ ਵਿਚਾਲੇ ਟ੍ਰੈਫਿਕ ਦੀ ਅਰਾਮਦਾਇਕ ਆਵਾਜਾਈ ਲਈ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਰੋਪੜ ਸ਼ਹਿਰ 'ਚ ਨਹੀਂ ਆਉਣਾ ਪਵੇਗਾ ਤੇ ਭੀੜ ਘੱਟ ਜਾਵੇਗੀ। ਇਸ ਨਾਲ ਆਮ ਲੋਕਾਂ ਦਾ ਸਮਾਂ ਵੀ ਬੱਚੇਗਾ।

ਵੜਿੰਗ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 19 ਜੂਨ ਨੂੰ ਮੋਦੀ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਫੇਰੀ ਸਬੰਧੀ ਸਵਾਲ ਕੀਤਾ, ਜਿਸ ਲਈ ਸੂਬਾ ਤਿਆਰੀਆਂ ਕਰ ਰਿਹਾ ਹੈ ਕਿ ਕਿਉਂ ਸੂਬਾ ਪੰਜਾਬ ਦੇ ਕਿਸਾਨਾਂ ਲਈ ਸਪੈਸ਼ਲ ਪੈਕੇਜ ਦੀ ਮੰਗ ਨਹੀਂ ਕਰਦਾ, ਜਦਕਿ ਕਿਸਾਨੀ ਸੱਭ ਤੋਂ ਮਾੜੇ ਸਮੇਂ ਦਾ ਸਾਹਮਣਾ ਕਰ ਰਹੀ ਹੈ। ਬਾਦਲ ਨੂੰ ਕਿਸਾਨਾਂ ਦੇ ਕਰਜੇ ਲਈ ਪੈਕੇਜ ਮੰਗਣਾ ਚਾਹੀਦਾ ਹੈ, ਘੱਟੋਂ ਘੱਟ ਤੁਰੰਤ ਤੌਰ 'ਤੇ ਲੋਨ 'ਤੇ ਵਿਆਜ਼ ਮੁਆਫ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਡਾ. ਮਨਮੋਹਨ ਸਿੰਘ ਸਰਕਾਰ ਵੇਲੇ ਕਿਸਾਨਾਂ ਦੇ ਲੋਨ ਦਾ 72000 ਕਰੋੜ ਰੁਪਇਆ ਮੁਆਫ ਕੀਤਾ ਗਿਆ ਸੀ, ਜਦਕਿ ਹੁਣ ਤਾਂ ਉਹ ਭਾਜਪਾ ਨਾਲ ਸਿਆਸੀ ਸਾਂਝੇਦਾਰ ਹਨ, ਫਿਰ ਕਿਉਂ ਕੇਂਦਰ ਕਿਸਾਨਾਂ ਲਈ ਕਰਜ਼ਾ ਮੁਆਫੀ ਦਾ ਪੈਕੇਜ ਨਹੀਂ ਦਿੰਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਨੰਤ ਦਹਿਆ, ਰਾਜਵਿੰਦਰ ਸਿੰਘ ਲੱਕੀ, ਬੀਰੇਂਦਰ ਢਿਲੋਂ, ਕਮਲਜੀਤ ਸਿੰਘ ਬਰਾੜ, ਅਮਰਪ੍ਰੀਤ ਲਾਲੀ, ਖੁਸ਼ਬਾਜ ਜਟਾਨਾ, ਕੁਲਬੀਰ ਜੀਰਾ, ਗੁਰਜੋਤ ਢੀਂਡਸਾ, ਹਰਮਨ ਬਾਜਵਾ ਤੇ ਸਤਵੀਰ ਸਿੰਘ ਪਲੀਚੀਕੀ ਵੀ ਮੌਜ਼ੂਦ ਰਹੇ।

