ਗੜ੍ਹਸ਼ੰਕਰ, 23 ਸਤੰਬਰ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਸੈਲ ਹੁਸ਼ਿਆਰਪੁਰ ਵੱਲੋਂ ਪੀਣ ਵਾਲੇ ਪਾਣੀ ਦੀ ਸਾਂਭ-ਸੰਭਾਲ, ਇਸ ਦੀ ਲੋੜ ਅਨੁਸਾਰ ਵਰਤੋਂ ਕਰਨ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਖੁਰਦ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਰਜਕਾਰੀ ਇੰਜੀਨੀਅਰ ਮੰਡਲ ਗੜ੍ਹਸ਼ੰਕਰ ਸ੍ਰੀ ਮੰਗਲ ਦੇਵ ਸਿੰਘ ਭਗਤ ਨੇ ਲੋਕਾਂ ਨੂੰ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਮਹੱਤਤਾ ਬਾਰੇ ਜਾਣੂ ਕਰਾਉਂਦਿਆਂ ਹੋਇਆ ਦੱਸਿਆ ਕਿ ਪੀਣ ਵਾਲਾ ਸਾਫ਼-ਸੁਥਰਾ ਪਾਣੀ ਬਹੁਤ ਹੀ ਕੀਮਤੀ ਹੈ । ਇਸ ਨੂੰ ਵਿਆਰਥ ਨਾ ਕੀਤਾ ਜਾਵੇ ਅਤੇ ਇਸ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਵੇ ਕਿਉਂਕਿ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ਤੇ ਐਸ ਡੀ ਓ ਨਵਨੀਤ ਕੁਮਾਰ ਜਿੰਦਲ, ਐਚ ਆਰ ਡੀ ਹਰਬੀਰ ਸਿੰਘ, ਜੇ ਈ ਸੁਖਬੀਰ ਸਿੰਘ, ਜੇ ਈ ਅਭੀਸ਼ੇਕ ਖੋਸਲਾ, ਆਈ ਈ ਸੀ ਸਪੈਸ਼ਲਿਸਟ ਅੰਜੂ ਸ਼ਰਮਾ, ਸਕੂਲ ਦੀ ਪ੍ਰਿੰਸੀਪਲ ਕਮਲਜੀਤ ਕੌਰ ਸਹੋਤਾ, ਜ਼ਿਲ੍ਹਾ ਸਲਾਹਕਾਰ ਕਮੇਟੀ ਮੈਂਬਰ ਸ੍ਰੀ ਰਾਜੇਸ਼ ਅਰੋੜਾ, ਮੈਂਬਰ ਫੁਡ ਸਪਲਾਈ ਸਪਲਾਈ ਕਮੇਟੀ ਜਸਬੀਰ ਸਿੰਘ ਮਾਨ, ਪ੍ਰਧਾਨ ਐਸ ਸੀ ਮੋਰਚਾ ਬੇਦਰਾਜ ਕੁਮਾਰ, ਪ੍ਰਧਾਨ ਕਿਸਾਨ ਮੋਰਚਾ ਚੰਚਲ ਰਾਮ ਨੇ ਵੀ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਮਹੱਤਤਾ ਬਾਰੇ ਦੱਸਦਿਆਂ ਹੋਇਆਂ ਇਸ ਨੂੰ ਸੰਭਾਲ ਕੇ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਬਚਾਉਣ ਲਈ ਜਾਗਰੂਕ ਕੀਤਾ ਅਤੇ ਪਿੰਡ ਵਾਸੀਆਂ ਨੂੰ ਜਲ ਸਪਲਾਈ ਤੋਂ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਲਗਾਉਣ ਲਈ ਕਿਹਾ।
ਇਸ ਕੈਂਪ ਵਿੱਚ ਸਕੂਲ ਦੇ ਬੱਚਿਆਂ ਨੇ ਪੀਣ ਵਾਲੇ ਸਾਫ਼ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਆਪਣੇ ਭਾਸ਼ਣ ਪੜੇ ਅਤੇ ਵਧੀਆ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਡੀ ਪੀ ਐਮ ਸੀ ਸਟਾਫ਼ ਵੱਲੋਂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਐਸ ਡੀ ਓ ਨਵਨੀਤ ਕੁਮਾਰ ਜਿੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਕੂਲ ਦੇ ਬੱਚਿਆਂ ਦਾ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਸ਼ੁੱਧ ਪਾਣੀ ਪੀਓ ਨਿਰੋਗ ਜੀਵਨ ਜੀਓ ਦਾ ਨਾਅਰਾ ਲਗਾਇਆ।

No comments:
Post a Comment