ਹੁਸ਼ਿਆਰਪੁਰ, 14 ਸਤੰਬਰ: ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਸਤੰਬਰ ਨੂੰ ਹੋ ਰਹੀਆਂ ਗੁਰਦੁਆਰਾ ਚੋਣਾਂ ਦੀ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਹਰ ਪੱਖ ਤੋਂ ਮੁਕੰਮਲ ਤਿਆਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 5 ਗੁਰਦੁਆਰਾ ਬੋਰਡ ਚੋਣ ਹਲਕੇ 111-ਮੁਕੇਰੀਆਂ, 112-ਦਸੂਹਾ, 113-ਸ਼ਾਮਚੁਰਾਸੀ, 114-ਹੁਸ਼ਿਆਰਪੁਰ ਅਤੇ 115-ਗੜ੍ਹਸ਼ੰਕਰ ਹਨ। ਜਿਨ੍ਹਾਂ ਦੇ ਕ੍ਰਮਵਾਰ 2 ਸਤੰਬਰ 2011 ਤੱਕ ਮੁਕੇਰੀਆਂ ਦੇ 24447, ਦਸੂਹਾ ਦੇ 43681, ਸ਼ਾਮਚੁਰਾਸੀ ਦੇ 29136, ਹੁਸ਼ਿਆਰਪੁਰ ਦੇ 26072 ਅਤੇ ਗੜ੍ਹਸ਼ੰਕਰ ਵਿੱਚ 31894 ਵੋਟਰ ਹਨ। ਉਨ੍ਹਾਂ ਦੱਸਿਆ ਕਿ ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਦੋ ਰਿਹਸਲਾਂ ਕਰਵਾ ਦਿੱਤੀਆਂ ਗਈਆਂ ਹਨ ਅਤੇ 17 ਸਤੰਬਰ 2011 ਨੂੰ ਆਖਰੀ ਤੀਜੀ ਰਿਹਰਸਲ ਮਗਰੋਂ ਪੋਲਿੰਗ ਪਾਰਟੀਆਂ ਨੁੰ ਚੋਣ ਸਮਗਰੀ ਦੇਣ ਉਪਰੰਤ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਕਰਵਾਉਣ ਲਈ ਰਵਾਨਾ ਕਰ ਦਿੱਤਾ ਜਾਵੇਗਾ। 18 ਸਤੰਬਰ 2011 ਨੂੰ ਸਵੇਰੇ 8-00 ਵਜੇ ਤੋਂ ਸ਼ਾਮ 4-00 ਵਜੇ ਤੱਕ ਵੋਟਾਂ ਪੈਣਗੀਆਂ। ਇਸ ਜ਼ਿਲ੍ਹੇ ਵਿੱਚ ਸ੍ਰੀ ਬਲਬੀਰ ਸਿੰਘ ਮਲਿਕ ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਹਰਿਆਣਾ ਬਤੌਰ ਅਬਜਰਵਰ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਗੁਰਦੁਆਰਾ ਚੋਣਾਂ ਨਾਲ ਸਬੰਧਤ 350 ਪੋਲਿੰਗ ਬੂਥ ਪੈਂਦੇ ਹਨ ਜਿਨ੍ਹਾਂ ਵਿੱਚੋਂ 111-ਮੁਕੇਰੀਆਂ ਵਿੱਚ 46, 112-ਦਸੂਹਾ ਵਿੱਚ 85, 113-ਸ਼ਾਮਚੁਰਾਸੀ ਵਿੱਚ 73, 114-ਹੁਸ਼ਿਆਰਪੁਰ ਵਿੱਚ 62 ਅਤੇ 115-ਗੜ੍ਹਸ਼ੰਕਰ ਵਿੱਚ 84 ਪੋਲਿੰਗ ਬੂਥ ਹਨ। ਇਨ੍ਹਾਂ ਵਿੱਚੋਂ 93 ਨਾਜ਼ੁਕ / ਅਤਿ ਨਾਜ਼ਕ ਸਟੇਸ਼ਨ ਹਨ, ਜਿਨ੍ਹਾਂ ਤੇ ਖਾਸ ਕਰਕੇ ਪੁਲਿਸ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੋਲਿੰਗ ਵਾਲੇ ਦਿਨ ਵੋਟਰਾਂ ਦੀ ਸ਼ਨਾਖਤ ਲਈ ਵੋਟਰ ਸ਼ਨਾਖਤੀ ਕਾਰਡ, ਪੈਨ ਕਾਰਡ, ਬੈਂਕ ਪਾਸ ਬੁੱਕ, ਡਰਾਈਵਿੰਗ ਲਾਈਸੈਂਸ, ਅਸਲਾ ਲਾਇਸੈਂਸ, ਐਸ ਸੀ / ਐਸ ਟੀ ਸਰਟੀਫਿਕੇਟ, ਪੈਨਸ਼ਨ ਕਾਪੀ ਅਤੇ ਹੈਂਡੀਕੈਪਡ ਸਰਟੀਫਿਕੇਟ ਦੀ ਕਾਪੀ ਬਤੌਰ ਸ਼ਨਾਖਤ ਵਜੋਂ ਵਰਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਪੋਲਿੰਗ ਕੈਂਪ ਘੱਟੋ-ਘੱਟ 200 ਮੀਟਰ ਦੀ ਦੂਰੀ ਤੇ ਲਗਾਏ ਜਾ ਸਕਣਗੇ ਅਤੇ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਵਹੀਕਲ ਦੀ ਪਾਰਕਿੰਗ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਪੋਲਿੰਗ ਖਤਮ ਹੋਣ ਦੇ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ਤੇ ਹੀ ਕਰਵਾਈ ਜਾਵੇਗੀ ਅਤੇ ਬਾਅਦ ਵਿੱਚ ਪੋਲਿੰਗ ਸਟੇਸ਼ਨਾਂ ਦੇ ਰਿਜਲਟ ਨੂੰ ਕੰਪਾਇਲ ਕਰਕੇ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ 22 ਸਤੰਬਰ ਨੂੰ ਰਿਜਲਟ ਦਾ ਐਲਾਨ ਕੀਤਾ ਜਾਵੇਗਾ।

No comments:
Post a Comment