ਕਿਸਾਨਾਂ ਵੱਲੋਂ ਆਪਣੀ ਬਿਜਲੀ ਬਣਾ ਕੇ ਵੇਚਣ ਦਾ ਸੁਨਹਿਰੀ ਮੌਕਾ

ਹੁਸਿਆਰਪੁਰ 5   ਜੂਨ : ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ  ਜ਼ਿਲ੍ਹਾ ਪ੍ਰੀਸਦ ,ਦਫਤਰ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਹੁਸਿਆਰਪੁਰ ਵਿਖੇ 8 ਜੂਨ  ਨੂੰ  ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਕਿਸ਼ਾਨਾਂ ਨੂੰ ਆਪਣੇ ਜਮੀਨ ਤੇ ਸੋਲਰ ਪਾਵਰ ਪਲਾਟ ਲਗਾਉਣ ਲਈ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਮੈਨੇਜਰ (ਪੇਡਾ) ਸ੍ਰੀ ਰਣਧੀਰ ਸਿੰਘ ਨੇ ਦਿੱਤੀ । ਉਨ੍ਹਾਂ ਦੱਸਿਆ ਇਸ ਸਕੀਮ ਅਧੀਨ ਕਿਸਾਨ ਇੱਕ ਮੈਗਾਵਾਟ ਤੋਂ ਲੈ ਕੇ 2.5 ਮੈਗਾਵਾਟ ਤੱਕ ਦੀ ਸਮਰਥਾ ਦਾ ਸੋਲਰ ਪਾਵਰ ਪਲਾਟ ਲਗਾ ਸਕਦੇ ਹਨ  , ਪਲਾਟ ਤੋਂ ਪੈਦਾ ਹੋਈ ਬਿਜਲੀ ਪੰਜਾਬ ਸਟੇਟ ਪਵਾਰ ਕਾਰਪੋਰੇਸ਼ਨ 7.04 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਗਲੇ 25 ਸਾਲਾਂ  ਤੱਕ ਖਰੀਦਣ ਦਾ ਇਕਰਾਰ ਕਰੇਗੀ । ਉਨ੍ਹਾ ਹੋਰ ਦੱਸਿਆ ਕਿ ਇੱਕ ਮੈਗਵਾਟ ਸੋਲਰ ਪਾਵਰ ਪਲਾਟ ਲਈ 5 ਏਕੜ ਜਮੀਨ ਤੇ ਲਗਾਇਆ ਜਾ ਸਕਦਾ ਹੈ।  ਇਸ ਪਵਾਰ ਪਲਾਟ ਤੇ ਕਰੀਬ 6 ਕਰੋੜ 50 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ  ਹਰ ਸਾਲ ਕਰੀਬ ਇੱਕ ਕਰੋੜ ਰੁਪਏ ਦੀ ਬਿਜਲੀ ਵੇਚੀ ਜਾ ਸਕਦੀ ਹੈ।  ਇਸ ਸਕੀਮ ਅਧੀਨ ਪੇਡਾ ਵੱਲੋਂ 500 ਮੈਗਾਵਾਟ ਸਮਰਥਾ ਦੇ ਸੋਲਰ ਪਾਵਰ ਪਲਾਟ ਲਗਾਏ  ਜਾਣਗੇ ਜਿਨ੍ਹਾਂ ਵਿੱਚੋ. 100 ਮੈਗਵਾਟ ਐਸ.ਸੀ./ਐਸ.ਟੀ/ਐਨ.ਆਰ.ਆਈ/ ਇਸਤਰੀਆਂ ਲਈ ਰਾਖਵੇਂ ਰੱਖੇ ਗਏ ਹਨ ।

ਸਰਕਾਰੀ ਐਲੀਮੈਂਟਰੀ ਸਕੂਲਾਂ ਲਈ 24 ਲੱਖ ਦੇ ਚੈੱਕ ਜਾਰੀ : ਸਾਂਪਲਾ

ਹੁਸ਼ਿਆਰਪੁਰ, 6 ਜੂਨ: ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ ਸ੍ਰੀ ਵਿਜੇ ਸਾਂਪਲਾ ਨੇ ਅੱਜ ਸਥਾਨਕ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਬੁਨਿਆਦੀ ਢਾਚੇ ਦੀ ਮਜ਼ਬੂਤੀ ਵਾਸਤੇ ਐਮ.ਪੀ.ਲੈਡ ਫੰਡ ਵਿੱਚੋਂ 24 ਲੱਖ ਰੁਪਏ ਦੇ ਚੈਕ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਮੋਹਨ ਸਿੰਘ ਲੇਹਲ ਨੂੰ ਸੌਂਪੇ। ਐਮ ਪੀ ਲੈਡ ਵਿੱਚੋਂ ਜਾਰੀ ਕੀਤੇ ਗਏ ਫੰਡਾਂ ਵਿੱਚ ਬਲਾਕ ਦਸੂਹਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਸਾਹੂ ਦਾ ਪਿੰਡ ਲਈ ਦੋ ਕਮਰਿਆਂ ਅਤੇ ਬਰਾਂਡੇ ਦੀ ਉਸਾਰੀ ਲਈ 12 ਲੱਖ ਰੁਪਏ  ਅਤੇ ਸਰਕਾਰੀ ਐਲੀਮੈਂਟਰੀ ਸਕੂਲ ਰਵਿਦਾਸ ਨਗਰ ਹੁਸ਼ਿਆਰਪੁਰ ਦੇ 2 ਕਮਰਿਆਂ ਅਤੇ ਬਰਾਂਡੇ ਦੀ ਉਸਾਰੀ ਲਈ 12 ਲੱਖ ਰੁਪਏ ਦੇ ਚੈਕ ਸ਼ਾਮਲ ਹਨ।

                  ਇਸ ਮੌਕੇ ਤੇ ਸ੍ਰੀ ਸਾਂਪਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਏ ਰਾਹੀਂ ਇਨ੍ਹਾਂ ਸਕੂਲਾਂ ਅੰਦਰ  ਬੁਨਿਆਦੀ ਢਾਂਚੇ ਦੀਆਂ ਕਮੀਆਂ ਬਾਰੇ ਪਤਾ ਚਲਿਆ ਸੀ, ਜਿਨ੍ਹਾਂ ਨੂੰ ਦੂਰ ਕਰਨ ਲਈ ਇਹ ਫੰਡ ਸਿੱਖਿਆ ਵਿਭਾਗ ਨੂੰ ਮੁਹੱਈਆ ਕਰਵਾਏ ਗਏ ਹਨ। ਸ੍ਰੀ ਸਾਂਪਲਾ ਨੇ ਮੀਡੀਆ ਵੱਲੋਂ ਇਸ ਸਬੰਧੀ ਨਿਭਾਈ ਗਈ ਭੂਮਿਕਾ ਲਈ ਧੰਨਵਾਦ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਸਕੂਲਾਂ ਦੀਆਂ ਕਮੀਆਂ ਨੂੰ ਪਹਿਲ ਦੇ ਆਧਾਰ 'ਤੇ ਦੂਰ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਐਕਸੀਅਨ ਪੰਚਾਇਤੀ ਰਾਜ ਰਘਬੀਰ ਚੰਦ ਅਲੂਨਾ ਨੂੰ ਸਕੂਲਾਂ ਦੇ ਕਮਰਿਆਂ ਅਤੇ ਬਰਾਂਡੇ ਦੀ ਉਸਾਰੀ ਦਾ ਕੰਮ ਛੇਤੀ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਪੜਾਈ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
                  ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਦਫ਼ਤਰ ਵੱਲੋਂ ਰਵਿੰਦਰ ਪਾਲ ਦੱਤਾ, ਯੋਗ ਰਾਜ, ਭਾਜਪਾ ਆਗੂ ਡਾ. ਰਮਨ ਘਈ, ਭਾਰਤ ਭੁਸ਼ਨ ਵਰਮਾ ਵੀ ਹਾਜ਼ਰ ਸਨ।

ਪੰਚਾਇਤੀ ਉਪ ਚੋਣਾਂ ਦੇ ਮੱਦੇਨਜ਼ਰ ਹਥਿਆਰ ਨਾਲ ਲੈ ਕੇ ਚੱਲਣ 'ਤੇ ਪਾਬੰਦੀ : ਜ਼ਿਲ੍ਹਾ ਮੈਜਿਸਟਰੇਟ

ਹੁਸ਼ਿਆਰਪੁਰ, 5 ਜੂਨ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਬੰਧਤ ਪਿੰਡਾਂ ਵਿੱਚ ਉਪ ਚੋਣਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਿਸੇ ਵੀ ਕਿਸਮ ਦਾ ਅਸਲਾ, ਹਥਿਆਰ, ਵਿਸਫੋਟਕ ਸਮੱਗਰੀ, ਕਿਰਪਾਣ, ਕਿਰਚਾ, ਭਾਲੇ, ਟੋਕੇ, ਚਾਕੂ ਆਦਿ ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ, ਨੂੰ ਮਿਤੀ 14 ਜੂਨ 2015 ਨੂੰ ਕੈਰੀ ਕਰਨ ਦੀ ਪੂਰਨ ਪਾਬੰਦੀ ਲਗਾਈ ਹੈ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ ਅਤੇ ਉਹ ਵਿਅਕਤੀ ਜਿਨ੍ਹਾਂ ਨੂੰ ਧਾਰਮਿਕ ਜਾਂ ਕਾਨੂੰਨੀ ਤੌਰ 'ਤੇ ਰੀਤੀ ਰਿਵਾਜਾਂ ਅਨੁਸਾਰ ਆਪਣੇ ਨਾਲ ਹਥਿਆਰ ਰੱਖਣ ਦੇ ਅਧਿਕਾਰ ਮਿਲੇ ਹਨ, ਉਪਰ ਲਾਗੂ ਨਹੀਂ ਹੋਵੇਗਾ।
                  ਇਹ ਹੁਕਮ 14 ਜੂਨ ਤੋਂ 15 ਜੂਨ 2015 ਤੱਕ ਲਾਗੂ ਰਹੇਗਾ।

ਕੁਦਰਤੀ ਸਰੋਤਾਂ ਤੇ ਵਾਤਾਵਰਣ ਦੀ ਸੰਭਾਲ ਲਈ ਸਾਂਝੇ ਯਤਨ ਕਰਨ ਦੀ ਜ਼ਰੂਰਤ-ਮਿਤਰਾ

ਵਿਸ਼ਵ ਵਾਤਾਵਰਣ ਦਿਵਸ ਸਬੰਧੀ ਸੈਮੀਨਾਰ
ਹੁਸ਼ਿਆਰਪੁਰ, 5 ਜੂਨ:  ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਏ ਜਾਣ ਨੂੰ ਸਭ ਤੋਂ ਸੰਵੇਦਨਸ਼ੀਲ ਵਿਸ਼ਾ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਪਾਣੀ, ਮਿੱਟੀ, ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਸਮੁੱਚੇ ਸਮਾਜ ਨੂੰ ਸੁਹਿਰਦ ਅਤੇ ਸਾਂਝੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਦੀ ਸੰਭਾਲ ਕਰਨ ਤੋਂ ਬਿਨ੍ਹਾਂ ਸਹੀ ਅਰਥਾਂ ਵਿੱਚ ਵਿਕਾਸ ਸੰਭਵ ਨਹੀਂ ਹੈ।  

         ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਲਈ ਕਰਵਾਏ ਗਏ ਸੈਮੀਨਾਰ ਨੁੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਮੁਲਕ ਅੰਦਰ ਉਪਜਾਊ ਮਿੱਟੀ ਅਤੇ ਸਵੱਛ ਜਲ ਦੀ ਧਰਤੀ ਵਜੋਂ ਜਾਣਿਆਂ ਜਾਂਦਾ ਰਿਹਾ ਹੈ ਪਰ ਪਿਛਲੇ ਸਮੇਂ ਵਿੱਚ ਇਥੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਾਫੀ ਥੱਲੇ ਜਾ ਚੁੱਕਿਆ ਹੈ ਅਤੇ ਰਸਾਇਣਾਂ ਦੀ ਜ਼ਿਆਦਾ ਵਰਤੋਂ ਨਾਲ ਇਥੋ ਦੀ ਮਿੱਟੀ ਦੇ ਉਪਜਾਊਪਣ 'ਤੇ ਵੀ ਬੁਰਾ ਅਤੇ ਨਾਂਹ ਪੱਖੀ ਅਸਰ ਹੋਇਆ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਂਦੀਆਂ ਪੀੜ੍ਹੀਆਂ ਦੀ ਖੁਸ਼ਹਾਲੀ ਲਈ ਰਾਹ ਸਿਰਜਣ ਖਾਤਰ ਸਾਨੂੰ ਕੁਦਰਤੀ ਸਰੋਤਾਂ ਦੀ ਸੰਜੀਦਾ ਸੰਭਾਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੀ ਪੱਧਰ 'ਤੇ ਗਲੋਬਲ ਵਾਰਮਿੰਗ, ਵਾਤਾਵਰਣ ਪ੍ਰਦੂਸ਼ਣ, ਕੁਦਰਤੀ ਸਰੋਤਾਂ ਦਾ ਨੁਕਸਾਨ ਪੂਰੇ ਸੰਵੇਦਨਸ਼ੀਲ ਵਿਸ਼ੇ ਬਣੇ ਹੋਏ ਹਨ। ਉਨ੍ਹਾਂ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੀਆਂ ਵਸਤਾਂ ਨੂੰ ਵਰਤਣ ਤੋਂ ਗੁਰੇਜ਼ ਕਰਨ ਲਈ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਸਵੱਛ ਅਭਿਆਨ ਅਧੀਨ ਪਿੰਡਾਂ ਨੂੰ ਅਡਾਪਟ ਕਰਨ ਲਈ ਵੀ ਪ੍ਰੇਰਿਤ ਕੀਤਾ ।  ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵੱਲੋਂ ਪੌਦੇ ਵੀ ਲਗਾਏ ਗਏ।
         ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ  ਦੇ ਨਿਗਰਾਨ ਇੰਜਨੀਅਰ ਸ੍ਰੀ ਸੁਰੇਸ਼ ਚੰਦਰ ਗੁਪਤਾ ਨੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਨ੍ਹਾਂ ਦਾ ਪਾਲਣ-ਪੋਸ਼ਣ ਕਰਨ ਦੀ ਅਪੀਲ ਕੀਤੀ। ਵਿਭਾਗ ਦੇ ਕਾਰਜਕਾਰੀ ਇੰਜਨੀਅਰ-ਕਮ-ਨੋਡਲ ਅਫ਼ਸਰ ਸ੍ਰੀ ਕੁਲਦੀਪ ਸਿੰਘ ਸੈਣੀ ਵੱਲੋਂ ਵਾਤਾਵਰਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰੈਜੈਂਟੇਸ਼ਨ ਵੀ ਦਿੱਤੀ ਗਈ। ਉਨ੍ਹਾਂ ਇਸ ਮੌਕੇ ਵਾਤਾਵਰਣ ਨੂੰ ਬਚਾਉਣ ਲਈ ਵੱਖ-ਵੱਖ ਸਕੀਮਾਂ ਤਹਿਤ ਕਰਵਾਏ ਜਾ ਰਹੇ ਕੰਮਾਂ ਦਾ ਵੀ ਹਵਾਲਾ ਦਿੱਤਾ। ਸ੍ਰੀ ਸੈਣੀ ਨੇ ਕਿਹਾ ਕਿ ਲੋਕਾਂ ਨੂੰ ਖੁਲੇ ਵਿੱਚ ਸ਼ੋਚ ਨਾ ਕਰਨ ਅਤੇ ਹਰ ਘਰ ਵਿੱਚ ਪਖਾਨਾ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਐਸ.ਡੀ.ਐਮ. (ਹੁਸ਼ਿਆਰਪੁਰ) ਸ੍ਰੀ ਆਨੰਦ ਸਾਗਰ ਸ਼ਰਮਾ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਵਤਾਰ ਸਿੰਘ ਭੁੱਲਰ, ਕਾਰਜਕਾਰੀ ਇੰਜੀ: ਵਿਜੇ ਕੁਮਾਰ, ਕਾਰਜਕਾਰੀ ਇੰਜੀ: ਹਰਜੀਤ ਸਿੰਘ, ਕਾਰਜਕਾਰੀ ਇੰਜੀ: ਦਲਜੀਤ ਸਿੰਘ ਬੈਂਸ, ਉਪ ਮੰਡਲ ਇੰਜੀ: ਜ਼ਿਲ੍ਹਾ ਸੈਨੀਟੇਸ਼ਨ ਸੈਲ ਨਵਨੀਤ ਕੁਮਾਰ ਜਿੰਦਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)